ਪਾਣੀ ਮਨੁੱਖ, ਪੰਛੀਆਂ, ਜਾਨਵਰਾਂ ਲਈ ਜਿੰਦਗੀ ਹੈ, ਪਾਣੀ ਤੋਂ ਬਿੰਨਾਂ ਸੰਸਾਰ ਆਪਣਾ ਜੀਵਨ ਨਿਰਬਾਹ ਨਹੀਂ ਕਰ ਸਕਦਾ । ਪਾਣੀ ਦੀਆਂ ਲੋੜ੍ਹਾਂ ਸਿਰਫ ਪਾਣੀ ਹੀ ਪੂਰੀਆਂ ਕਰ ਸਕਦਾ ਹੈ । ਦੇਸ਼ ਵਿਦੇਸ਼ ਦੇ ਸੁਹਿਰਦ ਪੱਤਰਕਾਰ ਅਤੇ ਹੋਰ ਸਿਆਣੇ ਪੁਰਸ਼ਾਂ ਦਾ ਮੰਨਣਾ ਹੈ, ਕਿ ਜੇਕਰ ਸੰਸਾਰ ਅੰਦਰ ਅਗਲੀ ਵਿਸ਼ਵ ਜੰਗ ਛਿੜਦੀ ਹੈ, ਤਾਂ ਉਸਦੀ ਮੁੱਖ ਭੂਮਿਕਾ ਪਾਣੀ ਹੋਵੇਗਾ । ਪਾਣੀਆਂ ਨੂੰ ਹਰ ਤਾਕਤਵਾਰ ਦੇਸ਼ ਆਪਣੇ ਕੱਬਜੇ ਵਿੱਚ ਦੇਖਣਾ ਚਾਹੁੰਦਾ ਹੈ । ਜੇਕਰ ਸੰਸਾਰ ਭਰ ਵਿੱਚ ਭਾਰਤ ਸਮੇਤ ਕੋਈ ਪੰਜ ਸੱਤ ਦੇਸ਼ ਹੋਰ ਛੱਡ ਕਿ ਬਾਕੀਆਂ ਦੇਸ਼ਾ ਦੀ ’ਪਾਣੀ ਸੰਭਾਲ ਯੋਯਨਾ’ ਵੇਖੀਏ ਤਾਂ ਕਾਫ਼ੀ ਹੱਧ ਤੱਕ ਉਹਨਾਂ ਦੇਸ਼ਾਂ ਦੇ ਲੋਕ ਸਰਕਾਰਾਂ ਪਾਣੀ ਲਈ ਸੰਜੀਦਾ ਹਨ । ਮੀਂਹ ਦੇ ਪਾਣੀ ਨੂੰ ਸੰਭਾਲ ਕਿ ਰੱਖਣ ਤੋਂ ਲੈ ਕਿ ਨਹਿਰੀ ਪਾਣੀ ਦੀ ਸੰਭਾਲ, ਖੇਤੀਬਾੜੀ ਯੋਯਨਾਵਾਂ ਵਿੱਚ ਪਾਣੀ ਦੀ ਲੋੜ ਦੀ ਪੂਰਤੀ ਲਈ ਉਪਰਾਲੇ ਅਤੇ ਪਾਣੀ ਦੀ ਬਰਬਾਦੀ ਨੂੰ ਲੈ ਕਿ ਸਖਤ ਕਾਨੂੰਨ ਲਿਆਂਦੇ ਹਨ । ਪਰ ਇਸ ਲੇਖ ਵਿੱਚ ਅਸੀਂ ਪੰਜਾਬ ਦੇ ਪਾਣੀਆਂ ਦੀ ਲੁੱਟ ਘਾਸੁੱਟ, ਧਰਤੀ ਹੇਠਲਾ ਪਾਣੀ ਖ਼ਤਮ ਅਤੇ ਜ਼ਹਿਰੀ ਕਰਨ ਵਿੱਚ ਆਪਣੇ ਦੇਸ਼ ਦੇ ਹੀ ਬਾਸ਼ਿਦਿੰਆਂ ਦੇ ਕੁੱਝ ਕਾਰਨਾਮੇ ਤੁਹਾਡੇ ਤੱਕ ਪਹੁੰਚਾਉਣ ਦਾ ਯਤਨ ਕਰਾਂਗੇ ।
