ਪੰਚਾਇਤ ਦੁਆਰਾ ਕੀਤੇ ਕੰਮਾਂ ਦੀ ਹੋ ਰਹੀ ਹੈ ਸ਼ਲਾਘਾ
ਫਿਰੋਜ਼ਪੁਰ ਜਿਲ੍ਹੇ ਦੇ ਬਲਾਕ ਘੱਲਖੁਰਦ ਵਿੱਚ ਨਾਮਵਰ ਪਿੰਡ ਮੱਲਵਾਲ ਕਦੀਮ ਦੇ ਵਿਕਾਸ ਦੀਆ ਗੱਲਾਂ ਹੁਣ ਚਾਰੇ ਪਾਸੇ ਹੋ ਰਹੀਆਂ ਹਨ ਵਿਕਾਸ ਪੱਖੋ ਇਹ ਪਿੰਡ ਮੋਹਰੀ ਹੋ ਕੇ ਦੂਜੇ ਪਿੰਡਾ ਲਈ ਇੱਕ ਚਾਨਣ ਮੁਨਾਰਾ ਬਣ ਚੁੱਕਾ ਹੈ।ਫਿਰੋਜਪੁਰ ਮੋਗਾ ਰੋਡ ਤੇ ਲੱਗਭੱਗ 3600 ਅਬਾਦੀ ਵਾਲੇ ਇਸ ਪਿੰਡ ਵਿੱਚ 2000 ਦੇ ਕਰੀਬ ਵੋਟਰ ਹਨ ।ਗ੍ਰਾਮ ਪੰਚਾਇਤ ਮੱਲਵਾਲ ਕਦੀਮ ਬਣੇ ਨੂੰ 5 ਸਾਲ ਪੂਰੇ ਹੋ ਗਏ ਹਨ।ਇਸ ਕਾਰਜਕਾਲ ਦੌਰਾਨ ਗੁਰਪ੍ਰੀਤ ਸਿੰਘ ਮੁੱਦਕਾ ਦੀ ਰਹਿਨੁਮਾਈ ਹੇਠ ਅਜੂਬਾ ਸਰਪੰਚ ਅਤੇ ਸਮੂਹ ਪੰਚਾਇਤ ਨੇ ਪਾਰਟੀ ਬਾਜ਼ੀ ਤੋਂ ਉ¤ਪਰ ਉ¤ਠ ਕੇ ਪਿੰਡ ਦੇ ਸਾਝੇਂ ਵਿਕਾਸ ਲਈ ਜੋ ਮੁਹਿੰਮ ਵਿੱਂਢੀ ਸੀ ਉਸ ਵਿੱਚ ਪਿੰਡ ਵਾਸੀਆਂ ਨੇ ਵੀ ਬਹੁਤ ਸਹਿਯੋਗ ਦਿੱਤਾ ।ਜਿਸ ਦੇ ਸਾਰਥਿਕ ਨਤੀਜ਼ੇ ਮਿੱਲੇ ਤੇ ਇਹ ਪਿੰਡ ਇੱਕ ਮਾਡਲ ਪਿੰਡ ਦੇ ਵੱਜੋਂ ਵਿਕਿਸਤ ਹੋ ਚੁੱਕਾ ਹੈ। ਇਸ ਸਮੇਂ ਦੌਰਾਨ ਪੰਚਾਇਤੀ ਜ਼ਮੀਨ 33 ਕਿੱਲੇ ਸੀ ਜਿਸ ਵਿੱਚੋ 3 ਕਿੱਲੇ ਜ਼ਮੀਨ ਵਿੱਚ ਗਰੀਬ ਪਰਿਵਾਰਾਂ ਨੂੰ 99 ਪਲਾਂਟ ਕੱਟ ਕੇ ਦਿੱਤੇ।