Skip to content
Independent perspectives. Global stories.
BREAKING

ਜਦੋਂ ਸੰਘ ਨੇ ਨਹਿਰੂ ਦੀ ਤਾਰੀਫ਼ ਕੀਤੀ

Share this story

ਪ੍ਰਣਾਬ ਮੁਖਰਜੀ ਨੂੰ ਨਾਗਪੁਰ ਸਦਾ ਦੇਣ ਤੋਂ ਕਾਫੀ ਪਹਿਲਾਂ ਆਰ ਐਸ ਐਸ (ਰਾਸ਼ਟਰੀ ਸਵੈ ਸੇਵਕ ਸੰਘ) ਨੇ ਕਿਧਰੇ ਵਧ ਮਹਾਨ ਕਾਂਗਰਸੀ ਨਾਲ, ਰਿਸ਼ਤੇ ਸੁਧਾਰਨ ਦੀ ਕੋਸ਼ਿਸ਼ ਕੀਤੀ ਸੀ। 30 ਅਗਸਤ 1949 ਨੂੰ ਸੰਘ ਮੁਖੀ ਐਮ ਐਸ ਗੋਲਵਲਕਰ ਅਤੇ ਜਵਾਹਰ ਲਾਲ ਨਹਿਰੂ ਦੇ ਦਰਮਿਆਨ ਤੀਨ ਮੂਰਤੀ ਭਵਨ ਵਿਚ ਲਗਭਗ ਵੀਹ ਮਿੰਟ ਤਕ ਗਲਬਾਤ ਹੋਈ ਸੀ। ਇਹ ਮੌਕਾ ਸੰਘ ਦੇ ਪ੍ਰਮੁਖ ਅਖ਼ਬਾਰ ਆਰਗੇਨਾਈਜ਼ਰ ਦੀ 6 ਸਤੰਬਰ 1949 ਅਖ਼ਬਾਰ ਦੀ ਮਸ਼ਹੂਰ ਕਹਾਣੀ ਬਣ ਗਿਆ, ਜਿਸ ਦਾ ਸ਼ੀਰਸ਼ਕ ਸੀ, ਠਨੀਤੀ ਦੇ ਦੋ ਵਿਅਕਤੀਆਂ ਦੀ ਮੁਲਾਕਾਤ: ਭਾਰਤ ਦੇ ਭਵਿਖ ਲਈ ਇਕ ਸੁਖਾਵਾਂ ਅਹਿਸਾਸਠ। ਇਸ ਆਲੇਖ ਵਿਚ ਕਿਹਾ ਗਿਆ ਕਿ ਠਸਿਖਿਆਬੋਧ ਦੇ ਬਦਲਾਂਠ ਨੇ ਕਾਂਗਰਸ ਅਤੇ ਸੰਘ ਵਿਚ ਖਾਈ ਕਰ ਦਿਤੀ ਹੈ, ਉਮੀਦ ਹੈ ਉਹ ਹੁਣ ਭਰ ਜਾਏਗੀ’’।
ਇਸ ਮੁਲਾਕਾਤ ਦੀ ਸਿਫਤ ਕਰਦੇ ਹੋਏ ਆਰਗੇਨਾਈਜ਼ਰ ਨੇ ਲਿਖਿਆ, ਠਕਿਸੇ ਵੀ ਪਾਰਟੀ ਦੇ ਅਤੀਤ ਨੂੰ ਰਾਸ਼ਟਰ ਦੀ ਪੂਰੀ ਸਮਰਥਾ ਅਤੇ ਊਰਜਾ ਦੀ ਵਰਤੋਂ ਕਰਨ ਦੇ ਰਾਹ ਵਿਚ ਰੋੜਾ ਬਨਣ ਦੀ ਆਗਿਆ ਨਹੀਂ ਦੇਣੀ ਚਾਹੀਦੀਠ। ਉਮੀਦ ਅਤੇ ਸ਼ੁਭ ਇਛਾਵਾਂ ਦੇ ਨਾਲ ਇਸ ਲੇਖ ਦੇ ਅੰਤ ਵਿਚ ਇਸ ਤਰ੍ਹਾਂ ਲਿਖਿਆ ਗਿਆ,ਠ ਸੰਤ ਅਤੇ ਰਾਜਨੇਤਾ, ਸੰਸਕ੍ਰਿਤਿਕ ਸ਼ਕਤੀ ਅਤੇ ਸਿਆਸੀ ਤਾਕਤ ਦੇ ਵਿਚ ਦੀ ਇਹ ਮੁਲਾਕਾਤ ਦੇਸ਼ ਭਗਤੀ ਨਾਲ ਜੁੜੀਆਂ ਤਾਕਤਾਂ ਵਿਚ ਏਕਤਾ ਦਾ ਰਾਹ ਦਿਖਾਏਗੀ। ਦੇਸ਼ ਨੂੰ ਅਜ ਇਸਦੀ ਬੇਹਦ ਲੋੜ ਹੈਠ।
ਕੁਝ ਹਫਤਿਆਂ ਬਾਅਦ ਗੋਲਵਲਕਰ ਅਤੇ ਨਹਿਰੂ ਦੀ ਇਕ ਹੋਰ ਮੁਲਾਕਾਤ ਹੋਈ। ਇਸ ਤੋਂ ਬਾਅਦ ਸੰਘ ਮੁਖੀ ਨੇ ਕਿਹਾ, ਠ ਸਾਡੇ ਦੋਹਾਂ ਦੌਰਾਨ ਵਿਚਾਰ-ਵਟਾਂਦਰਾ ਹੋਇਆ ਹੈ ਅਤੇ ਅਸੀਂ ਇਕ ਦੂਜੇ ਦੇ ਮਨ ਦੀ ਗਲ ਸਮਝਣ ਦਾ ਯਤਨ ਕੀਤਾ ਹੈਠ। ਆਰਗੇਨਾਈਜ਼ਰ ਨੇ ਇਸ ਤੋਂ ਬਾਅਦ ਇਥੋਂ ਤਕ ਲਿਖ ਦਿਤਾ ਠਜਿਹੋ ਜਿਹਾ ਹੋਣਾ ਚਾਹੀਦਾ ਹੈ, ਕਾਂਗਰਸ ਅਤੇ ਸੰਘ ਦੇ ਕੋਲ ਭਾਰਤ ਨੂੰ ਲੈ ਕੇ ਥੋੜ੍ਹਾ ਬਹੁਤਾ ਇਕੋ ਜਿਹਾ ਦ੍ਰਿਸ਼ਟੀਕੋਨ ਹੈ। ਇਹ ਸਪਸ਼ਟ ਹੈ ਕਿ ਦੇਸ਼ ਦੇ ਕਿਸੇ ਦੋ ਹੋਰ ਅੰਦੋਲਨਾਂ ਦੇ ਇੰਨੇ ਨਜ਼ਦੀਕੀ ਉਦੇਸ਼ ਨਹੀਂ ਹਨ। ਇਸਦੇ ਬਾਅਦ ਬੇਹਦ ਦੁਖੀ ਹਿਰਦੇ ਨਾਲ ਸਪਸ਼ਟੀਕਰਨ ਦਿੰਦਿਆਂ ਇਕ ਦੂਜੇ ਦੇ ਸਮਾਨੰਤਰ ਦ੍ਰਿਸ਼ਟੀਕੋਨ ਦਿੰਦਿਆਂ ਲਿਖਿਆ ਗਿਆ, ਠਇਸ ਵਿਚ ਸ਼ਕ ਨਹੀਂ ਕੀਤਾ ਜਾ ਸਕਦਾ ਕਿ ਕੋਈ ਵੀ ਧਰਮ ਨਿਰਪਖ ਜਾਂ ਧਾਰਮਿਕ ਰਾਜ ਆਪਣੇ ਨਾਗਰਿਕਾਂ ਨੂੰ, ਜਿਹਨਾ ਦੀ ਉਹ ਪਾਲਣਾ ਪੋਸ਼ਣਾ ਕਰਦਾ ਹੈ ਅਤੇ ਸੁਰਖਿਆ ਦੇਂਦਾ ਹੈ, ਉਹਨਾ ਨੂੰ ਦੇਸ਼ ਨੂੰ ਕਮਜ਼ੋਰ ਕਰਨ ਅਤੇ ਉਸਦੇ ਰਾਸ਼ਟਰੀ ਸਭਿਆਚਾਰ ਦੀ ਹੇਠੀ ਕਰਨ ਦੀ ਆਗਿਆ ਨਹੀਂ ਦੇ ਸਕਦਾ। ਨਿਸ਼ਚਿਤ ਰੂਪ ਵਿਚ ਨਾ ਹੀ ਪੰਡਿਤ ਜੀ ਅਤੇ ਨਾ ਹੀ ਸ਼੍ਰੀ ਗੁਰੂ ਜੀ ਧਰਮ ਨਿਰਪਖਤਾ ਦੇ ਨਾਂ ਉਤੇ ਇਸ ਤੋਂ ਅਗੇ ਝੁਕਣਗੇਠ।
ਆਪਣੇ ਗੁਰੂ ਗਾਂਧੀ ਵਾਂਗਰ ਨਹਿਰੂ ਵੀ ਨਿਮਰਤਾ ਅਤੇ ਸ਼ਿਸ਼ਟਾਚਾਰ ਨੂੰ ਅਪਨਾਉਂਦੇ ਸਨ, ਹਮੇਸ਼ਾ ਉਹਨਾ ਨੂੰ ਚਾਹੁਣ ਵਾਲੇ ਅਤੇ ਆਲੋਚਕਾਂ ਦੋਨਾਂ ਨੂੰ ਮਿਲਣ ਲਈ ਉਤਸੁਕ ਰਹਿੰਦੇ ਸਨ। ਉਹਨਾ ਦੇ ਮਨ ‘ਚ ਰਤੀ ਭਰ ਵੀ ਸ਼ਕ ਨਹੀਂ ਸੀ ਕਿ ਸੰਘ ਅਤੇ ਉਹ ਖ਼ੁਦ ਸਿਧਾਂਤਕ ਤੌਰ ਤੇ ਇਕ ਦੂਜੇ ਤੋਂ ਵਖਰੇ ਹਨ। ਹਾਲਾਂਕਿ ਉਲਾਰ ਸੋਚ ਵਾਲੇ ਕਾਂਗਰਸੀ, ਸੰਘ ਦੇ ਨਾਲ ਮੇਲ-ਮਿਲਾਪ ਦੇ ਹਕ ਵਿਚ ਸਨ। ਅਕਤੂਬਰ, 1949 ਵਿਚ ਜਦੋਂ ਪ੍ਰਧਾਨ ਮੰਤਰੀ ਅਮਰੀਕਾ ਗਏ ਹੋਏ ਸਨ, ਉਸ ਸਮੇਂ ਕੁਝ ਪ੍ਰਸਿਧ ਕਾਂਗਰਸ ਨੇਤਾਵਾਂ ਨੇ ਕਿਹਾ ਸੀ ਕਿ ਉਹ ਸੰਘ ਦੇ ਮੈਂਬਰਾਂ ਨੂੰ ਪਾਰਟੀ ਵਿਚ ਸ਼ਾਮਲ ਹੋਣ ਦੀ ਆਗਿਆ ਦੇਣਗੇ। ਇਸ ਕਦਮ ਦਾ ਸਵਾਗਤ ਕਰਦੇ ਹੋਏ ਆਰਗੇਨਾਈਜ਼ਰ ਨੇ ਲਿਖਿਆ, ਠਇਹ ਕਾਂਗਰਸ ਦੀ ਸੰਘ ਦੇ ਵਿਰੁਧ ਜੰਗ ਦਾ ਅੰਤ ਹੈ। ਰਾਸ਼ਟਰੀ ਇਕਜੁਟਤਾ ਦੀ ਦਿਸ਼ਾ ਵਿਚ ਇਹ ਇਕ ਸਹੀ ਕਦਮ ਹੈਠ। ਸੰਘ ਦੇ ਅਖ਼ਬਾਰ ਨੇ ਲਿਖਿਆ, ਠਕਮਿਊਨਿਸਟ ਭਾਰਤ ਨੂੰ ਰੂਸ ਦਾ ਦਾਸ ਬਨਾਉਣਾ ਚਾਹੁੰਦੇ ਹਨ ਅਤੇ ਸਮਾਜਵਾਦੀ ਹਾਲੇ ਆਪਣੇ ਪੈਰ ਜਮਾਉਣ ਦੀ ਕੋਸ਼ਿਸ਼ ਹੀ ਕਰ ਰਹੇ ਹਨ, ਇਸ ਸੰਕਟ ਦੀ ਘੜੀ ਕਾਂਗਰਸ ਅਤੇ ਸੰਘ ਦੇ ਵਿਚਕਾਰ ਸਦਭਾਵ ਅਤੇ ਸਹਿਯੋਗ ਰਾਸ਼ਟਰੀ ਏਕਤਾ ਦੀ ਪਕੀ ਗਰੰਟੀ ਹੈਠ।
ਇਸੇ ਦਰਮਿਆਨ, ਜਵਾਹਰਲਾਲ ਨਹਿਰੂ ਨੇ ਅਮਰੀਕਾ ਦਾ ਸਫਲ ਦੌਰਾ ਕੀਤਾ, ਜਿਸ ਵਿਚ ਅਮਰੀਕਾ ਦੇ ਪ੍ਰਮੁਖ ਸ਼ਹਿਰਾਂ ਵਿਚ ਉਸਦੀਆਂ ਵਡੀਆਂ ਰੈਲੀਆਂ ਹੋਈਆਂ ਅਤੇ ਉਥੋਂ ਦੀਆਂ ਪ੍ਰਮੁਖ ਯੂਨੀਵਰਸਿਟੀਆਂ ਨੇ ਉਹਨਾ ਨੂੰ ਡਾਕਟਰੇਟ ਦੀਆਂ ਡਿਗਰੀਆਂ ਨਾਲ ਨਿਵਾਜਿਆ। ਨਹਿਰੂ ਨੂੰ ਵਿਦੇਸ਼ ਵਿਚ ਮਿਲੀ ਪ੍ਰਸੰਸਾ ਅਤੇ ਮਾਣ-ਸਨਮਾਨ ਸਬੰਧੀ ਆਰਗੇਨਾਈਜ਼ਰ ਨੂੰ 16 ਨਵੰਬਰ 1949 ਨੂੰ ਪੂਰੇ ਇਕ ਸਫੇ ਵਿਚ ਸੰਪਾਦਕੀ ਲਿਖਣ ਲਈ ਪ੍ਰੇਰਿਤ ਕੀਤਾ, ਜਿਸ ਵਿਚ ਉਸਨੇ ਲਿਖਿਆ ਕਿ ਨਹਿਰੂ ਪ੍ਰਤੀ ਜਿਸ ਕਿਸਮ ਦੀ ਸਨਮਾਨਾ ਦੀ ਝੜੀ ਲਗੀ ਹੈ, ਉਸ ਨਾਲ ਹਰੇਕ ਭਾਰਤੀ ਦਾ ਗੌਰਵ ਵਧਿਆ ਹੈ। ਇਸ ਵਿਚ ਅਗੇ ਲਿਖਿਆ, ਠਨਹਿਰੂ ਭਾਰਤ ਦੀ ਅਗਵਾਈ ਕਰਦੇ ਹਨ ਅਤੇ ਭਾਰਤ ਨਹਿਰੂ ਨਾਲ ਪਿਆਰ ਕਰਦਾ ਹੈ ਲੇਕਿਨ ਭਾਰਤ ਸਿਰਫ ਅਰਥ ਵਿਵਸਥਾ ਅਤੇ ਸਿਰਫ ਸਿਆਸਤ ਭਰ ਨਹੀਂ ਹੈ। ਭਾਰਤ ਦਾ ਆਪਣਾ ਅਸਤਿਤਵ (ਹੋਂਦ) ਹੈ, ਜਿਸਨੂੰ ਕਿ ਭਾਰਤੀਅਤਾ ਨਾਲ ਚਲਾਇਆ ਜਾਂਦਾ ਹੈ। ਅਜ ਨਹਿਰੂ ਵਡੇ ਹਨ, ਕਿਉਂਕਿ ਉਸ ਦੇਸ਼ ਵਿਚ ਸਥਿਰਤਾ ਲਿਆਉਣ ਅਤੇ ਅਰਥ ਵਿਵਸਥਾ ‘ਚ ਮਜ਼ਬੂਤੀ ਦੇਣ ਦਾ ਯਤਨ ਕਰ ਰਹੇ ਹਨ। ਲੇਕਿਨ ਨਹਿਰੂ ਤਦ ਹੀ ਮਹਾਨ ਹੋ ਸਕਦੇ ਹਨ, ਜਦ ਉਹ ਪਿਛੇ ਮੁੜਕੇ ਸਵਾਮੀ ਵਿਵੇਕਾਨੰਦ ਅਤੇ ਗਾਂਧੀ ਜੀ ਦੀਆਂ ਗਲਾਂ ਸੁਨਣ’’। ਪ੍ਰਧਾਨ ਮੰਤਰੀ ਨੇ ਉਸ ਵੇਲੇ ਆਪਣੇ ਜੀਵਨ ਦੇ ਠੀਕ ਸਠ ਵਰ੍ਹੇ ਪੂਰੇ ਕੀਤੇ ਸਨ। ਆਰ ਐਸ ਐਸ ਪ੍ਰਮੁਖ ਨੇ ਉਹਨਾ ਨੂੰ ਜਨਮ ਦਿਨ ਦੀਆਂ ਸ਼ੁਭ ਕਾਮਨਾਵਾਂ ਦਿੰਦੇ ਹੋਏ, ਉਹਨਾ ਦੀ ਚੰਗੀ ਸਿਹਤ ਦੀ ਕਾਮਨਾ ਕਰਦੇ ਹੋਏ ਨਹਿਰੂ ਨੂੰ ਕਿਹਾ ਕਿ ਉਹ ਵਿਚਾਰ ਕਰਨ ਕਿ ਕਿਸ ਤਰ੍ਹਾਂ ਉਹਨਾ ਨੇ ਦੇਸ਼ ਦੀ ਸੰਸਕ੍ਰਿਤੀ ਨੂੰ ਪੁਨਰਜੀਵਤ ਕਰਕੇ ਅਤੇ ਉਸਦੀ ਆਤਮੀਅਤ ਨੂੰ ਝੰਜੋੜਕੇ ਉਸਦੇ ਹੌਸਲੇ ਨੂੰ ਜਗਾਇਆ ਹੈ, ਇਸਦਾ ਅਰਥ ਹੈ ਕਿ ਕਾਂਗਰਸ ਦਾ ਸੰਘ ਦੇ ਨਾਲ ਸਹਿਯੋਗ ਇਸ ਬਦਲਾਅ ਦੀ ਪੂਰਤੀ ਲਈ ਸਹਾਈ ਹੋਏਗਾ।
ਅਮਰੀਕਾ ਤੋਂ ਵਾਪਸ ਆਉਣ ਤੇ ਨਹਿਰੂ ਨੂੰ ਜਦੋਂ ਆਰ ਐਸ ਐਸ ਦੇ ਮੈਂਬਰਾਂ ਨੂੰ ਉਹਨਾ ਦੀ ਪਾਰਟੀ ਵਿਚ ਸ਼ਾਮਲ ਕੀਤੇ ਜਾਣ ਦੀ ਯੋਜਨਾ ਬਾਰੇ ਪਤਾ ਚਲਿਆ ਤਾਂ ਉਹਨਾ ਨੇ ਇਸ ਫੈਸਲੇ ਨੂੰ ਤੁਰੰਤ ਉਲਟ-ਪੁਲਟ ਦਿਤਾ। ਉਹਨਾ ਨੇ ਕਿਹਾ ਕਿ ਕਾਂਗਰਸ ਵਿਚ ਦੂਸਰੇ ਸੰਗਠਨਾਂ ਦੇ ਮੈਂਬਰ ਤਦ ਤਕ ਸ਼ਾਮਲ ਨਹੀਂ ਹੋ ਸਕਦੇ ਜਦ ਤਕ ਕਿ ਉਹ ਉਹਨਾ ਦੇ ਆਪਣੇ ਮੈਂਬਰਾਂ ਦਾ ਕਾਂਗਰਸ ਦਲ ਵਰਗਾ ਸੰਗਠਨ ਨਾ ਹੋਵੇ। ਇਸ ਤੋਂ ਔਖੇ ਹੋਕੇ ਆਰਗੇਨਾਈਜ਼ਰ ਨੇ ਫਿਰ ਇਕ ਸੰਪਾਦਕੀ 23 ਨਵੰਬਰ 1949 ਨੂੰ ਲਿਖਿਆ, ਜਿਸ ਵਿਚ ਉਸਨੇ ਆਰ ਐਸ ਐਸ ਲਈ ਕਾਂਗਰਸ ਦੇ ਦਰਵਾਜ਼ੇ ਬੰਦ ਕਰਨ ਲਈ ਇਸਦੇ ਕੁਝ ਸਵਾਰਥੀ ਨੇਤਾਵਾਂ ਦੇ ਮੁਸਲਮਾਨਾਂ ਦੇ ਸਮਰਥਕ ਹੋਣ ਦਾ ਇਲਜਾਮ ਲਗਾਉਂਦਿਆ ਹੋਇਆਂ ਇਸ ਬੰਦਸ਼ ਉਤੇ ਦੁਖ ਪ੍ਰਗਟ ਕੀਤਾ।
ਆਰਗੇਨਾਈਜ਼ਰ ਦੀ ਇਸ ਪੁਰਾਣੀ ਮਾਈਕਰੋ ਫਿਲਮ ਨੂੰ ਪੜ੍ਹਨਾ ਰਹਸਪੂਰਨ ਹੈ। ਇਹ ਸਪਸ਼ਟ ਹੈ ਕਿ ਸੰਘ ਵਲੋਂ ਪ੍ਰਧਾਨ ਮੰਤਰੀ ਦੀ ਖੁਸ਼ਾਮਦੀ ਤਾਰੀਫ ਦੇ ਪਿਛੇ ਉਸਦਾ ਆਪਣਾ ਉਦੇਸ਼ ਸੀ।
ਗੋਲਵਲਕਰ ਖ਼ੁਦ ਨਹਿਰੂ ਦੇ ਰਾਜਗੁਰੂ ਬਨਣਾ ਚਾਹੁੰਦੇ ਸਨ ਅਤੇ ਉਹ ਚਾਹੁੰਦੇ ਸਨ ਕਿ ਆਰ ਐਸ ਐਸ ਦੇ ਲੋਕ ਹਾਕਮ ਦਲ ਵਿਚ ਸ਼ਾਮਲ ਹੋ ਜਾਣ ਤਾਂ ਕਿ ਦੇਸ਼ ਦੀ ਦਿਸ਼ਾ ਤਹਿ ਕੀਤੀ ਜਾ ਸਕੇ। ਇਹ ਇਕ ਚੰਗੀ ਗਲ ਹੋਈ ਕਿ ਗਾਂਧੀ ਦੇ ਉਤਰਾਧਿਕਾਰੀ ਨੇ ਇਹੋ ਜਿਹਾ ਕੁਝ ਨਹੀਂ ਕੀਤਾ। ਨਹਿਰੂ ਜਾਣਦੇ ਸਨ ਕਿ ਸੰਘ ਸਭਨਾ ਲਈ ਵੋਟ ਦੇ ਅਧਿਕਾਰ, ਔਰਤਾਂ ਅਤੇ ਦਲਿਤਾਂ ਲਈ ਬਰਾਬਰਤਾ ਤੋਂ ਲੈ ਕੇ ਘਟ ਗਿਣਤੀਆਂ ਨੂੰ ਬਰਾਬਰ ਅਧਿਕਾਰ ਅਤੇ ਅਧੁਨਿਕ ਸਾਇੰਸ ਦਾ ਵਿਰੋਧ ਕਰੇਗਾ। ਇਸ ਤੋਂ ਇਲਾਵਾ ਆਰ ਐਸ ਐਸ ਨੇ ਨਹਿਰੂ ਦੇ ਕਾਨੂੰਨ ਮੰਤਰੀ ਬੀ ਆਰ ਅੰਬੇਦਕਰ ਦੇ ਪ੍ਰਤੀ ਨਫ਼ਰਤ ਪ੍ਰਗਟ ਕੀਤੀ ਸੀ, ਜਿਹਨਾ ਨੇ ਸੰਵਿਧਾਨ ਨੂੰ ਅੰਤਿਮ ਰੂਪ ਦੇਂਦੇ ਸਮੇਂ ਉਸ ਵਿਚ ਉਹਨਾ ਸਿਧਾਤਾਂ ਨੂੰ ਸ਼ਾਮਲ ਕੀਤਾ ਸੀ। ਨਹਿਰੂ ਜਾਣਦੇ ਸਨ ਕਿ ਕਾਂਗਰਸ ਵਿਚ ਆਰ ਐਸ ਐਸ ਨੂੰ ਸ਼ਾਮਲ ਕਰਨ ਨਾਲ ਸੰਵਿਧਾਨ ਦੀ ਲੋਕਤੰਤਰ ਅਤੇ ਬਹੁਲਤਾਵਾਦ ਪ੍ਰਤੀ ਪ੍ਰਤੀਬਧਤਾ ਗੰਭੀਰ ਰੂਪ ਵਿਚ ਪ੍ਰਭਾਵਤ ਹੋਵੇਗੀ। ਇਸ ਲਈ ਉਹਨਾ ਨੇ ਉਸਦੀ ਖੁਸ਼ਾਮਦ ਅਗੇ ਝੁਕਣ ਤੋਂ ਇਨਕਾਰ ਕਰ ਦਿਤਾ। ਉਦਾਰ ਹਲਕਿਆਂ ਵਿਚ ਪ੍ਰਣਾਬ ਮੁਖਰਜੀ ਦੀ ਹੁਣ ਦੀ ਨਾਗਪੁਰ ਯਾਤਰਾ ਨੂੰ ਲੈ ਕੇ ਮਤਭੇਦ ਸਨ। ਕੁਝ ਇਕ ਨੇ, ਜੋ ਕੁਝ ਉਹਨਾ ਨੇ ਉਥੇ ਕਿਹਾ, ਉਸਦੀ ਤਾਰੀਫ ਕੀਤੀ, ਕੁਝ ਇਕ ਨੇ ਦਾਅਵਾ ਕੀਤਾ ਕਿ ਉਹਨਾ ਦੀ ਮੌਜੂਦਗੀ ਨੇ ਉਹਨਾ ਦੇ ਭਾਸ਼ਨ ਦੇ ਵਿਸ਼ਾ ਵਸਤੂ ਨੂੰ ਪਿਠ ਭੂਮੀ ਵਲ ਧਕ ਦਿਤਾ। ਹਾਲਾਂਕਿ ਕਿਸੇ ਵੀ ਭਾਰਤੀ ਲੋਕਤੰਤਰਵਾਦੀ ਨੂੰ ਨਹਿਰੂ ਵਲੋਂ 1949 ਵਿਚ ਸੰਘ ਦੇ ਪ੍ਰਸਤਾਵ ਨੂੰ ਖਾਰਜ ਕੀਤੇ ਜਾਣ ਬਾਰੇ ਕੋਈ ਸ਼ੰਕਾ ਨਹੀਂ ਰਿਹਾ ਹੋਏਗਾ। ਜੇਕਰ ਸਾਡੇ ਪਹਿਲੇ ਪ੍ਰਧਾਨ ਮੰਤਰੀ ਨੇ ਸਤਰ ਸਾਲ ਪਹਿਲਾਂ ਆਰ ਐਸ ਐਸ ਨੂੰ ਕਾਂਗਰਸ ਵਿਚ ਸ਼ਾਮਲ ਹੋਣ ਦੀ ਆਗਿਆ ਦੇ ਦਿਤੀ ਹੁੰਦੀ ਤਾਂ ਗਣਤੰਤਰ ਦੀ ਸ਼ੁਰੂਆਤ ਵੇਲੇ ਤੋਂ ਹੀ ਇਸਨੂੰ ਘੁਣ ਲਗ ਗਿਆ ਹੁੰਦਾ।

WRITTEN BY