Skip to content
Independent perspectives. Global stories.
BREAKING

ਸੰਵਿਧਾਨਕ ਜਵਾਬਦੇਹੀ : ਯੂ. ਪੀ. ਦੇ ਰਾਜਪਾਲ ਸ੍ਰੀ ਰਾਮ ਨਾਈਕ ਦੀ ਸੁਵੰਨੀ ਮਿਸਾਲ

Share this story

ਭਾਰਤ ਦਾ ਸੰਵਿਧਾਨ ਆਪਣੀ ਲਿਖਤ ਤੇ ਪ੍ਰੰਪਰਾਵਾਂ ਦੁਹਾਂ ਦ੍ਰਿਸ਼ਟੀਆਂ ਨਾਲ ਵਿਲਖਣ ਹੈ। ਦੁਹਾਂ ਦੀ ਬਰਾਬਰ ਮਹ¤ਤਾ ਹੈ। ਸੰਵਿਧਾਨ ਦੇ ਲਿਖੇ ਹੋਏ ਪ੍ਰਵਧਾਨਾਂ ਦੀ ਵਿਆਖਿਆ ਦੀ ਕਾਫੀ ਗੁੰਜਾਇਸ਼ ਰਹਿੰਦੀ ਹੈ। ਥਾਪੀਆਂ ਹੋਈਆਂ ਪ੍ਰੰਪਰਾਵਾਂ ਦੇ ਉਲੰਘਨ ਦੇ ਵੀ ਤਰਕ ਲਭ ਲਏ ਜਾਂਦੇ ਹਨ । ਪਰ ਸੰਵਿਧਾਨ ਸ਼ਬਦਾਂ ਤੇ ਪ੍ਰੰਪਰਾਵਾਂ ਤੋਂ ਜਿਆਦਾ ਇ¤ਕ ਭਾਵਨਾ ਹੈ । ਇਸ ਭਾਵਨਾ ਦਾ ਪਾਲਣ ਹੁੰਦੇ ਰਹਿਣ ‘ਚ ਹੀ ਦੇਸ਼ ਤੇ ਦੇਸ਼ਵਾਸਿਆਂ ਦਾ ਹਿਤ ਸੁਰਖਿਅਤ ਰਹਿ ਸਕਦਾ ਹੈ । ਜਦੋਂ ਸੰਵਿਧਾਨਕ ਔਹਦਿਆਂ ਤੇ ਬੈਠੇ ਲੋਗ ਨਿਜੀ ਹਿਤਾਂ ਲਈ ਸੰਵਿਧਾਨ ਦੀ ਭਾਵਨਾ ਦੀ ਅਣਦੇਖੀ ਕਰਦੇ ਹਨ ਤਾਂ ਸਮਸਿਆਵਾਂ ਜਨਮ ਲੈਂਦੀਆਂ ਹਨ । ਸੰਵਿਧਾਨ ਅੰਦਰ ਲਿਖਤੀ ਅਧਿਕਾਰ ਰਾਸ਼ਟ੍ਰਪਤੀ ਤੇ ਰਾਜਪਾਲ ਦੇ ਹਨ ਪਰ ਪ੍ਰੰਪਰਾ ਅਨੁਸਾਰ ਇਨ੍ਹਾਂ ਦੀ ਵਰਤੋਂ ਪ੍ਰਧਾਨ ਮੰਤਰੀ ਤੇ ਮੁ¤ਖ ਮੰਤਰੀ ਕਰਦੇ ਹਨ । ਕੇਂਦਰ ਤੇ ਰਾਜ ਸਰਕਾਰਾਂ ਦੀ ਮਿਲਵਰਤਨ ਨਾਲ ਹੀ ਦੇਸ਼ ਚ¤ਲਦਾ ਹੈ । ਜਦੋਂ ਕੇਂਦਰ ਤੇ ਰਾਜ ਸਰਕਾਰਾਂ ਵ¤ਖ ਵ¤ਖ ਦਲਾਂ ਦੀਆਂ ਹੋਣ ਟਕਰਾਅ ਦੇ ਹਾਲਾਤ ਬਣਦੀਆਂ ਦੇਰ ਨਹੀਂ ਲ¤ਗਦੀ। ਇਸ ਸਮੇਂ ਰਾਸ਼ਟ੍ਰਪਤੀ ਤੇ ਰਾਜਪਾਲ ਦੀ ਭੂਮਿਕਾ ਅਹਿਮ ਹੋ ਜਾਂਦੀ ਹੈ । ਇਤਿਹਾਸ ਅਜਿਹੀਆਂ ਮਿਸਾਲਾਂ ਨਾਲ ਭਰਿਆ ਪਿਆ ਹੈ ਜਦੋਂ ਪ੍ਰਾਂਤਾਂ ਦੇ ਰਾਜਪਾਲਾਂ ਤੇ ਕੇਂਦਰ ਸਰਕਾਰ ਦੇ ਸਿਆਸੀ ਏਜੇਂਟ ਵਾਂਗੂੰ ਕੰਮ ਕਰਨ ਦੇ ਦੋਸ਼ ਲਾਏ ਗਏ । ਇਸ ਕਾਰਣ ਰਾਜਪਾਲ ਦੇ ਔਹਦੇ ਦੀ ਮਹਿਮਾ ਲਗਾਤਾਰ ਡਿ¤ਗਦੀ ਗਈ ਹੈ । ਦੇਸ਼ ਭਰ ਵਿ¤ਚ ਰਾਜਪਾਲਾਂ ਦੀ ਭੂਮਿਕਾ ਬਾਰੇ ਰੋਸ਼ ਪ੍ਰਕਟ ਕੀਤੇ ਜਾਂਦੇ ਰਹੇ ਹਨ । ਇਹ ਸੋਚ ਸੰਵਿਧਾਨ ਵਿਰੁਧ ਹੋਣ ਕਾਰਣ ਖਤਰਨਾਕ ਸੀ ਪਰ ਇਸ ਦਾ ਕੋਈ ਜਵਾਬ ਨਹੀਂ ਸੀ ਮਿਲ ਰਿਹਾ । ਹਰ ਸੰਵਿਧਾਨਕ ਔਹਦੇ ਦਾ ਆਦਰ ਹੋਣਾ ਚਾਹੀਦੇ ਤੇ ਉਸ ਔਹਦੇ ਤੋਂ ਸੰਵਿਧਾਨ ਦੀ ਮਜਬੂਤੀ ਦਾ ਸੁਨੇਹਾ ਵੀ ਜਾਣਾ ਚਾਹੀਦੇ । ਜਿ¤ਥੋਂ ਤ¤ਕ ਰਾਜਪਾਲ ਦੇ ਔਹਦੇ ਦੀ ਮਾਣ ਮਰਿਆਦਾ ਦਾ ਸਵਾਲ ਹੈ ਉ¤ਤਰ ਪ੍ਰਦੇਸ਼ ਦੇ ਰਾਜਪਾਲ ਸ੍ਰੀ ਰਾਮ ਨਾਈਕ ਦੇ ਰੂਪ ’ਚ ਅ¤ਜ ਇਕ ਆਸ ਦੀ ਕਿਰਨ ਚਮਕਦੀ ਵਿਖਾਈ ਦੇ ਰਹੀ ਹੈ।
