Skip to content
Independent perspectives. Global stories.
BREAKING

ਵਿਧਾਇਕ ਸ. ਲਖਬੀਰ ਸਿੰਘ ਲੋਧੀਨੰਗਲ ਵੱਲੋਂ ਬਟਾਲਾ ਸ਼ਹਿਰ ਦੇ ਵਿਕਾਸ ਕਾਰਜਾਂ ਲਈ 100 ਕਰੋੜ ਦੀ ਮੰਗ

Share this story

ਬਟਾਲਾ- ਬਟਾਲਾ ਸ਼ਹਿਰ ਦੀ ਪਾਵਨ ਧਰਤੀ ਜਿਸ ਨੂੰ  ਗੁਰੂਆਂ ਅਤੇ ਸੰਤਾਂ ਮਹਾਪੁਰਖਾਂ ਦੀ ਚਰਨ ਛੋਹ ਪ੍ਰਾਪਤ ਹੈ ਇਸਦੀ ਸਾਫ ਸਫਾਈ ਵਲ ਵਿਸ਼ੇਸ਼ ਧਿਆਨ ਦੇਣਾ ਪੰਜਾਬ ਸਰਕਾਰ ਦਾ ਮੁਢਲਾ ਫਰਜ  ਬਣਦਾ ਹੈ ।ਕਿਉਕਿ 2019 ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਆ ਰਹੀ 550 ਸਾਲਾਂ ਜਨਮ ਸ਼ਤਾਬਦੀ ਨੂੰ ਮਦੇਨਜ਼ਰ ਰਖਦਿਆ ਬੇਸ਼ਕ ਕੇਂਦਰ ਸਰਕਾਰ ਵਲੋਂ 25 ਕਰੋੜ ਰੁਪਏ  ਬਟਾਲਾ ਸ਼ਹਿਰ ਦੇ  ਵਿਕਾਸ ਲਈ ਦਿਤੇ ਹਨ ਪਰ ਬਟਾਲਾ ਸ਼ਹਿਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਸਥਾਨ ਹੋਣ ਕਰਕੇ ਪੰਜਾਬ ਦੇ ਮੁਖ ਮੰਤਰੀ ਸ਼: ਅਮਰਿੰਦਰ ਸਿੰਘ ਜੀ ਕੋਲੋ ਪੁਰਜੋਰ ਸ਼ਬਦਾਂ ਵਿਚ ਮੰਗ ਕਰਦੇ ਹਾਂ ਕਿ ਇਸ ਸ਼ਹਿਰ ਦੀ ਆਬਾਦੀ ਅਤੇ ਖੇਤਰਫਲ ਦੇ ਹਿਸਾਬ ਨਾਲ ਪਲਾਨ ਬਣਾਕੇ ਸ਼ਹਿਰ ਨੂੰ  ਸਾਫ ਸੁਥਰਾ ਬਣਾਉਣ ਲਈ ਘਟੋ ਘਟ 100 ਕਰੋੜ ਰੁਪਏ ਦੀ ਵਿਸ਼ੇਸ਼ ਗ੍ਰਾਂਟ ਦਿਤੀ ਜਾਵੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਸ: ਲਖਬੀਰ ਸਿੰਘ ਲੋਧੀਨੰਗਲ ਵਲੋ ਆਪਣੇ ਦਫਤਰ ਵਿਖੇ ਸਦੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਬਟਾਲਾ ਵਿਚੋ ਲੰਘਦੀ ਹੰਸਲੀ ਨਾਲਾ ਜਿਸ ਤੋਂ ਫੈਲ ਰਹੇ ਪਰਦੂਸ਼ਨ ਤੋਂ ਸ਼ਹਿਰ ਵਾਸੀ ਪ੍ਰੇਸ਼ਾਨ ਹਨ ਉਸ ਵਲ ਸਰਕਾਰ ਵਿਸ਼ੇਸ਼ ਧਿਆਨ ਦੇਵੇ  ਕਿਉਕਿ  ਇਸ ਵਿਚ ਖੜ੍ਹੇ ਗੰਦੇ ਪਾਣੀ ਨਾਲ ਸ਼ਹਿਰ ਵਾਸੀ ਕਈ ਭਿਆਨਕ ਬਿਮਾਰੀਆਂ ਨਾਲ ਬਿਮਾਰ ਹੋ ਰਹੇ ਹਨ ।ਉਹਨਾਂ ਇਹ ਵੀ ਦਸਿਆ ਪਿਛਲੀ ਅਕਾਲੀ –ਭਾਜਪਾ ਸਰਕਾਰ ਵਲੋ ਹਰ ਸਾਲ ਇਸ ਦੀ ਖਲਾਈ ਕਰਕੇ ਇਸਨੂੰ ਸਾਫ ਸੁਥਰਾ ਬਣਾਇਆ ਜਾਂਦਾ ਸੀ ਪਰ ਜਦੋਂ ਦੀ ਪੰਜਾਬ ਅੰਦਰ ਕਾਂਗਰਸ ਸਰਕਾਰ ਆਈ ਹੈ ਅਜ ਤਕ ਹੰਸਲੀ ਨਾਲੇ ਦੀ ਸਫਾਈ ਵਾਲੇ ਪਾਸੇ ਕੋਈ ਧਿਆਨ ਨਹੀ ਦਿਤਾ ਗਿਆ ਜਿਸ ਨਾਲ ਹੰਸਲੀ ਨਾਲੇ ਦਾ ਪਾਣੀ ਇਹਨਾ ਪ੍ਰਦੂਸ਼ਿਤ ਹੋ ਚੁਕਾ ਹੈ ਜੋ ਸ਼ਹਿਰ ਵਾਸੀਆਂ ਲਈ ਵਡੀ ਸਿਰਦਰਦੀ ਬਣੀ ਹੋਈ ਹੈ। ਸ: ਲੋਧੀਨੰਗਲ  ਨੇ ਹੰਸਲੀ ਨਾਲੇ ਦੇ ਗੰਦੇ ਪਾਣੀ ਦੀਆਂ ਬੋਤਲਾ ਪ੍ਰੈਸ ਨੂੰ ਵਿਖਾਉਦਿਆਂ ਹੋਇਆ ਪੰਜਾਬ ਸਰਕਾਰ ਤੋਂ ਇਹ ਮੰਗ ਕੀਤੀ ਕਿ ਜਿਵੇ ਪੰਜਾਬ ਦੇ ਬਾਕੀ ਸ਼ਹਿਰਾ ਦੇ ਗੰਦੇ ਨਾਲਿਆ ਦੀ ਸਫਾਈ ਲਈ ਯੋਜਨਾਂਵਾ ਤਿਆਰ ਕੀਤੀਆਂ ਹਨ ਉਸੇ ਹੀ ਪੈਨਲ ਤਹਿਤ ਬਟਾਲਾ ਸ਼ਹਿਰ ਦੇ  ਇਸ ਗੰਦੇ ਨਾਲੇ ਦੀ ਸਫਾਈ ਅਤੇ ਹੋ ਰਹੇ ਪ੍ਰਦੂਸ਼ਿਤ ਪਾਣੀ ਤੋਂ ਲੋਕਾ ਨੂੰ ਨਿਯਾਤ ਦਿਵਾਈ ਜਾਵੇ। ਇਸ ਮੋਕੇ ਸ: ਲੋਧੀਨੰਗਲ   ਨੇ ਕਿਹਾ ਕਿ ਸ਼ਹਿਰ ਦੇ ਅੰਦਰੂਨੀ ਸੜਕਾਂ ਅਤੇ ਸੀਵਰੇਜ ਸਿਸਟਮ ਦਾ ਬਹੁਤ ਹੀ ਮੰਦਾ ਹਾਲ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ  ਕਿ 2019 ਵਿਚ ਆ ਰਹੀ ਸ਼੍ਰੀ ਗੁਰੂ ਨਾਨਕ ਦੇ ਦੇਵ ਜੀ ਦੀ 550 ਸਾਲਾ ਜਨਮ ਸ਼ਤਾਬਦੀ ਨੂੰ ਮੁਖ ਰਖਕੇ ਇਸਦੇ ਵਿਕਾਸ ਦੀ ਲਹਿਰ ਨੂੰ ਚਲਾਇਆ ਜਾਵੇ ਜਿਸ ਨਾਲ ਟੁਟੀਆ ਸੜਕਾਂ, ਬੰਦ ਪਏ ਸੀਵਰੇਜ, ਬੰਦ ਪਈਆਂ ਸਟਰੀਟ ਲਾਈਟਾਂ ਅਤੇ ਸੜਕਾਂ ਤੇ ਫਿਰ ਰਹੇ ਅਵਾਰਾ ਜਾਨਵਰਾਂ ਦੇ ਨਾਲ ਨਾਲ ਥਾਂ- ਥਾਂ ਲਗੇ ਕੂੜੇ ਦੇ ਵਡੇ ਢੇਰ ਇਹਨਾ ਨੂੰ ਸਹੀ ਕਰਵਾਇਆ ਜਾਵੇ ।ਉਹਨਾ ਦਸਿਆਂ ਕਿ ਉਨ੍ਹਾਂ ਨੇ ਵਿਧਾਨ ਸਭਾ ਅੰਦਰ ਲੋਕਲ ਬਾਡੀ ਮੰਤਰੀ ਨਵਜੋਤ ਸਿੰਘ ਸਿਧੂ ਨੂੰ ਇਤਹਾਸਿਕ ਸ਼ਹਿਰ ਬਟਾਲੇ ਦੀਆਂ ਸਮਸਿਆ ਤੋਂ ਜਾਣੂ ਕਰਵਾਇਆ ਸੀ ਪਰ ਉਹਨਾਂ ਵਲੋਂ ਭਰੋਸਾ ਦੇਣ ਦੇ ਬਾਵਜੂਦ ਵੀ ਅਜ ਤਕ ਬਟਾਲੇ ਦੀ ਸਮਸਿਆ ਵਲ ਕੋਈ ਧਿਆਨ ਨਹੀ ਦਿਤਾ ।ਉਹਨਾਂ ਕਿਹਾ ਕਿ ਪਿਛਲੇ ਸਾਲਾਂ ਅੰਦਰ ਬਟਾਲੇ ਦੇ ਇਤਹਾਸਿਕ ਅਸ਼ਥਾਨ ਅਚਲੇਸ਼ਵਰ ਮੰਦਰ ਨੂੰ ਜਾਣ ਵਾਲੀ ਸੜਕ 4.50 ਕਰੋੜ ਰੁਪਏ ਖਰਚ ਕੇ ਸ਼ਹਿਰ ਦੀ ਚਣੋਕਣੀ ਮੰਗ ਨੂੰ ਪੂਰਾ ਕੀਤਾ ਉਹਨਾਂ ਕਿਹਾ ਪਿਛਲੀ ਅਕਾਲੀ –ਭਾਜਪਾ ਸਰਕਾਰ ਨੇ ਬਟਾਲਾ ਦੇ ਵਿਕਾਸ ਨਹੀ ਛਡੀ ਅਤੇ ਕਰੋੜਾਂ ਰੁਪਏ ਬਟਾਲਾ ਸ਼ਹਿਰ ਦੇ ਵਿਕਾਸ ਤੇ ਖਰਚ ਕੀਤਾ ਪਰ ਮੋਜੂਦਾ ਕਾਂਗਰਸ ਸਰਕਾਰ ਬਟਾਲੇ ਨਾਲ ਵਿਤਕਰੇ ਵਾਲਾ ਰਵਈਆਂ ਅਖਤਿਆਰ ਕਰ ਰਹੀ ਹੈ ਤੇ  ਅਕਾਲੀ –ਭਾਜਪਾ ਸਰਕਾਰ ਵਲੋ  ਬਟਾਲਾ ਦੇ ਸੀਵਰੇਜ ਪਾਸ ਕੀਤਾ। 