May 26, 2026 1:30 pm

ਪੰਜਵੇਂ ਪਾਤਸ਼ਾਹ ਜੀ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਮੰਜੀ ਸਾਹਿਬ ਪਿੰਡ ਖਾਰਾ (ਠੱਠੀ) ਤਰਨਤਾਰਨ

ਤਰਨਤਾਰਨ- ਗੁਰਦੁਆਰਾ ਮੰਜੀ ਸਾਹਿਬ ਪਿੰਡ ਖਾਰਾ (ਠੱਠੀ) ਜਿਲ੍ਹਾ ਤਰਨ ਤਾਰਨ ਵਿਖੇ ਸਮੂਹ ਸਾਧ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਭਾਰੀ ਸ਼ਹੀਦੀ ਸਮਾਗਮ ਪਿਛਲੇ ਸਾਲ ਵਾਂਗ ਹੀ ਮਨਾਇਆ ਜਾ ਰਿਹਾ ਹੈ ਮਿਤੀ 7 ਜੂਨ 2018 ਨੁੂੰ ਅਰੰਭ ਹੋਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ 9 ਜੂਨ ਦਿਨ ਸ਼ਨੀਵਾਰ ਨੁੂੰ ਸਵੇਰੇ 10 ਵਜੇ ਪੈਣਗੇ। ਉਪਰੰਤ ਦੀਵਾਨ ਸੱਜਣਗੇ ਜਿਸ ਵਿਚ ਕੀਰਤਨੀ ਜਥਾ ਭਾਈ ਰਣਜੀਤ ਸਿੰਘ ਜੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਕਵੀਸ਼ਰੀ ਜਥਾ ਭਗਵੰਤ ਸਿੰਘ ਸੂਰਵਿੰਡ ਢਾਡੀ ਜਥਾ ਗੁਰਪ੍ਰਤਾਪ ਸਿੰਘ ਪਦਮ 10 ਜੂਨ 2018 ਦਿਨ ਐਤਵਾਰ ਕਵੀਸ਼ਰੀ ਜਥਾ ਚਾਨਣ ਸਿੰਘ ਬੀ.ਏ. ਢਾਡੀ ਜਥਾ ਜਸਬੀਰ ਸਿੰਘ ਵਲਟੋਹਾ, ਗੁਰਭੇਜ਼ ਸਿੰਘ ਚਵਿੰਡਾ ਸੰਗਤਾਂ ਨੂੁੰ ਗੁਰ ਇਤਿਹਾਸ ਸੁਣਾ ਕੇ ਨਿਹਾਲ ਕਰਨਗੇ। ਜਿਸ ਵਿਚ ਪੰਥ ਦੇ ਮਹਾਨ ਵਿਦਵਾਨ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪੂਰਨ ਸਿੰਘ ਜੀ ਸਾਬਕਾ ਹੈਡ ਗ੍ਰੰਥੀ ਭਾਈ ਰਾਮ ਸਿੰਘ ਜੀ ਮੁੱਖੀ ਦਮਦਮੀ ਟਕਸਾਲ ਉਚੇਚੇ ਤੌਰ ਤੇ ਪਹੁੰਚ ਕੇ ਸੰਗਤਾ ਨੂੰ ਗੁਰੂ ਘਰ ਨਾਲ ਜ਼ੋੜਣਗੇ। ਜਿਸ ਵਿਚ ਸੰਤ ਮਹਾਂਪੁਰਸ਼ ਦਲ ਬਾਬਾ ਬਿਧੀ ਚੰਦ ਜੀ ਦੇ ਬਾਰਵੇਂ ਮੁਖੀ ਸੰਤ ਬਾਬਾ ਅਵਤਾਰ ਸਿੰਘ ਜੀ ਸੁਰਸਿੰਘ ਵਾਲੇ, ਤਰਨਾ ਦਲ ਦੇ ਮੁਖੀ ਬਾਬਾ ਗੱਜਣ ਸਿੰਘ ਜੀ ਬਾਬਾ ਬਕਾਲਾ ਸਮੇਤ ਅਨੇਕਾਂ ਨਿੰਹਗ ਸਿੰਘ ਜਥੇ ਬੰਦੀਆ, ਸੰਤ ਮਹਾਂਪੁਰਸ ਕਾਰ ਸੇਵਾ ਵਾਲੇ, ਨਿਰਮਲੇ ਸੰਤ ਅਤੇ ਹੋਰ ਬਹੁਤ ਸਾਰੇ ਸੰਤ ਮਹਾਂਪੁਰਸ਼ ਪਹੁੰਚ ਰਹੇ ਹਨ।ਗੁਰੂ ਮਹਾਰਾਜ ਜੀ ਦੇ ਤਖਤ ਲਾਉਣ ਦੀ ਸੇਵਾ ਬਾਬਾ ਕਸ਼ਮੀਰਾ ਸਿੰਘ ਜੀ ਬਾਬਾ ਬਿੰਧੀ ਚੰਦ ਦੇ ਸੇਵਾਦਾਰ ਪੰਡੋਰੀ ਗੋਲਾ ਵਾਲੇ ਕਰਨਗੇ ਜੋੜੇ ਤੇ ਗੱਡੀਆ ਦੀ ਪਾਰਕਿੰਗ ਦੀ ਸੇਵਾ ਪਿੰਡ ਠੱਠੀ ਖਾਰਾ ਤੇ ਗੋਹਲਵੜ੍ਰ ਦੇ ਸੇਵਾਦਾਰ ਤੇ ਛਬੀਲ ਦੀ ਸੇਵਾ ਨਗਰ ਪਿੰਡ ਠੱਠੀਖਾਰਾ ਦੇ ਸਿੰਘ ਕਰਨਗੇ ਅਤੇ ਦੋਵੇ ਦਿਨ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਸਟੇਜ਼ ਸਕੈਟਰੀ ਦੀ ਸੇਵਾ ਲਖਬੀਰ ਸਿਘੰ ਕੱਕਾ ਕੰਡਿਆਲਾ ਕਰਨਗੇ। ਆਖਰੀਲੇ ਦਿਨ ਕੱਬਡੀ ਦਾ ਮੈਚ 10 ਜੂਨ 2018 ਦਿਨ ਐਤਵਾਰ ਨੂੰ ਬਾਬਾ ਬਿੰਧੀ ਚੰਦ ਜੀ ਸਪੋਰਟਸ ਕਲੱਬ ਸੁਰ ਸਿੰਘ, ਅਮੀਸ਼ਾਹ ਗੁਰਦਾਸਪੁਰ ਵਿਚਕਾਰ ਹੋਵੇਗਾ। ਆਪ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਪ੍ਰਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆ ਖੁਸ਼ੀਆ ਪ੍ਰਾਪਤ ਕਰੋ ਜੀ। ਸ਼ਹੀਦਾ ਦੇ ਸਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਅਸਾਥਨ ਗੁ: ਮੰਜੀ ਸਾਹਿਬ ਪਿੰਡ ਖਾਰਾ (ਠੱਠੀ) ਜਿਲ੍ਰਾਂ ਤਰਨ ਤਾਰਨ ਵਿਖੇ ਇਤਿਹਾਸਕ ਗੁਰਦੁਆਰਾ ਤੱਪ ਅਸਥਾਨ ਗੁ: ਮੰਜੀ ਸਾਹਿਬ ਇਹ ਉਹ ਇਤਿਹਾਸਕ ਅਸਥਾਨ ਇਸ ਅਸਥਾਨ ਤੇ ਪੰਜਵੇਂ ਪਤਾਸ਼ਾਹ ਜੀ ਨੇ 7 ਸਾਲ, 7 ਮਹੀਨੇ, 7 ਦਿਨ, ਰਹਿ ਕੇ ਇਸ ਨਗਰ ਨੂੰ ਭਾਗ ਲਾਏ ਅਤੇ ਘੋਰ ਤਪੱਸਿਆ ਕੀਤੀ। ਗੁਰੂ ਸਾਹਿਬ ਜੀ ਦਿਨ ਵੇਲੇ ਤਰਨ ਤਾਰਨ ਸਾਹਿਬ ਵਿਖੇ ਸਰੋਵਰ ਦੀ ਸੇਵਾ ਕਰਾਉਦੇ ਤੇ ਰਾਤ ਸਮੇ ਇਸ ਨਗਰ ਖਾਰਾ ਵਿਖੇ ਮੰਜੀ ਸਾਹਿਬ ਬਿਾਰਜਦੇ ਸਨ। ਗੁਰੂ ਜੀ ਦੇ ਸਿੱਖ ਸੇਵਾਦਾਰਾਂ ਵਿਚ ਬਾਬਾ ਲੰਗਾਹ ਜੀ, ਭਾਈ ਗੁਰਦਾਸ ਜੀ, ਭਾਈ ਜੇਠਾ ਜੀ, ਭਾਈ ਮੋਖਾ ਜੀ ਅਤੇ ਭਾਈ ਪੈੜਾ ਜੀ ਆਦਿ ਇਸ ਅਸਥਾਨ ਤੇ ਚਰਨ ਪਾਉਦੇ ਰਹੇ, ਇਸੇ ਹੀ ਅਸਥਾਨ ਤੋ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਟਾਈਮ ਦੀ ਖੂਹ ਤੇ ਭੋਰਾ ਸਾਹਿਬ ਵੀ ਮੌਜੂਦ ਹਨ, ਇਸ ਅਸਥਾਨ ਤੇ ਆਈਆ ਸੰਗਤਾ ਦੀਆ ਆਸਾਂ ਮੁਰਾਦਾਂ ਪੂਰੀਆ ਹੁੰਦੀਆ ਹਨ। ਇਸ ਅਸਥਾਨ ਤੇ ਸਮੂਹ ਸਾਧ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਪੰਜ ਮੰਜਲ ਇਮਾਰਤ ਦੀ ਸੇਵਾ ਚੱਲ ਰਹੀ ਹੈ। ਇਸ ਅਸਥਾਨ ਦੀ ਕਾਰ ਸੇਵਾ ਸੰਤ ਬਾਬਾ ਖੜਕ ਸਿੰਘ ਜੀ ਵੱਲੋ ਵਰੋਸਾਏ ਹੋਏ ਬਾਬਾ ਚਰਨ ਸਿੰਘ ਜੀ ਬੀੜ ਸਾਹਿਬ ਵਾਲਿਆ ਦੇ ਮੁੱਖ ਸੇਵਾਦਾਰ ਬਾਬਾ ਗੁਲਾਬ ਸਿੰਘ ਜੀ ਕਰਵਾ ਰਹੇ ਹਨ।

Send this to a friend