April 23, 2026 2:26 am

ਪ੍ਰਧਾਨ ਮੰਤਰੀ ਸਫ਼ਾਈ ਅਭਿਆਨ

ਪ੍ਰਧਾਨ ਮੰਤਰੀ ਸਫ਼ਾਈ ਅਭਿਆਨ ਤਹਿਤ ਡੀ.ਐਮ., ਕੇ.ਡੀ.ਐਮ., ਪੁਲਿਸ ਕਪਤਾਨ, ਸਿਪਾਹੀ, ਚਪੜਾਸੀ ਤੱਕ ਝਾੜੂ ਲਗਾ ਕੇ ਸਾਫ਼ ਸਫਾਈ ਲਈ ਪ੍ਰੇਰਿਤ ਕਰ ਰਹੇ ਹਨ। ਪਿੰਡਾਂ ਅਤੇ ਸ਼ਹਿਰਾਂ ਵਿੱਚ ਸਫਾਈ ਅਭਿਆਨ ਜ਼ੋਰਾਂ-ਸ਼ੋਰਾਂ ’ਤੇ ਹੈ। ਸਰਕਾਰ ਵੱਲੋਂ ਪਿੰਡਾਂ ਨੂੰ ਸਾਫ਼ ਸੁਥਰਾ ਬਨਾਉਣ ਲਈ ਸਫਾਈ ਕਰਮਚਾਰੀਆਂ ਦੀ ਨਿਯੁਕਤੀ ਕਰ ਰ¤ਖੀ ਹੈ ਲੇਕਿਨ ਇਸਨੂੰ ਪਿੰਡਾਂ ਦੀ ਬਦਕਿਸਮਤੀ ਹੀ ਕਿਹਾ ਜਾ ਸਕਦਾ ਹੈ ਕਿ ਇਸਦਾ ਮੁਨਾਫ਼ਾ ਪਿੰਡਾਂ ਨੂੰ ਨਹੀਂ ਮਿਲ ਰਿਹਾ ਹੈ। ਸਰਕਾਰੀ ਖਜ਼ਾਨੇ ’ਚੋਂ ਕਰੋੜਾਂ ਅਰਬਾਂ ਇਨ੍ਹਾਂ ਦੀ ਤਨਖਾਹ ਦੇ ਨਾਮ ’ਤੇ ਖਰਚ ਹੁੰਦਾ ਹੈ। ਇਸਦੇ ਬਾਵਜੂਦ ਸਿਰਫ ਦਸ ਫੀਸਦੀ ਹੀ ਸਫਾਈ ਕਰਮਚਾਰੀ ਅਜਿਹੇ ਹਨ ਜੋ ਕਿ ਸਫਾਈ ਦਾ ਜ਼ਿੰਮੇਵਾਰੀ ਨਿਭਾਅ ਰਹੇ ਹਨ।ਵੀਹ ਫੀਸਦੀ ਅਜਿਹੇ ਹਨ ਜਿਨ੍ਹਾਂ ਨੇ ਆਪਣੀ ਜਗ੍ਹਾ ਆਪਣੇ ਤੌਰ ’ਤੇ ਬੰਦੇ ਰੱਖੇ ਹੋਏ ਹਨ, ਉਹ ਉਨ੍ਹਾਂ ਦੀ ਜਗ੍ਹਾ ਸਫਾਈ ਕਰਨ ਜਾਂਦੇ ਹਨ।ਜੋ ਅਸਲੀ ਜਾਂ ਡੁਪਲੀਕੇਟ ਸਫਾਈ ਕਰਮਚਾਰੀ ਪਿੰਡਾਂ ’ਚ ਜਾਂਦੇ ਹਨ ਉਨ੍ਹਾਂ ਦਾ ਕੰਮ ਸਿਰਫ ਸਰਕਾਰੀ ਸਕੂਲਾਂ ਅਤੇ ਪੰਚਾਇਤ ਮੈਂਬਰਾਂ ਦੇ ਘਰਾਂ ਤੱਕ ਸੀਮਿਤ ਹੋ ਕੇ ਰਹਿ ਜਾਂਦਾ ਹੈ।