ਅੱਜ ਦਾ ਜ਼ਮਾਨਾ ਤਕਨੀਕ ਦਾ ਜ਼ਮਾਨਾ ਹੈ। ਹਰ ਪਾਸੇ ਤਕਨੀਕ ਦਾ ਬੋਲਬਾਲਾ ਹੈ। ਸਿਹਤ ਤੋਂ ਲੈ ਕੇ ਸਿਆਸਤ ਤ¤ਕ ਤਕਨੀਕ ਨੇ ਆਪਣੀ ਚੜ੍ਹਤ ਬਰਕਰਾਰ ਰ¤ਖੀ ਹੋਈ ਹੈ। ਉਂਝ, ਇਹ ਲਾਜ਼ਮੀ ਵੀ ਹੈ ਕਿਉਂਕਿ ਜ਼ਮਾਨੇ ਦੇ ਨਾਲ ਤੁਰਨ ਦਾ ਹੁਨਰ ਨਾ ਰ¤ਖਣ ਵਾਲੇ ਮਨੁ¤ਖ ਕਾਮਯਾਬੀ ਦੀ ਦੌੜ ਵਿਚੋਂ ਪ¤ਛੜ ਜਾਂਦੇ ਹਨ। ਪਰ! ਜਿਵੇਂ- ਜਿਵੇਂ ਮਨੁ¤ਖ ਨੇ ਨਵੀਂਆਂ ਕਾਢਾਂ ਦੀ ਖੋਜ ਕੀਤੀ ਹੈ ਉਵੇਂ- ਉਵੇਂ ਵਹਿਮਾਂ- ਭਰਮਾਂ ਦਾ ਸ਼ਿਕਾਰ ਵੀ ਹੁੰਦਾ ਗਿਆ ਹੈ। ਇਹ ਬਹੁਤ ਮੰਦਭਾਗਾ ਰੁਝਾਨ ਹੈ।
ਆਧੁਨਿਕ ਤਕਨੀਕ ਰਾਹੀਂ ਜਿ¤ਥੇ ਮਨੁ¤ਖ ਪਹਿਲਾਂ ਨਾਲੋਂ ਵ¤ਧ ਖੁਸ਼ਹਾਲ ਜੀਵਨ ਬਤੀਤ ਕਰ ਰਿਹਾ ਹੈ ਉ¤ਥੇ ਅੰਧਵਿਸ਼ਵਾਸੀ ਵੀ ਹੋ ਗਿਆ ਹੈ। ਅ¤ਜ ਕ¤ਲ੍ਹ ਸਵੇਰੇ ਟੈਲੀਵਿਜ਼ਨ ਚਲਾਓ ਤਾਂ ਰਾਸ਼ੀਫ¤ਲ ਅਤੇ ਦਿਨ ਦੇ ਚੰਗੇ- ਮਾੜੇ ਹੋਣ ਦੀ ਭਵਿ¤ਖਬਾਣੀ ਕਰਦੇ ਹੋਏ ਕਈ ‘ਵਿਦਵਾਨ’ ਦੇਖੇ ਜਾ ਸਕਦੇ ਹਨ। ਅ¤ਜ ਦੇ ਦਿਨ ਇਸ ਰੰਗ ਦਾ ਕਪੜਾ ਪਾਉਣਾ ਸ਼ੁਭ ਰਹੇਗਾ ਅਤੇ ਇਸ ਸਥਾਨ ਦੀ ਯਾਤਰਾ, ਜੀਵਨ ਵਿਚ ਤਰ¤ਕੀ ਦੇ ਰਾਹ ਖੋਲ ਦੇਵੇਗੀ। ਅਜਿਹੀ ਗ¤ਲਾਂ ਸੁਣਨ ਨੂੰ ਮਿਲਦੀਆਂ ਹਨ। ਹ¤ਦ ਤਾਂ ਉਦੋਂ ਹੁੰਦੀ ਹੈ ਜਦੋਂ ਪੜ੍ਹੇ- ਲਿਖੇ ਲੋਕ ਵੀ ਇਹਨਾਂ ਪਿ¤ਛੇ ਲ¤ਗ ਜਾਂਦੇ ਹਨ।
