ਸਮੇਂ ਦੀ ਚਲਦੀ ਤੇਜ਼ ਰਫਤਾਰ ਦੇ ਨਾਲ ਦੋੜਦੇ ਮਨੁਖ ਨੇ ਅਜ ਬਹੁਤ ਤਰਕੀ ਕਰ ਲਈ ਹੈ। ?ਸਦੀ ਤਰਕੀ ਦੀ ਪਰਵਾਜ਼ ਵਿਚ ਕਢੀਆ ਕਾਢਾਂ ਨੇ ਮਨੁਖੀ ਜਿੰਦਗੀ ਨੂੰ ਕਾਫੀ ਸੁਖਾਲਾ ਕਰਨ ਦਾ ਕੰਮ ਕੀਤਾ। ਪਰ ਅਜ ਅਸੀਂ ਇਸ ਗਲ ਤੋਂ ਕਦੇ ਕਿਨਾਰਾ ਨਹੀ ਕਰ ਸਕਦੇ ਕਿ ਅਸੀਂ ਆਪਣੇ ਜੀਵਨ ਨੂੰ ਆਸਾਨ ਕਰਨ ਲਈ ਵਿਕਾਸ ਦੀਆ ਉਡਾਰੀਆਂ ਤਾਂ ਭਰੀਆਂ, ਪਰ ਨਾਲ ਦੀ ਨਾਲ ਵਾਤਾਵਰਨ ਨਾਲ ਵੀ ਬਹੁਤ ਖਿਲਵਾੜ ਕੀਤਾ। ਅਜ ਤੋਂ 44 ਸਾਲ ਪਹਿਲਾਂ,1974 ਵਿਚ ਠਇਕ ਹੀ ਧਰਤੀਠ ਥੀਮ ਹੇਠ, ਪਹਿਲਾ ਠਵਿਸ਼ਵ ਵਾਤਾਵਰਨ ਦਿਵਸਠ ਮਨਾਇਆ ਗਿਆ, ਜਿਸਦਾ ਮੁਖ ਮਕਸਦ ਵਿਸ਼ਵ ਦੀਆ ਵਾਤਾਵਰਨ ਨਾਲ ਸਬੰਧਿਤ ਸਮਸਿਆਵਾਂ ਵਿਚਾਰਨਾ ਸੀ। ਭਾਰਤ ਅਜ ਵਿਸ਼ਵ ਦੀਆ ਸਭ ਤੋਂ ਤੇਜੀ ਨਾਲ ਵਧਣ ਵਾਲੀਆਂ ਅਰਥਵਿਵਸਥਾਵਾਂ ਵਿਚੋ ਇਕ ਹੈ, ਜਿਸਦੇ ਪਿਛੇ ਮੁਖ ਕਾਰਨ ਸਾਡਾ ਹਰ ਪਖ ਤੋਂ ਤਰਕੀ ਕਰਨਾ ਹੈ। ਅਜ ਇਹ ਗਲ ਕਹਿਣ ਵਿਚ ਕੋਈ ਅਤਿ-ਕਥਨੀ ਨਹੀ ਹੋਵੇਗੀ ਕਿ ਅਸੀਂ ਤਰਕੀ ਦੇ ਨਾਲ-ਨਾਲ ਆਪਣੇ ਵਾਤਾਵਰਨ ਦੀ ਹਾਲਤ ਵੀ ਬਦ ਤੋਂ ਬਦਤਰ ਕਰ ਲਈ ਹੈ। ਰੁਖਾਂ ਦੀਆਂ ਹਿਕਾਂ ਉਤੇ ਅਜ ਅਸੀਂ ਵਡੇ-ਵਡੇ ਪੁਲ, ਚੋੜੀਆਂ-ਚੋੜੀਆਂ ਸੜਕਾਂ ਅਤੇ ਉਚੀਆਂ-ਉਚੀਆਂ ਇਮਾਰਤਾਂ ਬਣਾਂ ਦਿਤੀਆ ਹਨ।
ਰੁਖ ਅਤੇ ਮਨੁਖ ਦਾ ਰਿਸ਼ਤਾ ਬਹੁਤ ਪੁਰਾਣਾ ਹੈ।ਵਿਗਿਆਨ ਮੁਤਾਬਕ ਮਨੁਖ ਵਾਨਰ ਭਾਵ ਬਾਂਦਰ ਤੋਂ ਵਿਕਸਿਤ ਹੋਇਆ ਹੈ। ਜੋ ਪਹਿਲਾਂ ਜੰਗਲਾਂ ਵਿਚ ਰਹਿ ਕੇ ਦਰਖਤਾਂ ਦੇ ਫਲ਼, ਫੁਲ ਤੇ ਪਤੇ ਆਦਿ ਖਾ ਕੇ ਗੁਜਾਰਾ ਕਰਦਾ ਸੀ। ਜੰਗਲਾਂ ਨੇ ਹੀ ਮਨੁਖ ਨੂੰ ਪਹਿਲੀ ਪਨਾਹ ਦਿਤੀ। ਮਹਾਤਮਾ ਬੁਧ ਜੀ ਨੇ ਪਿਪਲ ਦੇ ਰੁਖ ਹੇਠ ਬੈਠ ਕੇ ਮੁਕਤੀ ਪ੍ਰਾਪਤ ਕੀਤੀ ਸੀ ਤੇ ਕਿਹਾ ਸੀ, ਠਜੰਗਲ ਅਸੀਮਤ ਦਯਾ ਅਤੇ ਕਲਿਆਣ ਦਾ ਖਾਸ ਜੀਵਾਣੂ ਹੈ, ਜੋ ਕਿ ਆਪਣੇ ਜੀਣ ਵਾਸਤੇ ਕੋਈ ਮੰਗ ਨਹੀ ਕਰਦਾ ਅਤੇ ਆਪਣੀ ਕਿਰਿਆ ਦੇ ਦੁਆਰਾ ਉਤਪਾਦਕ ਤਤਾਂ ਦੇ ਨਾਲ ਦਯਾ ਫੈਲਾਉਂਦਾ ਹੈ, ਕੁਹਾੜੀ ਵਾਲਾ ਆਦਮੀ ਜੋ ਇਸਨੂੰ ਖਤਮ ਕਰਦਾ ਹੈ, ਇਹ ਉਸਨੂੰ ਵੀ ਛਾਂ ਦਿੰਦਾ ਹੈ।ਠ ਸ਼ਿਵ ਕੁਮਾਰ ਬਟਾਲਵੀ ਸਾਹਿਬ ਵੀ ਰੁਖ ਤੇ ਮਨੁਖ ਦੇ ਰਿਸ਼ਤੇ ਨੂੰ ਇਓਂ ਬਿਆਨ ਕਰਦੇ ਹਨ:-
ਠਕੁਝ ਰੁਖ ਮੈਨੂੰ ਪੁਤ ਲਗਦੇ ਨੇ,
ਕੁਝ ਰੁਖ ਲਗਦੇ ਮਾਵਾਂ,
ਕੁਝ ਰੁਖ ਨੂੰਹਾਂ ਧੀਆਂ ਲਗਦੇ,
ਕੁਝ ਰੁਖ ਵਾਂਗ ਭਰਾਂਵਾਂਠ
ਜਿੰਨੀ ਤੇਜ਼ੀ ਨਾਲ ਮਨੁਖ ਨੇ ਅਜ ਤਰਕੀ ਕੀਤੀ ਹੈ ਉਨੀ ਹੀ ਤੇਜ਼ੀ ਨਾਲ ਮਨੁਖ ਨੇ ਰੁਖਾਂ ਦੀ ਕਟਾਈ ਵੀ ਕੀਤੀ ਹੈ।ਨਤੀਜੇ ਵਜੋਂ ,ਜਿਥੇ ਇਕ ਦੇਸ਼ ਜਾਂ ਸੂਬੇ ਵਿਚ 33 ਫੀਸਦੀ ਰੁਖਾਂ ਦਾ ਹੋਣਾਂ ਲਾਜਮੀ ਹੈ ਉਥੇ ਪੰਜਾਬ ਵਿਚ ਰੁਖ ਸਿਰਫ 8 ਫੀਸਦੀ ਤੋਂ ਵੀ ਘਟ ਰਹਿ ਗਏ ਹਨ।
