Skip to content
Independent perspectives. Global stories.
BREAKING

ਮਨੁੱਖ ਵਿੱਚੋਂ ਮਨਫ਼ੀ ਹੋ ਰਹੀ ਮਾਨਵਤਾ

Share this story

ਤਰਕੀ ਦੀਆਂ ਸਿਖਰਾਂ ਤੇ ਪਹੁੰਚਣਾ ਬਹੁਤ ਚੰਗੀ ਗਲ ਹੈ, ਪਰ ਮਾਨਵ ਵਿਚ ਮਾਨਵੀ ਕਦਰਾਂ – ਕੀਮਤਾਂ ਦਾ ਘਟਣਾ ਚਿੰਤਾਜਨਕ ਗਲ ਹੈ ।ਅਜ ਇਕ ਪਾਸੇ ਤਾਂ ਮਾਨਵ ਬਹੁਤ ਪੜ੍ਹ ਲਿਖ ਗਿਆ ਹੈ ਅਤੇ ਨਵੇਂ – ਨਵੇਂ ਸੁਖ ਸਾਧਨ ਇਜਾਦ ਕਰ ਰਿਹਾ ਹੈ ,ਪਰ ਦੂਸਰੇ ਪਾਸੇ ਇਕ ਅਪਰਤਖ ਮਾਧਿਅਮ ਵਿਚ ਗੁੰਮ ਹੁੰਦਾ ਜਾ ਰਿਹਾ ਹੈ । ਅਜ ਕਲ੍ਹ ਬੁਧੂ ਬਕਸਾ (ਟੈਲੀਵਿਜ਼ਨ) ਸਚਮੁਚ ਹੀ ਮਨੁਖ ਨੂੰ ਗੈਰ ਸਿਧਾਂਤਕ, ਲੜਾਈ ਝਗੜੇ ,ਹਥਿਆਰਾਂ ,ਈਰਖਾ , ਭੂਤਾਂ – ਪ੍ਰੇਤਾਂ ਦੇ ਵਿਸ਼ਿਆਂ ਆਦਿ ਬਾਰੇ ਦਿਖਾ ਕੇ ਬੁਧੂ ਬਣਾ ਰਿਹਾ ਹੈ ।ਜਿਸ ਨਾਲ ਮਾਨਵ ਦਾ ਕੀਮਤੀ ਸਮਾਂ ਹੀ ਖਰਾਬ ਨਹੀਂ ਹੋ ਰਿਹਾ, ਬਲਕਿ ਉਸ ਦੀ ਉਸਾਰੂ ਸੋਚ ਨੂੰ ਵੀ ਖੋਰਾ ਲਗ ਰਿਹਾ ਹੈ। ਟੈਲੀਵਿਜ਼ਨ ਤੇ ਪਰੋਸੀ ਜਾ ਰਹੀ ਅਸ਼ਲੀਲਤਾ ਵੀ ਸਮਾਜਿਕ ਬੁਰਾਈਆਂ ਨੂੰ ਘਟਾਉਣ ਦੀ ਥਾਂ ਵਧਾ ਰਹੀ ਹੈ ।ਅਜ ਮਨੁਖ ਨੇ ਸੁਖ ਸਹੂਲਤਾਂ ਦੇ ਨਾਂਅ ਤੇ ਵਾਤਾਵਰਣ ਤੇ ਵੀ ਗਲਤ ਮਾਰੂ ਪ੍ਰਭਾਵ ਪਾਇਆ ਹੈ, ਜਿਵੇਂ ਕਿ ਜੰਗਲਾਂ ਦੀ ਧੜਾਧੜ ਕਟਾਈ, ਇੰਟਰਨੈਟ ਦੀ ਘਰ – ਘਰ ਬੇਲੋੜੀ ਵਰਤੋਂ , ਗਡੀਆਂ ਦੀ ਵਧੇਰੇ ਵਰਤੋਂ ਨਾਲ ਹਵਾ ਪ੍ਰਦੂਸ਼ਣ ਆਦਿ ਨਾਲ ਪਸ਼ੂ ਪਰਿੰਦੇ ਵੀ ਪ੍ਰਭਾਵਿਤ ਹੋ ਰਹੇ ਹਨ ।