Skip to content
Independent perspectives. Global stories.
BREAKING

ਕੌਮਾਂਤਰੀ ਯੋਗ ਦਿਵਸ ਮੌਕੇ ਹਰਿਆਣਾ ਦੇ ਰਾਜਪਾਲ ਪੰਚਕੂਲਾ ਅਤੇ ਮੁੱਖ ਮੰਤਰੀ ਝੱਜਰ ’ਚ ਮੁੱਖ ਮਹਿਮਾਨ ਹੋਣਗੇ

Share this story

ਚੰਡੀਗੜ੍ਹ, 18 ਜੂਨ (ਪੰਜਾਬ ਟਾਇਮਜ਼ ਬਿਊਰੋ)– ਹਰਿਆਣਾ ਦੇ ਰਾਜਪਾਲ ਪ੍ਰੋਫ਼ੈਸਰ ਕਪਤਾਨ ਸਿੰਘ ਸੋ¦ਕੀ 21 ਜੂਨ, 2018 ਨੂੰ ਕੌਮਾਂਤਰੀ ਯੋਗ ਦਿਵਸ ਦੇ ਮੌਕੇ ’ਤੇ ਪੰਚਕੂਲਾ ਵਿਚ ਆਯੋਜਿਤ ਕੀਤੇ ਜਾਣ ਵਾਲੇ ਸਮਾਰੋਹ ਵਿਚ ਮੁੱਖ ਮਹਿਮਾਨ ਹੋਣਗੇ। ਮੁੱਖ ਸਕੱਤਰ ਦਫ਼ਤਰ ਵੱਲੋਂ ਇਸ ਸਬੰਧ ਵਿਚ ਜਾਰੀ ਇਕ ਚਿੱਠੀ ਅਨੁਸਾਰ ਕੌਮਾਂਤਰੀ ਯੋਗ ਦਿਵਸ ਦੇ ਮੌਕੇ ’ਤੇ ਰਾਜ ਦੇ ਸਾਰੇ ਜਿਲ੍ਹਿਆਂ ਵਿਚ ਯੋਗ ਪ੍ਰੋਗ੍ਰਾਮ ਜਾਰੀ ਕੀਤੇ ਜਾਣਗੇ। ਇਸ ਮੌਕੇ ’ਤੇ ਮੁੱਖ ਮੰਤਰੀ ਮਨੋਹਰ ਲਾਲ ਝੱਜਰ ਵਿਚ ਆਯੋਜਿਤ ਯੋਗ ਪ੍ਰੋਗ੍ਰਾਮ ਦਗਚ ਮੁੱਖ ਮਹਿਮਾਨ ਹੋਣਗੇ। ਇਸ ਤਰ੍ਹਾਂ, ਸਿਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਗੁਰੂਗ੍ਰਾਮ ਵਿਚ, ਸਿਹਤ ਮੰਤਰੀ ਅਨਿਲ ਵਿਜ ਅੰਬਾਲਾ ਵਿਚ, ਲੋਕ ਨਿਰਮਾਣ (ਭਵਨ ਅਤੇ ਸੜਕਾਂ) ਮੰਤਰੀ ਰਾਓ ਨਰਬੀਰ ਸਿੰਘ ਰਿਵਾੜੀ ਵਿਚ, ਸ਼ਹਿਰੀ ਸਥਾਨਕ ਸਰਕਾਰ ਮੰਤਰੀ ਕਵਿਤਾ ਜੈਨ ਸੋਨੀਪਤ ਵਿਚ, ਟ੍ਰਾਂਸਪੋਰਟ ਮੰਤਰੀ ਕ੍ਰਿਸ਼ਣ ਲਾਲ ਪਵਾਰ ਯਮੁਨਾਨਗਰ ਵਿਚ ਅਤੇ ਉਦਯੋਗ ਮੰਤਰੀ ਵਿਪੁਲ ਗੋਇਲ ਫ਼ਰੀਦਾਬਾਦ ਵਿਚ ਆਯੋਜਿਤ ਯੋਗ ਪ੍ਰੋਗ੍ਰਾਮ ਵਿਚ ਮੁੱਖ ਮਹਿਮਾਨ ਹੋਣਗੇ। ਇਸ ਤੋਂ ਇਲਾਵਾ, ਸਹਿਕਾਰਿਤਾ ਰਾਜ ਮੰਤਰੀ ਮਨੀਸ਼ ਕੁਮਾਰ ਗਰੋਵਰ ਕੁਰੂਕਸ਼ੇਤਰ ਵਿਚ, ਸਮਾਜਿਕ ਨਿਆਂ ਅਤੇ ਅਧਿਕਾਰਿਤਾ ਰਾਜ ਮੰਤਰੀ ਕ੍ਰਿਸ਼ਣ ਕੁਮਾਰ ਪਾਣੀਪਤ ਵਿਚ, ਖੁਰਾਕ ਅਤੇ ਸਪਲਾਈ ਰਾਜ ਮੰਤਰੀ ਕਰਣ ਦੇਵ ਕੰਬੋਝ ਕਰਨਾਲ ਵਿਚ, ਜਨ ਸਿਹਤ ਇੰਜੀਨੀਅਰਿੰਗ ਰਾਜ ਮੰਤਰੀ ਡਾ. ਬਨਵਾਰੀ ਲਾਲ ਕੈਥਲ ਵਿਚ ਅਤੇ ਕਿਰਤ ਅਤੇ ਰੁਜਗਾਰ ਰਾਜ ਮੰਤਰੀ ਨਾਇਬ ਸਿੰਘ ਸੈਨੀ ਨੂੰਹ ਵਿਚ ਮੁੱਖ ਮਹਿਮਾਨ ਹੋਣਗੇ। ਇਸ ਤਰ੍ਹਾਂ, ਕੌਮਾਂਤਰੀ ਯੋਗ ਦਿਵਸ ਦੇ ਮੌਕੇ ’ਤੇ ਪਲਵਲ ਵਿਚ ਆਯੋਜਿਤ ਯੋਗ ਪ੍ਰੋਗ੍ਰਾਮ ਵਿਚ ਸਾਂਸਦ ਰਮੇਸ਼ ਕੌਸ਼ਿਕ, ਭਿਵਾਨੀ ਵਿਚ, ਸਾਂਸਦ ਧਰਮਵੀਰ, ਰੋਹਤਕ ਵਿਚ, ਸਾਂਸਦ ਰਤਨ ਲਾਲ ਕਟਾਰਿਆ, ਜੀਂਦ ਵਿਚ ਰਾਜ ਭਾਜਪਾ ਪ੍ਰਧਾਨ ਸੁਭਾਸ਼ ਬਰਾਲਾ, ਮਹੇਂਦਰਗੜ੍ਹ, (ਨਾਰਨੌਲ) ਵਿਚ ਵਿਧਾਇਕ ਓ.ਪੀ. ਯਾਦਵ, ਹਿਸਾਰ ਵਿਚ, ਵਿਧਾਇਕ ਡਾ. ਕਮਲ ਗੁਪਤਾ, ਚਰਖੀ ਦਾਦਰੀ ਵਿਚ, ਵਿਧਾਇਕ ਸੁਖਵਿੰਦਰ, ਸਿਰਸਾ ਵਿਚ ਐਚ.ਟੀ.ਡੀ.ਸੀ. ਦੇ ਚੇਅਰਮੈਨ ਡਾ. ਜਗਦੀਸ਼ ਚੋਪੜਾ, ਫ਼ਤਿਹਾਬਾਦ ਵਿਚ ਹਰਿਆਣਾ ਅਨੁਸੂਚਿਤ ਜਾਤੀ ਵਿੱਤ ਅਤੇ ਵਿਕਾਸ ਨਿਗਮ ਦੀ ਚੇਅਰਮੈਨ ਸੁਨੀਤਾ ਦੁਗੱਲ ਮੁੱਖ ਮਹਿਮਾਨ ਹੋਣਗੇ। ਉਨ੍ਹਾਂ ਨੇ ਦਸਿਆ ਕਿ ਬਲਾਕ ਪੱਧਰ ’ਤੇ ਆਯੋਜਿਤ ਪ੍ਰੋਗ੍ਰਾਮਾਂ ਦੇ ਲਈ ਮੁੱਖ ਮਹਿਮਾਨ ਦਾ ਫ਼ੈਸਲਾ ਸਬੰਧਿਤ ਜਿਲਾ ਡਿਪਟੀ ਕਮਿਸ਼ਨਰ ਆਪਣੇ ਪੱਧਰ ’ਤੇ ਕਰਨਗੇ।

WRITTEN BY