ਭਾਰਤ ¦ਬਾ ਸਮਾਂ ਗੁਲਾਮ ਰਿਹਾ ਹੈ ਅਤੇ ਇਸਨੂੰ ਅਜ਼ਾਦ ਕਰਵਾਉਣ ਲਈ ਕਈ ਦੇਸ਼ ਭਗਤਾਂ ਨੇ ਕੁਰਬਾਨੀਆਂ ਦਿਤੀਆਂ ਜਿਨ੍ਹਾਂ ਵਿੱਚ ਸ਼ਹੀਦ ਊਧਮ ਸਿੰਘ ਦਾ ਨਾਮ ਵੀ ਪ੍ਰਮੁੱਖ ਹੈ। ਸ਼ਹੀਦ ਊਧਮ ਸਿੰਘ ਦੇ ਪਿਛੋਕੜ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਮਿਲਦੀ ਹੈ ਅਤੇ ਵ¤ਖ ਵ¤ਖ ਲੋਕਾਂ ਨੇ ਆਪ ਨੂੰ ਆਪਣੇ ਆਪਣੇ ਭਾਈਚਾਰੇ ਨਾਲ ਜੋੜਨ ਦਾ ਉ¤ਪਰਾਲਾ ਕੀਤਾ ਹੈ, ਜਦਕਿ ਸ਼ਹੀਦ ਊਧਮ ਸਿੰਘ ਨੇ ਤਾਂ ਆਪਣਾ ਨਾਮ ਵੀ ਰਾਮ ਮੁਹੰਮਦ ਸਿੰਘ ਆਜ਼ਾਦ ਰ¤ਖਿਆ ਸੀ । ਸ਼ਹੀਦ ਊਧਮ ਸਿੰਘ ਦਾ ਜਨਮ 26 ਦਸੰਬਰ, 1899 ਨੂੰ ਉਸ ਸਮੇਂ ਦੀ ਪਟਿਆਲਾ ਰਿਆਸਤ ਦੇ ਪਿੰਡ ਸ਼ਾਹਪੁਰ ਜੋਕਿ ਹੁਣ ਸੁਨਾਮ ਸ਼ਹਿਰ ਦਾ ਇੱਕ ਹਿੱਸਾ ਹੈ ਵਿਖੇ ਇ¤ਕ ਦਲਿੱਤ ਪਰਿਵਾਰ ਵਿ¤ਚ ਪਿਤਾ ਚੂਹੜ ਰਾਮ ਤੇ ਮਾਤਾ ਨਾਰਾਇਣੀ ਜਿਨ੍ਹਾਂ ਦੇ ਨਾਮ ਅੰਮ੍ਰਿਤ ਛਕਣ ਤੋਂ ਬਾਦ ਟਹਿਲ ਸਿੰਘ ਅਤੇ ਹਰਨਾਮ ਕੌਰ ਰੱਖੇ ਗਏ ਦੇ ਘਰ ਹੋਇਆ। ਆਪਦੇ ਪਿਤਾ ਰੇਲਵੇ ਫਾਟਕ ਤੇ ਚੌਂਕੀਦਾਰ ਦੀ ਨੌਕਰੀ ਕਰਦੇ ਸਨ। ਆਪ ਦਾ ਬਚਪਨ ਦਾ ਨਾਂ ਸ਼ੇਰ ਸਿੰਘ ਅਤੇ ਆਪ ਦੇ ਵੱਡੇ ਭਰਾ ਦਾ ਨਾਂ ਸਾਧੂ ਸਿੰਘ ਸੀ। ਸਾਲ 1901 ਵਿੱਚ ਸਿਰ ਤੋਂ ਮਾਂ ਦਾ ਸਾਇਆ ਉ¤ਠ ਗਿਆ ਅਤੇ 1907 ਵਿੱਚ ਪਿਤਾ ਟਹਿਲ ਸਿੰਘ ਦੀ ਮੌਤ ਹੋ ਗਈ ਜਿਸਤੋਂ ਬਾਦ ਦੋਵੇਂ ਭਰਾ ਅਨਾਥ ਹੋ ਗਏ। 