ਉ¤ਤਰ ਪ੍ਰਦੇਸ਼ ਦੇ ਰਾਜਪਾਲ ਦੇ ਔਹਦੇ ਦੀ ਸਹੁੰ ਸ੍ਰੀ ਰਾਮ ਨਾਈਕ ਨੇ 22 ਜੁਲਾਈ ਸੰਨ 2014 ਨੂੰ ਚੁ¤ਕੀ ਸੀ । ਕੇਂਦਰ ਅੰਦਰ ਭਾਜਪਾ ਦੀ ਨਵੀਂ ਨਵੀਂ ਸਰਕਾਰ ਬਣੀ ਸੀ । ਉ¤ਤਰ ਪ੍ਰਦੇਸ਼ ਵਿ¤ਚ ਸਮਾਜਵਾਦੀ ਪਾਰਟੀ ਦੀ ਸਰਕਾਰ ਸੀ . ਸ੍ਰੀ ਰਾਮ ਨਾਈਕ ਮਹਾਰਾਸ਼ਟਰ ਤੋਂ ਆਉਂਦੇ ਉ¤ਘੇ ਭਾਜਪਾਈ ਨੇਤਾ ਸਨ । ਉਹ ਲੋਕ ਸਭਾ ਦੇ ਮੇੰਬਰ ਤੇ ਕੇਂਦਰ ਸਰਕਾਰ ’ਚ ਮੰਤਰੀ ਰਹਿ ਚੁਕੇ ਸਨ । ਉਨ੍ਹਾਂ ਨੇ ਦੂਜਿਆਂ ਨੂੰ ਅਉਸਰ ਦੇਣ ਲਈ ਆਪ ਪੇਸ਼ਕਸ਼ ਕਰ 2014 ਦੀ ਲੋਕ ਸਭਾ ਚੋਣ ਨਹੀਂ ਲੜੀ ਸੀ । ਇਸ ਦੇ ਬਾਵਜੂਦ ਉਹ ਸਮਾਜ ਤੇ ਦੇਸ਼ ਲਈ ਸਰਗਰਮ ਰਹਿਣ ਦੇ ਖਾਹਿਸ਼ਮੰਦ ਸਨ । ਉ¤ਤਰ ਪ੍ਰਦੇਸ਼ ਦੇ ਰਾਜਪਾਲ ਵਜੋਂ ਸ੍ਰੀ ਰਾਮ ਨਾਈਕ ਦੀ ਨਿਉਕਤੀ ਨਾਲ ਸਿਆਸੀ ਖੇਤਰਾਂ ਅੰਦਰ ਪ੍ਰਾਂਤ ਦੀ ਸਮਾਜਵਾਦੀ ਸਰਕਾਰ ਨਾਲ ਵ¤ਡੇ ਟਕਰਾਅ ਦੇ ਕਿਆਸ ਲਗਾਏ ਜਾਉਣ ਲ¤ਗ ਪਏ । ਸ੍ਰੀ ਰਾਮ ਨਾਈਕ ਆਪਣੀ ਸਿਧਾਂਤਕ ਪ੍ਰਤਿਬ¤ਧਤਾ, ਸਾਫਗੋਈ ਤੇ ਈਮਾਨਦਾਰੀ ਲਈ ਚਿਰਾਂ ਤੋਂ ਸਿਆਸੀ ਹਲਕਿਆਂ ‘ਚ ਵ¤ਖਰੀ ਪਛਾਣ ਨਾਲ ਜਾਣੇ ਜਾਂਦੇ ਸਨ । ਸ੍ਰੀ ਰਾਮ ਨਾਈਕ ਨੇ ਰਾਜਪਾਲ ਔਹਦਾ ਸੰਭਾਲਦਿਆਂ ਹੀ ਜਿਵੇਂ ਹਰ ਸਿਆਸੀ ਦਲ ਦੇ ਆਗੂਆਂ ਨਾਲ ਸੰਪਰਕ ਕਰਨਾ ਤੇ ਉਨ੍ਹਾਂ ਨੂੰ ਬਰਾਬਰੀ ਦਾ ਸਨਮਾਨ ਦੇਣਾ ਆਰੰਭ ਕੀਤਾ । ਅਨੁਭਵੀ ਸਿਆਸੀ ਵਿਸ਼ਲੇਸ਼ਕ ਵੀ ਹੈਰਾਨ ਰਹੀ ਗਏ । ਕਹਿੰਦੇ ਹਨ ਦੇਸ਼ ਦੀ ਸਿਆਸਤ ਉ¤ਤਰ ਪ੍ਰਦੇਸ਼ ਤੋਂ ਆਰੰਭ ਹੁੰਦੀ ਹੈ । ਸ੍ਰੀ ਰਾਮ ਨਾਈਕ ਨੇ ਨਿਘਾਰ ਵ¤ਲ ਜਾਂਦੀ ਸੰਵਿਧਾਨਕ ਔਹਦਿਆਂ ਦੀ ਮਰਿਆਦਾ ਕਾਇਮ ਕਰਨ ਲਈ ਉ¤ਤਰ ਪ੍ਰਦੇਸ਼ ਦੇ ਰਾਜ ਭਵਨ ਤੋਂ ਨਵੀਂ ਇਬਾਰਤ ਲਿਖਣੀ ਆਰੰਭ ਕਰ ਦਿ¤ਤੀ । ਜਦੋਂ ਤ¤ਕ ਪ੍ਰਾਂਤ ‘ਚ ਸਮਾਜਵਾਦੀ ਪਾਰਟੀ ਦੀ ਸਰਕਾਰ ਰਹੀ ਸ੍ਰੀ ਰਾਮ ਨਾਈਕ ਨੇ ਰਾਜਪਾਲ ਤੋਂ ਜਿਆਦਾ ਪਰਿਵਾਰ ਤੇ ਅਨੁਸ਼ਾਸਨ ਪਸੰਦ ਮੁਖਿਆ ਤੇ ਵ¤ਡੇ ਵਡੇਰੇ ਦੀ ਭੂਮਿਕਾ ਜਿਆਦਾ ਅਦਾ ਕੀਤੀ । ਲੋੜ ਪਈ ਤਾਂ ਉਹਨਾਂ ਨੇ ਸਰਕਾਰ ਨੂੰ ਝਿੜਕਿਆ , ਵਰਜਿਆ ਤੇ ਰੋਕਿਆ ਵੀ ਪਰ ਪ੍ਰਾਂਤ ਦੇ ਭਲੇ ਤੇ ਸੰਵਿਧਾਨ ਦੀ ਮਰਿਆਦਾ ਲਈ । ਸ੍ਰੀ ਰਾਮ ਨਾਈਕ ਨੇ ਆਮ ਲੋਕਾਂ ਨਾਲ ਸੰਪਰਕ ਕਾਇਮ ਕਰਨ ਦਾ ਵੀ ਰਿਕਾਰਡ ਬਣਾਇਆ । ਰਾਜ ਭਵਨ ਦੇ ਗੇਟ ਜੋ ਖਾਸ ਮੌਕਿਆਂ ਤੇ ਖਾਸ ਲੋਕਾਂ ਲਈ ਖੁ¤ਲਿਆ ਕਰਦੇ ਸਨ । ਆਮ ਲੋਕਾਂ ਲਈ ਪੂਰੀ ਤਰਹ ਖੋਲ ਦਿ¤ਤੇ ਗਏ । ਲੋਕਾਂ ਨੂੰ ਮਹਿਸੂਸ ਹੋਇਆ ਕਿ ਪ੍ਰਾਂਤ ਦੇ ਮੰਤਰੀਆਂ , ਅਫਸਰਾਂ ਨੂੰ ਮਿਲਣਾ ਜਿੰਨਾ ਮੁਸ਼ਕਲ ਹੈ ਰਾਜਪਾਲ ਨੂੰ ਮਿਲਣਾ ਉੰਨਾ ਹੀ ਸੌਖਾ ਹੈ । ਸ੍ਰੀ ਰਾਮ ਨਾਈਕ ਹਰ ਖੇਤਰ ਦੇ ਲੋਕਾਂ ਨੂੰ ਮਿਲਦੇ ਉਹਨਾਂ ਦੀ ਹਰ ਤਰਹ ਦੀਆਂ ਸਮਸਿਆਵਾਂ ਸੁਣਦੇ ਤੇ ਉਸ ਤੇ ਕਾਰਵਾਈ ਵੀ ਕਰਦੇ । ਰਾਜ ਭਵਨ ਦੀ ਇਸ ਨਵੀਂ ਤੇ ਕਾਰਗਰ ਭੂਮਿਕਾ ਨੇ ਹਰ ਪ¤ਧਰ ਤੇ ਲੋਕਾਂ ਨੂੰ ਰਾਜਪਾਲ ਦੇ ਔਹਦੇ ਬਾਰੇ ਆਪਣੀ ਸੋਚ ਬਦਲਣ ਨੂੰ ਮਜਬੂਰ ਕਰ ਦਿ¤ਤਾ ।
ਸ੍ਰੀ ਰਾਮ ਨਾਈਕ ਨੇ ਵ¤ਡੀ ਸਫਲਤਾ ਪ੍ਰਾਪਤ ਕੀਤੀ ਰਾਜਪਾਲ ਦੇ ਆਨ ਬਾਨ ਵਾਲੇ ਔਹਦੇ ਨੂੰ ਸ਼ਾਹੀ ਸ਼ੋਭਾ ਵਾਲੇ ਰਾਜ ਭਵਨ ਦੀ ਹ¤ਦ ਤੋਂ ਬਾਹਰ ਕਢਣ ਵਿ¤ਚ । ਸ੍ਰੀ ਨਾਈਕ ਨੂੰ ਰਾਜਪਾਲ ਬਣਿਆ ਚਾਰ ਸਾਲ ਹੋਣ ਜਾ ਰਹੇ ਹਨ । ਚਾਰ ਸਾਲ ਦੇ ਇਸ ਸਮੇਂ ਦੁਰਾਨ ਉਹ ਉ¤ਤਰ ਪ੍ਰਦੇਸ਼ ਦੇ ਲਗਭਗ ਹਰ ਜਿਲੇ ‘ਚ ਹੀ ਨਹੀਂ , ਜਿਲਿਆਂ ਦੇ ਜ਼ਿਆਦਾਤਰ ਵ¤ਡੇ ਕਸਬਿਆਂ ‘ਚ ਵੀ ਪੁ¤ਜ ਚੁਕੇ ਹਨ । ਉਹਨਾਂ ਦੀ ਤਰਜੀਹ ਸਕੂਲ , ਕਾਲਜਾਂ , ਯੂਨੀਵਰਸਿਟੀਆਂ ਦੇ ਪ੍ਰੋਗਰਾਮਾਂ , ਲੋਕ ਭਲਾਈ ਸੇ ਸਮਾਜਕ ਚੇਤਨਾ ਦੇ ਪ੍ਰੋਗਰਾਮਾਂ ‘ਚ ਸ਼ਾਮਲ ਹੋਣਾ ਹੁੰਦੀ ਹੈ । ਇਸ ਤਰਹ ਉਹਨਾਂ ਨੇ ਪ੍ਰਾਂਤ ਦੇ ਅਸਲੀ ਹਾਲਾਤ ਤੇ ਸਮਸਿਆਵਾਂ ਨੂੰ ਆਪ ਅ¤ਖੀਂ ਵੇਖਿਆ ਹੈ । ਉਹਨਾਂ ਨੂੰ ਸਰਕਾਰੀ ਰਿਪੋਰਟਾਂ ਦੀ ਲੋੜ ਘ¤ਟ ਪੈਂਦੀ ਹੈ . ਸਿਖਿਆ ਤੇ ਸੇਹਤ ਸ੍ਰੀ ਰਾਮ ਨਾਈਕ ਦੀ ਦਿਲਚਸਪੀ ਦੇ ਦੋ ਵ¤ਡੇ ਖੇਤਰ ਹਨ। ਉ¤ਤਰ ਪ੍ਰਦੇਸ਼ ਵਿ¤ਚ ਭਾਜਪਾ ਦੀ ਸਰਕਾਰ ਬਣਨ ਨਾਲ ਸ੍ਰੀ ਰਾਮ ਨਾਈਕ ਤੋਂ ਲੋਕਾਂ ਦੀ ਆਸ ਹੋਰ ਵ¤ਧ ਗਈ ਹੈ । ਸ੍ਰੀ ਰਾਮ ਨਾਈਕ ਨੇ ਰਾਜਪਾਲ ਦੇ ਔਹਦੇ ਨੂੰ ਆਪਣੀ ਸਿਧਾਂਤਕ ਪ੍ਰਤਿਬ¤ਧਤਾ , ਮਿਹਨਤ ਤੇ ਈਮਾਨਦਾਰੀ ਨਾਲ ਕਿੰਨਾ ਮਹ¤ਤਵਪੂਰਨ ਬਣਾ ਦਿ¤ਤਾ ਹੈ ਇਸ ਦਾ ਇਕ ਵਿਲਖਣ ਉਦਾਹਰਣ ਹਾਲ ‘ਚ ਹੀ ਸਾਮਣੇ ਆਇਆ ਹੈ । ਉ¤ਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਦੇ ਇਕ ਤਾਕਤਵਰ ਮੰਤਰੀ ਸ੍ਰੀ ਸਿਧਾਰਥ ਨਾਥ ਸਿੰਘ ਨੇ ਬਿਆਨ ਦਿ¤ਤਾ ਕਿ ਉਨ੍ਹਾਂ ਨੇ ਇਲਾਹਾਬਾਦ ਦਾ ਨਾਮ ਪ੍ਰਯਾਗ ਕਰਨ ਲਈ ਰਾਜਪਾਲ ਸ੍ਰੀ ਰਾਮ ਨਾਈਕ ਕੋਲੋਂ ਮਦਦ ਮੰਗੀ ਹੈ । ਉਹਨਾਂ ਇਹ ਤਰਕ ਵੀ ਦਿ¤ਤਾ ਕਿ ਸ੍ਰੀ ਰਾਮ ਨਾਈਕ ਨੇ ਬੰਬਈ ਦਾ ਨਾਮ ਮੁੰਬਈ ਕਰਨ ’ਚ ਵ¤ਡੀ ਭੂਮਿਕਾ ਨਿਬਾਹੀ ਸੀ । ਚੁਣੀ ਹੋਈ ਸਰਕਾਰ ਕੋਲ ਅਸਲ ਅਧਿਕਾਰ ਹੁੰਦੇ ਹਨ । ਪਰ ਜਦੋਂ ਸਰਕਾਰ ਆਪਣੇ ਦਰਸ਼ਨੀ ਅਧਿਕਾਰਾਂ ਵਾਲੇ ਰਾਜਪਾਲ ਕੋਲੋਂ ਮਦਦ ਮੰਗੇ ਤਾਂ ਇਸ ਨੂੰ ਸੰਵਿਧਾਨ ਦੀ ਖੂਬਸੂਰਤੀ ਦੇ ਨਾਲ ਹੀ ਰਾਜਪਾਲ ਦੇ ਔਹਦੇ ਤੇ ਆਸੀਨ ਉਸ ਮਹਾਪੁਰਸ਼ ਦੀ ਵੀ ਵਿਲਖਣ ਸਮਰਥਾ ਕਿਹਾ ਜਾਏਗਾ ਜਿਸ ਨੇ ਇਸ ਔਹਦੇ ਨੂੰ ਖੂਬਸੂਰਤ ਬਣਾਇਆ । ਸ੍ਰੀ ਰਾਮ ਨਾਈਕ ਨੇ ਸਦਾ ਹੀ ਆਪਣੇ ਆਪ ਨੂੰ ਜਮੀਨ ਨਾਲ ਜੋੜੀ ਰ¤ਖਿਆ ਹੈ । ਉਹਨਾਂ ਦੀ ਵੇਸ਼ਭੂਸ਼ਾ , ਅੰਦਾਜ , ਦਿਲਚਸਪੀਆਂ ਸਦਾ ਹੀ ਇ¤ਕੋ ਜਿਹੀਆਂ ਨਜਰ ਆਈਆਂ ਹਨ। ਉਹਨਾਂ ਨੇ ਆਪਣੀ ਪੁਸਤਕ ਚਰੈਵੇਤਿ ਚਰੈਵੇਤਿ ਵਿ¤ਚ ਲਿਖਿਆ ਹੈ ਕਿ ਮੁੰਬਈ ਅੰਦਰ ਉਹਨਾਂ ਦਾ ਤਿੰਨ ਕਮਰਿਆਂ ਦਾ ਫਲੈਟ ਹੈ । ਅ¤ਜ ਉਹ ਲਖਨਊ ਦੇ ਜਿਸ ਰਾਜ ਭਵਨ ਵਿ¤ਚ ਰਹਿ ਰਹੇ ਹਨ ਉਸ ਦਾ ਇਸਨਾਨ ਘਰ ਹੀ ਉਸ ਫਲੈਟ ਤੋਂ ਵ¤ਡਾ ਹੈ । ਵਿਸਮਾਦ ਤਾਂ ਇਹ ਹੈ ਕਿ ਉਹਨਾਂ ਤੇ ਉਹਨਾ ਦੀ ਪਤਨੀ ਲਈ ਵ¤ਖ ਵ¤ਖ ਇਸਨਾਨ ਘਰ ਹਨ । ਸ੍ਰੀ ਰਾਮ ਨਾਈਕ ਨੇ ਲਿਖਿਆ ਹੈ ਕਿ ਰਾਜ ਭਵਨ ਵਿ¤ਚ ਉਹ ਰਾਜ ਭਵਨ ਵਿ¤ਚ ਕੰਮ ਕਰਨ ਵਾਲੇ ਲੋਕਾਂ ਨਾਲ ਹਿਲਮਿਲ ਗਏ ਹਨ । ਕੋਈ ਚੌਥੇ ਦਰਜੇ ਦਾ ਕਰਮਚਾਰੀ ਵੀ ਕਿਸੇ ਘਰੇਲੂ ਅਉਸਰ ਤੇ ਸ¤ਦਾ ਦਿੰਦਾ ਹੈ ਤਾਂ ਉਹ ਜਰੂਰ ਜਾਂਦੇ ਹਨ । ਪਹਿਲਾਂ ਕੋਈ ਅਜਿਹਾ ਰਾਜਪਾਲ ਉ¤ਤਰ ਪ੍ਰਦੇਸ਼ ਦੇ ਰਾਜ ਭਵਨ ਨੇ ਨਹੀਂ ਵੇਖਿਆ । ਇਹ ਜਗ ਪ੍ਰਮਾਣਤ ਹੈ ਕਿ ਕਿਸੇ ਵਿਅਕਤੀ ਦੀ ਜੀ ਸੋਚ ਦੇ ਸੰਕਲਪ ਹੀ ਉਸ ਨੂੰ ਸੰਸਾਰ ਅੰਦਰ ਕਾਮਿਆਬ ਕਰਦੇ ਹਨ । ਕਿਸੇ ਔਹਦੇ ਜਾਂ ਅਧਿਕਾਰਾਂ ਦੀ ਇਸ ਵਿ¤ਚ ਕੋਈ ਖਾਸ ਭੂਮਿਕਾ ਨਹੀਂ ਹੁੰਦੀ . ਸ੍ਰੀ ਰਾਮ ਨਾਈਕ ਇਸ ਦੀ ਹਾਲਿਆ ਮਿਸਾਲ ਹਨ।