119 ਕਰੋੜ ਰੁਪਏ ਵੀ ਬੇਬੁਨਿਆਦ ਦੋਸ਼ ਲਗਾ ਕੇ ਇਸ ਪ੍ਰਜੈਕਟ ਨੂੰ ਕੈਂਸਲ ਕਰ ਦਿਤਾ ਗਿਆ ਹੈ ।ਉਹਨਾਂ ਨੇ ਕਿਹਾ ਕਿ ਉਨ੍ਹਾ ਨੇ ਸ਼ਹਿਰ ਨੂੰ ਸਾਫ ਸੁਥਰਾ ਬਣਾਉਣ ਲਈ ਕੀਤੀ ਜਾ ਰਹੀ ਮੰਗ ਦਾ ਕੋਈ ਸਿਆਸੀ ਫਾਇਦਾ ਲੈਣ ਲਈ ਨਹੀ ਕਰ ਰਿਹਾ ਸਗੋ ਸ਼ਹਿਰ ਵਾਸੀਆਂ ਦੀ ਬਿਹਤਰੀ ਲਈ ਕਰ ਰਿਹਾ ਹਾਂ ਅਤੇ ਹਮੇਸ਼ਾ ਕਰਦਾ ਰਹਾਂਗਾ ।ਸ: ਲੋਧੀਨੰਗਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਫਗਵਾੜਾ ਅਤੇ ਪਠਾਨਕੋਟ ਦੀ ਤਰਾ ਬਟਾਲਾ ਸ਼ਹਿਰ ਨੂੰ ਵੀ ਕਾਰਪੋਰੇਸ਼ਨ ਬਣਾਉਣ ਦਾ ਐਲਾਨ ਕੀਤਾ ਜਾਵੇ । ਇਸ ਮੋਕੇ ਤੇ ਬਲਬੀਰ ਸਿੰਘ ਬਿਟੂ ਸ਼ਹਿਰੀ ਜ਼ਿਲਾ ਪ੍ਰਧਾਨ ,ਜ਼ਿਲਾ ਯੂਥ ਪ੍ਰਧਾਨ ਰਮਨਦੀਪ ਸਿੰਘ ਸੰਧੂ, ਜਥੇਦਾਰ ਸਤਵੰਤ ਸਿੰਘ ਉਦੋਵਾਲੀ , ਪਲਵਿੰਦਰ ਸਿੰਘ ਲੰਬੜਦਾਰ ,ਮਹੰਤ ਗੁਰਦਿਆਲ ਸਿੰਘ, ਜਥੇਦਾਰ ਜੋਗਿੰਦਰ ਸਿੰਘ ਥਰੀਏਵਾਲ , ਨਰਿੰਦਰ ਸਿੰਘ ਜਨਰਲ ਸਕਤਰ , ਜਥੇਦਾਰ ਦਲੀਪ ਸਿੰਘ ਮਸ਼ਾਣੀਆਂ, ਐਮ,ਸੀ ਕੁਲਵੰਤ ਸਿੰਘ , ਐਮ.ਸੀ ਹੀਰਾ ਲਾਲ,  ਐਮ.ਸੀ ਰਮਿੰਦਰਜੀਤ ਸਿੰਘ ਰਿੰਟਾ , ਐਮ.ਸੀ ਪੰਕਜ ਭਟੀ , ਐਮ.ਸੀ ਗੁਰਿੰਦਰ ਸਿੰਘ ਨੀਲੂ , ਐਮ.ਸੀ ਭੁਪਿੰਦਰ ਸਿੰਘ ਲਾਡੀ , ਐਮ.ਸੀ ਸਤਪਾਲ, ਐਮ.ਸੀ ਬਲਵਿੰਦਰ ਸਿੰਘ ਚਠਾ , ਐਮ.ਸੀ ਸਤਪਾਲ , ਐਮ.ਸੀ ਸਤਪਾਲ ਨਾਹਰ , ਐਮ.ਸੀ ਕੁਲਦੀਪ ਸਿੰਘ ਅਤੇ ਸਾਬਕਾ ਐਮ,ਸੀ ਵਿਜੇ ਥਾਪੜ ਹਾਜ਼ਰ ਸਨ।
– ਲੱਕੀ ਰਾਜਪੂਤ

WRITTEN BY