ਤੁਸੀਂ ਹੋ ਮੇਰੀ ਦਾਦੀ ਮਾਂ
ਕਿਸ਼ਨ ਕੌਰ ਹੈ ਤੁਹਾਡਾ ਨਾਂ।
ਸਾਰੀ ਦੁਨੀਆਂ ’ਚੋਂ ਪਿਆਰੀ ਮਾਂ
ਕਿਸ਼ਨ ਕੌਰ ਹੈ ਤੁਹਾਡਾ ਨਾਂ।
ਝਲਮਣ, ਮਿੰਦੋ, ਮਹਿੰਦਰ
ਸਤਨਾਮ ਦੀ ਹੋ ਤੁਸੀਂ ਮਾਂ,
ਕੋਈ ਆਖੇ ਭਾਬੀ, ਤਾਈ
ਬੀਬੀ ਜਾਂ ਮਾਈ,
ਪਰ ਮੇਰੀ ਹੋ ਤੁਸੀਂ ਦਾਦੀ ਮਾਂ,
ਸਾਰੀ ਦੁਨੀਆਂ ’ਚੋਂ ਪਿਆਰੀ ਮਾਂ।
ਤੁਸੀ ਨਾ ਮੈਨੂੰ ਕਦੇ ਮਿਲਣ ਆਵੋਂ
ਨਾ ਤੁਸੀਂ ਸਾਨੂੰ ਚਿੱਠੀ ਪਾਵੋਂ,
ਫਿਰ ਵੀ ਮੈਨੂੰ ਬਹੁੱਤ ਯਾਦ ਤੁਸੀਂ ਆਵੋਂ,
ਕਿੳਂਕਿ ਤੁਸੀਂ ਹੋ ਮੇਰੀ ਦਾਦੀ ਮਾਂ,
ਸਾਰੀ ਦੁਨੀਆਂ ’ਚੋਂ ਪਿਆਰੀ ਮਾਂ।
ਤੁਹਾਨੂੰ ਮੈਂ ਚਿੱਠੀਆਂ ਪਾਵਾਂ,
ਵਿਰਕਾਂ ਨੂੰ ਸਿੱਧਾ ਟੈਲੀਫੂਨ ਲਗਾਵਾਂ।
ਮੁੜ ਮੁੜ ਤੁਹਾਨੂੰ ਮਿਲਣ ਮੈਂ ਆਵਾਂ,
ਰੇਡੀਓ ਲੈਸਟਰ ਦੇ ਪੰਜਾਬੀ ਪ੍ਰੋਗਰਾਮਾਂ ’ਤੇ
ਤੁਹਾਡੀਆਂ ਮੈਂ ਫਰਮੈਸ਼ਾਂ ਲਗਾਵਾਂ।
ਤੁਸੀਂ ਹੋ ਮੇਰੀ ਦਾਦੀ ਮਾਂ,
ਸਾਰੀ ਦੁਨੀਆਂ ’ਚੋਂ ਪਿਆਰੀ ਮਾਂ।
ਸੁੱਖ ਬਹੁਤ ਤੁਸੀਂ ਵੇਖੇ।
ਦੁਖਾਂ ਨੂੰ ਤਾਂ ਰਹਿਣ ਹੀ ਦਈਏ,
ਗਿਣੇ ਇਹ ਜਾਣੇ ਨੀ,
ਕਿਹੜੇ ਦੁੱਖ ਤੁਸੀਂ ਨਹੀਂ ਦੇਖੇ।
ਤੁਸੀਂ ਹੋ ਮੇਰੀ ਦਾਦੀ ਮਾਂ,
ਸਾਰੀ ਦੁਨੀਆਂ ’ਚੋਂ ਪਿਆਰੀ ਮਾਂ।
ਬੇਸ਼ੱਕ ਗੋਡੇ ਦੁੱਖਦੇ ਹੋਣ ਤੁਹਾਡੇ,
ਫਿਰ ਵੀ ਮੁਆਈ ਨੂੰ
ਤੁਸੀਂ ਦੌੜੇ ਜਾਵੋਂ,
ਪੈਰ ਦੇ ਗੂਠੈ ’ਤੇ ਪੱਟੀ ਬਨ੍ਹਾ ਕੇ
ਫੋਟੋ ਤੁਸੀਂ ਖਿਚਵਾਵੋਂ।
ਕਈਆਂ ਦੀਆਂ ਤਾਂ ਸਾਂਗਾ
ਵੀ ਤੁਸੀਂ ਲਾਵੋਂ।
ਵਾਰ ਵਾਰ ਤੁਸੀਂ ਮੈਨੂੰ ਬਹੁਤ ਹਸਾਵੋਂ।
ਤੁਸੀਂ ਹੋ ਮੇਰੀ ਦਾਦੀ ਮਾਂ,
ਸਾਰੀ ਦੁਨੀਆਂ ’ਚੋਂ ਪਿਆਰੀ ਮਾਂ।
ਪੰਜਾਂ ਤਖਤਾਂ ਦੀ ਯਾਤਰਾ
ਤੁਸੀਂ ਕਰ ਆਏ ਹੋ,
ਸ੍ਰੀ ਹਰਿਮੰਦਰ, ਗੋਇੰਦਵਾਲ,
ਤਰਨਤਾਰਨ, ਹੇਮਕੁੰਟ ਸਾਹਿਬ ਵੀ ਤੁਸੀਂ ਜਾ ਆਏ ਹੋ।
ਤੁਸੀਂ ਹੋ ਮੇਰੀ ਦਾਦੀ ਮਾਂ,
ਸਾਰੀ ਦੁਨੀਆਂ ’ਚੋਂ ਪਿਆਰੀ ਮਾਂ।
ਇੰਗਲੈਂਡ ’ਚ ਬਹੁਤ ਮੰਗਵਾਉਣਾਂ ਚਾਹਿਆ,
ਸੰਨ 1993 ਦੇ ਜੁਲਾਈ ਮਹੀਨੇ,
ਤੁਹਾਡੇ ਲਈ ਪਾਸਪੋਰਟ, ਟਿਕਟਾਂ
ਤੇ ਖਰਚਣ ਲਈ ਪੈਸੇ ਵੀ ਸੀ
‘ਤਰਲੋਚਨ’ ਨਾਲ ਲਿਆਇਆ।
ਐਵੇਂ ਦੁਨੀਆਂ ਨਹੀਂ ਕਹਿੰਦੀ
ਦਾਦੀ ਮਾਂ ਦਾ ਪਿਆਰ ਹੈ
ਸੱਭ ਤੋਂ ਉ¤ਚਾ
ਦਾਦੀ ਮਾਂ ਦਾ ਪਿਆਰ ਹੈ
ਸੱਭ ਤੋਂ ਉ¤ਚਾ
ਦਾਦੀ ਮਾਂ ਦਾ ਪਿਆਰ ਹੈ
ਸੱਭ ਤੋਂ ਉ¤ਚਾ
– ਤਰਲੋਚਨ ਸਿੰਘ ਵਿਰਕ
ਲੈਸਟਰ, (ਯੂ.ਕੇ.)