ਇ¤ਥੇ ਧਿਆਨ ਦੇਣ ਵਾਲੀ ਗ¤ਲ ਇਹ ਹੈ ਕਿ ਟੈਲੀਵਿਜ਼ਨ ਵਿਚ ਵਿਗਿਆਨਕ ਸੋਚ ਨੂੰ ਅ¤ਗੇ ਵਧਾਉਣ ਵਾਲੇ ਪ੍ਰੋਗਰਾਮ ਵੀ ਆਉਂਦੇ ਹਨ ਪਰ ਬਹੁਤੇ ਲੋਕ ਤਾਂ ਬਾਬਿਆਂ ਦੇ ਪ੍ਰਵਚਨ ਸੁਣਨ ਤ¤ਕ ਹੀ ਸੀਮਤ ਹੋ ਕੇ ਰਹਿ ਗਏ ਹਨ। ਨਿ¤ਕੇ ਬ¤ਚਿਆਂ ਦੇ ਪ੍ਰੋਗਰਾਮਾਂ ਵਿਚ ਕਰਾਮਾਤਾਂ ਨੂੰ ਦਿਖਾਇਆ ਜਾਂਦਾ ਹੈ। ਕਾਰਟੂਨਾਂ ਵਿਚ ‘ਹਵਾ ਵਿਚ ਉ¤ਡਣਾ, ਬਿਨਾਂ ਸਕੂਲ ਦਾ ਕੰਮ ਕੀਤਿਆਂ ਸਕੂਲ ਜਾਣਾ ਅਤੇ ਜਾਦੂ ਰਾਹੀਂ ਕਾਪੀ ਉ¤ਤੇ ਪੂਰਾ ਕੰਮ ਹੋਇਆ ਹੋਣਾ, ਟੀਚਰ ਨੂੰ ਮੂਰਖ਼ ਬਣਾਉਣਾ ਅਤੇ ਦੇਵੀ- ਦੇਵਤਿਆਂ ਨੂੰ ਸ਼ਕਤੀਸ਼ਾਲੀ ਬਣਾ ਕੇ ਦਿਖਾਉਣਾ, ਜਿਸ ਨਾਲ ਨਿ¤ਕੇ ਬ¤ਚਿਆਂ ਦੇ ਮਨ ਉ¤ਤੇ ਪ੍ਰਭਾਵ ਪਾਇਆ ਜਾ ਸਕੇ’ ਆਦਿਕ ਪ੍ਰੋਗਰਾਮ ਨਿ¤ਤ ਹੀ ਦੇਖੇ ਜਾ ਸਕਦੇ ਹਨ।
ਇੰਟਰਨੈ¤ਟ ਰਾਹੀਂ ਆਪਣਾ ਭਵਿ¤ਖ ਜਾਣਨਾ, ਫੇਸਬੁ¤ਕ ਤੇ ਪਿਛਲੇ ਜਨਮ ਦਾ ਰਾਜ਼ ਜਾਣਨਾ, ਪਿਛਲੇ ਜਨਮ ਵਿਚ ਹੋਈ ਮੌਤ ਦੇ ਕਾਰਨ ਲ¤ਭਣਾ, ਅਗਲੇ ਜਨਮ ਵਿਚ ਹੋਣ ਵਾਲੇ ਘਟਨਾਕ੍ਰਮ ਬਾਰੇ ਜਾਣਕਾਰੀ ਹਾਸਲ ਕਰਨਾ ਆਦਿਕ ਗ਼ੈਰਜ਼ਰੂਰੀ ਕੰਮ ਕਰਦੇ ਹੋਏ ਹਜ਼ਾਰਾਂ ਪੜ੍ਹੇ- ਲਿਖੇ ਲੋਕਾਂ ਨੂੰ ਦੇਖਿਆ ਜਾ ਸਕਦਾ ਹੈ।
