Skip to content
Independent perspectives. Global stories.
BREAKING

ਬੱਚਿਆਂ ਖਿਲਾਫ ਹੋ ਰਹੇ ਅਪਰਾਧ ਚਿੰਤਾਜਨਕ

Share this story

ਦੇਸ਼ ਵਿੱਚ ਔਰਤਾਂ ਅਤੇ ਬੱਚਿਆਂ ਖਿਲਾਫ ਹੋ ਰਹੇ ਬਹੁਤ ਚਿੰਤਾਜਨਕ ਹਨ। ਇਕ ਪਾਸੇ ਸਮਾਜਿਕ ਵਿਕਾਸ ਦੇ ਵਾਅਦੇ ਹੋ ਰਹੇ ਹਨ ਦੂਜੇ ਪਾਸੇ ਸਮਾਜ ਰਸਾਤਲ ਵੱਲ ਜਾ ਰਿਹਾ ਹੈ। ਛੋਟੇ-ਛੋਟੇ ਬੱਚਿਆਂ ਖਿਲਾਫ ਹੋ ਰਹੇ ਅਪਰਾਧ ਹੋਰ ਵੀ ਹਿਰਦੇ ਵੈਦਿਕ ਹਨ। ਅੰਕੜੇ ਇਹ ਦੱਸਦੇ ਹਨ ਕਿ ਪਿਛਲੇ ਸਮੇਂ ਦੌਰਾਨ ਬੱਚਿਆਂ ਖਿਲਾਫ ਬੱਚਿਆਂ ਵਿੱਚ ਵੱਡਾ ਇਜਾਫਾ ਹੋਇਆ ਹੈ। ਕੌਮੀ ਕ੍ਰਾਈਮ ਰਿਕਾਰਡ ਬਿਊਰੋ ਦੇ ਅੰਕੜਿਆਂ ਅਨੁਸਾਰ ਹਰ 15 ਮਿੰਟ ਬਾਅਦ ਦੇਸ਼ ’ਚ ਇਕ ਬੱਚਾ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਹੋ ਰਿਹਾ ਹੈ। ਪਿਛਲੇ 5 ਸਾਲਾਂ ਤੋਂ ਇਹ ਸਥਿਤੀ ਨਾਜ਼ਕ ਬਣੀ ਹੋਈ ਹੈ ਅਤੇ ਬੱਚਿਆਂ ਖਿਲਾਫ਼ ਅਪਰਾਧ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਸਾਲ 2015 ਤੇ 2016 ’ਚ ਭਾਰਤ ਵਿਚ ਬੱਚਿਆਂ ਖ਼ਿਲਾਫ਼ ਹੋਣ ਵਾਲੇ ਅਪਰਾਧ ’ਚ 11 ਫ਼ੀਸਦੀ ਵਾਧਾ ਦਰਜ ਹੋਇਆ ਹੈ। ਇਸ ਸਮੇਂ ਦੌਰਾਨ ਦੇਸ਼ ਭਰ ’ਚ ਬਚਿਆਂ ਖ਼ਿਲਾਫ਼ ਅਪਰਾਧਾਂ ਦੇ 12,786 ਮਾਮਲੇ ਸਾਹਮਣੇ ਆਏ। ਸਾਲ 2017 ਦੌਰਾਨ ਇਹ ਵਾਧਾ 14 ਫੀਸਦੀ ਹੋ ਗਿਆ ਹੈ। 