April 20, 2026 3:42 pm

ਮੈਂ ਤੇਰੀ ਮਾਂ ਦੀ ਬੋਲੀ ਆਂ…

ਸਮੁਚੀ ਦੁਨੀਆਂ ਵਿਚ ਵਸ ਰਹੀ ਖਲਕਤ ਦੀ ਆਪੋ ਆਪਣੀ ਮਾਂ ਬੋਲੀ ਤੇ ਭਾਸ਼ਾ ਹੈ। ਹਰ ਕੋਈ ਆਪਣੀ ਮਾਂ ਬੋਲੀ ਤੇ ਭਾਸ਼ਾ ਦੀ ਤਰਕੀ ਚਹੁੰਦਾ ਹੈ, ਉਸ ਦੇ ਪਿਆਰੇ ਮਾਂ ਬੋਲੀ ਨੂੰ ਪਿਆਰ ਵੀ ਕਰਦੇ ਹਨ। ਬਹੁਤੀਆਂ ਗਲਾਂ ਬਾਤਾਂ ਵਾਂਗ ਅਸੀਂ ਪੰਜਾਬੀ ਆਪਣੀ ਮਾਂ ਬੋਲੀ ਤੇ ਭਾਸ਼ਾ ਲਈ ਬਹੁਤੇ ਫ਼ਿਕਰਮੰਦ ਨਹੀਂ। ਜਿਹੜੇ ਚੰਦ ਲੋਕ ਪੰਜਾਬੀ ਲਈ ਫ਼ਿਕਰਮੰਦ ਹਨ ਜਾਪਦਾ ਜਿਵੇਂ ਓਨਾ ਦੀ ਹੀ ਪੰਜਾਬੀ ਮਾਂ ਬੋਲੀ ਹੋਵੇ ਤੇ ਬਾਕੀਆਂ ਦੀ ਕੁਝ ਲਗਦੀ ਹੀ ਨਾ ਹੋਵੇ।
ਅਜ ਅਸੀਂ ਬਚੇ ਦੇ ਸ਼ੁਰੂਆਤੀ ਸਮੇਂ ਤੋਂ ਸਕੂਲੀ ਵਿਦਿਆ ਲਈ ਬਹੁਤ ਫ਼ਿਕਰਮੰਦ ਹਾਂ। ਆਪਣੇ ਬਚਿਆਂ ਲਈ ਵਧੀਆ ਤੋਂ ਵਧੀਆ ਸਕੂਲ ਲਭ ਰਹੇ ਹਾਂ। ਬਹੁਤੇ ਮਾਪੇ ਕਈ ਕਾਰਨਾਂ ਕਰਕੇ ਅੰਗਰੇਜ਼ੀ ਸਕੂਲਾਂ ਨੂੰ ਤਰਜੀਹ ਦੇ ਰਹੇ ਹਨ ਤੇ ਵਡੇ ਅੰਗਰੇਜ਼ੀ ਸਕੂਲਾਂ ਵਿਚ ਬਚੇ ਪੜਾ ਰਹੇ ਹਨ ਸੁਣਨ ਵਿਚ ਆਉਂਦਾ ਹੈ ਕਾਨਵੈਂਟ ਜਾਂ ਹੋਰ ਵਡੇ ਸਕੂਲਾਂ ਵਿਚ ਪੰਜਾਬੀ ਬੋਲਣ ਤੇ ਪਗ ਆਦਿ ਤੇ ਪਾਬੰਦੀ ਹੈ ਫਿਰ ਕਿਥੋਂ ਸਾਡੇ ਬਚੇ ਪੰਜਾਬੀ ਮਾਂ ਬੋਲੀ ਚਜ ਨਾਲ ਪੜ ਕੇ ਪੰਜਾਬੀ ਦੇ ਚੰਗੇ ਸਾਹਿਤ ਜਾਂ ਗੁਰਬਾਣੀ ਨਾਲ ਜੁੜ ਸਕਣਗੇ, ਕਦੀ ਵੀ ਨਹੀਂ। ਅਜ ਸਾਡੇ ਪੰਜਾਬੀਆਂ ਦੇ ਹੋ ਰਹੇ ਵਿਆਹਾਂ ਦੇ ਕਾਰਡ ਅੰਗਰੇਜ਼ੀ ‘ਚ ਪੂਰੀ ਤਰਾਂ ਪ?ਚਲਤ ਹਨ ਬੇਸ਼ਕ ਪਰਿਵਾਰ ‘ਚ ਅੰਗਰੇਜ਼ੀ ਵਾਲਾ ਵਿਆਹ ਦਾ ਕਾਰਡ ਬਹੁਤਿਆਂ ਨੂੰ ਪੜਨਾ ਨਹੀਂ ਆਉਂਦਾ। ਘਰਾਂ ਦੀਆਂ ਨਾਮ ਪਲੇਟਾਂ ਸ਼ਾਨ ਨਾਲ ਅੰਗਰੇਜ਼ੀ ਚ ਬਣਾਉਂਦੇ ਹਾਂ। ਗਡੀਆਂ ਮੋਟਰ ਕਾਰਾਂ ਤੇ ਨਾਮ ਤੇ ਗੋਤ ਅੰਗਰੇਜ਼ੀ ਚ ਲਿਖੇ ਜਾਂਦੇ ਹਨ। ਹੋਰ ਤਾਂ ਹੋਰ ਖੇਤੀਬਾੜੀ ਦੇ ਸੰਦ ਸਾਧਨਾਂ, ਟਰੈਕਟਰ ਟਰਾਲੀ ਤੇ ਅੰਗਰੇਜ਼ੀ ਘੋਟੀ ਮਿਲਦੀ ਹੈ। ਦੁਖ ਹੁੰਦਾ ਹੈ ਜਦੋਂ ਸਿਖਾਂ ਪੰਜਾਬੀਆਂ ਦੇ ਘਰਾਂ ਵਿਚ ਬਚਿਆਂ ਨਾਲ ਗਲਬਾਤ ਹਿੰਦੀ ਅੰਗਰੇਜ਼ੀ ਮਿਕਸ ਹੋ ਰਹੀ ਹੈ ਤੇ ਛੋਟੇ ਵਡੇ ਦਾ ਕੋਈ ਲਿਹਾਜ ਨਹੀਂ।
ਸਭ ਤੋਂ ਮਾੜਾ ਹਾਲ ਬਹੁਤੇ ਸਰਕਾਰੀ ਅਦਾਰਿਆਂ ਦਾ ਹੈ ਜਿਥੇ ਹਰ ਕੰਮ ਅੰਗਰੇਜ਼ੀ ਵਿਚ ਹੀ ਹੋ ਰਿਹਾ ਹੈ। ਅਦਾਲਤਾਂ ਵਿਚ ਸਿਰਫ ਅੰਗਰੇਜ਼ੀ, ਆਮ ਲੋਕਾਂ ਨਾਲ ਜੁੜੇ ਮਹਿਕਮੇ ਮਾਲ ਵਿਭਾਗ, ਸਿਹਤ, ਟਰਾਂਸਪੋਰਟ ਆਦਿ ਮਹਿਕਮੇ ਦੇ ਮੁਖੀ ਹੁੰਦੇ ਤਾਂ ਪੰਜਾਬੀ ਹਨ ਪਰ ਕੰਮ ਸਾਰਾ ਅੰਗਰੇਜ਼ੀ ਵਿਚ ਕਰਦੇ ਹਨ। ਹੈਰਾਨ ਹੋਈਦਾ ਜਦੋਂ ਪੰਜਾਬੀ ਚ ਛਪੇ ਤੇ ਪੰਜਾਬੀ ‘ਚ ਭਰੇ ਫਾਰਮ ਤੇ ਦਸਤਖ਼ਤ ਅੰਗਰੇਜ਼ੀ ਵੁਚ ਹੁੰਦੇ ਹਨ ਇਹ ਆਮ ਗਲ ਹੈ। ਉਂਝ ਪੰਜਾਬ ਵਿਚ ਪੰਜਾਬੀ ਭਾਸ਼ਾ ਲਾਗੂ ਹੈ। ਕਿਸੇ ਤੋਂ ਕਿ ਆਸ ਰਖੀਏ ਸਾਡੇ ਮੁਖ ਮੰਤਰੀ ਸਹੁੰ ਹੀ ਅੰਗਰੇਜ਼ੀ ‘ਚ ਚੁਕਦੇ ਹਨ ਤੇ ਪੰਜਾਬੀ ਪ੍ਰੈਸ ਕਾਨਫਰੰਸ ਸਮੇਂ ਸਵਾਲਾਂ ਦੇ ਜਵਾਬ ਅੰਗਰੇਜ਼ੀ ਵਿਚ ਦਿੰਦੇ ਹਨ।
ਪੰਜਾਬੀ ਮਾਂ ਬੋਲੀ ਦੀ ਸੰਗੀਤ ਰਾਂਹੀ ਸੇਵਾ ਕਰ ਰਹੇ ਬਹੁਤੇ ਗਾਇਕ ਆਪਣੀ ਕੈਸਟ ਤੇ ਫ਼ਿਲਮ ਦਾ ਨਾਮ ਅੰਗਰੇਜ਼ੀ ਵਿਚ ਰਖਦੇ ਹਨ ਫਿਰ ਦਸੋ ਕਿਵੇਂ ਪੰਜਾਬੀ ਤਰਕੀ ਕਰ ਪਟਰਾਣੀ ਬਣੇਗੀ, ਜਦ ਇਸਦੇ ਆਪਣੇ ਹੀ ਇਸ ਨੂੰ ਡੋਬ ਰਹੇ ਹਨ। ਇਸ ਤੋਂ ਵਧ ਕੀ ਮਾੜਾ ਹੋਵੇਗਾ ਜਦ ਦਸਵੀਂ ਜਮਾਤ ਦੇ ਸਤਾਈ ਹਜ਼ਾਰ ਵਿਦਿਆਰਥੀ ਸਿਰਫ ਪੰਜਾਬੀ ਮਾਂ ਬੋਲੀ ਵਿਚੋਂ ਹੀ ਫੇਲ ਹੋ ਜਾਣ। ਦੂਜੇ ਪਾਸੇ ਕਈ ਵਿਦੇਸ਼ੀ ਮੁਲਕਾਂ ਵਿਚ ਪੰਜਾਬੀ ਨੂੰ ਵਡੇ ਪਧਰ ਤੇ ਮਾਨਤਾ ਦਿਤੀ ਹੈ ਤੇ ਤਰਕੀਆਂ ਵੀ ਕਰ ਰਹੀ ਹੈ।ਆਓ ਪੰਜਾਬ ਵਾਸੀਓ ਆਪਾਂ ਆਪਣੀ ਮਾਂ ਬੋਲੀ ਦੀ ਤਰਕੀ ਲਈ ਇਕ ਜੁਟ ਹੋ ਕੇ ਹੰਭਲਾਂ ਮਾਰੀਏ ਤਾਂ ਕੇ ਪੰਜਾਬ ਤੇ ਪੰਜਾਬੀ ਜ਼ਿੰਦਾਬਾਦ ਰਹਿ ਸਕੇ।

 

Send this to a friend