ਪੰਜ ਦਰਿਆਵਾਂ ਦੀ ਧਰਤੀ ਦੇਸ ਪੰਜਾਬ, ਜਿੱਥੇ ਕਿਤੇ ਖਾਲਸੇ ਦਾ ਝੰਡਾ ਫਰਾਟੇ ਮਾਰਦਾ ਸੀ । ਦੁਨੀਆਂ ਭਰ ਵਿੱਚ ਇਸ ਦੇਸ ਪੰਜਾਬ ਦੀ ਧਾਕ ਬਣੀ ਹੋਈ ਸੀ । ਉਸ ਵੇਲੇ ਸੰਪੂਰਨ ਰੂਪ ਵਿੱਚ ਇਸ ਧਰਤੀ ਤੇ ਪੰਜ ਦਰਿਆ ਵੱਗਦੇ ਸਨ । ਕੁੱਝ ਆਪਣੇ ਤੇ ਕੁੱਝ ਬੇਗਾਨਿਆਂ ਨੇ ਐਸੀ ਮਾਰ ਮਾਰੀ ਸਾਡੇ ਕੁਲੋਂ ਸਿੱਖ ਰਾਜ ਜਾਂਦਾ ਰਿਹਾ ਅਤੇ ਅਸੀਂ ਵੀ ਭਾਰਤੀਆਂ ਵਾਂਗ ਆਪਣੇ ਦੇਸ਼ ਵਿੱਚ ਗੁਲਾਮ ਹੋ ਗਏ । ਲੰਮਾਂ ਸਮਾਂ ਗੁਲਾਮੀ ਝੱਲਣ ਤੋਂ ਬਾਅਦ ਸਿੱਖਾਂ ਨੇ ਗੋਰਿਆਂ ਵਿਰੱਧ ਜਾਨ ਹੂਲਵੀਂ ਲੜਾਈ ਲੜੀ ਤੇ ਅੰਤ ਨੂੰ ਭਾਰਤ ਅਜ਼ਾਦ ਹੋਇਆ, ਪਰ ਸਿੱਖ ਕੌਮ ਦੀ ਬੱਦ-ਕਿਸਮਤੀ ਕਿ ਉਸਨੇ ਆਪਣੀ ਕਿਸਮਤ ਭਾਰਤ ਨਾਲ ਜੋੜ ਲਈ, ਜਿਹੜੀ ਅੱਜ ਤੱਕ ਹਰ ਪਾਸਿਓ ਕੌਮ ਨੂੰ ਮਹਿੰਗੇ ਭਾਅ ਪਈ । ਭਾਰਤ ਦੀ ਅਜ਼ਾਦੀ ਵੇਲੇ ਹਾਕਮਾਂ ਪੰਜਾਬ ਦੇ ਦੋ ਟੋਟੇ ਕਰ ਦਿੱਤੇ, ਜਿਸ ਨਾਲ ਪੰਜਾਬ ਵਿੱਚ ਵੱਗਦੇ ਪੰਜ ਦਰਿਆ ਵੀ ਵੰਡੇ ਗਏ ਹਮੇਸ਼ਾ ਲਈ ਦੋ ਦਰਿਆ ਲਹਿੰਦੇ ਪੰਜਾਬ-ਪਾਕਿਸਤਾਨ ਦੀ ਝੋਲੀ ਡਿੱਗੇ ਅਤੇ ਤਿੰਨ ਦਰਿਆ ਸਾਡੇ ਪੰਜਾਬ ਵਿੱਚ ਰਹਿ ਗਏ । ਜੇਕਰ ਇਹ ਵੀ ਕਹਿ ਦਈਏ ਤਾਂ ਅੱਤ ਕਥਨੀ ਨਹੀਂ ਹੋਵੇਗੀ, ਕਿ ਪੰਜਾਬ ਦੀ ਕਿਸਮਤ ਉਸ ਵੇਲੇ ਚੱਕਨਾਂ ਚੂਰ ਹੋ ਗਈ ਸੀ । ਦੇਸ ਦੇ ਬਟਵਾਰੇ ਵੇਲੇ ਹੋਈ ਪੰਜਾਬ ਦੀ ਬਰਬਾਦੀ ਤੋਂ ਹਾਕਮ ਨਾ-ਖੁੱਸ਼ ਸੀ । ਉਸਦੀ ਭੈੜੀ ਨਿਗ੍ਹਾ ਪੰਜਾਬ ਦੇ ਬੱਚਦੇ ਦਰਿਆਈ ਪਾਣੀ ਉਪਰ ਸੀ । ਦੁਨੀਆਂ ਦੀ ਬਹਾਦਰ ਮੰਨੀ ਜਾਣ ਵਾਲੀ ਸਿੱਖ ਕੌਮ ਨੂੰ ਭਾਰਤੀ ਹਾਂਕਮ ਹਰ ਦਮ ਆਪਣੇ ਪੈਰਾਂ ਵਿੱਚ ਡਿੱਗੀ ਵੇਖਣਾਂ ਚਾਹੁੰਦਾ ਸੀ ਤਾਂ ਉਸਨੇ ਆਰਥਿਕ, ਪਾਣੀ ਪੱਖੋ ਕੰਗਾਲ ਕਰਨ ਦੇ ਅਜ਼ਾਦੀ ਤੋਂ ਬਾਅਦ ਸੁਚੇਤ ਉਪਰਾਲੇ ਆਰੰਭੇ । ਇਸ ਲਈ ਪੰਜਾਬ ਦਾ ਮੁੱਖ ਕਿੱਤਾ ਖੇਤੀ, ਅਤੇ ਕੁਦਰਤੀ ਸ੍ਰੋਤ ਪਾਣੀ, ਜਿਸ ਤੇ ,ਇੰਟਰਨੈਸ਼ਨਲ ਕਾਨੂੰਨ ਰਾਪੇਰੀਅਨ, ਐਕਟ ਤਹਿਤ ਜਿਸਦਾ ਮਾਲਕਾਨਾਂ ਹੱਕ ਪੰਜਾਬ ਦਾ ਬੱਣਦਾ ਸੀ ਉਸਨੂੰ ਲੁੱਟਣ ਦੀਆਂ ਬਚਕਾਨੀਆਂ ਹਰਕਤਾਂ ਕਰਨ ਲੱਗਾ । ਪੰਜਾਬ ਦੀ ਖੇਤੀ ਕੁੱਖ ਨੂੰ ਬੰਜਰ ਕਰਨ ਦੇ ਮਨਸੂਬੇ ਤਹਿਤ ਦੇਸ਼ ਦੀ ਅਜ਼ਾਦੀ ਤੋਂ ਤਕਰੀਬਨ ਦਹਾਕੇ ਬਾਅਦ ਹੀ ਹਾਕਮ ਨੇ ’ਭਾਖੜਾ ਜਲ ਬੋਰਡ ਮੈਨਜਬੋਰਡ’ ਦੀ ਸਥਾਪਨਾ ਕੀਤੀ ਅਤੇ 3.5 ਮਿਲੀਅਨ, ਫੁੱਟ ਪਾਣੀ ਪੰਜਾਬ ਤੋਂ ਖੋਹ ਕਿ ਹਰਿਆਣਾ, ਰਾਜਸਥਾਨ ਨੂੰ ਦੇ ਦਿੱਤਾ। ਇਹਨੀ ਧੱਕੇਸ਼ਾਹੀ ਕਰ ਲੈਣ ਤੋਂ ਬਾਅਦ ਵੀ ਕੇਂਦਰ ਪੰਜਾਬ ਨੂੰ ਗਹਿਰੀ ਅੱਖ ਨਾਲ ਹੀ ਵੇਖਦਾ ਸੀ, ਇਹਥੇ ਪਾਠਕਾਂ ਨੂੰ ਵਿਸ਼ੇਸ਼ ਤੌਰ ਤੇ ਦੱਸਣਾ ਚਾਹੁੰਦੇ ਹਾਂ ਕਿ ਦਰਿਆਈ ਪਾਣੀਆਂ ਤੇ ਸੰਸਾਰ ਭਰ ਵਿੱਚ ਇੱਕੋ ਕਾਨੂੰਨ ਹੀ ਕੰਮ ਕਰਦਾ ਹੈ, ਉਸ ਅਧੀਨ ਜਿਹੜੇ ਰਾਜ ਵਿੱਚ ਕੋਈ ਵੀ ਦਰਿਆ, ਨਹਿਰ ਵੱਗਦੀ ਹੋਵੇ ਉਸ ਉਪਰ ਮਾਲਕਾਨਾਂ ਹੱਕ ਉਸ ਸੂਬੇ ਦਾ ਹੁੰਦਾ ਹੈ । ਪਰ ਭਾਰਤ ਦੇ ਸੂਬੇ ਪੰਜਾਬ ਵਿੱਚ ਅਜਿਹਾ ਨਹੀਂ ਵਾਪਰਿਆ ਇਸ ਦਾ ਰਾਹਿੰਦਾ ਪਾਣੀ ਖੋਹਣ ਲਈ ਇਸ ਉਤੇ 78,79,80, ਧਰਾਵਾਂ ਜੜ੍ਹ ਦਿੱਤੀਆਂ ਗਈਆਂ । ਜਿਸ ਵਿੱਚ ਪੰਜਾਬ ਨੂੰ ਕੱਖੋਂ ਹੌਲੇ ਕਰ ਦਿੱਤਾ ਗਿਆ ਅਤੇ ਪਾਣੀ ਖੋਹਣ ਦੇ ਹੱਕ ਕੇਂਦਰ ਨੇ ਸਿੱਧੇ ਆਪਣੇ ਹੱਥਾਂ ਹੇਠ ਕਰ ਲੈ ਗਏ । ਦੂਜੇ ਬੰਨੇ ਛੱਲ ਬਰੇਬ ਦੀ ਨੀਤੀ ਵੱਰਤਦੇ ਹੋਏ ਕੇਂਦਰ ਨੇ ਪੰਜਾਬ ਦੀ ਕਿਰਸਾਨੀ ਦਾ ਮੂੰਹ ਧਰਤੀ ਹੇਠਲੇ ਪਾਣੀ ਵੱਲ ਕਰ ਦਿੱਤਾ, ਕਿ ਪੰਜਾਬ ਦੇ ਅੱਨਦਾਤੇ ਨੂੰ ਨਹਿਰੀ ਪਾਣੀ ਦੀ ਥੋੜ ਪਹਿਸੂਸ ਹੀ ਨਾ ਹੋਣ ਦਿੱਤੀ ਜਾਵੇ । ਅਜਿਹਾ ਕਰਨ ਨਾਲ ਕੇਂਦਰ ਦੇ ਇੱਕ ਤੀਰ ਤੇ ਦੋ ਨਿਸ਼ਾਨੇ ਲੱਗੇ । ਇੱਕ ਤਾਂ ਧਰਤੀ ਹੇਠਲਾ ਪਾਣੀ ਖਤਮ ਕਰਨ ਦੀ ਯੋਯਨਾਂ ਕਾਮਯਾਬ ਰਹੀ ਉਪਰੋਂ ਖੇਤੀ ਨੂੰ ਦਵਾਈਆਂ, ਜ਼ਹਿਰ, ਯੂਰੀਆ ਡਾਈ, ਤੇ ਹੋ ਕਈ ਗੰਦ ਪਿੱਲਾਂ ਵੱਲ ਧੱਕ ਦਿੱਤਾ । ਸਾਰੇ ਕਿਸਾਨ ਇਹ ਭਲੀ ਭਾਂਤ ਜਾਣਦੇ ਹਨ ਕਿ ਦਰਿਆਈ ਪਾਣੀ ਫ਼ਸਲ ਲਈ ਲਾਹੇਵੰਦ, ਤੇ ਤਾਕਤਵਰ ਹੁੰਦਾ ਹੈ । ਜਦੋਂ ਪੰਜਾਬ ਦੀ ਸਿੰਚਾਈ ਨਹਿਰੀ ਪਾਣੀ ਨਾਲ ਹੁੰਦੀ ਸੀ, ਤਾਂ ਬਹੁਤ ਹੀ ਘੱਟ ਮਾਤਰਾ ਵਿੱਚ ਦਵਾਈਆਂ ਖਾਦਾਂ ਦਾ ਪ੍ਰਯੋਗ ਹੁੰਦਾ ਸੀ । ਜੇਕਰ ਗਹਿਰਾਈ ਨਾਲ ਸੋਚਿਆ ਜਾਵੇ ਤਾਂ ਜਿਸ ਵੇਲੇ ਪੰਜਾਬ ਅਤੇ ਭਾਰਤ ਵਿੱਚ ਗੋਰੇ ਰਾਜ ਕਰਦੇ ਸਨ ਉਹਨਾਂ ਨੇ ਦਰਿਆਵਾਂ ਤੋਂ ਛੋਟੀਆਂ ਨਹਿਰਾਂ ਕੱਢੀਆਂ ਅਤੇ ਉਹਨਾਂ ਵਿੱਚੋਂ ਅੱਗੇ ਛੋਟੇ ਸੂਏ ਕੱਢ ਕਿ ਕਿਸਾਨਾਂ ਨੂੰ ਨਹਿਰੀ ਪਾਣੀ ਨਾਲ ਜੋੜਿਆ, ਤੇ ਭਾਰਤੀ ਹਾਕਮਾਂ ਨੇ ਇਹਨਾਂ ਨਾਲੋ ਤੋੜ ਕਿ ਧਰਤੀ ਹੇਠਲੇ ਸੀਮਤ ਪਾਣੀ ਨਾਲ ਕਿਸਾਨ ਨੂੰ ਜੋੜ ਦਿੱਤਾ ਜਿਹੜਾ ਹੁਣ ਮੁਕਣ ਕਿਨਾਰੇ ਖੜਾ ਹੈ, ਵਿਦੇਸ਼ੀ ਅਤੇ ਦੇਸੀ ਹਾਕਮਾਂ ਦੀ ਨੀਤੀ ਦੀ ਸਾਮੀਖਿਆ ਤੁਸੀਂ ਆਪ ਕਰ ਲਿਉ ?
ਜਿਸ ਵੇਲੇ ਪੰਜਾਬ ਵਿੱਚ ਜ਼ਮੀਨ ਹੇਠਲਾ ਪਾਣੀ ਖੇਤੀ ਲਈ ਵਰਤਣਾ ਸ਼ੁਰੂ ਕੀਤਾ ਤਾਂ ਸਭ ਤੋ ਪਹਿਲਾ ਇੰਜਣ ਜਾਂ ਛੋਟੀਆਂ ਮੋਟਰਾਂ ਧਰਤੀ ਉਪਰ ਹੀ ਸਨ । ਉਸ ਵੇਲੇ ਕਿਤੇ ਕਿਤੇ ਖੂਹ ਵੀ ਦਿਖਾਈ ਦਿੰਦੇ ਸਨ । ਖੂਹਾਂ ਦੇ ਪਾਣੀ ਨਾਲ ਧਰਤੀ ਹੇਠਲੇ ਪਾਣੀ ਨੂੰ ਕਾਫੀ ਘੱਟ ਮਾਰ ਪੈਂਦੀ ਸੀ । ਜਿੰਨਾਂ ਕੁ ਪਾਣੀ ਖੂਹ ਦਿੰਦੇ ਸਨ ਉਹਨਾਂ ਕੁ ਬਰਸਾਤੀ ਪਾਣੀ ਨਾਲ ਉਸ ਦੀ ਭਰਪਾਈ ਹੋ ਜਾਂਦੀ ਸੀ । ਪਰ ਮੋਟਰ ਦੀ ਮੋਟੀ ਧਾਰ ਨੇ ਜਿੰਮੀਦਾਰਾਂ ਨੂੰ ਖੁੱਸ਼ ਕਰ ਦਿੱਤਾ । ਜਿੰਮੀਦਾਰ ਇਸ ਨੂੰ ਆਪਣੀ ਅਤੇ ਦੇਸ ਦੀ ਤਰੱਕੀ ਸਮਝਣ ਲੱਗਾ । ਜੇਕਰ ਸੋਚਿਆ ਜਾਵੇ ਤਾਂ ਸਰਕਾਰ ਨੇ ਸਿਰਫ ਕਣਕ ਝੋਨੇ, ਦੇ ਭਾਅ ਹੀ ਕਿਉਂ ਪੱਕੇ ਕੀਤੇ ਹਨ । ਜੇਕਰ ਕਣਕ, ਝੋਨੇ ਦੀ ਫਸਲ ਦਾ ਮੰਡੀ ਕਰਨ ਹੋ ਸਕਦਾ ਹੈ ਫਿਰ ਹੋਰ ਫਸਲਾਂ ਦਾ ਕਿਉਂ ਨਹੀ ? ਜਦ ਕਿ ਭਾਰਤ ਵਿੱਚ ਇਸ ਤੋਂ ਵਧੇਰੇ ਹੋਰ ਫਸਲਾਂ ਦੀ ਲੋੜ ਹੈ, ਜਿਹੜੀਆਂ ਭਾਰਤ ਵਿਦੇਸ਼ਾਂ ਤੋਂ ਪੂਰਤੀ ਕਰਦਾ ਹੈ । ਸਰਕਾਰ, ਪੰਜਾਬ ਦੇ ਕਿਸਾਨਾਂ ਨੂੰ ਸਿਰਫ ਇਹਨਾਂ ਦੋ ਫਸਲਾਂ ਵਿੱਚ ਹੀ ਉਲਜਾਅ ਕਿ ਰੱਖਣਾ ਚਾਹੁੰਦੀ ਹੈ । ਇਹਨਾਂ ਵਿੱਚੋਂ ਝੋਨੇ ਦੀ ਸਿੰਚਾਈ ਤੇ ਸਭ ਤੋਂ ਵੱਧ ਖਰਚਾ ਪਾਣੀ ਦਾ ਆਉਂਦਾ ਹੈ । ਪੰਜਾਬ ਦ ਭੋਲਾ ਭਾਲਾ ਕਿਸਾਨ ਸਰਕਾਰ ਦੀ ਇਸ ਨੀਤੀ ਵਿੱਚ ਬੁਰੀ ਤਰਾਂ ਫਸ ਗਿਆ । ਇਸ ਨੀਤੀ ਵਿੱਚ ਕੇਂਦਰ ਨੇ ਬੇ-ਹੱਧ ਸੁਧਾਰ ਲਿਆਂਦਾ । ਕਿਸਾਨਾਂ ਨੂੰ ਬੈਂਕ ਕਰਜ਼ਾ ਲੈਣ ਲਈ ਪਿੰਡੀ ਥਾਈ ਕੈਂਪ ਵੀ ਲਾਏ । ਪੰਜਾਬ ਦੀਆਂ ਜ਼ਮੀਨਾਂ ਬੈਕਾਂ ਕੋਲ ਗਹਿਣੇ ਰੱਖ ਕਿ ਕਿਸਾਨਾਂ ਬੋਰ ਕਰਵਾ ਲਏ, ਇਸ ਤਰੀਕੇ ਨਾਲ ਪੰਜਾਬ ਦੀ ਮਲਕੀਅਤ ਜ਼ਮੀਨ ਵੀ ਬੈਂਕ ਕੋਲ ਗਹਿਣੇ ਧਰੀ ਗਈ ਦੂਜਾ ਇਸ ਦਾ ਪੈਸਾ ਪਾਣੀ ਦੀ ਬਰਬਾਦੀ ਤੇ ਲੱਗ ਗਿਆ । ਜਿਸ ਨਾਲ ਪੰਜਾਬ ਦਾ ਪਾਣੀ ਨਿੰਰਤਰ ਥੱਲੇ ਜਾਣ ਲੱਗਾ ਪੰਜ ਫੁੱਟ ਖੂਹੀ, ਵਿੱਚ ਮੋਟਰ ਚੱਲਣ ਲੱਗੀ, ਫਿਰ ਦਸ, ਤੇ ਵੀਹ ਜਿਵੇਂ ਪਾਣੀ ਡੂੰਗਾਂ ਹੁੰਦਾ ਗਿਆ, ਇਸ ਵਿੱਚ ਬਦਲਾਅ ਆਉਣ ਲੱਗ ਪਿਆ । ਸਰਕਾਰ ਨੇ ਕਿਸਾਨਾਂ ਦੀਆਂ ਮੋਟਰਾਂ ਦੇ ਬਿੱਲ ਮਾਫ ਕਰ ਦਿੱਤੇ, ਕਰਜ਼ੇ ਹੇਠ ਲਿਤਾੜੇ ਕਿਸਾਨ ਇਸ ਨੂੰ ਇੱਕ ਵੱਡੀ ਬਰਾਹਤ ਵੱਜੋਂ ਸਮਝਣ ਲੱਗੇ । ਪਰ ਇਸ ਰਾਹਤ ਦੀ ਪਰਦਾਪੋਸ਼ੀ ਪਿੱਛੇ ਸਰਕਾਰ ਦੀ ਇੱਕ ਵੱਡੀ ਚਾਲ ਸੀ । ਪਰ ਇਹ ਰਾਹਤ ਪੰਜਾਬ ਲਈ ਇਹਨੀ ਵੱਡੀ ਬਿਪਤਾ ਬਣ ਜਾਵੇਗੀ ਕਿਸੇ ਨੇ ਸੋਚਿਆ ਵੀ ਨਹੀ ਹੋਣਾ । ਕਿਸਾਨਾਂ ਨੇ ਬਿਲ ਮਾਫ ਹੋਣ ਕਰਕੇ ਵੱਡੀਆਂ ਮੋਟਰਾਂ ਪਾਉਣੀਆਂ ਸ਼ੁਰੂ ਕੀਤੀਆਂ ਦੂਜੇ ਬੰਨੇ ਹੇਠਲਾ ਪਾਣੀ ਮਾੜਾ ਹੋਣ ਕਰਕੇ ਲੱਖਾਂ ਟੱਨ ਕਿਸਾਨਾਂ ਨੇ ਜ਼ਮੀਨਾ ਵਿੱਚ ਜ਼ਹਿਰ ਛਿੱੜਕ ਦਿੱਤਾ । ਜਿਸ ਦਾ ਨਤੀਜਾ ਧਰਤੀ ਹੇਠਲਾ ਪਾਣੀ ਦੂਸ਼ਿਤ ਹੋ ਗਿਆ ਤੇ ਹੁਣ ਕਿਸਾਨ ਸਮਰਸੀਬਲ ਮੋਟਰ ਰਾਹੀ ਪਾਣੀ ਲੈਣ ਲਈ ਦੋ, ਤਿੰਨ, ਚਾਰ, ਪੰਜ, ਸੱਤ ਸੌ ਫੁੱਟ ਤੱਕ ਹੇਠਾ ਜਾ ਚੁੱਕਾ ਹੈ । ਜਿਹੜੇ ਪੰਜਾਬ ਦੀ ਗ਼ਰੀਬ ਕਿਸਾਨ ਜਾਂ ਹੋਰ ਗ਼ਰੀਬ ਤੱਪਕਾ ਆਪਣੇ ਘਰ ਸੱਠ ਸੱਤਰ ਫੁੱਟ ਨੱਲਕੇ ਤੋਂ ਪਾਣੀ ਲੈ ਕਿ ਜੀਵਨ ਨਿਰਬਾਹ ਕਰਦਾ ਸੀ, ਉਹ ਵੀ ਜਾਂਦਾ ਰਿਹਾ । ਪੰਜਾਬ ਦੇ ਲੋਕ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਵੱਲ ਧੱਕੇ ਗਏ । ਪੰਜਾਬ ਦੀਆਂ ਤਕਰੀਬਨ ਸਾਰੀਆਂ ਫਸਲਾ ਹੀ ਦਵਾਈ ਤੇ ਲੱਗ ਚੁੱਕੀਆਂ ਹਨ, ਕੋਈ ਵੀ ਫਸਲ ਦਵਾਈ, ਖਾਦ ਦੇ ਛਿੜਕਾਅ ਤੋਂ ਬਿਨਾ ਨਹੀਂ ਹੋ ਸਕਦੀ । ਇਸ ਵੇਲੇ ਪੰਜਾਬ ਦਾ ਕਿਸਾਨ ਕਰਜੇ ਨਾਲ ਝੰਬਿਆਂ ਪਿਆ ਹੈ, ਉਸ ਕੋਲ ਬਹੁਤ ਘੱਟ ਬਦਲਾਅ ਦੀ ਸਮਰੱਥਾ ਹੈ, ਕਣਕ ਝੋਨਾਂ ਲਾਉਣਾ ਉਸਦੀ ਵੱਡੀ ਮਜਬੂਰੀ ਬਣ ਚੁੱਕਾ ਹੈ । ਇਸ ਤਰਾਂ ਹਾਕਮ ਨੇ ਤਰਤੀਪ-ਬੱਧ ਤਰੀਕੇ ਨਾਲ ਪੰਜਾਬ ਨੂੰ ਰੇਗਸਿਤਾਨ ਵਿੱਚ ਤਬਦੀਲ ਕਰਨ ਵਿੱਚ ਆਪਣੀ ਕੋਈ ਕਸਰ ਵੀ ਬਾਕੀ ਨਹੀਂ ਛੱਡੀ । ਜਿਸ ਦਾ ਸਿੱਟਾ ਪੰਜਾਬ ਦਾ ਮਾਲਵਾ ਖੇਤਰ ਪਾਣੀ ਤੋਂ ਬੁਰੀ ਤਰਾ ਪ੍ਰਭਾਵਿੱਤ ਹੈ । ਇਹ ਸੰਕਟ ਪੂਰੇ ਪੰਜਾਬ ਵਿੱਚ ਫੈਲ ਰਿਹਾ ਹੈ । ਇਸ ਵੇਲੇ ਭਾਰਤ ਦੇ ਹੋਰ ਰਾਜਾਂ ਵਿੱਚ ਵੀ ਪਾਣੀ ਦੇ ਭਿਆਨਕ ਸੰਕਟ ਪੈਦਾ ਹੋ ਚੁੱਕੇ ਹਨ । ਤਿੰਨ ਸਾਲ ਪਹਿਲਾ ਦੇ ਭੂੰ-ਗਰਭ ਵਿਭਾਗ ਦੇ ਅੰਕੜੇ ਵੀ ਇਸ ਵੇਲੇ ਦੁਗਣੇ ਹੋ ਚੁੱਕੇ ਹਨ । ਭਾਰਤ ਦਾ 75 ਫੀਸਦੀ ਹਿੱਸਾ ਦੂਸ਼ਿਤ ਹੋ ਚੁੱਕਾ ਹੈ । 2040 ਤੱਕ ਜ਼ਮੀਨ ਹੇਠਲਾ ਪਾਣੀ ਖਤਮ ਹੋਣ ਦੀ ਚਿਤਾਵਨੀ ਦਿੱਤੀ ਜਾ ਰਹੀ ਹੈ । ਜਿਸ ਚ, ਪੰਜਾਬ ਦਾ ਛੇਵਾਂ ਨੰਬਰ ਹੈ, ਇਹ ਨੰਬਰ ਪਹਿਲਾ ਨਾਂ ਬਣ ਜਾਵੇ ਸਾਨੂੰ ਜਾਗਣ ਦੀ ਲੋੜ ਹੈ । ਜਿੱਥੇ ਅਸੀਂ ਆਪਣੇ ਹੋਰ ਹੱਕਾ ਲਈ ਜਾਗਰੂਕ ਹੁੰਦੇ ਹਾਂ ਉਹਥੇ ਅਸੀਂ ਪਾਣੀ ਕੁਦਰਤ ਦੇ ਅਨਮੋਲ ਖਜਾਨੇ ਨੂੰ ਸਾਭਣ ਲਈ ਵੀ ਜਾਗਰੁਕ ਹੋਈਏ ।
ਸਰਕਾਰੀ ਸਾਜ਼ਿਸ ਅਧੀਨ ਪੰਜਾਬ ’ਚੋਂ ਖਤਮ ਕਰ ਦਿੱਤਾ ਨਹਿਰੀ ਤੇ ਧਰਤੀ ਹੇਠਲਾਂ ਪਾਣੀ