ਗੁਆਂਢੀ ਮੁਲਕ ਚੀਨ ਵਿਚ ਪਿਛਲੇ ਦਿਨੀਂ ਧੁੰਦ ਵਾਂਗ ਧੂੰਏਂ ਪ੍ਰਦੂਸ਼ਣ ਦੀ ਪਰਤ ਵਾਤਾਵਰਣ ਵਿਚ ਛਾਈ ਰਹੀ । ਜਿਸ ਨਾਲ ਲੋਕਾਂ ਨੂੰ ਮੂੰਹ ਢਕ ਕੇ ਘਰੋਂ ਬਾਹਰ ਜਾਣ ਲਈ ਮਜਬੂਰ ਹੋਣਾ ਪੈ ਗਿਆ। ਇਹੋ ਹਾਲਾਤ ਸਾਡੇ ਭਾਰਤ ਦੇਸ਼ ਵਿਚ ਵੀ ਬਣ ਰਹੇ ਹਨ ।ਰੁਖ ਲਗਾਓ ਅਭਿਆਨ ਵੀ ਸਚਮੁਚ ਹੀ ਦਿਲੋਂ ਹਰ ਮਨੁਖ ਲਈ ਅਭਿਆਨ ਬਣ ਜਾਣਾ ਚਾਹੀਦਾ ਹੈ ਤੇ ਕੇਵਲ ਫੋਟੋ ਕਲਚਰ ਤਕ ਸੀਮਤ ਨਹੀਂ ਰਹਿਣਾ ਚਾਹੀਦਾ ।ਅਜ ਮਨੁਖ ਮਾਨਸਿਕ ਤੌਰ ਤੇ ਅਵਿਕਸਿਤ ਹੋ ਰਿਹਾ ਹੈ ; ਕਿਉਂਕਿ ਉਸ ਕੋਲ ਇੰਨਾ ਸਮਾਂ ਹੀ ਨਹੀਂ ਰਿਹਾ ਕਿ ਉਹ ਟੈਲੀਵਿਜ਼ਨ, ਮੋਬਾਈਲ ਫ਼ੋਨਾਂ, ਵਟਸਐਪ ,ਫੇਸਬੁਕ ,ਗੈਰ ਜ਼ਰੂਰੀ ਕੰਮਾਂ ਕਾਰਾਂ ਤੋਂ ਸੁਤੰਤਰ ਹੋ ਕੇ ਆਪਣੇ ਬਾਰੇ , ਆਪਣੇ ਪਰਿਵਾਰ ਬਾਰੇ ਤੇ ਆਉਣ ਵਾਲੀ ਪੀੜ੍ਹੀ ਬਾਰੇ ਤੇ ਉਸ ਦੇ ਚੰਗੇ ਭਵਿਖ ਬਾਰੇ ਸੋਚ ਸਕੇ ਤੇ ਕੁਝ ਕਰ ਸਕੇ ।ਮਾਨਵ ਵਿਚ ਪੈਦਾ ਹੋ ਰਹੇ ਔਗਣ : ਉਤਾਵਲਾ ਪਣ ,ਗ਼ੈਰ ਜ਼ਿੰਮੇਵਾਰਾਨਾ ਵਰਤਾਰਾ, ਸਮੇਂ ਦੀ ਬੇਕਦਰੀ, ਅਸ਼ਲੀਲਤਾ ,ਭ੍ਰਿਸ਼ਟਾਚਾਰ ,ਅਸੰਤੁਸ਼ਟੀ ,ਪੈਸੇ ਦੀ ਵਧ ਦੀ ਹੋੜ ,ਸੰਗ੍ਰਹਿ ਕਰਨ ਦੀ ਪ੍ਰਵਿਰਤੀ ,ਭੌਤਿਕ ਸਹੂਲਤਾਂ ਪ੍ਰਤੀ ਹਦੋਂ ਵਧ ਖਿਚ ਆਦਿ ਮਨੁਖ ਕੋਲੋਂ ਤਲਾਕ ,ਚੋਰੀ ਤੇ ਸਮਾਜ ਵਿਰੋਧੀ ਕੰਮ ਕਰਵਾ ਕੇ ਉਸ ਨੂੰ ਮਾਨਵਤਾ ਦਾ ਹੀ ਵੈਰੀ ਬਣਾ ਰਹੇ ਹਨ । ਅਜ ਹਰ ਆਦਮੀ ਦਿਖਾਵੇ ਦੀ ਜ਼ਿੰਦਗੀ ਜਿਊਣ ਦਾ ਆਦੀ ਬਣ ਰਿਹਾ ਹੈ । ਭਾਵੇਂ ਇਹ ਦਿਖਾਵਾ ਵਿਆਹਾਂ ਵਿਚ ਹੋਵੇ ,ਜਨਮ ਦਿਨਾਂ ਵਿਚ ਹੋਵੇ ,ਕਿਸੇ ਸਾਕ ਸਬੰਧੀ ਨੂੰ ਝੂਠੀ ਖੁਸ਼ੀ ਦਸਣ ਵਿਚ ਹੋਵੇ ਜਾਂ ਕੋਈ ਹੋਰ ਗਲ ਕੇਵਲ ਆਪਣਾ ਸਟੇਟਸ ( ਰਹਿਣ ਸਹਿਣ )ਉਚਾ ਦਸਣ ਦੀ ਹੈ ।