Skip to content
Independent perspectives. Global stories.
BREAKING

ਅਣਦੇਖੀ ‘ਧੂੜ’ ਨਾਲ ਦੂਸ਼ਿਤ ਹੋਇਆ ਵਾਤਾਵਰਨ

Share this story

ਇਕ ਸਮਾਂ ਸੀ, ਜਦੋ ਪੰਜਾਬ ਪੰਜ ਪਾਣੀਆ ਦੀ ਧਰਤੀ ਹੋਣ ਦੇ ਨਾਲ-ਨਾਲ ਇਕ ਹਰਿਆ ਭਰਿਆ ਸੂਬਾ ਹੋਣ ਦਾ ਮਾਣ ਰਖਦਾ ਸੀ। ਪਰ ਅਜ ਪਾਣੀ ਦਾ ਪਧਰ ਲਗਾਤਾਰ ਹੇਠਾਂ ਜਾ ਰਿਹਾ ਹੈ ਅਰੇ ਹਰਿਆਲੀ ਵੀ ਕਿਧਰੇ ਟਾਵੀ ਹੀ ਨਜਰ ਆਉਂਦੀ ਹੈ। ਪਿਛਲੇ ਕੁਝ ਦਿਨਾਂ ਤੋਂ ਧੂੜ ਅਤੇ ਧੂੰਆ ਧੁੰਦ ਨੇ ਦੇਸ਼ ਦੀ ਰਾਜਧਾਨੀ ਦਿਲੀ, ਪੰਜਾਬ, ਸਮੇਤ ਪੂਰੇ ਉਤਰ ਭਾਰਤ ਦੀ ਆਬੋ ਹਵਾ ਦਾ ਮਿਜਾਜ਼ ਬਦਲ ਕੇ ਰਖ ਦਿਤਾ। ਹਾਲਾਂਕਿ ਹੁਣ ਕਈ ਥਾਈ ਪ?ਮਾਤਮਾ ਦੀ ਅਦੁਤੀ ਦੇਣ ਬਾਰਿਸ਼ ਕਰਕੇ ਕਈ ਥਾਂਈ ਇਸ ਤੋਂ ਰਾਹਤ ਮਿਲ ਚੁਕੀ ਹੈ।ਪਰ ਹਾਲੇ ਵੀ ਇਹ ਸੰਕਟ ਪੂਰੀ ਤਰਾ ਨਹੀਂ ਟਲਿਆ ਹੈ। ਕਿਉਂਕਿ ਇਸਦਾ ਸੰਬੰਧ ਪਾਕਿਸਤਾਨ, ਰਾਜਿਸਥਾਨ ਆਦਿ ਦੇ ਰੇਗਿਸਤਾਨੀ, ਮੈਦਾਨੀ ਜਾਂ ਵਧ ਤਪਸ਼ ਵਾਲੇ ਐਲਾਕਿਆ ਤੋਂ ਉੜੀਆ ਧੂੜ ਭਰੀਆ ਅਤੇ ਪ੍ਰਦੂਸ਼ਿਤ ਹਵਾਵਾ ਨਾਲ ਹੈ।ਇਸ ਧੂੜ ਤੇ ਪ੍ਰਦੂਸ਼ਿਤ ਹਵਾ ਨੇ ਪੂਰੇ ਉਤਰ ਭਾਰਤ ਦੀ ਹਵਾ ਨੂੰ ਇੰਨਾ ਦੂਸ਼ਿਤ ਕਰ ਦਿਤਾ ਹੈ ਕਿ ਇਹ ਸਾਹ ਲੈਣ ਦੇ ਯੋਗ ਤਕ ਨਹੀਂ ਰਹੀ, ਜਿਸਨੇ ਬਹੁਤ ਪੇ?ਸ਼ਾਨੀ ਖੜੀ ਕਰ ਦਿਤੀ ਹੈ।ਇਸ ਧੂੜ ਭਰੀ ਹਵਾ ਨੂੰ ਅਸੀਂ ਹਲਕੇ ਵਿਚ ਨਹੀਂ ਲੈ ਸਕਦੇ ਕਿਉਕਿ ਇਸ ਵਿਚ ਸਲਫੇਟ ਲੈਡ ਕਾਰਬਨ ਨਾਇਟੇ?