ਵਟਸਐ¤ਪ ਉ¤ਪਰ ਅਜਿਹੇ ਸੰਦੇਸ਼ ਫੈਲਾਉਣਾ ਜਿਹਨਾਂ ਵਿਚ ਅੰਧਵਿਸ਼ਵਾਸਾਂ ਨੂੰ ਪ੍ਰਮੋਟ ਕੀਤਾ ਗਿਆ ਹੋਵੇ। ਕਿਸੇ ਧਾਰਮਕ ਥਾਂ ਤੋਂ ਚ¤ਲੇ ਕਿਸੇ ਗ਼ੈਰਜ਼ਰੂਰੀ ਸੰਦੇਸ਼ ਨੂੰ ਅ¤ਗੇ ਘ¤ਲਣ ਲਈ ਆਖਣਾ। ਨਾ ਘ¤ਲਣ ਦੀ ਸੂਰਤ ਵਿਚ ਨੁਕਸਾਨ ਹੋਣ ਦੀ ਚਿਤਾਵਨੀ ਦੇਣਾ ਅਤੇ ਘ¤ਲ ਦੇਣ ਦੀ ਸੂਰਤ ਵਿਚ ਲਾਭ ਮਿਲਣਾ। ਇਹ ਸਭ ਕੁਝ ਅ¤ਜ ਦੇ ਦੌਰ ਵਿਚ ਸਿਆਣਪ ਨਾਲ ਭਰਪੂਰ ਮਨੁ¤ਖਾਂ ਵ¤ਲੋਂ ਹੀ ਕੀਤਾ ਜਾ ਰਿਹਾ ਹੈ। ਉਂਝ ਅਜੋਕਾ ਮਨੁ¤ਖ ਆਪਣੇ ਆਪ ਨੂੰ ਇ¤ਕੀਵੀਂ ਸਦੀ ਦਾ ਅਗਾਂਹਵਧੂ ਮਨੁ¤ਖ ਬਣਾ ਕੇ ਪੇਸ਼ ਕਰਦਾ ਹੈ। ਪਰ! ਅਜਿਹੀਆਂ ਕਾਰਵਾਈਆਂ ਨਿ¤ਤ ਦਿਹਾੜੀ ਹੁੰਦੀਆਂ ਰਹਿੰਦੀਆਂ ਹਨ।
ਸ¤ਭਿਅਕ ਸਮਾਜ ਅੰਦਰ ਕਈ ਵਾਰ ਅਜਿਹੀਆਂ ਘਟਨਾਵਾਂ ਵੀ ਸਾਹਮਣੇ ਆਉਂਦੀਆਂ ਹਨ ਜਿਹਨਾਂ ਨੂੰ ਦੇਖ/ਸੁਣ ਕੇ ਰੂਹ ਕੰਬ ਜਾਂਦੀ ਹੈ। ਨਿ¤ਕੇ ਬ¤ਚਿਆਂ ਨੂੰ ਬਲੀ ਦੇ ਨਾਮ ਤੇ ਕਤਲ ਕਰਨ ਦੀਆਂ ਕਈ ਘਟਨਾਵਾਂ ਅਸੀਂ ਦੇਖਦੇ/ਪੜ੍ਹਦੇ ਰਹਿੰਦੇ ਹਾਂ। ਕਿਸੇ ਤਾਂਤਰਿਕ ਦੇ ਕਹੇ ਮੁਤਾਬਕ ਕੰਨਿਆ ਨੂੰ ਵ¤ਢ ਦੇਣਾ, ਸ਼ਮਸ਼ਾਨਘਾਟ ਵਿਚ ਕ¤ਚੀ ਲ¤ਚੀ ਦਾ ਛਿ¤ਟਾ ਦੇਣਾ, ਚੌਰਾਹੇ ਵਿਚ ਨਹਾਉਣਾ, ਗਲੀ ਵਿਚ ਲਾਲ ਕਪੜਾ ਵਿਛਾਉਣਾ ਅਤੇ ਇਸੇ ਤਰ੍ਹਾਂ ਦੇ ਕਈ ਗ਼ੈਰ ਵਿਗਿਆਨਕ ਕੰਮ ਲੋਕਾਂ ਵ¤ਲੋਂ ਨਿ¤ਤ ਹੀ ਕੀਤੇ ਜਾਂਦੇ ਹਨ। ਇਹ ਸਭ ਕੁਝ ਅਜੋਕੇ ਸਮੇਂ ਵਿਚ ਪੜ੍ਹੇ- ਲਿਖੇ ਸਮਝੇ ਜਾਂਦੇ ਸਮਾਜ ਵ¤ਲੋਂ ਕੀਤੇ ਜਾਂਦੇ ਹਨ ਅਤੇ ਅਸੀਂ ਅਜੇ ਵੀ ਆਪਣੇ ਆਪ ਨੂੰ ਅਗਾਂਹਵਧੂ, ਵਿਗਿਆਨਕ ਸੋਚ ਦਾ ਧਾਰਨੀ ਅਤੇ ਸਫ਼ਲ ਮਨੁ¤ਖ ਸਮਝੀ ਬੈਠੇ ਹਾਂ। ਇਹ ਰੁਝਾਨ ਬਹੁਤ ਮੰਦਭਾਗਾ ਹੈ। ਇਹਨਾਂ ਤੋਂ ਬਚਣ ਦੀ ਲੋੜ ਹੈ।