1913 ਵਿੱਚ ਵੱਡੇ ਭਰਾ ਸਾਧੂ ਸਿੰਘ ਦੀ ਵੀ ਨਿਮੋਨੀਏ ਕਾਰਨ ਮੌਤ ਹੋ ਗਈ ਅਤੇ ਆਪ ਬਿਲਕੁੱਲ ਇਕੱਲੇ ਰਹਿ ਗਏ। 1917 ਵਿੱਚ ਆਪ ਨੇ ਦਸਵੀਂ ਪਾਸ ਕਰ ਲਈ ਅਤੇ ਮਾਮਾ ਜੀਵਾ ਸਿੰਘ ਉਸ ਨੂੰ ਸੁਨਾਮ ਲੈ ਗਿਆ ਅਤੇ ਖੇਤੀ ਦੇ ਕੰਮ ਵਿੱਚ ਲਗਾ ਦਿੱਤਾ। ਉਸ ਸਮੇਂ ਪਹਿਲਾ ਸੰਸਾਰ ਯੁੱਧ ਚੱਲ ਰਿਹਾ ਸੀ ਅਤੇ ਉਹ ਫ਼ੌਜ ਵਿੱਚ ਭਰਤੀ ਹੋ ਗਿਆ ਪ੍ਰੰਤੂ 6 ਮਹੀਨੇ ਬਾਦ ਹੀ ਵਾਪਸ ਆ ਗਿਆ। 13 ਅਪ੍ਰੈਲ 1919 ਨੂੰ ਇਤਿਹਾਸਕ ਜਲ੍ਹਿਆਂਵਾਲਾ ਬਾਗ ਗੋਲੀਕਾਂਡ ਦੀ ਘਟਨਾ ਵਾਪਰੀ। ਇਸ ਘਟਨਾ ਬਾਰੇ ਕਈ ਲੇਖਕਾਂ ਅਨੁਸਾਰ ਉਸ ਵੇਲੇ ਦਰਬਾਰ ਸਾਹਿਬ ਤੇ ਮਹੰਤਾਂ ਨੇ ਕਬਜ਼ਾ ਕੀਤਾ ਹੋਇਆ ਸੀ ਅਤੇ ਦਲਿਤਾਂ ਨੂੰ ਦਰਬਾਰ ਸਾਹਿਬ ਅੰਦਰ ਜਾਣ ਤੋਂ ਰੋਕਿਆ ਸੀ ਜਿਸ ਸਬੰਧੀ ਵਿਚਾਰ ਵਟਾਂਦਰਾ ਕਰਨ ਲਈ ਇਲਾਕੇ ਦੇ ਲੋਕਾਂ ਨੇ ਇਕੱਠ ਕੀਤਾ ਸੀ। ਕਈ ਲੇਖਕਾਂ ਅਨੁਸਾਰ ਪੰਜਾਬ ਦੇ ਇੱਕ ਉਚਕੋਟੀ ਦੇ ਰਾਜਨੇਤਾ ਨੇ ਇਸ ਗੋਲੀਕਾਂਡ ਤੋਂ ਇੱਕ ਰਾਤ ਪਹਿਲਾਂ ਜਨਰਲ ਡਾਇਰ ਨਾਲ ਸ਼ਰਾਬ ਪੀਤੀ ਸੀ ਅਤੇ ਉਸ ਵੇਲੇ ਦਰਬਾਰ ਸਾਹਿਬ ਦੇ ਮੁਖੀ ਅਰੂੜਾ ਸਿੰਘ ਨੇ ਇਸ ਗੋਲੀਕਾਂਡ ਤੋਂ ਬਾਦ ਜਨਰਲ ਡਾਇਰ ਨੂੰ ਸਿਰੋਪਾ ਦੇਕੇ ਸਨਮਾਨਿਤ ਵੀ ਕੀਤਾ ਸੀ। ਇਸ ਗੋਲੀਕਾਂਡ ਸਮੇਂ ਊਧਮ ਸਿੰਘ ਅੰਮ੍ਰਿਤਸਰ ਚੀਫ ਖਾਲਸਾ ਦੀਵਾਨ ਦੇ ਯਤੀਮਖਾਨੇ ਵਿੱਚ ਸੀ। ਕੁੱਝ ਇਤਿਹਾਸਕਾਰਾਂ ਅਨੁਸਾਰ ਜਲ੍ਹਿਆਂਵਾਲੇ ਬਾਗ ਵਿੱਚ ਹੋ ਰਹੇ ਜਲਸੇ ਵਿੱਚ ਲੋਕਾਂ ਨੂੰ ਪਾਣੀ ਪਿਲਾਉਣ ਵਾਲੇ ਵ¦ਟਰੀਅਰਾਂ ਵਿੱਚ ਸ਼ਾਮਿਲ ਸੀ ਅਤੇ ਗੋਲੀਕਾਂਡ ਤੋਂ ਬਾਦ ਮ੍ਰਿਤਕਾਂ ਦੀਆਂ ਲਾਸ਼ਾ ਲੱਭਣ ਵਿੱਚ ਵੀ ਸਹਾਇਤਾ ਕਰਦਾ ਰਿਹਾ। ਇਸ ਤਰਾਂ ਉਸਨੇ ਇਸ ਸਾਕੇ ਨੂੰ ਅਪਣੇ ਅੱਖੀਂ ਵੇਖਿਆ ਜਿਸ ਵਿੱਚ ਸ਼ਹੀਦ ਹੋਏ ਲੋਕਾਂ ਦੀ ਗਿਣਤੀ ਵੀ ਵੱਖ ਵੱਖ ਦੱਸੀ ਗਈ ਸਿਵਲ ਸਰਜਨ ਡਾਕਟਰ ਵਿਲੀਅਮਜ਼ ਡੀਮੈਡੀ ਅਨੁਸਾਰ 1526 ਵਿਅਕਤੀ ਸ਼ਹੀਦ ਹੋਏ ਹਨ, ਇੰਡੀਅਨ ਨੈਸ਼ਨਲ ਕਾਂਗਰਸ ਅਨੁਸਾਰ ਇਨ੍ਹਾਂ ਦੀ ਗਿਣਤੀ 1500 ਤੋਂ ਵੱਧ ਦੱਸੀ ਗਈ, ਡਿਪਟੀ ਕਮਿਸ਼ਨਰ ਅਮ੍ਰਿਤਸਰ ਦੇ ਦਫਤਰ ਵਿੱਚ ਲਗਾਈ ਗਈ ਸੂਚੀ ਅਨੁਸਾਰ ਇਸ ਗੋਲੀਕਾਂਡ ਵਿੱਚ 484 ਵਿਅਕਤੀ ਸ਼ਹੀਦ ਹੋਏ ਸਨ। ਸਰਕਾਰ ਦੇ ਰਿਕਾਰਡ ਅਨੁਸਾਰ ਇਸ ਗੋਲੀਕਾਂਡ ਵਿੱਚ 379 ਵਿਅਕਤੀ ਸਹੀਦ ਹੋਏ ਸਨ ਜਿਨ੍ਹਾਂ ਵਿੱਚ 337 ਪੁਰਸ਼, 41 ਨਾਬਾਲਿਗ ਲੜਕੇ ਅਤੇ 01 ਛੇ ਹਫਤੇ ਦਾ ਬੱਚਾ ਸ਼ਾਮਿਲ ਸੀ। 30 ਮਈ, 1919 ਨੂੰ ਇਸ ਗੋਲੀ ਕਾਂਡ ਦਾ ਹੁਕਮ ਦੇਣ ਵਾਲੇ ਲੈਫਟੀਨੈਂਟ ਗਵਰਨਰ ਸਰ ਮਾਇਕਲ ਉਡਵਾਇਰ ਨੂੰ ¦ਡਨ ਵਾਪਸ ਬੁਲਾ ਲਿਆ ਗਿਆ 20 ਹਜ਼ਾਰ ਪੌਂਡ ਇਨਾਮ ਵਿੱਚ ਦਿੱਤੇ ਗਏ ਜਿਸ ਕਾਰਨ ਊਧਮ ਸਿੰਘ ਦੇ ਦਿਲ ਵਿੱਚ ਬਲ ਰਹੀ ਬਦਲਾ ਲੈਣ ਦੀ ਚੰਗਿਆੜੀ ਅੱਗ ਦਾ ਭਾਂਬੜ ਬਣ ਗਈ। ਆਪ ਨੇ ਯਤੀਮਖਾਨਾ ਛੱਡ ਕੇ ਚਾਰਹਾਟ ਦੀਆਂ ਪਹਾੜੀਆਂ ਤੇ ਜਾ ਕੇ 40 ਰੁਪਏ ਮਹੀਨੇ ਤੇ 8 ਨੰਬਰੀ ਕੰਪਨੀ ਵਿੱਚ ਨੌਕਰੀ ਕਰ ਲਈ, ਫਿਰ ਅਫਰੀਕਾ ਦੇ ਦੇਸ਼ ਯੁਗਾਂਡਾ ਜਾ ਕੇ ਰੇਲਵੇ ਵਰਕਸ਼ਾਪ ਵਿੱਚ 170 ਰੁਪਏ ਮਹੀਨੇ ਤੇ ਨੌਕਰੀ ਕੀਤੀ, ਦੋ ਸਾਲ ਮਗਰੋਂ ਅਸਤੀਫਾ ਦੇਕੇ ਮੁੜ ਅੰਮ੍ਰਿਤਸਰ ਆ ਗਿਆ, ਫਿਰ ¦ਦਨ, ਮੈਕਸੀਕੋ ਆਦਿ ਹੁੰਦਾ ਹੋਇਆ ਯੂ.