ਟ ਆਦਿ ਵਰਗੇ ਤਤ ਹੁੰਦੇ ਹਨ।ਜਿਸ ਨਾਲ ਫੇਫੜੇ ਦਾ ਕੈਂਸਰ ਆਦਿ ਜਿਹੀਆ ਭਿਆਨਕ ਬਿਮਾਰੀਆ ਹੋਣ ਦਾ ਖਤਰਾ ਰਹਿੰਦਾ ਹੈ। ਇੰਨਾ ਹੀ ਨਹੀ, ਇਸ ਨਾਲ ਸਾਹ, ਅਖ, ਕੰਨ, ਨਕ ਆਦਿ ਨਾਲ ਸੰਬੰਧਿਤ ਬਿਮਾਰੀਆ ਹੋਣ ਦਾ ਵੀ ਖਦਸ਼ਾ ਰਹਿੰਦਾ ਹੈ।ਜਿਥੇ ਵਖ-ਵਖ ਏਅਰ ਪੋਰਟਾ ਤੋਂ ਉਡਣ ਵਾਲੀਆ ਉਡਾਨਾ ਦੇ ਰਦ ਹੋਣ ਨਾਲ ਜਨ-ਜੀਵਨ ਪ?ਭਾਵਿਤ ਹੋਇਆ ਹੈ।, ਉਥੇ ਹੀ ਇਸ ਜਹਿਰੀਲੇ ਧੂੰਏ ਕਾਰਨ ਬਚੇ, ਬਜ਼ੁਰਗਾਂ ਦੇ ਨਾਲ- ਨਾਲ ਪਸ਼ੂਆ ਅਤੇ ਪੇੜ ਪੋਦਿਆਂ ਨੂੰ ਵੀ ਕਾਫੀ ਨੁਕਸਾਨ ਝਲਣਾ ਪੈ ਰਿਹਾ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆ ਮੁਤਾਬਕ ਇਨ੍ਹਾ ਧੂੜ ਭਰੇ ਦਿਨਾ ਦੋਰਾਨ ਪੰਜਾਬ ਦਾ ਏਅਰ ਕੁਆਲਿਟੀ ਇੰਡੈਕਸ 500 ਤਕ ਦੇ ਖਤਰਨਾਕ ਅੰਕੜੇ ਤਕ ਪਹੁੰਚ ਗਿਆ ਸੀ। ਅੰਕੜਿਆ ਮੁਤਾਬਕ ਲੁਧਿਆਣੇ ਵਿਚ 488, ਮੰਡੀ ਗੋਬਿੰਦਗੜ ਵਿਚ 500, ਖੰਨੇ ਵਿਚ 491, ਅਤੇ ਅਮਿ?ਤਸਰ ਵਿਚ 477 , ਏਅਰ ਕੁਆਲਿਟੀ ਇੰਡੈਕਸ ਨੋਟ ਕੀਤਾ ਗਿਆ।ਪੰਜਾਬ ਦੇ ਇਹ ਚਾਰ ਸ਼ਹਿਰ ਭਾਰਤ ਦੇ 15 ਉਹਨਾਂ ਅਤਿ-ਪ੍ਰਦੂਸ਼ਿਤ ਸ਼ਹਿਰਾਂ ਵਿਚੋਂ ਹਨ ਜੋ ਪ੍ਰਦੂਸ਼ਣ ਦੀ ਹਰ ਸੀਮਾਂ ਪਾਰ ਕਰ ਚੁਕੇ ਹਨ। ਹਾਲਾਂਕਿ ਇੰਨੀ ਦਿਨੀ ਮੀਂਹ ਪੈਣ ਉਪਰੰਤ ਇਹ ਏਅਰ ਕੁਆਲਿਟੀ ਇੰਡੈਕਸ ਕਾਫੀ ਅੰਕ ਹੇਠਾ ਆ ਚੁਕਾ ਹੈ ਪਰ ਹਾਲੇ ਤਕ ਵੀ ਇਹ ਸੁਰਖਿਅਤ ਅੰਕਾਂ ਤਕ ਨਹੀਂ ਪੁਜਾ। ਏਅਰ ਕੁਆਲਿਟੀ ਇੰਡੈਕਸ 50 ਤੋਂ ਹੇਠਾ ਸਹਿਤ ਲਈ ਸਹੀ ਮੰਨਿਆ ਜਾਂਦਾ ਹੈ, 51 ਤੋਂ 100 ਵਿਚ ਠੀਕ ਠਾਕ, 101ਤੋਂ 200 ਮੋਡਰੇਟ ਅਤੇ 201 ਤੋਂ 300 ਵਿਚਕਾਰ ਵਾਤਾਵਰਨ ਨੂੰ ਸਹਿਤ ਲਈ ਖਰਾਬ ਮੰਨਿਆ ਜਾਂਦਾ ਹੈ। ਅਤੇ ਪੰਜਾਬ ਵਿਚ ਇਹ ਅੰਕੜੇ ਅਜ ਵੀ ਸਹਿਤ ਲਈ ਖਤਰਨਾਕ ਮਿਕਦਾਰ ਵਿਚ ਚਲ ਰਹੇ ਹਨ। ਜੋ ਮਨੁਖ ਦੇ ਨਾਲ-ਨਾਲ ਜਾਨਵਰਾਂ ਪੰਛੀਆਂ ਅਤੇ ਪੇੜ-ਪੋਦਿਆ ਲਈ ਵੀ ਬਹੁਤ ਨਕਸਾਨਦਾਇਕ ਅਤੇ ਖਤਰਨਾਕ ਹੈ।
ਜੇਕਰ ਪੰਜਾਬ ਦੀ ਰਾਜਧਾਨੀ ਚੰਡੀਗੜ ਦੀ ਗਲ ਕਰੀਏ ਤਾਂ ਇਥੋਂ ਦੀ ਹਵਾ ਵੀ ਕਾਫੀ ਜਹਿਰੀਲੀ ਹੋ ਚੁਕੀ ਹੈ। ਇਸ ਧੂੜ ਭਰੀ ਹਵਾ ਕਰਕੇ ਬਦਲੇ ਮੋਸਮ ਨਾਲ ਇਸਦੇ ਪ੍ਰਦੂਸ਼ਣ ਦਾ ਸਤਰ 6 ਗੁਣਾਂ ਵਧ ਗਿਆ ਹੈ।ਜਿਸਨੇ ਪਿਛਲੇ ਸਾਰੇ ਰਿਕਾਰਡ ਤੋੜ ਦਿਤੇ ਹਨ।ਇਥੋਂ ਦਾ ਏਅਰ ਕੁਆਲਿਟੀ ਇੰਡੈਕਸ ਵੀ 575 ਤਕ ਦੇ ਅਤਿ-ਖਤਰਨਾਕ ਅੰਕੜੇ ਤਕ ਪਹੁੰਚ ਗਿਆ ਹੈ। ਖਰਾਬ ਮੋਸਮ ਨੂੰ ਦੇਖਦੇ ਹੋਏ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਉਚ ਅਧਿਕਾਰੀਆ ਦੀ ਬੈਠਕ ਨੇ ਜਿਥੇ ਇਸ ਵਿਸ਼ੇ ਓੁਤੇ ਵਿਸਥਾਰ ਪੂਰਵਕ ਚਰਚਾ ਕੀਤੀ, ਉਥੇ ਹੀ ਪੰਜਾਬ ਵਿਚ ਪ੍ਰਿਕਰਤਿਕ ਆਫਦਾ ਦਾ ਐਲਾਨ ਕਰ ਦੇਣ ਦਾ ਫੈਸਲਾ ਕੀਤਾ। ਇਸਦੇ ਮਦੇਨਜਰ ਹੀ ਖੁਲੀ ਟਰੈਕਟਰ-ਟਰਾਲੀ, ਟਰਕ ਆਦਿ ਵਿਚ ਰੇਤ, ਮਿਟੀ ਦੀ ਢੌਆ ਢੁਆਈ ਓੁਤੇ ਵੀ ਰੋਕ ਲਗਾ ਦਿਤੀ ਹੈ। ਨੈਸ਼ਨਲ ਹਾਈਵੇ ਅਤੇ ਸੜਕਾਂ ਆਦਿ ਦੇ ਨਿਰਮਾਣ ਕਾਰਜਾ ਨੂੰ ਵੀ ਰੋਕ ਦਿਤਾ ਗਿਆ ਹੈ।