ਅਜ ਬਾਬਾ ਸ਼ੇਖ ਫ਼ਰੀਦ ਜੀ ਦੀ ਸਾਦਾ ਰਹਿਣ ਦੀ ਦਿਤੀ ਸਿਖਿਆ ਕੇਵਲ ਪੁਸਤਕਾਂ ਤਕ ਹੀ ਸੀਮਿਤ ਰਹਿ ਗਈ ਜਾਪਦੀ ਹੈ ।ਮਹਾਤਮਾ ਗਾਂਧੀ ਜੀ ਨੇ ਵੀ ਮਨੁਖ ਨੂੰ ਠਸਾਦਾ ਜੀਵਨ ਉਚ ਵਿਚਾਰ ਠ ਦਾ ਸੁਨੇਹਾ ਦਿਤਾ ।ਅਜ ਅਸੀਂ ਜਿਸ ਲਗਜ਼ਰੀ ਜੀਵਨ ਵਿਚ ਵਿਚਰਨਾ ਪਸੰਦ ਕਰਨ ਲਗੇ ਹਾਂ, ਉਸ ਬਾਰੇ ਬਾਬਾ ਫ਼ਰੀਦ ਜੀ ਨੇ ਕਾਫੀ ਸਮਾਂ ਪਹਿਲਾਂ ਸਾਨੂੰ ਸੁਚੇਤ ਕਰਕੇ ਕਿਹਾ ਸੀ , ਠਫਰੀਦਾ ਜਿਨ੍ਹਾਂ ਖਾਧੀਆਂ ਚੋਪੜੀਆਂ ,ਘਣੇ ਸਹਿਣਗੇ ਦੁਖ ਠ ।ਮਨੁਖ ਵਿਚ ਮਾਨਵਤਾ, ਵਾਤਾਵਰਨ ,ਪਸ਼ੂ ਪੰਛੀਆਂ ਪ੍ਰਤੀ ਪੈਦਾ ਹੋ ਰਹੀ ਕਰੂਰਤਾ ਵੀ ਬਹੁਤ ਚਿੰਤਾ ਦਾ ਵਿਸ਼ਾ ਹੈ ,ਕਿਉਂ ਜੋ ਕਦੇ ਸਮਾਂ ਸੀ ਮਾਤਾ – ਪਿਤਾ ਸ਼ਾਮ ਹੁੰਦੇ ਹੀ ਆਪਣੇ ਬਚਿਆਂ ਨੂੰ ਘਰ ਵਿਚ ਜਾਂ ਧਾਰਮਿਕ ਸਥਾਨਾ ਤੇ ਪਾਠ ਪੂਜਾ ਕਰਨ ਲਈ ਆਪਣੇ ਨਾਲ ਪ੍ਰੇਰਿਤ ਕਰਦੇ ਹੁੰਦੇ ਸੀ ,ਪਰ ਅਜ ਬੁਧੂ ਬਕਸੇ (ਟੈਲੀਵਿਜ਼ਨ) ਤੋਂ ਹੀ ਲੋਕਾਂ ਨੂੰ ਵੇਹਲ ਨਹੀਂ ।ਦਿਨ ਚੜ੍ਹਦੇ ਹੀ ਬਚੇ – ਜਵਾਨ ਬਜ਼ੁਰਗਾਂ ਦੇ ਪੈਰੀਂ ਹਥ ਲਾ ਕੇ ਦਿਨ ਚਰਿਆ ਦਾ ਆਰੰਭ ਕਰਦੇ ਸਨ ।ਮਾਨਵਤਾ ਦੀ ਇਹ ਕਿਹੋ ਜਿਹੀ ਤਰਕੀ ਹੈ ਜੋ ਆਪਣਿਆਂ ਨੂੰ ਆਪਣਿਆਂ ਤੋਂ ਹੀ ਦੂਰ ਕਰਦੀ ਜਾ ਰਹੀ ਹੈ। ਅਜ ਘਟਦਾ ਪੁਸਤਕ ਪਿਆਰ ਵੀ ਮਾਨਵਤਾ ਦੀ ਉਸਾਰੂ ਸੋਚ ਦੇ ਲਈ ਨੁਕਸਾਨਦਾਇਕ ਸਿਧ ਹੋ ਰਿਹਾ ।ਜੇਕਰ ਸਭ ਕੁਝ ਇਸੇ ਤਰ੍ਹਾਂ ਹੀ ਚਲਦਾ ਰਿਹਾ ਤਾਂ ਇਕ ਦਿਨ ਮਨੁਖ ਹੀ ਮਾਨਵ ਜਾਤੀ ਦੇ ਪਤਨ ਲਈ ਮੁਖ ਜ਼ਿੰਮੇਵਾਰ ਪਹਿਲੂ ਹੋ ਸਕਦਾ ਹੈ ।

WRITTEN BY