ਅਜਿਹਾ ਨਹੀਂ ਕਿ ਸ੍ਰੀ ਰਾਮ ਨਾਈਕ ਨੂੰ ਸਿਆਸੀ ਵਿਰੋਧ ਨਹੀਂ ਝੇਲਨੇ ਪਏ । ਉਹਨਾਂ ਤੇ ਭਾਜਪਾ , ਆਰ.ਐਸ . ਐਸ . ਦੀ ਸੋਚ ਲਾਗੂ ਕਰਨ ਦੇ ਇਲਜਾਮ ਲ¤ਗਦੇ ਰਹਿੰਦੇ ਹਨ । ਪਰ ਜਦੋਂ ਵੀ ਇਹੋ ਜਿਹੇ ਇਲਜਾਮ ਲ¤ਗਦੇ ਹਨ ਇਨ੍ਹਾਂ ਵਿ¤ਚ ਦੀ ਸਿਆਸਤ ਸਾਫ਼ ਨਜਰ ਆਉਂਦੀ ਹੈ । ਸ੍ਰੀ ਨਾਈਕ ਅਜਿਹੇ ਇਲਜਾਮਾਂ ਨੂੰ ਬੜੀ ਹੀ ਸ਼ਾਇਸਤਗੀ ਨਾਲ ਲੈਂਦੇ ਹਨ । ਇਸ ਨਾਲ ਇਲਜਾਮ ਲਗਾਉਣ ਵਾਲੀਆਂ ਨੂੰ ਆਪ ਹੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ । ਅ¤ਜ ਵੀ ਕਿੰਨੇ ਹੀ ਪ੍ਰਾਂਤਾਂ ਅੰਦਰ ਰਾਜਪਾਲ ਸੰਗੀਨ ਇਲਜਾਮਾਂ ਦੇ ਘੇਰੇ ਅੰਦਰ ਹਨ । ਉ¤ਤਰ ਪ੍ਰਦੇਸ਼ ਭਾਰਤ ਦਾ ਸਭ ਤੋਂ ਵ¤ਡਾ ਤੇ ਸਿਆਸੀ ਹਲਚਲ ਭਰਿਆ ਪ੍ਰਾਂਤ ਹੋਣ ਦੇ ਬਾਵਜੂਦ ਇਸ ਦ੍ਰਿਸ਼ਟੀ ਨਾਲ ਖੁਸ਼ਕਿਸਮਤ ਕਿਹਾ ਜਾ ਸਕਦੇ । ਭਾਰਤ ਦੇ ਸਾਰੇ ਪ੍ਰਾਂਤਾਂ ਦੇ ਰਾਜਪਾਲਾੰ ਨੂੰ ਸ੍ਰੀ ਰਾਮ ਨਾਈਕ ਦੇ ਰਾਜਪਾਲ ਵਜੋਂ ਪੂਰੇ ਹੋ ਰਹੇ ਚਾਰ ਸਾਲ ਦੇ ਕਾਰਜਕਾਲ ਦਾ ਅਧਿਐਨ ਕਰਨਾ ਚਾਹੀਦੇ । ਚੁਰਾਸੀ ਸਾਲ ਦੇ ਸ੍ਰੀ ਰਾਮ ਨਾਈਕ ਦਾ ਰਾਜਪਾਲ ਦਾ ਕਾਰਜਕਾਲ ਸੰਵਿਧਾਨ ਦੇ ਇਤਿਹਾਸ ‘ਚ ਸੁਨਹਿਰੇ ਅ¤ਖਰਾਂ ‘ਚ ਲਿਖਿਆ ਜਾਏਗਾ।

WRITTEN BY