ਪਹਿਲਾ ਮਿਟੀ, ਫਿਰ ਪਾਣੀ ਅਤੇ ਹੁਣ ਇਹ ਧੂੜ ਭਰੀਆ ਤੂਫਾਨੀ ਹਵਾਵਾ ਨੇ ਇਹ ਗਲ ਸਾਬਿਤ ਕਰ ਦਿਤੀ ਹੈ, ਕਿ ਅਸੀਂ ਆਪਣੇ ਸਾਫ-ਸੁਥਰੇ ਵਾਤਾਵਰਨ ਨਾਲ ਬਹੁਤ ਖਿਲਵਾੜ ਕਰ ਲਿਆ ਹੈ। ਜਿਸਦਾ ਖਮਿਆਜਾ ਅਜ ਕਈ ਲੋਕ ਭਿਆਨਕ ਬਿਮਾਰੀਆ ਦੀ ਗਿਰਫ ਵਿਚ ਆ ਕੇ ਭੋਗ ਰਹੇ ਹਨ ਅਤੇ ਕਈ ਭੋਗਣ ਲਈ ਤਿਆਰ ਵਰ ਤਿਆਰ ਖੜੇ ਹਨ। ਬਦਲਦਾ ਮੋਸਮ ਅਤੇ ਪ੍ਰਦੂਸ਼ਣ ਇਕਲੇ ਪੰਜਾਬ ਜਾਂ ਭਾਰਤ ਲਈ ਹੀ ਇਕ ਸਮਸਿਆ ਨਹੀਂ ਬਲਕਿ ਪੂਰੇ ਵਿਸ਼ਵ ਲਈ ਇਕ ਵਡੀ ਸਮਸਿਆ ਬਣ ਚੁਕਾ ਹੈ। ਇੰਗਲੈਂਡ ਵਿਚ 40,000 ਲੋਕਾਂ ਦੀ ਜਾਨ ਹਰ ਸਾਲ ਹਵਾ ਪ੍ਰਦੂਸ਼ਣ ਲੈ ਲੈਂਦਾ ਹੈ। ਤੇ ਨਾਲ ਦੀ ਨਾਲ ਹੀ ਇੰਗਲੈਂਡ ਨੂੰ ਇਸ ਕਰਕੇ ਸਲਾਨਾ 20 ਅਰਬ ਪੋਂਡ ਦਾ ਨੁਕਸਾਨ ਵੀ ਝਲਨਾ ਪੈ ਰਿਹਾ ਹੈ। ਹੈ।ਹਵਾ ਪ੍ਰਦੂਸ਼ਣ ਨਾਲ ਹਰ ਸਾਲ ਲਗਪਗ 70 ਲਖ ਮੋਤਾਂ ਹੁੰਦੀਆਂ ਹਨ, ਜਿਸ ਵਿਚੋਂ ਕਰੀਬ 24 ਲਖ ਮੋਤਾਂ ਭਾਰਤ ਵਿਚ ਹੁੰਦੀਆਂ ਹਨ। ਹਨ। ਭਾਰਤ ਸਾਹ ਦੀਆ ਬਿਮਾਰੀਆ ਕਾਰਨ ਮਰਨ ਵਾਲਿਆ ਦੀ ਔਸਤ ਵਿਚ ਵੀ ਨੰਬਰ ਇਕ ਤੇ ਹੈ।