ਅਜ ਪੰਜਾਬ ਹਵਾ ਪ੍ਰਦੂਸ਼ਣ ਵਿਚ ਵੀ ਮੋਢੀ ਬਣਦਾ ਜਾ ਰਿਹਾ ਹੈ। ਵਾਹਨਾ, ਫੈਕਟਰੀਆ, ਭਠਿਆ ਦੀਆ ਚਿਮਨੀਆ ਆਦਿ ਵਿਚੋਂ ਨਿਕਲਦੇ ਗੰਦੇ ਅਤੇ ਦੂਸ਼ਿਤ ਧੂੰਏ ਨੇ ਪੰਜਾਬ ਦੀ ਆਬੋ ਹਵਾ ਨੂੰ ਵੀ ਸਾਹ ਲੈਣ ਦੇ ਯੋਗ ਵੀ ਨਹੀ ਛਡਿਆ। ਵਿਸ਼ਵ ਸਹਿਤ ਸੰਸਥਾ ਦੇ ਅੰਕੜਿਆ ਮੁਤਾਬਿਕ ਵਿਸ਼ਵ ਦੇ 14 ਅਤਿ ਪ੍ਰਦੂਸ਼ਿਤ ਸ਼ਹਿਰਾ ਵਿਚੋਂ 13 ਸ਼ਹਿਰ ਭਾਰਤ ਦੇ ਹਨ। ਇਕ ਰਿਪੋਰਟ ਮੁਤਾਬਕ ਲੁਧਿਆਣਾ, ਖੰਨਾ, ਅੰਮ੍ਰਿਤਸਰ, ਤੇ ਮੰਡੀ ਗੋਬਿੰਦਗੜ ਪੰਜਾਬ ਦੇ ਚਾਰ ਸ਼ਹਿਰ ਭਾਰਤ ਦੇ ਉਹਨਾ 15 ਸ਼ਹਿਰਾਂ ਵਿਚ ਸ਼ਾਮਿਲ ਹਨ, ਪ੍ਰਦੂਸ਼ਣ ਪਖੋਂ ਹਰ ਹਦ ਟਪ ਚੁਕੇ ਹਨ। ਭਾਰਤ ਦਾ ਦਖਣ-ਪਛਮੀ ਇਲਾਕਾ 90 ਫੀਸਦੀ, ਉਤਰੀ ਅਤੇ ਉਤਰ-ਪਛਮੀ ਇਲਾਕਾ 20 ਫੀਸਦੀ, ਪੂਰਬੀ ਅਤੇ ਪੂਰਬ-ਉਤਰ ਇਲਾਕਾ 95 ਫੀਸਦੀ, ਮਧ ਅਤੇ ਪਛਮੀ ਮਧ ਇਲਾਕਾ 70 ਫੀਸਦੀ ਵਰਖਾ ਉਤੇ ਨਿਰਭਰ ਹੈ। ਵਾਤਾਵਰਨ ਨਾਲ ਲਗਾਤਾਰ ਖਿਲਵਾੜ ਕਰਕੇ ਅਸੀਂ ਆਪਣੀ ਅਤੇ ਦੇਸ਼ ਦੀ ਅਰਥਵਿਵਸਥਾ ਦੇ ਨਾਲ-ਨਾਲ ਜਨ ਜੀਵਨ ਨੂੰ ਵੀ ਨੁਕਸਾਨ ਪਹੁੰਚਾ ਰਿਹੇ ਹਾਂ।
ਅਜ ਪਲਾਸਟਿਕ ਦੇ ਪ੍ਰਦੂਸ਼ਣ ਨੇ ਵੀ ਆਪਣੀਆਂ ਹਦਾਂ ਬੰਨੇ ਇਥੋਂ ਤਕ ਟਪ ਲਏ ਹਨ ਕਿ ਠਵਿਸ਼ਵ ਵਾਤਾਵਰਨ ਦਿਵਸ-2018’’ ਦਾ ਥੀਮ ਵੀ ਪਲਾਸਟਿਕ ਪ੍ਰਦੂਸ਼ਣ ਨਾਲ ਲੜਨ ਵਲ ਸੰਕੇਤ ਕਰਦਾ ਹੈ। ਬੀਤੀ ਅਧੀ ਸਦੀ ਤੋਂ ਪਲਾਸਟਿਕ ਦਾ ਉਤਪਾਦਨ ਅਤੇ ਵਰਤੋਂ ਵਧਦੀ ਜਾ ਰਹੀ ਹੈ। ਸਾਲ 2013 ਵਿਚ 299 ਮਿਲੀਅਨ ਟਨ ਪਲਾਸਟਿਕ ਦਾ ਉਤਪਾਦਨ ਹੋਇਆ, ਜੋ ਸਾਲ 2012 ਤੋਂ 4 ਫੀਸਦੀ ਵਧ ਸੀ। ਪਰ ਅਜ ਇਹ ਅੰਕੜੇ ਕਾਫੀ ਵਧ ਗਏ ਹਨ ਅਤੇ ਲਗਾਤਾਰ ਵਧ ਵੀ ਰਹੇ ਹਨ। ਜੇਕਰ ਭਾਰਤ ਦੀ ਗਲ ਕਰੀਏ ਤਾਂ ਭਾਰਤ ਅੰਦਾਜਨ 15,342 ਟਨ ਪਲਾਸਟਿਕ ਦੀ ਰਹਿੰਦ-ਖੂੰਹਦ ਹਰ ਦਿਨ ਪੈਦਾ ਕਰਦਾ ਹੈ, ਜਿਸ ਵਿਚੋਂ ਸਿਰਫ 9,205 ਟਨ ਪਲਾਸਟਿਕ ਹੀ ਰੀਸਾਇਕਲ ਹੁੰਦੀ ਹੈ। ਅਜ ਪਲਾਸਟਿਕ ਦਾ ਪ੍ਰਦੂਸ਼ਣ ਵੀ ਬਹੁਤ ਘਾਤਕ ਰੂਪ ਧਾਰਨ ਕਰਦਾ ਜਾ ਰਿਹਾ ਹੈ, ਜੋ ਭੂਮੀ ਨੂੰ ਨੁਕਸਾਨ ਪਹੁੰਚਾਉਣ ਦੇ ਨਾਲ-ਨਾਲ ਜਾਨਵਰਾ ਦੀ ਹਤਿਆ ਅਤੇ ਹੋਰ ਕਈ ਸਾਰੀਆ ਸਮਸਿਆਵਾਂ ਨੂੰ ਜਨਮ ਦਿੰਦਾ ਹੈ। ਸ਼ੋਰ ਪ੍ਰਦੂਸ਼ਣ ਨੂੰ ਰੋਕਣ ਲਈ ਪ੍ਰੈਸ਼ਰ ਹਾਰਨ, ਮਲਟੀ ਟਾਨ ਹਾਰਨ ਆਦਿ ਉਤੇ ਮੁਕੰਮਲ ਪਾਬੰਦੀ ਲਗਾਉਣ ਵੀ ਵਧੀਆ ਸਾਬਿਤ ਹੋਇਆ ਹੈ।ਅਜ ਅਸੀਂ 74.04 ਫੀਸਦੀ ਸਾਖਰਤਾ ਦਰ ਨਾਲ ਪੜੇ ਲਿਖੇ ਤਾਂ ਜਰੂਰ ਬਣ ਗਏ ਹਾਂ, ਪਰ ਸ਼ਾਇਦ ਸੂਝਵਾਨ ਨਹੀ ਬਣ ਸਕੇ। ਅਸੀਂ ਹਰ ਸਾਲ 5 ਟਿ?ਲੀਅਨ ਪਲਾਸਟਿਕ ਬੈਗ ਵਰਤਦੇ ਹਾਂ, ਅਰਥਾਂਤ 1,60,000 ਬੈਗ ਹਰੇਕ ਸੈਕਿੰਡ ਜਾਂ ਇਹ ਕਿਹ ਲਓ ਕਿ ਪਲਾਸਟਿਕ ਦਾ ਨੁਕਸਾਨ ਜਾਣਦੇ ਹੇਏ ਵੀ ਧਰਤੀ ਦਾ ਹਰੇਕ ਇਨਸਾਨ 700 ਬੈਗ ਹਰ ਸਾਲ ਵਰਤਦਾ ਹੈ। ਜਿਸਦੀ ਵਰਤੋਂ ਸਾਖਰਤਾ ਦਰ ਵਧਣ ਦੇ ਨਾਲ ਘਟਣੀ ਚਾਹੀਦੀ ਸੀ, ਉਸਦੀ ਵਰਤੋਂ ਵਧ ਰਹੀ ਹੈ। ਭਾਵ ਸਾਡਾ ਪੜੇ ਲਿਖੇ ਹੋਣ ਦੇ ਨਾਲ ਨਾਲ ਸੂਝਵਾਨ ਹੋਣਾ ਵੀ ਲਾਜਮੀ ਹੈ। ਚਿਪਕੂ ਅੰਦੋਲਨ ਜੋ 1972 ਵਿਚ ਰੁਖਾਂ ਜਾਂ ਜੰਗਲਾਂ ਦੀ ਬੇਤਿਹਾਸ਼ਾ ਹੋ ਰਹੀ ਕਟਾਈ ਦੇ ਖਿਲਾਫ ਉਸ ਸਮੇਂ ਹੋਇਆ ਸੀ, ਜਿਸ ਸਮੇਂ ਸਾਡੀ ਸਾਖਰਤਾ ਦਰ ਬਹੁਤ ਘਟ ਸੀ। ਪਰ ਅਜ ਜਦੋਂ ਅਸੀ ਇੰਨਾ ਪੜ ਲਿਖ ਗਏ ਹਾਂ, ਪਰ ਫਿਰ ਵੀ ਪ੍ਰਦੂਸ਼ਣ ਨੂੰ ਰੋਕਣ ਲਈ ਕੋਈ ਵਡਾ ਅੰਦੋਲਨ ਨਹੀ।
ਜੇਕਰ ਸਰਕਾਰ ਦੀ ਗਲ ਕਰੀਏ ਤਾਂ ਇਕਲੀ ਸਰਕਾਰ ਕੁਝ ਨਹੀ ਕਰ ਸਕਦੀ, ਸਾਨੂੰ ਵੀ ਆਪਣੀ ਜਿੰਮੇਵਾਰੀ ਸਮਝਣੀ ਚਾਹੀਦੀ ਹੈ।ਕਈ ਸਮਾਜ ਸੇਵੀ ਸੰਸਥਾਵਾਂ, ਵਾਤਾਵਰਨ ਪੇ?ਮੀ ਆਦਿ ਵਧ ਤੋਂ ਵਧ ਰੁਖ ਲਗਾਉਣ ਦਾ ਸੰਕਲਪ ਲੈਂਦੇ ਹਨ, ਜੋ ਕਿ ਬਹੁਤ ਹੀ ਸ਼ਲਾਘਾ ਯੋਗ ਹੈ। ਜੇਕਰ ਅਜ ਅਸੀਂ ਸਾਰੇ ਠਵਿਸ਼ਵ ਵਾਤਾਵਰਨ ਦਿਵਸਠ ਮੋਕੇ ਤੇ ਇਕ- ਇਕ ਰੁਖ ਲਗਾਉਣ ਅਤੇ ਉਸਦੀ ਸਾਂਭ-ਸੰਭਾਲ ਕਰਨ ਦਾ ਸਕੰਲਪ ਲਈਏ ਤਾਂ ਪੂਰੇ ਭਾਰਤ ਵਿਚ ਲਗਪਗ 132 ਕਰੋੜ ਅਤੇ ਪੰਜਾਬ ਵਿਚ 3 ਕਰੋੜ ਰੁਖ ਲਗ ਸਕਦੇ ਹਨ। ਜਿਸ ਨਾਲ ਸਾਡਾ ਵਾਤਾਵਰਨ ਹਰਾ ਭਰਾ ਅਤੇ ਰੋਗ ਰਹਿਤ ਬਣ ਸਕਦਾ ਹੈ। ਸਿਰਫ ਸੋਸ਼ਲ ਮੀਡੀਆ ਤੇ ਇਕ ਪੋਸਟ ਪਾਉਣ ਨਾਲ ਸਾਡੀ ਜਿੰਮੇਵਾਰੀ ਖਤਮ ਨਹੀ ਹੋ ਜਾਂਦੀ। ਅਜ ਲੋੜ ਹੈ ਸਾਨੂੰ ਇਕਠੇ ਹੋ ਕੇ ਪ੍ਰਦੂਸ਼ਣ ਖਿਲਾਫ ਜੰਗ ਲੜਨ ਦੀ, ਪਲਾਸਟਿਕ ਦੀ ਵਰਤੋਂ ਨੂੰ ਘਟਾਉਣ ਦੀ ਅਤੇ ਵਧ ਤੋਂ ਵਧ ਰੁਖ ਲਗਾਉਣ ਦੀ, ਤਾਂ ਜੋ ਅਸੀਂ ਆਪਣੀ ਆਉਣ ਵਾਲੀ ਪੀੜੀ ਨੂੰ ਇਕ ਹਰਿਆ ਭਰਿਆ ਅਤੇ ਰੋਗ ਰਹਿਤ ਵਾਤਾਵਰਨ ਦੇ ਸਕੀਏ।



