Skip to content
Independent perspectives. Global stories.
BREAKING

ਦਾਦੀ ਮਾਂ: ਬਸ ਦਿਲ ਹੀ ਉਦਾਸ ਹੈ

Share this story

ਮੇਰੇ ਦਾਦੀ ਜੀ ਕਿਸ਼ਨ ਕੌਰ ਦਾ ਜਨਮ ਪਿੰਡ ਮੁਆਈ Ðਨਜਦੀਕ ਇਤਿਹਾਸਿੱਕ ਗੁਰਦਵਾਰਾ ਮੌਅ ਸਾਹਿਬ ‘, ਤਹਿਸੀਲ ਫਿਲੌਰ, ਪੰਜਾਬ ਵਿਖੇ ਸੰਨ 1905 ਨੂੰ ਹੋਇਆ। ਦਾਦੀ ਜੀ ਮੇਰੇ ਪੜਦਾਦਾ ਜੀ ਦੇ ਛੇ ਸਪੁੱਤਰਾਂ ਵਿਚੋਂ ਸੱਭ ਤੋਂ ਵੱਢੇ ਲੜਕੇ ਕਰਮ ਸਿੰਘ ਜੀ ਨੂੰ ਵਿਆਹੀ ਸੀ। ਉਨ੍ਹਾਂ ਨੇ ਆਪਣੀ ਜ਼ਿਆਦਾ ਜ਼ਿੰਦਗੀ ਇੱਕ ਬਾਂਹ ਨਾਲ ਹੀ ਕੱਢੀ। ਦਾਦੀ ਜੀ ਦੇ ਬੱਚੇ ਝਲਮਣ ਸਿੰਘ, ਮੋਹਿੰਦਰ ਸਿੰਘ, ਮੋਹਿੰਦਰ ਕੌਰ ਅਤੇ ਸਤਨਾਮ ਸਿੰਘ ਅਜੇ ਬਹੁੱਤ ਹੀ ਛੋਟੀ ਉਮਰ ਦੇ ਸਨ ਜਦੋਂ ਦਾਦੀ ਜੀ ਦੀ ਬਾਂਹ ਰੂੰਅ ਵਾਲੀ ਮਸ਼ੀਨ ਵਿੱਚ ਆ ਜਾਣ ਕਰਕੇ ਕੂੰਣ੍ਹੀ ਤੇ ਮੋਢੇ ਦੇ ਵਿਚਕਾਰੋਂ ਵੱਢਣੀ ਪਈ ਤਾਂ ਕਿ ਇੰਨਫੈਕਸ਼ਨ ਨਾ ਵੱਧ ਸਕੇ। ਉਨ੍ਹਾ ਜਿੰਨਾ ਸੁਆਦ ਸਰੋਂ ਦਾ ਸਾਗ ਹੋਰ ਕੋਈ ਵੀ ਨਹੀਂ ਬਣਾ ਸਕਦਾ ਸੀ। ਉਹ ਚਾਰ ਭਰਾਵਾਂ ਦੀ ਭੈਣ ਸਨ। ਦਾਦੀ ਜੀ ਹੋਰਾਂ ਦਾ ਇੱਕ ਭਰਾ ਬਹੁਤ ਦੇਰ ਪਿੰਡ ਦੇ ਸਰਪੰਚ ਰਹੇ ਸਨ। ਉਨ੍ਹਾਂ ਕੋਲ ਹੱਟੀ ਹੋਣ ਕਰਕੇ ਉਸਨੂੰ ਸਾਰੇ ਹੱਟੀ ਵਾਲਾ ਕਹਿੰਦੇ ਸਨ।