ਇਸ ਧੂੜ ਭਰੇ ਵਾਤਾਵਰਨ ਨੇ ਹੁਣ ਤਕ 125 ਲੋਕਾਂ ਦੀ ਜਾਨ ਲੈ ਲਈ ਹੈ ਅਤੇ ਅਣਗਿਣਤ ਲੋਕਾਂ ਨੂੰ ਬਿਮਾਰ ਕਰ ਦਿਤਾ ਹੈ। ਪੰਜਾਬ ਵਿਚ ਕਈ ਥਾਈ ਵਿਜੀਵਿਲਟੀ 80 ਮੀਟਰ ਤਕ ਜਾਂ ਇਸ ਤੋਂ ਵੀ ਘਟ ਰਹੀ, ਜਿਸ ਨਾਲ ਹਾਦਸੇ ਹੋਣ ਦਾ ਖਤਰਾ ਬਣਿਆ ਰਿਹਾ। ਪਰ ਹੁਣ ਸਵਾਲ ਪੈਂਦਾ ਹੁੰਦਾ ਹੈ ਕਿ ਇਸਦਾ ਅਸਲ ਜਿੰਮੇਵਾਰ ਕੋਣ ਹੈ? ਇਸਦਾ ਮੁਖ ਕਾਰਨ ਧਰਤੀ ਦੀ ਵਧਦੀ ਤਪਸ਼ ਭਾਵ ਤਾਪਕ੍ਰਮ ਹੈ। ਰੁਖਾਂ ਦੀ ਤੇਜ਼ੀ ਨਾਲ ਹੋ ਰਹੀ ਕਟਾਈ ਕਾਰਨ ਧਰਤੀ ਦੀ ਤਪਸ਼ ਵਧਦੀ ਜਾਂ ਰਹੀ ਹੈ। ਜਿਥੇ ਇਕ ਦੇਸ਼ ਜਾਂ ਸੂਬੇ ਵਿਚ 33 ਫੀਸਦੀ ਰੁਖਾਂ ਦਾ ਹੋਣਾਂ ਲਾਜਮੀ ਹੈ ਉਥੇ ਅਜ ਪੰਜਾਬ ਵਿਚ ਰੁਖ ਸਿਰਫ 8 ਫੀਸਦੀ ਤੋਂ ਵੀ ਘਟ ਰਹਿ ਗਏ ਹਨ। ਅਜ ਕਾਰਬਨ ਡਾਇਕਸਾਇਡ ਦੀ ਮਾਤਰਾ 0.03 ਫੀਸਦੀ ਤੋਂ ਵਧ ਰਹੀ ਹੈ, ਜਿਸ ਨਾਲ ਗਰਮੀ ਵਧ ਹੈ। ਅਤੇ ਗਲੇਸ਼ਅਰ ਪਿਘਲ ਰਹੇ ਹਨ। ਇਹ ਨਹੀ ਹੈ ਕਿ ਮੀਹ ਪੈਣ ਉਪਰੰਤ ਅਸੀ ਇਸ ਧੂੜ ਭਰੇ ਵਾਤਾਵਰਨ ਤੋ ਛੁਟਕਾਰਾ ਛੁਟਕਾਰਾ ਪਾ ਲਿਆ ਹੈ। ਇਸਦਾ ਖਤਰਾ ਅਜ ਵੀ ਸਾਡੇ ਸਿਰ ਤੇ ਮੰਡਰਾ ਰਿਹਾ ਹੈ। ਇਹ ਦੁਬਾਰਾ ਫਿਰ ਆ ਸਕਦੀ ਹੈ। ਇਸ ਲਈ ਅਜ ਸਾਨੂੰ ਇਕ ਜੁਟ ਹੋ ਕੇ ਇਸ ਨਾਲ ਲੜਨਾ ਚਾਹੀਦਾ ਹੈ। ਵਧ ਤੋਂ ਵਧ ਰੁਖ ਲਗਾਉਣੇ ਚਾਹੀਦੇ ਹਨ ਤਾਂ ਜੋ ਬਦਲਦੇ ਮੋਸਮ, ਤੇਜੀ ਨਾਲ ਵਧ ਰਹੀ ਤਪਸ਼, ਪ੍ਰਦੂਸ਼ਣ ਆਦਿ ਤੋਂ ਰਾਹਤ ਪਾਈ ਜਾ ਸਕੇ ਅਤੇ ਆਪਣੀ ਆਉਣ ਵਾਲੀ ਪੀੜੀ ਨੂੰ ਇਕ ਹਰੇ-ਭਰੇ, ਰੋਗ ਰਹਿਤ ਅਤੇ ਸਾਫ-ਸੁਥਰੇ ਵਾਤਾਵਰਨ ਦੀ ਸੋਗਾਤ ਦਿਤੀ ਜਾ ਸਕੇ।

WRITTEN BY