ਅਜਿਹੇ ਬੇਸ਼ੁਮਾਰ ਪਿੰਡ ਹਨ ਜਿ¤ਥੇ ਸਕੂਲ ਦੀ ਸਫਾਈ ਅਧਿਆਪਕ ਅਤੇ ਵਿਦਿਆਰਥੀਆਂ ਨੂੰ ਕਰਨੀ ਪੈਂਦੀ ਹੈ। ਸਭ ਤੋਂ ਦੁੱਖਦਾਇਕ ਇਹ ਹੈ ਕਿ ਪਿੰਡਾਂ ’ਚ ਤਾਇਨਾਤ ਸਫਾਈ ਕਰਮਚਾਰੀਆਂ ਨੂੰ ਅਧਿਕਾਰੀਆਂ ਵੱਲੋਂ ਉ¤ਚਾਧਿਕਾਰੀਆਂ ਦੇ ਆਗਮਨ ਅਤੇ ਜਾਂਚ ਮੌਕੇ ਪਿੰਡਾਂ ਦੀਆਂ ਗਲੀਆਂ ਅਤੇ ਦਫਤਰਾਂ ਨੂੰ ਠੀਕ ਕਰਨ ਵਿੱਚ ਕੀਤਾ ਜਾ ਰਿਹਾ ਹੈ।ਕੁ¤ਝ ਸਫਾਈ ਕਰਮਚਾਰੀ ਅਧਿਕਾਰੀਆਂ ਦੇ ਨਾਲ ਦਫਤਰ ਵਿ¤ਚ ਅਤੇ ਕੁ¤ਝ ਅਧਿਕਾਰੀਆਂ ਦੇ ਘਰਾਂ ’ਚ ਰਹਿ ਕੇ ਪ੍ਰਧਾਨ ਮੰਤਰੀ ਦੇ ਸਫਾਈ ਅਭਿਆਨ ਨੂੰ ਪਰਵਾਨ ਚੜ੍ਹਾ ਰਹੇ ਹਨ। ਬਰਸਾਤਾਂ ਦੇ ਮੌਸਮ ’ਚ ਪਿੰਡਾਂ ’ਚ ਗੰਦਗੀ ਰੋਗ ਬਣਕੇ ਕਹਿਰ ਬਰਸਾ ਰਹੀ ਹੈ। ਪਿੰਡਾਂ ’ਚ ਸਾਫ਼-ਸਫਾਈ ਨਾ ਹੋਣ ਕਰਕੇ ਹਰ ਸਾਲ ਤਰ੍ਹਾਂ-ਤਰ੍ਹਾਂ ਦੀਆਂ ਬੀਮਾਰੀਆਂ ਨੂੰ ਪੈਰ ਫੈਲਾਣ ਦਾ ਮੌਕਾ ਮਿਲਦਾ ਹੈ। ਸਾਫ਼ ਸਫਾਈ ਮਨੁੱਖੀ ਜੀਵਨ ਲਈ ਅਨਮੋਲ ਦਾਤ ਹੈ ਜਿਸਦੇ ਸਹਾਰੇ ਸੁਖੀ ਤੇ ਨਿਰੋਗੀ ਕਾਇਆ ਦੀ ਪਰਕਲਪਨਾ ਨੂੰ ਸਾਕਾਰ ਕੀਤਾ ਜਾ ਸਕਦਾ ਹੈ, ਪਰ ਪ੍ਰਧਾਨ ਮੰਤਰੀ ਸਫਾਈ ਅਭਿਆਨ ਆਪਣੇ ਟੀਚਿਆਂ ’ਤੇ ਖਰਾ ਨਹੀਂ ਉ¤ਤਰ ਸਕਿਆ ਹੈ। ਇਸ ਬਾਰੇ ਕੇਂਦਰ ਸਰਕਾਰ ਨੂੰ ਮੁੜ ਵਿਚਾਰ ਕਰਨ ਦੀ ਲੋੜ ਹੈ।
– ਬਲਜੀਤ ਸਿੰਘ ਬਰਾੜ

Send this to a friend