April 24, 2026 9:56 am

ਸਿੱਖਿਆ ਸੰਸਥਾਵਾਂ ਦੀ ਜ਼ਿੰਮੇਵਾਰੀ

ਦੇਸ਼ ਵਿੱਚ ਸਿੱਖਿਆ ਦੇ ਨਿੱਜੀਕਰਨ ਨੂੰ ਸਮਾਜ ਦਾ ਭਾਰੀ ਨੁਕਸਾਨ ਕੀਤਾ ਹੈ। ਸਿੱਖਿਆ ਸੰਸਥਾਵਾਂ ਦੀ ਸਮਾਜ ਵਿੱਚ ਵੱਡੀ ਅਹਿਮੀਅਤ ਹੁੰਦੀ ਹੈ। ਬੱਚਿਆਂ ਅਤੇ ਨੌਜਵਾਨਾਂ ਨੂੰ ਉਹ ਸਹੀ ਰਾਹ ਦਿਖਾ ਸਕਦੀਆਂ ਹਨ। ਨਿੱਜੀਕਰਨ ਤੋਂ ਬਾਅਦ ਸਿੱਖਿਆ ਸੰਸਥਾਵਾਂ ਦੀ ਇਹ ਭੂਮਿਕਾ ਲਗਪਗ ਖਤਮ ਹੁੰਦੀ ਜਾ ਰਹੀ ਹੈ। ਨਿੱਜੀ ਖੇਤਰ ਦੇ ਅਦਾਰੇ ਸਿਰਫ ਲਾਭ ਕਮਾਉਣ ਲਈ ਹੀ ਕੰਮ ਕਰਦੇ ਹਨ। ਉਹ ਆਪਣੀ ਸਮਾਜਿਕ ਜ਼ਿੰਮੇਵਾਰੀ ਨੂੰ ਤਰਜੀਹ ਨਹੀਂ ਦਿੰਦੇ। ਨਿੱਜੀ ਅਦਾਰਿਆਂ ਵਿੱਚ ਪੜ੍ਹ ਰਹੇ ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਨੈਤਿਕ ਸਿੱਖਿਆ ਵੀ ਨਹੀਂ ਦਿੱਤੀ ਜਾਂਦੀ ਉਲਟਾ ਅਜਿਹੀਆਂ ਸੰਸਥਾਵਾਂ ਵਿੱਚ ਸਮਾਜ ਵਿਰੋਧੀ ਸਰਗਰਮੀਆਂ ਜਥੇਬੰਦ ਕੀਤੀਆਂ ਜਾਂਦੀਆਂ ਹਨ। ਇਹੋ ਕਾਰਨ ਹੈ ਕਿ ਬੱਚੇ ਅਤੇ ਨੌਜਵਾਨ ਗੁੰਮਰਾਹ ਹੋ ਰਹੇ ਹਨ। ਉਨ੍ਹਾਂ ਨੂੰ ਗਲਤ ਰਾਹਾਂ ’ਤੇ ਤੋਰਿਆ ਜਾ ਰਿਹਾ ਹੈ। ਨਿੱਜੀ ਸੰਸਥਾਵਾਂ ਦੀਆਂ ਉ¤ਚੀਆਂ ਫੀਸਾਂ ਕਾਰਨ ਹੀ ਸਮਾਜਿਕ ਤਣਾਅ ਪੈਦਾ ਹੋਇਆ ਹੈ। ਨੌਜਵਾਨ ਮਹਿੰਗੀ ਵਿੱਦਿਆ ਹਾਸਿਲ ਕਰਨ ਲਈ ਆਪਣੇ ਪਰਿਵਾਰਾਂ ’ਤੇ ਬੋਝ ਬਣ ਗਏ ਹਨ। ਇਸ ਕਾਰਨ ਪਰਿਵਾਰਾਂ ਵਿੱਚ ਤਣਾਅ ਰਹਿਣ ਲੱਗਾ ਹੈ। ਇਹ ਸਭ ਕੁੱਝ ਇਸ ਕਰਕੇ ਵਾਪਰ ਰਿਹਾ ਹੈ ਕਿਉਂਕਿ ਸਰਕਾਰ ਨੇ ਸਿੱਖਿਆ ਦੀ ਜ਼ਿੰਮੇਵਾਰੀ ਤੋਂ ਆਪਣਾ ਹੱਥ ਖਿੱਚ ਲਿਆ ਹੈ। ਸਿੱਖਿਆ ਦਾ ਵੱਡਾ ਭਾਗ ਹੁਣ ਨਿੱਜੀ ਅਦਾਰਿਆਂ ਕੋਲ ਹੈ। ਸਰਕਾਰ ਲਗਪਗ ਇਸ ਜ਼ਿੰਮੇਵਾਰੀ ਤੋਂ ਮੁਕਤ ਹੋ ਗਈ ਹੈ। ਇਸ ਕਾਰਨ ਕਈ ਤਰ੍ਹਾਂ ਦੇ ਵਿਗਾੜ ਪੈਦਾ ਹੋ ਰਹੇ ਹਨ। ਇਸ ਕਾਰਨ ਹੀ 21ਵੀਂ ਸਦੀ ਵਿ¤ਚ ਪਾਠਕ੍ਰਮ ਅਤੇ ਸਿ¤ਖਿਆ ਦੇ ਪ੍ਰੋਗਰਾਮਾਂ ਦੀ ਵਿਆਪਕ ਪੱਧਰ ’ਤੇ ਸਮੀਖਿਆ ਕਰਨ ਦੀ ਲੋੜ ਮਹਿਸੂਸ ਹੋ ਰਹੀ ਹੈ। ਦੇਸ਼ ਦੇ ਨਿਰਮਾਣ ਵਿੱਚ ਨੌਜਵਾਨ ਵੱਡਾ ਯੋਗਦਾਨ ਪਾ ਸਕਦੇ ਹਨ। ਇਸ ਲਈ ਸਿੱਖਿਆ ਸੰਸਥਾਵਾਂ ਵਿੱਚ ਉਨ੍ਹਾਂ ਨੂੰ ਯੋਗ ਤਰੀਕੇ ਨਾਲ ਤਾਲੀਮ ਦੇਣ ਦੀ ਜ਼ਰੂਰਤ ਹੈ। ਇਸ ਲਈ ਵਿਆਪਕ ਸਿੱਖਿਆ ਸੁਧਾਰ ਸਮੇਂ ਦੀ ਲੋੜ ਹਨ। ਇਸ ਸਬੰਧ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਕਹੇ ਇਹ ਤਿੰਨ ਸ਼ਬਦ ‘ਰਿਫਾਰਮ, ਪਰਫਾਰਮ ਅਤੇ ਟ੍ਰਾਂਸਫਾਰਮ’ ਦਾ ਵੱਡਾ ਮਹੱਤਵ ਹੈ। ਦੇਸ਼ ਵਿੱਚ ਬਦਲਾਅ ਤੱਦ ਹੀ ਹੋ ਸਕਦਾ ਹੈ ਜੇਕਰ ਸਿੱਖਿਆ ਨੂੰ ਬਦਲਿਆ ਜਾਵੇ। ਸਿੱਖਿਆ ਸਮਾਜ ਅਤੇ ਦੇਸ਼ ਨੂੰ ਬਦਲਣ ਦੀ ਸਮਰੱਥਾ ਰੱਖਦੀ ਹੈ। ਦੇਸ਼ ਦੀ 65% ਫੀਸਦੀ ਆਬਾਦੀ 35 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਦੀ ਹੈ। ਇਸ ਸ਼ਕਤੀ ਨੂੰ ਯੋਗ ਤਰੀਕੇ ਨਾਲ ਜਥੇਬੰਦ ਕਰਨ ਦੀ ਜ਼ਰੂਰਤ ਹੈ। ਸਹੀ ਮਾਰਗ ਦਰਸ਼ਨ ਅਤੇ ਸਹੀ ਸਿੱਖਿਆ ਨਾਲ ਨੌਜਵਾਨ ਵਰਗ ਦੇਸ਼ ਨੂੰ ਦੁਨੀਆਂ ਵਿੱਚ ਮੋਹਰੀ ਬਣਾ ਸਕਦਾ ਹੈ।
– ਬਲਜੀਤ ਸਿੰਘ ਬਰਾੜ

Send this to a friend