ਉਸ ਸਮੇ ਦੇ ਘਰ ਦੀ ਹਾਲਤ ਕਾਰਨ ਮੇਰੀ ਬਚਪਨ ’ਚ ਦੇਖ-ਭਾਲ ਦਾਦੀ ਜੀ ਨੇ ਹੀ ਕੀਤੀ। ਸਕੂਲ ਦੀਆਂ ਛੁੱਟੀਆਂ ਸਮੇ ਅਸੀਂ ਤੁਰ ਕੇ ਮੇਰੇ ਨਾਨਕੇ ਪਿੰਡ ਮੇਹਲੀ ਅਕਸਰ ਜਾਂਦੇ ਹੁੰਦੇ ਸੀ। ਮੈਂ ਆਪਣੀ ਬਹੁੱਤੀ ਜ਼ਿੰਦਗੀ ਦਾਦੀ ਜੀ ਤੋਂ ਦੂਰ ਹੀ ਕੱਟੀ ਹੈ, ਕਿਉਂਕਿ ਉਦੋਂ ਮੈਂ ਛੇਵੀਂ ਕਲਾਸ ਵਿੱਚ ਹੀ ਪੜ੍ਹਦਾ ਹੁੰਦਾ ਸੀ ਜਦੋਂ ਦੇ ਅਸੀਂ ਲੈਸਟਰ ਆ ਗਏ। ਪਰ ਦਾਦੀ ਜੀ ਸਾਡੇ ਚਾਚਾ ਜੀ ਮਹਿੰਦਰ ਸਿੰਘ ਨਾਲ ਪਿੰਡ ਹੀ ਰਹੇ।
ਦਿਨ, ਹਫਤੇ, ਮਹੀਨੇ, ਸਾਲ ਬੀਤਦੇ ਗਏ। ਬੇਸ਼ੱਕ ਅਸੀਂ ਇੱਕ ਦੂਜੇ ਤੋਂ ਬਹੁਤ ਹੀ ਦੂਰ ਸੀ ਪਰ ਦਾਦੀ-ਪੋਤੇ ਦੇ ਪਿਆਰ ਵਿੱਚ ਜ਼ਰਾ ਵੀ ਘਾਟ ਨਹੀਂ ਆਈ। ਵਾਹਿਗੁਰੂ ਜੀ ਦੀ ਅਪਾਰ ਕਿਰਪਾ ਸਦਕਾ ਦਾਦੀ ਜੀ ਪੰਜ ਤਖਤਾਂ ਤੋਂ ਇਲਾਵਾ ਸ੍ਰੀ ਹਰਿਮੰਦਰ ਸਾਹਿਬ, ਗੋਇੰਦਵਾਲ ਸਾਹਿਬ, ਤਰਨਤਾਰਨ ਅਤੇ ਹੇਮਕੁੰਟੇ ਸਾਹਿਬ ਵੀ ਜਾ ਆਏ ਸਨ। ‘ਦਾਦੀ ਮਾਂ ਦਾ ਪਿਆਰ’ ਕਵਿੱਤਾ ਮੈਂ ਆਪਣੀ ਦਾਦੀ ਜੀ ਨੂੰ ਇੱਕ ਚਿੱਠੀ ਵਿੱਚ ਉਦੋਂ ਲਿਖੀ ਸੀ, ਜਦੋਂ ਮੇਰੇ ਮਾਤਾ ਜੀ, ਪਿਤਾ ਜੀ ਅਤੇ ਅਸੀਂ ਸਾਰੇ ਪ੍ਰੀਵਾਰ ਨੇ ਗਰਮੀਆਂ ਦੀਆਂ ਛੁਟੀਆਂ ਨੂੰ ਉਨ੍ਹਾਂ ਨੂੰ ਮਿਲਣ ਜਾਣਾ ਸੀ। ਪਰ ਇਹ ਪਿਆਰ ਭਰੀ ਐਸੀ ਚਿੱਠੀ ਸੀ ਜਿਹੜੀ ਮੇਰੇ ਦਾਦੀ ਜੀ ਹੁਣਾਂ ਦੇ ਪੜ੍ਹਣ-ਸੁਨਣ ਦੇ ਨਸੀਬ ਵਿੱਚ ਨਹੀਂ ਸੀ ਕਿਉਕਿਂ ਚਿੱਠੀ ਪਹੁੰਚਣ ਤੋਂ ਦੋ ਦਿਨ ਪਹਿਲਾਂ 21 ਜੂਨ 1995 ਨੂੰ ਉਨ੍ਹਾਂ ਦੀ ਮੌਤ ਹੋ ਗਈ।
ਵਾਹਿਗੁਰੂ ਜੀ ਦੀ ਕਿਰਪਾ ਨਾਲ ਦਾਦੀ ਜੀ ਹੁਣਾਂ ਦੀ ਯਾਦ ਵਿੱਚ ਸਾਡੇ ਪਿੰਡ ਵਿਰਕ, ਜ਼ਿਲ੍ਹਾ ਜਲੰਧਰ ’108 ਸੰਤ ਬਾਬਾ ਫੂੁਲਾ ਸਿੰਘ ਜੀ ਗੁਰਦਵਾਰਾ’ ਵਿਖੇ ਗੇਟ ਅਤੇ ਦਰਸ਼ਨੀ ਡਿਉੜੀ ਦੀ ਸੇਵਾ ਦਾਸ ਵਲੋਂ 10 ਨਵੰਬਰ 1999 ਨੂੰ ਕਰਵਾਈ ਗਈ। ਗੇਟ ਅਤੇ ਦਰਸਨੀ ਡਿਉੜੀ ਦਾ ਉਦਘਾਟਨ ਮੇਰੇ ਦਾਦੀ ਜੀ ਦੇ ਵੀਰ ਸ. ਬਿਸ਼ਨ ਸਿੰਘ ਅਤੇ ਜਰਨੈਲ ਸਿੰਘ ਜੀ ਨੇ ਕੀਤਾ।
ਸ. ਬਿਸ਼ਨ ਸਿੰਘ ਜੀ 1999 ਨੂੰ ਦਰਸ਼ਨੀ ਡਿਉੜੀ ਦੇ ਉਦਘਾਟਨ ਸਮੇ ਨੂੰ 91 ਸਾਲ ਦੇ ਸਨ ਅਤੇ ਉਨ੍ਹਾਂ ਨੇ ਬੇ-ਹੱਦ ਖੁਸ਼ੀ ਮਿਹਸੂਸ ਕੀਤੀ ਸੀ ਕਿ ਦਰਸ਼ਨੀੇ ਡਿਉੜੀ ਅਤੇ ਗੇਟ ਦਾ ਉਦਘਾਟਨ ਉਨ੍ਹਾਂ ਤੋਂ ਕਰਵਾਇਆ ਜਾ ਰਿਹਾ ਸੀ। ਇਸ ਦੇ ਨਾਲ-ਨਾਲ ਉਨ੍ਹਾਂ ਦਾ ਸਬੱਬ ਨਾਲ ਕਈ ਨਜ਼ਦੀਕੀ ਰਿਸ਼ਤੇਦਾਰਾਂ ਅਤੇ ਵਿਰਕ ਨਗਰ ਨਿਵਾਸੀਆਂ ਨਾਲ ਮੇਲ ਹੋ ਗਿਆ ਜੋ ਇਸ ਪ੍ਰੋਗਰਾਮ ਤੇ ਖਾਸ ਤੌਰ ਤੇ ਪਹੁੰਚੇ ਸਨ। ਜੁਲਾਈ 2009 ਨੂੰ ਮੇਰੇ ਸੁਰਗਵਾਸੀ ਦਾਦੀ ਜੀ ਦਾ ਭਤੀਜਾ ਹਰਵਿੰਦਰ ਸਿੰਘ ’ਪੱਪੂ’ ਸਪੁੱਤਰ ਭਾਈ ਜਰਨੈਲ ਸਿੰਘ, ਸ. ਬਿਸ਼ਨ ਸਿੰਘ ਵਾਂਗ ਮੁਅਈ ਪਿੰਡ ਦੇ ਸਰਪੰਚ ਚੁਣੇ ਗਏ ਅਤੇ ਉਨ੍ਹਾਂ ਨੇ ਪਿੰਡ ਦੀ ਸੇਵਾ ਕੀਤੀ ਅਤੇ ਆਪਣੇ ਸਤਿਕਾਰਯੋਗ ਤਾਇਆ ਜੀ ਸ. ਬਿਸ਼ਨ ਸਿੰਘ ਜੀ ਦੀ ‘ਹੱਟੀ’ ਨੂੰ ਚੱਲਦੀ ਰੱਖਦਿਆਂ ਹੁਣ ਬਹੁਤ ਵਧੀਆ ਮਿਆਰ ਦੀ ਦੁਕਾਨ ਪਾਈ ਹੋਈ ਹੈ।
ਮੇਰੇ ਦਾਦੀ ਜੀ ਨੂੰ ਸੁਰਗਵਾਸ ਹੋਇਆਂ 23 ਸਾਲ ਹੋ ਗਏੇ ਹਨ ੁ ਬਾਕੀ ਸਭ ਠੀਕ ਹੈ ਬਸ ਦਿਲ ਹੀ ਉਦਾਸ ਹੈ।
– ਤਰਲੋਚਨ ਸਿੰਘ ਵਿਰਕ
ਲੈਸਟਰ, (ਯੂ.ਕੇ.)
ਸੰਪਰਕ : 0044-781113345

WRITTEN BY