ਮਨ¤ੁਖ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਮਿਹਨਤ ਤੋਂ ਇਲਾਵਾ ਹੋਰ ਕੋਈ ਤਰੀਕਾ ਨਹੀਂ ਹੈ ਜਿਸ ਦੁਆਰਾ ਸਫ਼ਲਤਾ ਹਾਸਲ ਕੀਤੀ ਜਾ ਸਕੇ। ਦੂਜੀ ਗ¤ਲ, ਟੈਲੀਵਿਜ਼ਨ ਉ¤ਤੇ ਪ੍ਰਵਚਨ ਕਰ ਰਹੇ ਬਾਬੇ ਕੋਲ ਜੇ ਇੰਨੀ ਤਾਕਤ ਹੁੰਦੀ ਤਾਂ ਉਹ ਟੈਲੀਵਿਜ਼ਨ ਉ¤ਪਰ ਪ੍ਰਵਚਨ ਕਰਨ ਲਈ ਉ¤ਪਰਾਲੇ ਨਾ ਕਰਦਾ, ਆਪਣੀ ਸ਼ਕਤੀ ਰਾਹੀਂ ਵਧੀਆ ਜੀਵਨ ਬਤੀਤ ਕਰਦਾ। ਜਾਦੂਗਰ ਜੇਕਰ ਇਕ ਰੁਪਏ ਦੇ ਹਜ਼ਾਰ ਰੁਪਏ ਬਣਾ ਸਕਦਾ ਤਾਂ ਉਸਨੂੰ ਕੀ ਜ਼ਰੂਰਤ ਸੀ ਪਿੰਡ- ਪਿੰਡ/ਸ਼ਹਿਰ- ਸ਼ਹਿਰ ਘੁੰਮ ਕੇ ਜਾਦੂ ਦਿਖਾਉਣ ਦੀ। ਉਹ ਕਿਸੇ ਚੰਗੇ ਸ਼ਹਿਰ ਵਿਚ ਰਹਿ ਕੇ ਵਧੀਆ ਜੀਵਨ ਜੀਉਂਦਾ। ਪਰ ਇਹ ਸਭ ਅਸਲ ਹਕੀਕਤ ਤੋਂ ਕੋਹਾਂ ਦੂਰ ਹੈ। ਇਹ ਸਭ ਅ¤ਖਾਂ ਦਾ ਭਰਮ ਹੈ, ਵਹਿਮ ਹੈ।
ਇਹ ਸਭ ਲੋਕਾਂ ਨੂੰ ਮੂਰਖ਼ ਬਣਾਉਣ ਦੀਆਂ ਚਾਲਾਂ ਹਨ ਅਤੇ ਪਾਖੰਡੀ ਲੋਕ ਆਧੁਨਿਕ ਕਾਢਾਂ ਰਾਹੀਂ ਬਹੁਤ ਆਸਾਨੀ ਨਾਲ ਆਮ ਲੋਕਾਂ ਨੂੰ ਮੂਰਖ਼ ਬਣਾ ਵੀ ਲੈਂਦੇ ਹਨ। ਇਹਨਾਂ ਤੋਂ ਬਚਣ ਦੀ ਜ਼ਰੂਰਤ ਹੈ ਤਾਂ ਕਿ ਜੀਵਨ ਵਿਚ ਕਿਸੇ ਹਾਦਸੇ ਤੋਂ ਬਚਿਆ ਜਾ ਸਕੇ।