ਅੱਜ ਦੀ ਜਵਾਨੀ ਜਿਵੇ ਕਿਵੇ ਕਹਿ ਲਵੋਚਿੱਟੇ ਦੀ ਲਪੇਟ ਵਿੱਚ ਆ ਰਹੀ ਹੈ।ਇਸ ਚਿੱਟੇ ਨੇ ਪਿਛਲੇ ਕਈ ਵਰਿਆ ਤੋ ਪੰਜਾਬ ਵਿੱਚ ਵੀ ਆਪਣੇ ਪੈਰ ਪਸਾਰ ਲਏ ਹਨ।ਆਖਿਰ ਇਹ ਚਿੱਟਾ ਹੈ ਕੀ ਚੀਜ ਐਸਾ ਕੀ ਸਰੂਰ ਹੈ ਇਸ ਨਸੇ ਵਿੱਚ ਕਿਅੱਜ ਦੀ ਨੌਜਵਾਨ ਪੀੜੀ ਬੜੀ ਅਸਾਨੀ ਨਾਲ ਇਸ ਦੀ ਲਪੇਟ ਵਿੱਚ ਆ ਰਹੀ ਹੈ।ਇਸ ਚਿੱਟੇ ਨੇ ਪਤਾ ਨਹੀ ਕਿੰਨੇ ਕੁ ਮਾਵਾ ਦੇ ਪੁੱਤ,ਭੈਣਾ ਦੇ ਵੀਰ,ਸੁਹਾਗਣਾ ਦੇ ਸੁਹਾਗ ਤੇ ਨਿੱਕੇ,ਨਿੱਕੇ ਬੱਚਿਆ ਦੇ ਬਾਪ ਖੋਹਣੇ ਨੇ।ਕਿਉ ਇਹ ਚਿੱਟੇ ਦੇ ਨਸੇ ਦਾ ਧੰਦਾ ਦਿਨੋ ਦਿਨ ਵਧਦਾ ਜਾ ਰਿਹਾ ਹੈ।ਆਖਿਰ ਬੰਦ ਕਿਉ ਨਹੀ ਹੋ ਰਿਹਾ ਇਹ ਚਿੱਟਾ ਜਾਂ ਸਾਡੀਆ ਸਰਕਾਰਾ ਹੀ ਬੰਦ ਨਹੀ ਹੋਣ ਦਿੰਦੀਆ?
ਮੇਰੇ ਦੇਸ ਦੇ ਨੌਜਵਾਨੋ ਸੰਭਲ ਜਾੳ ਇਸ ਨਾਲ ਨਸਾ ਵੇਚਣ ਵਾਲਿਆ ਦਾ ਨਸਾ ਵਿਕਾਉਣ ਵਾਲਿਆ ਦਾ ਤੇ ਸਮੇ ਦੇ ਹਾਕਮਾ ਦਾ ਕੋਈ ਨੁਕਸਾਨ ਨਹੀ ਪੂਰੇ ਦਾ ਪੂਰਾ ਨੁਕਸਾਨ ਤੁਹਾਡਾ ਅਤੇ ਤੁਹਾਡੇ ਪ੍ਰੀਵਾਰ ਦਾ ਹੈ।ਨਸਾ ਤੁਹਾਡੀ ਪ੍ਰਾਪਰਟੀ ਵਿਕਾ ਦਿੰਦਾ ਹੈ ।ਤੁਹਾਡੀ ਜਿੰਦਗੀ ਖਰਾਬ ਕਰਦਾ ਹੈ ਤੇ ਨਾਲ ਨਾਲ ਤੁਹਾਡੀ ਬਣੀ ਬਣਾਈ ਇੱਜਤ ਵੀ ਮਿੱਟੀ ਵਿੱਚ ਮਿਲਾ ਦਿੰਦਾ ਹੈ।ਤੇ ਫਿਰ ਇੱਕ ਐਸਾ ਦਿਨ ਆ ਜਾਦਾ ਹੈ ਕਿ ਇਹੀ ਨਸਾ ਬੰਦੇ ਨੂੰ ਮੌਤ ਦੇ ਮੂੰਹ ਵਿੱਚ ਲੈ ਜਾਦਾ ਹੈ ਖੈਰ ਇਸ ਮਾਮਲੇ ਵਿੱਚ ਮੇਰਾ ਕੋਈ ਨਿੱਜੀ ਤਜਰਬਾ ਤੇ ਨਹੀ ਹੈ ਜੀ ਪਰ ਇੱਕ ਰਾਈਟਰ ਹੋਣ ਦੇ ਨਾਤੇ ਅਜਿਹਾ ਕੁਝ ਲਿਖਣਾ ਮੇਰਾ ਨੈਤਿਕ ਫਰਜ ਬਣਦਾ ਹੈ ਤਾਂ ਕਿ ਸਾਇਦ ਮੇਰਾ ਲੇਖ ਪੜਕੇ ਕਿਸੇ ਮਾਂ ਦਾ ਪੁੱਤਇਸ ਨਸੇਂ ਦੀ ਲਤ ਤੋ ਬਚ ਜਾਵੇ ਜਾਂ ਫਿਰ ਨਸ਼ਿਆ ਦੀ ਦਲ ਦਲ ਵਿੱਚੋ ਬਾਹਰ ਆ ਜਾਵੇ।ਮੇਰਾ ਇੱਕ ਲੇਖ ਪਿਛਲੇ ਸਾਲ ਆਇਆ ਸੀ।(ਅੱਜ ਦਾ ਨੌਜਵਾਨ ਨਸ਼ਿਆ ਵੱਲ ਕਿਉ) ਤਾਂ ਕਿਸੇ ਦੁਖਿਆਰੀ ਮਾਂ ਦਾ ਫੋਨ ਆਇਆ ਮੈਨੂੰ ਮਾਤਾ ਜੀ ਕਹਿੰਦੇ ਧੀਏ ਆਹ ਚਿੱਟਾ ਹੁੰਦਾ ਜਿਹੜਾ ਇੱਕ ਲੇਖ ਇਹਦੇ ਤੇ ਵੀ ਲਿਖੀ।ਮੇਰਾ ਪੁੱਤ ਖੋ ਲਿਆ ਇਸ ਚਿੱਟੇ ਨੇ ਤੇ ਵਿਚਾਰੀ ਮਾਂ ਉਚੀ ਉਚੀ ਰੋਣ ਲੱਗ ਪਈ ਹੁਣੇ ਹੁਣੇ ਸ਼ੋਸਲ ਮੀਡੀਆ ਤੇ ਇੱਕ ਵੀਡੀੳ ਦੇਖੀ ਕਿ ਇਕਮਾਂ ਆਪਣੇ ਪੁੱਤ ਦੀ ਲਾਸ਼ ਤੇ ਕਿਵੇ ਵਿਰਲਾਪ ਕਰ ਰਹੀ ਹੈ ਤੇ ਮਰੇ ਹੋਏ ਨੌਜਵਾਨ ਦੇ ਹੱਥ ਵਿੱਚ ਸਿਰਿੰਜ ਫੜੀ ਹੋਈ ਹੈ।ਆਹ ਹਾਲ ਹੈ ਜੀ ਸਾਡੇ ਦੇਸ ਦੀ ਜਵਾਨੀ ਦਾ। ਮਨ ਬਹੁਤ ਦੁਖੀ ਹੋਇਆ ਇਹ ਸਭ ਕੁਝ ਦੇਖਕੇ।ਕੁਝ ਕੁ ਸਮੇ ਬਾਅਦ ਕਲਮ ਚੁੱਕੀ ਤੇ ਲਿਖਣਾ ਸੁਰੂ ਕੀਤਾ ਸੋਚਿਆ ਕਿ ਸਾਇਦ ਆਪਾ ਸਾਰੇ ਇੱਧਾ ਹੀ ਛੋਟੇ,ਛੋਟੇ ਉਪਰਾਲੇ ਕਰੀਏ ਤਾਂ ਕੋਈ ਮਾਂ ਦਾ ਪੁੱਤ ਮੌਤ ਦੇ ਮੂੰਹ ਵਿੱਚ ਜਾਣ ਤੋ ਬਚ ਜਾਵੇ ਪਰ ਇਸ ਨਸੇਂ ਤੋ ਛੁਟਕਾਰਾ ਪਾਉਣ ਲਈ ਸਾਨੂੰ ਸਾਰਿਆ ਨੂੰ ਇੱਕਜੁੱਟ ਹੋਣਾ ਪਵੇਗਾ।ਪਰ ਸਭ ਤੋ ਪਹਿਲਾ ਤਾਂ ਮੈ ਨਸੇ ਦੇ ਵਪਾਰੀਆ ਨੁੰ ਕਹਾਂਗੀ ਮਾਂਵਾ ਦੇ ਪੁੱਤ ਮਾਰਨ ਵਾਲਿੳ ਰੁਕ ਜਾੳ ਮਾੜੇ ਕੰਮਾ ਤੋ ਰੱਬ ਦੀ ਕਚਿਹਰੀ ਵਿੱਚ ਬਖਸ਼ੇ ਨਹੀ ਜਾਵੋਗੇ। ਕੁਦਰਤ ਦੇ ਨਿਯਮ ਅਨੁਸਾਰ ਜੈਸਾ ਕਰੋਗੇ ਵੈਸਾ ਭਰੋਗੇ।ਹੋਰਾ ਦੇ ਪੱਲੇ ਰੋਣਾ ਪਾਉਣ ਵਾਲਿੳ ਤਹਾਨੁੰ ਵੀ ਹੱਸਣਾ ਨਸੀਬ ਨਹੀ ਹੋਵੇਗਾ।ਅਤੇ ਇਸ ਤੋ ਬਾਅਦ ਮੈ ਆਪਣੇ ਪੁਲਿਸ ਪ੍ਰਸ਼ਾਸਨ ਨੂੰ ਕਹਿਣਾ ਚਾਹਾਗੀ ਕਿ ਜਦੋ ਵੀ ਤੁਸੀ ਕਿਤੋ ਨਸ਼ਾ ਵੇਚਣ ਵਾਲਿਆ ਤੋਂ ਨਸ਼ੀਲਾ ਪਾਉਡਰ ਜਾਣੀ(ਚਿੱਟਾ) ਫੜਦੇ ਹੋ ਤਾਂ ਵੀਰੇ ਇੰਨੀ ਜਿਆਦਾ ਇਸਦੀ ਕੀਮਤ ਕਿਉ ਵਧਾ .ਚੜਾ ਕੇ ਦੱਸਦੇ ਹੋ।ਇਸ ਨਾਲ ਵੀ ਨਸਾ ਵੇਚਣ ਬਹੁਤ ਸਾਰੇ ਲੋਕ ਲੱਗਦੇ ਹਨ।ਅਤੇ ਕਾਰਾ,ਕੋਠੀਆ ਅਮੀਰੀ ਦੇ ਸੁਪਨੇ ਬੁਣਦੇ,ਬੁਣਦੇ ਪਤਾ ਨਹੀ ਕਿੰਨੀਆ ਕੁ ਮਾਵਾ ਦੇ ਪੁੱਤ ਨਸੇ ਤੇ ਲਗਾ ਕੇ ਮੌਤ ਦੇ ਮੂੰਹ ਵਿੱਚ ਧਕੇਲ ਦਿੰਦੇ ਹਨ।ਇਸ ਲਈ ਮੇਰੀ ਮੇਰੇ ਦੇਸ ਦੀ ਪੁਲਿਸ ਪ੍ਰਸ਼ਾਸਨ ਨੁੰ ਬੇਨਤੀ ਹੈ ਕਿ ਨਸੇ ਵੇਚਣ ਵਾਲਿਆ ਦੀ ਲਗਾਮ ਕੱਸੀ ਜਾਵੇ।ਤਾਂ ਜੋ ਮਾਵਾ ਦੇ ਪੁੱਤ ਅਣਆਈ ਮੌਤ ਤੋ ਬਚ ਜਾਣ।ਕੀ ਸਮੇ ਦੀਆ ਸਰਕਾਰਾ ਹਰ ਤ੍ਹਰਾ ਦੇ ਨਸੇ ਵੇਚਣ ਵਾਲਿਆ ਨੂੰ ਫੜ ਕੇ ਜੇਲਾ ਅੰਦਰ ਨਹੀ ਡੱਕ ਸਕਦੀਆ।