ਇੱਕ ਕਿੱਲਾ ਜ਼ਮੀਨ ਵਿੱਚ ਨਵਾਂ ਛੱਪੜ ਤਿਆਰ ਕਰਵਾਇਆ ਗਿਆ ਤੇ ਪਿੰਡ ਦੀ ਫਿੱਰਨੀ ਤੇ ਪੱਕਾ ਨਾਲਾ ,ਕੰਕਰੀਟ ਦੀਆ ਗਲੀਆ ਬਣਵਾਈਆ ਗਈਆ ਅਤੇ ਪਿੰਡ ਦੀਆ ਢਾਣੀਆ ਤੇ ਜਾਣ ਵਾਲੇ ਰਸਤਿਆ ਤੇ ਇੱਟਾ ਦਾ ਖੜਵੰਜ਼ਾ ਵੀ ਲਗਵਾਇਆ ਗਿਆ ਅਤੇ ਮੇਨ ਰੋਡ ਉ¤ਪਰ ਪਿੰਡ ਦੇ ਪਾਣੀ ਦੀ ਨਿਕਾਸੀ ਲਈ ਅੰਡਰ ਗਰਾਊੁਂਡ ਪਾਇਪ ਲਾਈਨ ਪਵਾਈ ਗਈ ।ਪਿੰਡ ਦੇ ਸ਼ਮਸ਼ਾਨ ਘਾਟ ,ਪੰਚਾੋਿੲਤ ਘਰ ਅਤੇ ਧਰਮਸ਼ਾਲਾ ਦੀਆ ਇਮਾਰਤਾਂ ਬਹੁਤ ਹੀ ਸ਼ਾਨਦਾਰ ਬਣਵਾਈਆ ਗਈਆ ਹਨ ।ਪਿੰਡ ਦੇ ਸ਼ਮਸ਼ਾਨ ਘਾਟ ਅਤੇ ਪਿੰਡ ਦੀ ਫਿਰਨੀ ਦੇ ਦਰੱਖਤਾਂ ਉ¤ਪਰ ਪੰਛੀਆਂ ਦੇ ਰਹਿਣ ਬਸੇਰੇ ਸੁਚੱਜੇ ਢੰਗ ਨਾਲ ਲਗਵਾਏ ਗਏ ਹਨ।ਪਿੰਡ ਵਿੱਚ ਔਰਤਾਂ ਦੇ ਕਸਰਤ ਕਰਨ ਲਈ ਇੱਕ ਅਲੱਗ ਜਿੰਮ ਬਣਵਾਈ ਗਈ।ਪਿੰਡ ਦੀ ਫਿਰਨੀ ਤੇ ਸੜਕ ਦੇ ਨਾਲ ਇੱਟਾਂ ਦਾ ਖੜਵੰਜ਼ਾ ਲਗਵਾ ਕੇ ਪਿੰਡ ਨੂੰ ਸਫਾਈ ਪੱਖੋ ਹੋਰ ਵੀ ਸੋਹਣਾ ਬਣਾ ਦਿੱਤਾ ਗਿਆ ਅਤੇ ਫਿਰਨੀ ਤੇ ਲੋਕਾ ਦੇ ਬੈਠਣ ਲਈ ਬੈਂਚ ਲਗਵਾਏ।ਪਿੰਡ ਵਿੱਚ ਇੱਕ ਰਾਜ਼ੀਵ ਗਾਂਧੀ ਸੇਵਾ ਕੇਂਦਰ ਵੀ ਬਣਵਾਇਆ ਗਿਆ ।ਬਾਹਰਲੇ ਦੇਸ਼ਾ ਦੀ ਤਰਜ਼ ਤੇ ਗਲੀਆ ਤੇ ਨੇਮ ਪਲੇਟਾ ,ਘਰਾ ਦੇ ਨੰਬਰ ਅਤੇ ਖੰਭਿਆਂ ਤੇ ਸਮਾਜ ਨੂੰ ਚੰਗੀ ਸੇਧ ਦੇਣ ਵਾਲੇ ਚੰਗ੍ਹੇ ਅਤੇ ਸੁਚੱਜੇ ਵਿਚਾਰ ਲਿਖਵਾਏ ਗਏ ।ਗਰੀਬ ਲੋਕਾਂ ਵਾਸਤੇ ਪਖਾਨਿਆਂ ਦਾ ਪ੍ਰਬੰਧ ਕਰਕੇ ਦਿੱਤਾ ਗਿਆ। ਪਿੰਡ ਦੇ ਲੋੜਵੰਦ ਲੋਕਾਂ ਨੂੰ ਆਟਾ ਦਾਲ ਸਕੀਮ ਦੇ ਕਾਰਡ ਅਤੇ ਬੁਢਾਪਾ ਪੈਨਸ਼ਨਾਂ ਲਗਵਾ ਕੇ ਦਿੱਤਆ। ਇਸ ਤੋਂ ਇਲਾਵਾ ਪਿੰਡ ਦੇ ਸਰਕਾਰੀ ਸਕੂਲ ਅਤੇ ਗਰਾਊਂਡ ਵਾਸਤੇ ਇੱਕ-ਇੱਕ ਕਿਲੱਾ ਜ਼ਮੀਨ ਦਾਨ ਦਿੱਤੀ ਗਈ। ਬਾਕੀ 27 ਕਿੱਲੱੇ ਰਹਿੰਦੀ ਪੰਚਾਇਤੀ ਜ਼ਮੀਨ ਦੀ ਆਮਦਨ 4 ਗੁਣਾ ਵਧਾ ਕੇ ਵਿਕਾਸ ਕਾਰਜ਼ਾ ਵਿੱਚ ਹੋਰ ਵੀ ਵਾਧਾ ਕੀਤਾ। ਪਿੰਡ- ਪਿੰਡ ਹਰਿਆਲੀ ਘਰ -ਘਰ ਹਰਿਆਲੀ ਕੜ੍ਹੀ ਤਹਿਤ 1300 ਬੂਟੇ ਵਾਤਵਰਨ ਦੀ ਸੰਭਾਲ ਲਈ ਪਿੰਡ ਵਿੱਚ ਵੰਡੇ ਗਏ । ਪਿੰਡ ਵਿੱਚ ਰਾਤ ਨੂੰ ਜੱਗਮੱਗ ਕਰਦੀਆਂ 70 ਸੋਲਰ ਲਾਈਟਾਂ ਪਿੰਡ ਨੂੰ ਹੋਰ ਵੀ ਚਾਰ ਚੰਨ ਲਾਉਂਦੀਆ ਹਨ।ਇਸ ਪਿੰਡ ਨੂੰ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਵੱਲੋ 15 ਅਗਸਤ 2017 ਨੂੰ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨਤ ਤਾਂ ਕੀਤਾ ਜਾ ਚੁੱਕਾ ਹੈ ਪਰ ਗ੍ਰਾਮ ਪੰਚਾਇਤ ਪਿੰਡ ਮੱਲਵਾਲ ਕਦੀਮ ਵੱਲੋ ਕੀਤੇ ਬਹੁਪੱਖੀ ਵਿਕਾਸ ਨੂੰ ਮੁੱਖ ਰੱਖਦੇ ਹੋਏ ਕੋਈ ਵੀ ਰਾਸ਼ਟਰੀ ਪੱਧਰ ਦਾ ਕੋਈ ਪੁਰਸਕਾਰ ਨਹੀ ਮਿਲਿਆ ।ਗਰਾਮ ਪੰਚਾਇਤ ਮੱਲਵਾਲ ਕਦੀਮ ਅਤੇ ਸਮੂਹ ਨਗਰ ਨਿਵਾਸ਼ੀਆ ਵੱਲੋ ਸਾਂਝੀ ਮੰਗ ਕੀਤੀ ਗਈ ਕੇ ਸਾਡੇ ਪਿੰਡ ਵਿੱਚ ਕੀਤੇ ਹੋਏ ਵਿਕਾਸ ਨੂੰ ਵੇਖਦੇ ਹੋਏ ਪਿੰਡ ਨੂੰ ਰਾਸ਼ਟਰੀ ਪੁਰਸਕਾਰ ਮਿਲਣਾ ਚਾਹੀਦਾ ਹੈ।
– ਰਵੀ ਸ਼ਰਮਾ, ਪੱਤਰਕਾਰ ‘ਪੰਜਾਬ ਟਾਇਮਜ਼’
ਵਜ਼ੀਦਪੁਰ (ਫਿਰੋਜ਼ਪੁਰ), ਸੰਪਰਕ : 94928-00032