ਬੁਢਲਾਡਾ 18 ਜੂਨ (ਚਹਿਲ) ਕ੍ਰਿਸ਼ਨਾਂ ਕਾਲਜ ਰੱਲੀ ਦੇ ਮੈਨੇਜਿੰਗ ਡਾਇਰੈਕਟਰ ਕਮਲ ਸਿੰਗਲਾ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦ ਉਨ੍ਹਾਂ ਦੇ ਪਿਤਾ ਅਤੇ ਕਾਲਜ ਦੇ ਸੰਸਥਾਪਕ ਪਵਨ ਕੁਮਾਰ ਸਿੰਗਲਾ ਦਾ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ। ਉਹ 62 ਵਰ੍ਹਿਆ ਦੇ ਸਨ। ਜਾਣਕਾਰੀ ਦਿੰਦਿਆ ਕਾਲਜ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸੁਖਵਿੰਦਰ ਸਿੰਘ ਚਹਿਲ ਨੇ ਦੱਸਿਆ ਕਿ ਸ੍ਰੀ ਸਿੰਗਲਾਂ ਦੀ ਮੌਤ ਸਬੰਧੀ ਕਾਲਜ ਸਟਾਫ ਤੇ ਵਿਦਿਆਰਥੀਆਂ ਨੇ ਦੋ ਮਿੰਟ ਦਾ ਮੋਨ ਧਾਰਨ ਕਰਕੇ ਵਿਛੜੀ ਰੂਹ ਨੂੰ ਸ਼ਰਧਾਜਲੀ ਦਿੱਤੀ ।ਕਾਲਜ ਇੰਚਾਰਜ ਪ੍ਰੋ: ਗੁਰਪ੍ਰੀਤ ਸਿੰਘ ਮੱਲ੍ਹੀ ਨੇ ਕਿਹਾ ਕਿ ਉਨਾਂ ਨੇ ਇਸ ਖੇਤਰ ਅੰਦਰੋਂ ਵਿਦਿਅਕ ਪਛੜੇਪਨ ਦਾ ਦਾਗ ਦੂਰ ਕਰਨ ਦੇ ਮਨਸ਼ੇ ਨਾਲ ਉਚ ਵਿਦਿਅਕ ਸੰਸਥਾ ਕ੍ਰਿਸ਼ਨਾਂ ਕਾਲਜ ਰੱਲੀ ਦੀ ਸਥਾਪਨਾਂ ਕਰਵਾਈ ਜਿਥੋਂ ਹਰ ਸਾਲ ਸੈਂਕੜੇ ਵਿਦਿਆਰਥੀ ਸਿੱਖਿਆਂ ਹਾਸਲ ਕਰਕੇ ਯੋਗ ਅਹੁਦਿਆ ਤੇ ਪੁੱਜੇ ਹਨ।
ਕ੍ਰਿਸ਼ਨਾਂ ਕਾਲਜ ਰੱਲੀ ਦੇ ਐਮ ਡੀ ਕਮਲ ਸਿੰਗਲਾ ਨੂੰ ਸਦਮਾ-ਪਿਤਾ ਦਾ ਦਿਹਾਂਤ