ਸਰਕਾਰ ਵੀ ਇਸ ਪਾਸੇ ਧਿਆਨ ਦੇਵੇਹਰ ਜਿਲੇ ਵਿੱਚ ਇੱਕ ਵਿਸ਼ੇਸੇ ਤੌਰ ਤੇ ਨੌਜਵਾਨਾ ਲਈ ਕੌਸ਼ਲਿਰ ਰੱਖੇ ਜਾਣ ਜੋ ਸਮੇ ਸਮੇ ਤੇ ਨੌਜਵਾਨ ਬੱਚਿਆ ਲਈ ਹਰ ਪਿੰਡ,ਪਿੰਡ ਜਾ ਕੇ ਨਸ਼ਿਆ ਦੇ ਮਾੜੇ ਪ੍ਰਭਾਵ ਬਾਰੇ ਦੱਸਣ ਤੇ ਨਸੇ ਤੋ ਬਚਣ ਲਈ ਪ੍ਰੇਰਿਤ ਕਰਨ। ਇਸ ਤ੍ਹਰਾ ਕਰਕੇ ਸਰਕਾਰ ਆਪਣੇ ਦੇਸ ਦੀ ਜਵਾਨੀ ਨੂੰ ਨਸੇ ਤੋ ਰਹਿਤ ਬਣਾ ਸਕਦੀ ਹੈ।ਤੇ ਇਸ ਤੋ ਅੱਗੇ ਮੈ ਮੇਰੇ ਪਿਆਰੇ ਬੱਚਿਆ ਨੁੰ ਕਹਾਗੀ ਕਿ ਬੱਚਿੳ ਜੇਕਰ ਤੁਸੀ ਹੀ ਆਪਣੇ ਮਨ ਤੇ ਕੰਟਰੌਲ ਕਰ ਲਵੋ ਤੇ ਆਪਣੇ ਦਿਮਾਗ ਦੀ ਸਹੀ ਢੰਗ ਨਾਲ ਵਰਤੋ ਕਰੋ ਤੇ ਫਿਰ ਨਸਿਆ ਦੀ ਲਪੇਟ ਵਿੱਚ ਆਉਣਾ ਤਾਂ ਬਹੁਤ ਦੂਰ ਦੀ ਗੱਲ ਕੋਈ ਨਸੇ ਵੇਚਣ ਵਾਲਾ ਤਹਾਡੇ ਨੇੜ ਦੀ ਵੀ ਨਹੀ ਲੰਘੇਗਾ।ਤੇ ਇੰਨਾ ਨਸੇ ਦੇ ਵਪਾਰੀਆ ਦਾ ਕੰਮ ਆਪਣੇ ਆਪ ਹੀ ਬੰਦ ਹੋ ਜਾਵੇਗਾ॥ ਮੇਰੀਆ ਭੈਣਾ ਵੀ ਨਸ਼ਿਆ ਦੇ ਵਿਰੋਧ ਵਿੱਚ ਸੜਕਾ ਤੇ ਆਉਣ ਇੱਕਲਾ ਚਿੱਟਾ ਹੀ ਨਹੀ ਦੇਸ ਵਿੱਚੋ ਹਰ ਤ੍ਹਰਾ ਦਾ ਨਸ਼ਾ ਖਤਮ ਹੋਣਾ ਚਾਹੀਦਾ ਹੈ ਜੀ ਤਾਂ ਕਿ ਦੇਸ ਦੀ ਨੌਜਵਾਨੀ ਸਹੀ ਦਿਸ਼ਾ ਵੱਲ ਜਾ ਸਕੇ ਤੇ ਆਪਣੀ ਜਿੰਦਗੀ ਵਿੱਚ ਸਕਸੈਸ ਹੋ ਸਕੇ।ਤੇ ਅਖੀਰ ਵਿੱਚ ਮੇਰੀਬੇਨਤੀ ਸਾਰੇ ਸੂਝਵਾਨ ਮਾਪਿਆ ਨੂੰ ਹੈ ਜੀ ਜੇਕਰ ਆਪਾ ਸਾਰੇ ਮਾਪੇ ਆਪਣੇ ਬੱਚਿਆ ਨੂੰ ਸ਼ੁਰੂ ਤੋ ਹੀ ਗੁਰੂ ਘਰ ਜਾਣ ਦੀ ਆਦਤ ਪਾਈਏ,ਗੁਰਬਾਣੀ ਪੜਨ,ਸੁਨਣ ਤੇ ਗੁਰਬਾਣੀ ਦੇ ਅਨੁਸਾਰ ਜੀਵਨ ਬਣਾਉਣ ਦੀ ਆਦਤ ਪਾਈਏ ਤਾ ਵਾਹਿਗੁਰੂ ਜੀ ਜਰੂਰ ਕ੍ਰਿਪਾ ਕਰਦੇ ਹਨ ਸਾਡੇ ਤੇ ਔਰ ਸਾਡੇ ਬੱਚਿਆ ਤੇ ਔਰ ਮਾੜੀ ਸੰਗਤ ਤੋ, ਨਸੇ ਤੋ ਹਮੇਸਾ,ਹਮੇਸਾ ਲਈ ਬਚਿਆ ਰਹਿੰਦਾ ਹੈ ਸਾਡਾ ਬੱਚਾ। ਆਪਣੇ ਬੱਚੇ ਨਾਲ ਮਾਪੇ ਹਮੇਸਾ ਦੋਸਤਾਨਾ ਸਬੰਧ ਬਣਾ ਕੇ ਰੱਖਣ ਮਾਪੇ ਤਾਂ ਜੋ ਬੱਚਾ ਸਾਰੀ ਗੱਲ ਮਾਪਿਆ ਨਾਲ ਬੇਝਿਜਕ ਕਰ ਸਕੇ ਸੋ ਦੋਸਤੋ ਬੱਚੇ ਵੀ ਵਿਸੇਸ ਧਿਆਨ ਮੰਗਦੇ ਹਨ।ਇਸ ਲਈ ਬੱਚਿਆ ਨੂੰ ਵੱਧ ਤੋ ਵੱਧ ਸਮਾਂ ਦਿੳ। ਪੜਾਈ ਦੇ ਨਾਲ,ਨਾਲ ਚੰਗਾ ਸਾਹਿਤ ਵੀ ਪੜ੍ਹਾਓ, ਆਤਮਵਿਸਵਾਸੀ, ਸਹਿਣਸੀਲਤਾ, ਦਯਾ, ਨੇਕ ਕਮਾਈ ਤੇ ਵੰਡ ਕੇ ਛਕਣ ਦੀ ਆਦਤ ਬਣਾਉ।ਇਸ ਤ੍ਹਰਾ ਤੁਹਾਡਾ ਬੱਚਾ ਅੱਛੇ ਮਹੌਲ ਵਿੱਚ ਪਲ ਕੇ ਵੱਡਾ ਹੋਏਗਾ ਤੇ ਨਸ਼ੇ ਤੋ ਮਾੜੀ ਸੰਗਤ ਤੋ,ਵੱਧ ਰਹੇ ਅਪਰਾਧਾ ਤੋ ਤੇ ਨਕਾਰਤਮਿਕ ਸੋਚ ਤੋ ਦੂਰ ਰਹੇਗਾ ।ਆੳ ਜੀ ਅੱਜ ਤੋ ਹੀ ਇਸ ਕੰਮ ਦੀ ਸੁਰੂਆਤ ਕਰੀਏ ਨੇਕ ਕੰਮ ਵਿੱਚ ਦੇਰੀ ਕਿਉ।ਇਸੇ ਤਰਾ ਕਰਨ ਨਾਲ ਕਦੇ ਵੀ ਕੋਈ ਮਾਂ ਦਾ ਬੱਚਾ ਨਸ਼ੇ ਦੀ ਦਲਦਲ ਵਿੱਚ ਫਸਕੇ ਜਿਦੰਗੀ ਖਰਾਬ ਨਹੀ ਕਰੇਗਾ ਅਤੇ ਆਪਣੇ ਮਾਪਿਆ ਨੂੰ ਭਰ ਜਵਾਨੀ ਛੱਡ ਰੋਣ ਲਈ ਨਹੀ ਛੱਡਕੇ ਜਾਵੇਗਾ।
ਮਾਂਵਾ ਕਦੋ ਤੱਕ ਨਸ਼ਿਆਂ ਦੀ ਦਲਦਲ ’ਚ ਫਸੇ ਪੁੱਤਰਾਂ ਨੂੰ ਗਵਾਉਣਗੀਆਂ



