April 22, 2026 8:14 pm

ਵੋਟਾਂ ਲੈਣ ਦੀ ਬਣੀ ਏਂ ਫਿਕਰਮੰਦੀ, ਪੰਡਾਂ ਬੰਨ੍ਹ ਬੰਨ੍ਹ ਵੰਡਿਆ ਲਾਰਿਆਂ ਨੂੰ

ਖ਼ਬਰ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮਲੋਟ ਵਿਖੇ ਅਕਾਲੀ-ਭਾਜਪਾ ਵਲੋਂ ਮਲੋਟ ਵਿਖੇ ਕਾਰਵਾਈ ਗਈ ਕਿਸਾਨ ਕਲਿਆਣ ਰੈਲੀ ਵੇਲੇ ਬੋਲਦਿਆਂ ਕਿਹਾ ਕਿ ਕਿਸਾਨਾਂ ਨੂੰ ਫਸਲਾਂ ਦਾ ਘਟੋ-ਘਟ ਮੁਲ ਦੇਕੇ ਸਰਕਾਰ ਨੇ 5 ਸਲਾਂ ਵਿਚ ਕਿਸਨਾਂ ਦੀ ਆਮਦਨ ਦੁਗਣੀ ਕਰਨ ਦਾ ਵਚਨ ਪੂਰਾ ਕੀਤਾ ਹੈ। ਰੈਲੀ ਵਿਚ ਪੰਜਾਬ ਦੇ ਸਾਬਕਾ ਮੁਖਮੰਤਰੀ ਪ੍ਰਕਾਸ਼ ਸਿੰਘ ਬਾਦਲ, ਹਰਿਆਣਾ ਦੇ ਮੁਖਮੰਤਰੀ ਮਨੋਹਰ ਲਾਲ ਖਟੜ ਪਹੁੰਚੇ। ਮਲੋਟ ਨੂੰ ਅਕਾਲੀਆਂ ਦਾ ਗੜ੍ਹ ਮੰਨਿਆ ਜਾਂਦਾ ਹੈ। ਸੂਬੇ ਦੀਆਂ ਕਿਸਾਨ ਜਥੇਬੰਦੀਆਂ ਨੇ ਇਸ ਰੈਲੀ ਦਾ ਕਾਲੀਆਂ ਪਟੀਆਂ ਬੰਨ੍ਹ ਕੇ ਵਿਰੋਧ ਵੀ ਕੀਤਾ, ਜਿਹਨਾ ਨੂੰ ਪੁਲਿਸ ਨੇ ਰੈਲੀ ਤਕ ਪੁਜਣ ਨਹੀਂ ਦਿਤਾ।
ਚਾਰ ਸਾਲ ਕਰ ਲਈਆਂ ਮੌਜਾਂ। ਚਾਰ ਸਾਲ ਲੁਟ ਲਏ ਬੁਲੇ। ਚਾਰ ਸਾਲ ਕਰ ਲਈਆਂ ਹਵਾਈ ਯਾਤਰਾਵਾਂ। ਚਾਰ ਸਾਲ ਨਾ ਆਪ ਟਿਕੇ ਮੋਦੀ, ਨਾ ਕਿਸੇ ਨੂੰ ਟਿਕਣ ਦਿਤਾ। ਬਸ ਚਲ ਸੌ ਚਲ। ਖਜ਼ਾਨੇ ਲੁਟਾਏ। ਲਗਾਮਾਂ ਕਾਰਪੋਰੇਟੀਆਂ ਹਥ ਫੜਾਈਆਂ ਤਦੇ ਚਾਰ ਸਾਲ ਮਹਿੰਗਾਈ ਨੇ ਪੈਰ ਪਸਾਰੇ। ਚਾਰ ਸਾਲਾਂ ‘ਚ ਲੋਕ ਹੋਰ ਗਰੀਬ ਹੋਏ ਤੇ ਅਮੀਰਾਂ ਦੀਆਂ ਕੁਖਾਂ ਭਰੀਆਂ, ਗੋਗੜਾਂ ਵਡੀਆਂ ਹੋਈਆਂ।
ਸ਼ੁਕਰ ਆ ਭਾਈ ਪੰਜਵੇਂ ਸਾਲ ਨੀਂਦ ਖੁਲੀ ਆ। ਲੋਕਾਂ ਦੀ ਯਾਦ ਆਈ ਆ। ਵੋਟ ਦੀ ਲੋੜ ਜਿਉਂ ਆ। ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦਾ ਵਾਅਦਾ ਯਾਦ ਆਇਆ ਤਾਂ ਫਸਲਾਂ ਦੇ ਘਟੋ-ਘਟ ਮੁਲ ਵਧਾ ਦਿਤੇ, ਪਰ ਨਾਲ ਹੀ ਚੁਕ ਦਿਤੇ ਫਟੇ ਡੀਜ਼ਲ, ਤੇਲ, ਖਾਦਾਂ, ਬੀਜਾਂ ਦੇ। ਜੀ ਐਸ ਟੀ ਲਾਕੇ ਖੇਤੀ ਮਸ਼ੀਨਰੀ ਦੇ ਭਾਅ ਵਧਾ ਦਿਤੇ। ਇਕ ਜੇਬ ‘ਚ ਪੈਸੇ ਪਾ ਦਿਤਾ, ਦੂਜੀ ਜੇਬੋਂ ਕਢ ਲਿਆ ਹਿਸਾਬ ਬਰਾਬਰ। ਨਾ ਦਿੰਦਾ ਭੁਲੇ ਨਾ ਲੈਂਦਾ ਭੁਲੇ।
ਹੁਣ ਵੋਟਾਂ ਦੀ ਫਿਕਰਮੰਦੀ ਹੋਣੀ ਹੀ ਹੋਈ। ਬੰਗਾਲੋਂ ਬੀਬੀ ਬੈਨਰਜੀ, ਯੂਪੀ ਤੋਂ ਮਾਇਆ, ਕਸ਼ਮੀਰੋਂ ਬੀਬੀ ਮਹਿਬੂਬਾ, ਬਿਹਾਰੋਂ ਲਾਲੂ, ਦਹਾੜੀ ਜਾਂਦੇ ਆ, ਬੜਕਾਂ ਮਾਰੀ ਜਾਂਦੀ ਆ।, ਮੋਦੀ ਨੂੰ ਲਲਕਾਰੀ ਜਾਂਦੇ ਆ। ਤਦੇ ਮੋਦੀ ਵਾਇਦਿਆਂ ਦੀ ਪੰਡ ਲੈ ਕੇ ਬਾਬੇ ਬਾਦਲ ਦੇ ਠਪਿੰਡਠ ਪੰਜਾਬ ਪੁਜਾ, ਰਾਜਸਥਾਨ ‘ਚ ਵਾਇਦਿਆਂ ਦੀ ਪੋਟਲੀ ਖੋਲ੍ਹ ਕੇ ਆਇਆ, ਛਤੀਸਗੜ੍ਹ ‘ਚ ਠਹੋਊ ਲਖ ਨਰੰਜਨ ਆਖ, ਅਲਖ ਜਗਾ ਆਇਆ। ਕਿਉਂਕਿ ਵੋਟਾਂ ਲੈਣ ਦੀ ਬਣੀ ਏ ਫਿਕਰਮੰਦੀ, ਪੰਡਾਂ ਬੰਨ ਬੰਨ ਵੰਡਿਆ ਲਾਰਿਆ ਨੂੰ। ਤਦੇ ਤਾਂ ਹਰੇਕ ਦੇ ਖਾਤੇ ‘ਚ 15 ਲਖ, ਕਿਸਾਨਾਂ ਦੀ ਆਮਦਨ ਦੁਗਣੀ, ਸਭ ਕਾ ਵਿਕਾਸ ਏਕ ਸਾਥ, ਜਿਹੇ ਲਾਰੇ, ਬਣ ਚੁਕੇ ਨੇ ਵਿਚਾਰੇ।
ਇਹ ਕਵੀਆ ਆਖਣਾ ਬੜਾ ਔਖਾ- ਅਗਾ ਢਕ ਕੇ ਰਖ ਤੂੰ ਰਾਣੀਏਂ ਨੀਂ।
ਖ਼ਬਰ ਹੈ ਕਿ ਕਾਂਗਰਸੀ ਨੇਤਾਵਾਂ ਵਲੋਂ ਗੁਆਂਢੀ ਮੁਲਕ ਪਾਕਿਸਤਾਨ ਦਾ ਨਾਂਅ ਲੈਕੇ ਕੇਂਦਰ ਸਰਕਾਰ ‘ਚ ਸਤਾ ‘ਤੇ ਕਾਬਜ਼ ਭਾਜਪਾ ‘ਤੇ ਹਮਲੇ ਬੋਲਣ ਦਾ ਸਿਲਸਿਲਾ ਜਾਰੀ ਹੈ। ਸਾਂਸਦ ਸ਼ਸ਼ੀ ਥਰੂਰ ਦੇ ਠਹਿੰਦੂ ਪਾਕਿਸਤਾਨਠ ਤੋਂ ਬਾਅਦ ਹੁਣ ਪਾਰਟੀ ਦੇ ਸੀਨੀਅਰ ਆਗੂ ਦਿਗਵਿਜੈ ਸਿੰਘ ਨੇ ਪਾਕਿਸਤਾਨੀ ਤਾਨਾਸ਼ਾਹ ਜਿਆ-ਉਲ-ਹਕ ਦੇ ਬਹਾਨੇ ਭਾਜਪਾ ‘ਤੇ ਨਿਸ਼ਾਨਾ ਸਾਧਿਆ ਹੈ। ਦਿਗਵਿਜੈ ਨੇ ਕਿਹਾ ਕਿ ਭਾਰਤ ‘ਚ ਸਤਾਧਾਰੀ ਪਾਰਟੀ ਜਿਆ-ਉਲ-ਹਕ ਵਾਂਗੂ ਧਾਰਮਿਕ ਕਟੜਵਾਦ ਨੂੰ ਬੜ੍ਹਾਵਾ ਦੇ ਰਹੀ ਹੈ।
ਰਾਜ-ਭਾਗ ਦੀਆਂ ਗਲਾਂ ਨਿਰਾਲੀਆਂ ਹੁੰਦੀਆਂ। ਰਾਜ ਭਾਗ ਪ੍ਰਾਪਤ ਕਰਨ ਲਈ, ਆਪਣਾ ਠੁਕ ਬਨਾਉਣ ਲਈ ਦੂਜਿਆਂ ਨੂੰ ਮਿਧਣਾ ਪੈਂਦਾ। ਰਾਜ-ਭਾਗ ਦਾ ਦੂਜਾ ਨਾਮ ਹੈ ਡੰਡਾ। ਰਾਜ-ਭਾਗ ਦਾ ਦੂਜਾ ਨਾਅ ਕਹਿਣ ਨੂੰ ਰਾਜ ਨਹੀਂ ਸੇਵਾ ਹੈ, ਪਰ ਅਸਲ ‘ਚ ਆਪਣਿਆਂ ਦੀ ਸੇਵਾ ਹੈ। ਤੇ ਜਦੋਂ ਰਾਜ ਭਾਗ ਦਾ ਇਕ ਵੇਰ ਚਸਕਾ ਲਗ ਜਾਂਦਾ ਫਿਰ ਤਾਂ ਭਾਈ ਸਭੋ ਹਥਿਆਰ ਵਰਤਕੇ, ਨੀਵਿਆਂ ਨੂੰ ਹੋਰ ਨੀਵੇਂ, ਤੇ ਉਚਿਆਂ ਨੂੰ ਪੈਰਾਂ ‘ਚ ਮਧੋਲਣ ਦੀ ਜਾਂਚ ਸਿਖਣੀ ਪੈਂਦੀ ਆ। ਫਿਰ ਬੰਦਾ ਬੰਦਾ ਨਹੀਂ ਰਹਿੰਦਾ। ਬੰਦਾ ਹਿੰਦੂ ਬਣ ਜਾਂਦਾ ਆ ਜਾਂ ਬੰਦਾ ਮੁਸਲਮਾਨ ਬਣ ਜਾਂਦਾ ਆ, ਜਾਂ ਬਣ ਜਾਂਦਾ ਆ ਈਸਾਈ ਜਾਂ ਸਿਖ। ਫਿਰ ਸ਼ੁਰੂ ਹੁੰਦਾ ਹੈ ਜਬਰ! ਫਿਰ ਸ਼ੁਰੂ ਹੁੰਦਾ ਹੈ ਜ਼ੁਲਮ! ਫਿਰ ਸ਼ੁਰੂ ਹੁੰਦੀ ਹੈ ਪਹਿਲਾਂ ਵਿਚਾਰਾਂ ਦੀ ਕਤਲੋ ਗਾਰਤ!