2006 ਤੋਂ 2011 ਦੇ ਮੁਕਾਬਲੇ ਸਾਲ 2012 ਤੋਂ 2016 ’ਚ ਬਚਿਆਂ ਖ਼ਿਲਾਫ਼ ਹੋਣ ਵਾਲੇ ਅਪਰਾਧਕ ਮਾਮਲਿਆਂ ’ਚ ਤੇਜ਼ੀ ਨਾਲ ਵਾਧਾ ਦਰਜ ਕੀਤਾ ਗਿਆ। ਇਸ ਤਰ੍ਹਾਂ ਲੱਗਦਾ ਹੈ ਜਿਵੇਂ ਸਾਡਾ ਸਮਾਜ ਮਾਨਸਿਕ ਤੌਰ ’ਤੇ ਬਿਮਾਰ ਹੋ ਚੁੱਕਾ ਹੈ। ਬਚਿਆਂ ਖ਼ਿਲਾਫ਼ ਹੋ ਰਹੇ ਅਪਰਾਧਾਂ ਪਿਛੇ 70 ਫ਼ੀਸਦੀ ਲੋਕ ਰਿਸ਼ਤੇਦਾਰ ਜਾਂ ਪਰਿਵਾਰ ਦੇ ਜਾਣਕਾਰ ਹੁੰਦੇ ਹਨ। ਕਈ ਮੌਕਿਆਂ ’ਤੇ ਮਾਪਿਆਂ ਦੀ ਅਣਗਹਿਲੀ ਕਾਰਨ ਵੀ ਬੱਚਿਆਂ ਨੂੰ ਇਸ ਤਰ੍ਹਾਂ ਦੇ ਮਾੜੇ ਹਾਲਾਤਾਂ ਵਿੱਚੋਂ ਗੁਜ਼ਰਨਾ ਪੈਂਦਾ ਹੈ। ਲਾਜ਼ਮੀ ਤੌਰ ’ਤੇ ਬੱਚਿਆਂ ਖਿਲਾਫ ਅਜਿਹੇ ਅਪਰਾਧ ਸਿਰਫ ਪੁਲਿਸ ਦੀ ਚੌਕਸੀ ਨਾਲ ਨਹੀਂ ਘੱਟ ਸਕਦੇ। ਇਸ ਲਈ ਮਾਪਿਆਂ ਅਤੇ ਸਮਾਜ ਦੀ ਵੱਡੀ ਜ਼ਿੰਮੇਵਾਰੀ ਹੈ। ਸਿੱਖਿਆ ਸੰਸਥਾਵਾਂ ਵੀ ਇਸ ਮਾਮਲੇ ਵਿੱਚ ਅਹਿਮ ਭੂਮਿਕਾ ਨਿਭਾਅ ਸਕਦੀਆਂ ਹਨ। ਬੱਚਿਆਂ ਨੂੰ ਛੋਟੀ ਉਮਰ ਵਿੱਚ ਹੀ ਇਸ ਸਬੰਧੀ ਜਾਗਰੂਕ ਕੀਤਾ ਜਾਵੇ ਤਾਂ ਜੋ ਸਰੀਰਕ ਛੇੜਛਾੜ ਜਾਂ ਵਧੀਕੀ ਦੀ ਬੱਚੇ ਤੁਰੰਤ ਸ਼ਿਕਾਇਤ ਕਰ ਸਕਣ। ਘਰਾਂ ਅਤੇ ਸਕੂਲਾਂ ਵਿੱਚ ਮਾਹੌਲ ਨੂੰ ਵੀ ਸੁਧਾਰਨ ਦੀ ਜ਼ਰੂਰਤ ਹੈ। ਛੋਟੀਆਂ ਬੱਚੀਆਂ ਵੱਲ ਹੋਰ ਵੱਧ ਧਿਆਨ ਦਿੱਤਾ ਜਾਵੇ। ਸਭਿਆ ਸਮਾਜ ਦੀ ਉਸਾਰੀ ਲਈ ਬੱਚਿਆਂ ਖਿਲਾਫ ਹਰ ਤਰ੍ਹਾਂ ਦੇ ਅਪਰਾਧ ਰੋਕੇ ਜਾਣੇ ਚਾਹੀਦੇ ਹਨ। ਬੱਚਿਆਂ ਨੂੰ ਸੁਰਖਿਅਤ ਮਾਹੌਲ ਬਣਾਉਣਾ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ। ਬੱਚਿਆਂ ਖਿਲਾਫ ਅਪਰਾਧਾਂ ਨੂੰ ਰੋਕਣ ਲਈ ਸਖਤ ਕਾਨੂੰਨ ਵੀ ਬਣਾਏ ਜਾਣ।
20 ਜੂਨ 2018 – ਬਲਜੀਤ ਸਿੰਘ ਬਰਾੜ

WRITTEN BY