ਐਸ.ਏ. ਚਲਾ ਗਿਆ। 02 ਫਰਵਰੀ 1922 ਨੂੰ ਕੈਲੀਫੋਰਨੀਆਂ ਪਹੁੰਚਿਆ ਜਿੱਥੇ ਗਦਰੀ ਦੇਸ਼ ਭਗਤਾਂ ਨਾਲ ਸੰਪਰਕ ਹੋ ਗਿਆ। ਉਸ ਨੇ ਫਰਾਂਸ, ਬੈਲਜੀਅਮ, ਜਰਮਨੀ, ਹੰਗਰੀ, ਸਵਿਟਜ਼ਰਲੈਂਡ ਤੇ ਇਟਲੀ ਦੀ ਯਾਤਰਾ ਕੀਤੀ ਅਤੇ ਫਿਰ ਅਮਰੀਕਾ ਚਲਾ ਗਿਆ ਅਤੇ ਫਿਰ ਆਸਟਰੇਲੀਆਂ ਜਾਣ ਵਾਲੇ ਜਹਾਜ਼ ਵਿੱਚ ਚੜ੍ਹਕੇ ਕਲਕੱਤਾ ਜਾ ਉਤਰਿਆ ਤੇ ਉਥੋਂ ਪੰਜਾਬ ਪਹੁੰਚ ਗਿਆ। ਅੰਮ੍ਰਿਤਸਰ ਵਿੱਚ ਉਸ ਕੋਲੋਂ ਪਿਸਤੌਲ 138 ਗੋਲੀਆਂ ਅਤੇ ਕ੍ਰਾਂਤੀਕਾਰੀ ਸਾਹਿਤ ਫੜਿਆ ਅਤੇ ਉਸ ਨੂੰ ਪੰਜ ਸਾਲ ਦੀ ਕੈਦ ਹੋਈ। ਉਹ 4 ਸਾਲ ਇੱਕ ਮਹੀਨੇ ਤੇ 20 ਦਿਨ ਜੇਲ੍ਹ ਵਿੱਚ ਰਹਿ ਕੇ 20 ਅਕਤੂਬਰ 1931 ਨੂੰ ਰਿਹਾਅ ਹੋਇਆ। ਇਸ ਦੌਰਾਨ ਹੀ ਸੰਨ 1929 ਵਿੱਚ ਆਪ ਦੀ ਸ਼ਹੀਦ ਭਗਤ ਸਿੰਘ ਨਾਲ ਮੁਲਾਕਾਤ ਹੋਈ। 1931 ਵਿੱਚ ਆਪਣੀ ਸ਼ਜਾ ਪੂਰੀ ਕਰ ਜਦੋਂ ਜ਼ੇਲ੍ਹ ਵਿੱਚੋਂ ਬਾਹਰ ਆਇਆ ਤਾਂ ਸੁਨਾਮ ਜਾ ਕੇ ਰਹਿਣ ਲੱਗਾ ਜਿੱਥੇ ਪੁਲਿਸ ਦੁਆਰਾ ਤੰਗ ਪ੍ਰੇਸ਼ਾਨ ਕੀਤਾ ਜਾਣ ਲੱਗਾ। ਉਹ ਦੁਬਾਰਾ ਅੰਮ੍ਰਿਤਸਰ ਆ ਕੇ ਰਹਿਣ ਲੱਗਾ ਜਿੱਥੇ ਉਸਨੇ ਪੇਂਟਰ ਦੀ ਦੁਕਾਨ ਖੋਲੀ। ਇਸ ਦੁਕਾਨ ਦਾ ਨਾਮ ਰਾਮ ਮੁਹੰਮਦ ਸਿੰਘ ਆਜ਼ਾਦ ਰੱਖਿਆ। ਇਹ ਨਾਮ ਊਧਮ ਸਿੰਘ ਦੁਆਰਾ ਧਰਮ-ਨਿਰਪੱਖ ਅਤੇ ਅਗਾਂਹਵਧੂ ਸੋਚ ਦਾ ਪ੍ਰਤੀਕ ਸੀ। ਅੰਮ੍ਰਿਤਸਰ ਤੋਂ ਬਾਅਦ ਕੁਝ ਦੇਰ ਕਸ਼ਮੀਰ ਵਿੱਚ ਰਹਿਣ ਤੋਂ ਬਾਦ ਇੰਗਲੈਂਡ ਪਹੁੰਚ ਗਿਆ ਅਤੇ ਅਪਣਾ ਬਦਲਾ ਲੈਣ ਲਈ ਯੋਜਨਾ ਬਣਾਈੇ। ਸਵਿਟਜਰਲੈਂਡ, ਜਰਮਨੀ, ਫਰਾਂਸ, ਹਾਲੈਂਡ ਆਦਿ ਹੁੰਦੇ ਹੋਏ ਆਖਿਰ 1934 ਵਿੱਚ ¦ਡਨ ਪਹੁੰਚ ਗਿਆ। ਉਥੇ ਉਸਨੇ ਇੱਕ ਕਾਰ ਅਤੇ ਰਿਵਾਲਵਰ ਖ੍ਰੀਦਿਆ। ਉਸਨੇ ਇੱਕ ਕਿਤਾਬ ਨੂੰ ਕੱਟਕੇ ਉਸ ਵਿੱਚ ਅਪਣਾ ਰਿਵਾਲਵਰ ਲੁਕਾ ਲਿਆ। ਆਖਿਰਕਾਰ 13 ਮਾਰਚ 1940 ਨੂੰ ਉਹ ਦਿਨ ਆ ਗਿਆ। ਜਿਸਦੀ ਉਸਨੂੰ ਉਡੀਕ ਸੀ। ਸ਼ਾਮ ਦੇ 4:30 ਵਜੇ ਈਸਟ ਐਸੋਸੀਏਸ਼ਨ ਅਤੇ ਸੈਂਟਰਲ ਏਸ਼ੀਅਨ ਸੁਸਾਇਟੀ ਦੀ 10 ਕੈਕਸਟਨ ਹਾਲ ¦ਡਨ ਵਿਖੇ ਮੀਟਿੰਗ ਹੋ ਰਹੀ ਸੀ। ਇਸ ਮੀਟਿੰਗ ਵਿੱਚ ਉਹ ਭੇਸ ਬਦਲਕੇ ਆਪਣੇ ਨਾਲ ਰਿਵਾਲਵਰ ਲਿਜਾਣ ਵਿੱਚ ਸਫਲ ਹੋਇਆ। ਜਦੋਂ ਸਰ ਮਾਈਕਲ ਉਡਵਾਇਰ ਜੋ ਜ਼ਲ੍ਹਿਆਵਾਲੇ ਬਾਗ ਦੇ ਸਾਕੇ ਦੌਰਾਨ ਪੰਜਾਬ ਦਾ ਗਵਰਨਰ ਸੀ ਮੀਟਿੰਗ ਨੂੰ ਸੰਬੋਧਨ ਕਰਨ ਲੱਗਾ ਤਾਂ ਊਧਮ ਸਿੰਘ ਨੇ ਆਪਣੇ ਰਿਵਾਲਵਰ ਵਿਚਲੀਆਂ ਛੇ ਗੋਲੀਆਂ ਉਸ ਉਪਰ ਦਾਗ ਦਿੱਤੀਆਂ। ਗੋਲੀਆਂ ਲੱਗਣ ਕਾਰਨ ਸਰ ਮਾਈਕਲ ਉਡਵਾਇਰ ਜ਼ਮੀਨ ਤੇ ਡਿੱਗ ਪਿਆ ਅਤੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਲਾਰਡ ਜੈਂਟਲੈਂਡ ਜੋ ਭਾਰਤ ਦਾ ਸੈਕਟਰੀ ਸੀ ਗੋਲੀਆਂ ਲੱਗਣ ਨਾਲ ਗੰਭੀਰ ਜ਼ਖਮੀ ਹੋ ਗਿਆ। ਇਸਤੋਂ ਉਸਨੇ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਮੌਕੇ ਤੇ ਹੀ ਗ੍ਰਿਫਤਾਰ ਹੋ ਗਿਆ। ਗ੍ਰਿਫਤਾਰੀ ਸਮੇਂ ਉਸਨੇ ਕਿਹਾ ਕਿ ਆਪਣੇ ਦੇਸ਼ ਪ੍ਰਤੀ ਆਪਣਾ ਫਰਜ਼ ਨਿਭਾਇਆ ਹੈ ਅਤੇ ਆਪਣਾ ਨਾਮ ਰਾਮ ਮੁਹੰਮਦ ਸਿੰਘ ਆਜ਼ਾਦ ਦੱਸਿਆ। ਉਸ ਵਲੋਂ ਸਰ ਮਾਈਕਲ ਉਡਵਾਇਰ ਦੇ ਕੀਤੇ ਕਤਲ ਨੂੰ ਵਿਸ਼ਵ ਪੱਧਰ ਦੀਆਂ ਅਖਬਾਰਾਂ ਵਿੱਚ ਪ੍ਰਕਾਸ਼ਿਤ ਕੀਤਾ ਗਿਆ। ¦ਡਨ ਤੋਂ ਪ੍ਰਕਾਸ਼ਿਤ ਅਖਬਾਰ ‘ਦੀ ਟਾਈਮਜ਼ ਆਫ ¦ਡਨ’ ਵਿੱਚ ਆਪਨੂੰ ‘ਆਜ਼ਾਦੀ ਦਾ ਲੜਾਕਾ’ ਅਤੇ ਉਸਦੇ ਕਾਰਨਾਮੇ ਨੂੰ ਗੁਲਾਮ ਭਾਰਤੀਆਂ ਦੇ ਦੱਬੇ ਗੁੱਸੇ ਦਾ ਇਜ਼ਹਾਰ ਕਿਹਾ ਗਿਆ। ਜਰਮਨੀ ਦੇ ਰੇਡਿਓ ਤੋਂ ਵਾਰ-ਵਾਰ ਇਹੀ ਕਿਹਾ ਗਿਆ ਕਿ ਭਾਰਤੀ ਆਪਣੇ ਦੁਸ਼ਮਣਾਂ ਨੂੰ ਕਦੀ ਮਾਫ ਨਹੀਂ ਕਰਦੇ, ਉਹ ਵੀਹ ਸਾਲ ਦੇ ¦ਮੇ ਵਕਫੇ ਤੋਂ ਬਾਅਦ ਵੀ ਉਨ੍ਹਾਂ ਨੂੰ ਮਾਰ ਮੁਕਾਉਂਦੇ ਹਨ। ਉਸ ਵੇਲੇ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਮਹਾਤਮਾ ਗਾਂਧੀ ਵਰਗੇ ਆਗੂਆਂ ਨੇ ਇਸਦੀ ਨਿੰਦਾ ਕੀਤੀ। ਸੁਭਾਸ਼ ਚੰਦਰ ਬੋਸ ਦੁਆਰਾ ਊਧਮ ਸਿੰਘ ਦੇ ਇਸ ਕਾਰਨਾਮੇ ਦੀ ਪ੍ਰਸੰਸ਼ਾਂ ਕੀਤੀ ਗਈ। ਪਹਿਲੀ ਅਪ੍ਰੈਲ 1940 ਨੂੰ ਊਧਮ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰ ਦਿੱਤਾ ਗਿਆ। ਮਾਈਕਲ ਉਡਵਾਇਰ ਦੇ ਕਤਲ ਲਈ ਉਸਨੂੰ ਦੋਸ਼ੀ ਠਹਿਰਾਇਆ ਗਿਆ। 