ਤਿਰੀ ਕਰਨੀ, ਤੇਰੀ ਕਥਨੀ, ਗੁਰੂ ਨਾਨਕ! ਭੁਲਾ ਬੈਠੇ
ਖ਼ਬਰ ਹੈ ਕਿ ਦਿਲੀ ਹਾਈਕੋਰਟ ਨੇ ਦਿਲੀ ਛਾਉਣੀ ਇਲਾਕੇ ਵਿਚ ਪੰਜ ਸਿਖਾਂ ਦੇ ਕਤਲ ਦੀ ਵਾਪਰੀ ਘਟਨਾ ‘ਤੇ ਸੁਣਵਾਈ ਕਰਦਿਆਂ ਹੈਰਾਨੀ ਜ਼ਾਹਿਰ ਕੀਤੀ ਕਿ 1984 ਦੇ ਸਿਖ ਵਿਰੋਧੀ ਦੰਗਿਆਂ ਦੌਰਾਨ ਸਰਕਾਰੀ ਮਸ਼ੀਨਰੀ ਕੀ ਕਰ ਰਹੀ ਸੀ?ਜਜਾਂ ਦੇ ਬੈਂਚ ਨੇ ਕਿਹਾ ਕਿ ਦੰਗਿਆਂ ਨਾਲ ਸਬੰਧਤ ਮਾਮਲਿਆਂ ਨੂੰ ਜੇਕਰ ਠੀਕ ਢੰਗ ਨਾਲ ਨਜਿਠਿਆ ਜਾਂਦਾ ਤਾਂ ਇਹ ਮੁਦੇ ਹੁਣ ਸੁਣਵਾਈ ਲਈ ਸਾਹਮਣੇ ਨਾ ਆਉਂਦੇ। ਬੈਂਚ ਨੇ ਇਹ ਟਿਪਣੀ ਇਕ ਨਵੰਬਰ 1984 ਨੂੰ ਦਿਲੀ ਛਾਉਣੀ ਦੇ ਰਾਜ ਨਗਰ ਇਲਾਕੇ ਵਿਚ ਪੰਜ ਸਿਖਾਂ ਦੇ ਕਤਲ ਵਿਚ ਕਾਂਗਰਸੀ ਨੇਤਾ ਸਜਣ ਕੁਮਾਰ ਨੂੰ ਬਰੀ ਕੀਤੇ ਜਾਣ ਵਿਰੁਧ ਸੀ ਬੀ ਆਈ ਦੀ ਅਪੀਲ ‘ਤੇ ਸੁਣਵਾਈ ਕਰਦਿਆਂ ਕੀਤੀ।
ਸਮੇਂ ਨੂੰ ਜਿਵੇਂ ਪਾਂ ਪੈ ਗਈ। ਬਿੰਦ ਝਟ ‘ਚ ਸਭ ਕੁਝ ਉਲਟਾ-ਪੁਲਟਾ ਹੋ ਗਿਆ। ਅਕਲ ਦੇ ਅੰਨੇ ਲੋਕਾਂ ਨੇ ਟੋਕੇ ਫੜੇ, ਖੁਰਪੀਆਂ ਫੜੀਆਂ, ਤ੍ਰਿਸ਼ੂਲਾਂ ਫੜੀਆਂ, ਇਕੋ ਵਰਗ ਦੇ ਲੋਕਾਂ ਤੇ ਤਾਬੜ ਤੋੜ ਹਲੇ ਬੋਲੇ। ਝੂਠ ਦੀ ਪੰਡ ਭਾਰੀ ਹੋ ਗਈ। ਸਚ ਦਬਿਆ ਗਿਆ। ਲੋਕ ਜਿਹਨਾ ਦੀਆਂ ਬੁਰਕੀਆਂ ਇਕ ਦੂਜੇ ਦੇ ਨਾਲ ਸਾਂਝੀਆਂ ਸਨ। ਲੋਕ, ਜਿਹਨਾ ਦੇ ਰਿਸ਼ਤੇ ਇਕ ਦੂਜੇ ਨਾਲ ਪੀਡੇ ਸਨ। ਸਭ ਕੁਝ ਭੁਲ ਗਏ। ਬਿੰਦ ਝਟ ‘ਚ ਬੰਦੇ ਬਿਰਖ ਬਣ ਗਏ। ਬਿੰਦ ਝਟ ‘ਚ ਸਭੋ ਰਿਸ਼ਤੇ ਕਾਲੇ ਸਿਆਹ ਬਣ ਗਏ। ਬਿੰਦ ਝਟ ‘ਚ ਚੌਧਰੀਆਂ ਆ ਵੇਖਿਆ ਨਾ ਤਾਅ, ਵੋਟਾਂ ਵਟੋਰਨ ਲਈ, ਉਪਰਲਿਆਂ ਨੂੰ ਖੁਸ਼ ਕਰਨ ਲਈ, ਬੰਦੇ ਝਟਕ ਦਿਤੇ, ਮਸੂਮ ਤ੍ਰਿਸ਼ੂਲਾਂ ਤੇ ਟੰਗ ਦਿਤੇ, ਗਲਾਂ ‘ਚ ਟਾਇਰ ਪਾਕੇ ਹਸਦੇ ਮਨੁਖ ਸਾੜ ਦਿਤੇ। ਲੁਟਾਂ ਕੀਤੀਆਂ। ਘਰ ਸਾੜੇ। ਤ੍ਰੀਮਤਾਂ ਦੀਆਂ ਇਜਤਾਂ ਲੁਟੀਆਂ ਅਤੇ ਸਭੋ ਕੁਝ ਜਾਇਜ਼ ਠਹਿਰਾਉਣ ਲਈ ਕਾਨੂੰਨ ਦੇ ਰਾਖਿਆਂ ਨੂੰ ਚੁਪ ਰਹਿਣ ਦਾ ਪਾਠ ਪੜਾ ਦਿਤਾ। ਮੁਹਬਤਾਂ ਕਰਨ ਵਾਲੇ ਲੋਕ ਨਫਰਤਾਂ ਦੇ ਜੰਗਲੀਂ ਜਾ ਵੜੇ। ਕਵੀ ਦੇ ਕਥਨ ਅਨੁਸਾਰ, ਠਤਿਰੀ ਕਰਨੀ, ਤੇਰੀ ਕਥਨੀ, ਗੁਰੂ ਨਾਨਕ! ਭੁਲਾ ਬੈਠੇ, ਮੁਹਬਤ ਸਾਂਝ ਦੇ ਗਲ ਤੇ ਛੁਰੀ ਜ਼ਹਿਰੀ ਚਲਾ ਬੈਠੇਠ।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਵਿਸ਼ਵ ਬੈਂਕ ਦੀ ਇਕ ਰਿਪੋਰਟ ਇਹ ਕਹਿੰਦੀ ਹੈ ਕਿ ਗਰੀਬ ਦੇਸ਼ਾਂ ਵਿਚ 66 ਫੀਸਦੀ ਲੜਕੀਆਂ 5ਵੀਂ ਕਲਾਸ ਹੀ ਪੜ੍ਹ ਪਾਉਂਦੀਆਂ ਹਨ। ਭਾਰਤ ਦੇਸ਼ ਮਹਾਨ ਇਹਨਾਂ ਗਰੀਬ ਦੇਸ਼ਾਂ ਵਿਚੋਂ ਇਕ ਹੈ।
ਇਕ ਵਿਚਾਰ
ਕਿਸੇ ਰਾਸ਼ਟਰ ਦੀ ਰਖਿਆ ਲਈ ਫੌਜ ਦੀ ਲੋੜ ਹੁੰਦੀ ਹੈ, ਜਦਕਿ ਸਭਿਅਤਾ ਦੀ ਰਖਿਆ ਲਈ ਸਿਖਿਆ ਦੀ।…
– ਜੋਨਾਅਨ ਸੈਕਸ

Send this to a friend