04 ਜੂਨ 1940 ਨੂੰ ਸੈਂਟਰਲ ਕਰਿਮੀਨਲ ਕੋਰਟ, ਓਲਡ ਬੈਲੇ ਵਿੱਚ ਜਸਟਿਸ ਐਂਟਕਨਸਨ ਦੇ ਸਾਹਮਣੇ ਉਸਨੇ ਆਪਣੇ ਜੁਰਮ ਦਾ ਇਕਬਾਲ ਕੀਤਾ। ਜੱਜ ਦੁਆਰਾ ਮਾਈਕਲ ਉਡਵਾਇਰ ਦੇ ਕਤਲ ਦਾ ਕਾਰਨ ਪੁੱਛਣ ਤੇ ਜਵਾਬ ਦਿੱਤਾ ਕਿ ਉਹ ਸਾਡੇ ਦੇਸ਼ ਦਾ ਪੁਰਾਣਾ ਦੁਸ਼ਮਣ ਸੀ ਅਤੇ ਇਸ ਸਜ਼ਾ ਦਾ ਹੱਕਦਾਰ ਸੀ ਅਤੇ ਜੱਜ ਨੇ ਮੌਤ ਦੀ ਸਜ਼ਾ ਸੁਣਾ ਦਿੱਤੀ। ਅੱਜ ਦੇ ਦਿਨ 31 ਜੁਲਾਈ 1940 ਨੂੰ ਊਧਮ ਸਿੰਘ ਨੂੰ ਪੈਟੋਨਵਿਲੇ ਜ਼ੇਲ੍ਹ ¦ਡਨ ਵਿੱਚ ਫਾਂਸੀ ਦੇ ਦਿੱਤੀ ਗਈ ਅਤੇ ਉਸਦੀ ਮ੍ਰਿਤਕ ਦੇਹ ਨੂੰ ਜ਼ੇਲ੍ਹ ਦੇ ਅੰਦਰ ਹੀ ਦਬਾ ਦਿੱਤਾ ਗਿਆ। 31 ਜੁਲਾਈ 1974 ਨੂੰ ਇੰਗਲੈਂਡ ਨੇ ਊਧਮ ਸਿੰਘ ਦੀਆਂ ਅਸਥੀਆਂ ਭਾਰਤ ਨੂੰ ਸੌਂਪ ਦਿੱਤੀਆਂ। ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਉ¤ਤੇ ਸਾਰੇ ਦੇਸ਼ਵਾਸੀ ਮਾਣ ਮਹਿਸੂਸ ਕਰਦੇ ਹਨ ਪਰੰਤੂ ਸਰਕਾਰਾਂ ਵਲੋਂ ਸ਼ਹੀਦ ਨੂੰ ਬਣਦਾ ਮਾਣ ਸਤਿਕਾਰ ਨਹੀਂ ਦਿਤਾ ਜਾ ਰਿਹਾ ਹੈ। ਆਪਦੇ ਕਈ ਰਿਸ਼ਤੇਦਾਰਾਂ ਵਲੋਂ ਸ਼ਹੀਦ ਊਧਮ ਸਿੰਘ ਨੂੰ ਸਰਕਾਰ ਵਲੋਂ ਅਣਗੋਲਿਆਂ ਕਰਨ ਦੇ ਇਲਜ਼ਾਮ ਲਗਾਏ ਜਾਂਦੇ ਹਨ। ਸਰਕਾਰ ਨੂੰ ਸ਼ਹੀਦ ਊਧਮ ਸਿੰਘ ਬਾਰੇ ਮੁਕੰਮਲ ਜਾਣਕਾਰੀ ਇਕੱਠੀ ਕਰਕੇ ਲੋਕਾਂ ਤੱਕ ਪਹੁੰਚਾਣੀ ਚਾਹੀਦੀ ਹੈ ਤਾਂ ਜੋ ਆਣ ਵਾਲੀਆਂ ਪੀੜ੍ਹੀਆਂ ਵਿੱਚ ਦੇਸ਼ ਪ੍ਰੇਮ ਦੀ ਭਾਵਨਾ ਹੋਰ ਵਧੇ ਅਤੇ ਉਸਦੇ ਦੇ ਜੀਵਨ ਤੋਂ ਪ੍ਰੇਰਨਾ ਲੈਕੇ ਦੇਸ਼ ਅਤੇ ਸਮਾਜ ਦੀ ਰੱਖਿਆ ਦੀ ਭਾਵਨਾ ਵਿਕਸਿਤ ਹੋ ਸਕੇ।