Skip to content
Independent perspectives. Global stories.
BREAKING

“ਜੂਨ 84: ਸਿੱਖ ਕੌਮ ਲਈ ਇਕ ਮਨਹੂਸ ਸ਼ਬਦ

Share this story

‘ਜੂਨ 1984’ ਸਿਖ ਕੌਮ ਲਈ ਇਕ ਅਜਿਹਾ ਮਨਹੂਸ ਸ਼ਬਦ ਬਣ ਗਿਆ ਹੈ ਜਿਸਦਾ ਨਾਮ ਸੁਣਦਿਆ ਹੀ ਹਰ ਸਿਖ ਦੇ ਹਿਰਦੇ ਵਿਚ ਅਜਿਹੀ ਚੀਸ ਉਠਦੀ ਹੈ ਜੋ ਸਿਰ ਤੋਂ ਲੈਕੇ ਪੈਰਾਂ ਤਕ ਝਿਜੋੜਕੇ ਰਖ ਦਿੰਦੀ ਹੈ । ਜ਼ਾਲਮ ਇੰਦਰਾ ਗਾਂਧੀ ਦੀ ਅਗਵਾਈ ਹੇਠ ਹਿੰਦ ਹਕੂਮਤ ਦੀਆਂ ਫ਼ੌਜਾਂ ਨੇ ਟੈਕਾਂ-ਤੋਪਾਂ ਨਾਲ ਸੋਵੀਅਤ ਰੂਸ ਅਤੇ ਬਰਤਾਨੀਆ ਦੀਆਂ ਫ਼ੌਜਾਂ ਦਾ ਸਹਿਯੋਗ ਲੈਕੇ ਆਪ੍ਰੇਸ਼ਨ ਬਲਿਊ ਸਟਾਰ ਨੂੰ ਅੰਜਾਮ ਦਿਤਾ। ਇਥੇ ਇਹ ਯਾਦ ਕਰਵਾਉਣਾ ਜ਼ਰੂਰੀ ਹੈ ਕਿ ਸਿਖਾਂ ਕੋਲ ਆਜ਼ਾਦ ਮੁਲਕ ਨਹੀਂ ਹੈ, ਜਿਸਦਾ ਮਤਲਬ ਹੈ ਕਿ ਇਹ ਕੌਮ ਸਟੇਟਲੈਸ ਹੈ । ਇੰਡੀਆਂ ਹਮੇਸ਼ਾਂ ਦੁਨੀਆਂ ਭਰ ਵਿਚ ਇਹ ਢੰਡੋਰਾ ਪਿਟਦਾ ਹੈ ਕਿ ਇੰਡੀਆਂ ਆਪਣੇ ਅੰਦਰੂਨੀ ਮਾਮਲਿਆ ਵਿਚ ਕਿਸੇ ਦੂਸਰੇ ਮੁਲਕ ਦੀ ਦਖਲਅੰਦਾਜੀ ਨੂੰ ਬਰਦਾਸਤ ਨਹੀਂ ਕਰਦਾ, ਪਰ ਦੂਸਰੇ ਪਾਸੇ ਸਿਖ ਕੌਮ ਕੋਲ ਆਜ਼ਾਦ ਮੁਲਕ ਨਾ ਹੋਣ ਦੇ ਬਾਵਜੂਦ ਫਿਰ ਇੰਡੀਆਂ ਨੇ ਸਟੇਟਲੈਸ ਸਿਖ ਕੌਮ ਉਤੇ ਮਿਲਟਰੀ ਹਮਲਾ ਕਰਨ ਲਈ ਦੋ ਪ੍ਰਮਾਣੂ ਹਥਿਆਰਾਂ ਨਾਲ ਲੈਸ ਮੁਲਕ ਬਰਤਾਨੀਆ ਅਤੇ ਸੋਵੀਅਤ ਰੂਸ ਦੀ ਇਮਦਾਦ ਕਿਉਂ ਲਈ? ਸ੍ਰੀ ਹਰਮਿੰਦਰ ਸਿੰਘ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਜਮਤ ਦੀ ਰਾਖੀ ਕਰਦਿਆ 20ਵੀਂ ਸਦੀਂ ਦੇ ਮਹਾਨ ਸਿਖ ਜਰਨੈਲ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਤੇ ਉਨ੍ਹਾਂ ਦੇ ਸਾਥੀਆਂ ਜਰਨਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, ਬਾਬਾ ਠਾਹਰਾ ਸਿੰਘ ਆਦਿ ਅਨੇਕਾ ਸਿੰਘ ਨੇ ਇਨ੍ਹਾਂ ਤਿੰਨ ਤਾਕਤਵਰ ਮੁਲਕਾਂ ਦਾ 72 ਘੰਟੇ ਸਾਹਮਣਾ ਕਰਦਿਆ ਸ਼ਹਾਦਤਾਂ ਦੇ ਜਾਮ ਪੀਤੇ ਜ਼ਾਲਮ ਹਕੂਮਤ ਨੇ ਸ੍ਰੀ ਹਰਮਿੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸ਼ਹੀਦ ਕਰਕੇ ਹਜ਼ਾਰਾਂ ਸਿਖ ਸਰਧਾਲੂ, ਬਜ਼ੁਰਗਾਂ, ਬੀਬੀਆਂ, ਨੌਜ਼ਵਾਨਾਂ ਅਤੇ ਬਚਿਆਂ ਨੂੰ ਜ਼ਾਲਮਨਾਂ ਤਰੀਕੇ ਨਾਲ ਸ਼ਹੀਦ ਕੀਤਾ। ਇਸ ਤੋਂ ਇਲਾਵਾ ਦੇਸ਼ ਦੇ ਵਖ-ਵਖ ਸ਼ਹਿਰਾਂ ਵਿਚ 36 ਹੋਰ ਗੁਰੂਘਰਾਂ ਨੂੰ ਭਾਰਤੀ ਫ਼ੌਜਾਂ ਨੇ ਨਿਸ਼ਾਨਾਂ ਬਣਾਕੇ ਸਿਖ ਕੌਮ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ। ਇਸ ਉਪਰੰਤ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਰਾਜੀਵ ਗਾਂਧੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਦਿਲੀ, ਕਾਨਪੁਰ, ਬਕਾਰੋ ਅਤੇ ਹੋਰ ਅਨੇਕਾਂ ਸ਼ਹਿਰਾਂ ਵਿਚ ਜੋ ਸਿਖ ਕੌਮ ਦਾ ਕਤਲੇਆਮ ਅਤੇ ਨਸ਼ਲਕੁਸੀ ਕੀਤੀ ਗਈ, ਉਸਨੂੰ ਸਿਖ ਕੌਮ ਕਦੇ ਨਹੀਂ ਭੁਲਾ ਸਕਦੀ । ਤਿੰਨ ਦਹਾਕੇ ਬੀਤ ਜਾਣ ਤੋਂ ਬਾਅਦ ਵੀ ਅਜ ਤਕ ਸੈਂਟਰ ਵਿਚ ਬਣੀ ਕਿਸੇ ਵੀ ਹਕੂਮਤ ਨੇ ਸਿਖ ਕੌਮ ਦੇ ਦਰਦ-ਬੇਇਨਸਾਫ਼ੀ ਅਤੇ ਸਿਖ ਮਸਲਿਆ ਨੂੰ ਹਲ ਤਾਂ ਕੀ ਕਰਨਾ ਸੀ, ਸਗੋਂ ਨਸ਼ਲਕੁਸੀ ਕਰਨ ਵਾਲੇ ਕਿਸੇ ਵੀ ਦੋਸ਼ੀ ਨੂੰ ਕਟਹਿਰੇ ਵਿਚ ਖੜ੍ਹਾ ਨਹੀਂ ਕੀਤਾ ਗਿਆ । ਸਜ਼ਾਵਾਂ ਦੇਣ ਦੀ ਗਲ ਤਾਂ ਬਹੁਤ ਦੂਰ ਦੀ ਹੈ। ਸੈਂਟਰ ਦੀਆਂ ਹਕੂਮਤਾਂ ਤੇ ਪੰਜਾਬ ਵਿਚ ਬਣੀਆ ਸਰਕਾਰਾਂ ਵਲੋਂ ਲਗਾਤਾਰ ਜਾਰੀ ਇਹ ਦਮਨਕਾਰੀ ਨੀਤੀ ਤਹਿਤ ਸਿਖ ਕੌਮ ਬੇਵਸ ਅਤੇ ਮਜ਼ਬੂਰ ਹੋ ਗਈ ਹੈ ਅਤੇ ਕੁਝ ਰਵਾਇਤੀ ਲੀਡਰ ਆਪਣੇ ਨਿਜੀ ਹਿਤਾ ਨੂੰ ਮੁਖ ਰਖਕੇ ਸੈਂਟਰ ਹਕੂਮਤ ਦੇ ਹਥਾਂ ਦੀਆਂ ਕਠਪੁਤਲੀਆ ਬਣ ਗਏ ਹਨ। ਆਪਣੀ ਕੌਮ ਦੇ ਮਸਲਿਆ, ਦੁਖ-ਤਕਲੀਫ਼ਾਂ ਨੂੰ ਹਲ ਕਰਵਾਉਣ ਦੀ ਬਜਾਇ ਕੌਮ ਦੇ ਹੀ ਦੁਸ਼ਮਣਾਂ ਦੇ ਸਾਂਝੀਦਾਰ ਬਣਕੇ ਜੋ ਇਨ੍ਹਾਂ ਰਵਾਇਤੀ ਲੀਡਰਾਂ ਨੇ ਕੌਮ ਦਾ ਨੁਕਸਾਨ ਕੀਤਾ, ਇਤਿਹਾਸ ਅਜਿਹੇ ਲੀਡਰਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰੇਗਾ। ਸਿਖ ਕੌਮ ਨਾਲ ਗ਼ਦਾਰੀਆਂ ਕਰਨ ਵਾਲੇ ਇਹ ਆਗੂ ਮਾਲੀ ਅਤੇ ਸਿਆਸੀ ਤੌਰ ਤੇ ਬੇਸ਼ਕ ਤਾਕਤਵਰ ਹੋ ਗਏ ਹਨ, ਪਰ ਕੌਮ ਦੇ ਮਨਾਂ ਅੰਦਰ ਇਨ੍ਹਾਂ ਪ੍ਰਤੀ ਗੁਸਾ ਹੈ। ਇਸ ਲਈ ਇਨ੍ਹਾਂ ਦਾ ਸਤਿਕਾਰ ਕੌਮ ਦੇ ਮਨਾਂ ਅੰਦਰੋਂ ਲਥ ਗਿਆ ਹੈ । ਇਨ੍ਹਾਂ ਵਲੋਂ ਕੌਮ ਨਾਲ ਕੀਤੀਆ ਗ਼ਦਾਰੀਆਂ, ਫਰੇਬ, ਧੋਖੇ ਦੀ ਵਜਹ ਕਾਰਨ ਇਹ ਹਮੇਸ਼ਾਂ ਸੁਰਖਿਆ ਛਤਰੀਆ ਅਤੇ ਜੈਂਡ ਸਕਿਊਰਟੀਆ ਹੇਠ ਆਪਣਾ ਜੀਵਨ ਬਸਰ ਕਰਦੇ ਹਨ।
ਕੌਮੀ ਜ਼ਜਬਾ, ਅਣਖ਼, ਗੈਰਤ ਨੂੰ ਮੁੜ ਸੁਰਜੀਤ ਕਰਨ ਅਤੇ ਇਸ ਪੈਦਾ ਹੋਈ ਬੇਵਸੀ, ਲਚਾਰੀ, ਡਰ, ਭੈਅ ਤੋਂ ਆਈ ਖੜੌਤ ਨੂੰ ਤੋੜਨ ਲਈ ਸਿਖ ਕੌਮ ਦੀ ਵਾਹਿਦ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣਾ ਕੌਮੀ ਫਰਜ ਸਮਝਦਿਆ ਬੜੀ ਮੁਸਕਤ ਕੀਤੀ। ਇਸ ਬਦਲੇ ਪਾਰਟੀ ਆਗੂਆਂ ਨੂੰ ਸਰਕਾਰੀ ਜ਼ਬਰ-ਜੁਲਮ, ਤਸਦਦ ਸਹਿਣਾ ਪਿਆ ਅਤੇ ਸਰਕਾਰ ਵਲੋਂ ਬਣਾਏ ਝੂਠੇ ਕੇਸਾਂ ਵਿਚ ਸਾਲਾਬੰਦੀ ਜੇਲ੍ਹਾਂ ਵਿਚ ਰਹਿਕੇ ਕੌਮ ਵਿਚ ਅਣਖ਼ ਅਤੇ ਗੈਰਤ ਨੂੰ ਪ੍ਰਚੰਡ ਕਰਨ ਵਿਚ ਅਹਿਮ ਰੋਲ ਨਿਭਾਇਆ, ਜਿਥੇ ਪੰਜਾਬ ਪੁਲਿਸ ਅਤੇ ਮਿਲਟਰੀ ਨਾਲ ਜੂਝਣਾ ਪਿਆ, ਉਥੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਟਾਸਕ ਫੋਰਸਾਂ ਹਥੋਂ ਜ਼ਲੀਲ ਹੋਣ ਦੇ ਬਾਵਜੂਦ ਆਪਣੇ ਮਕਸਦ, ਅਕੀਦੇ ਅਤੇ ਗੁਰੂ ਸਾਹਿਬਾਨਾਂ ਦੇ ਆਦੇਸ਼ਾਂ ਦੀ ਪੂਰਤੀ ਲਈ ਸੰਘਰਸ਼ ਜਾਰੀ ਰਖਦਿਆ 6 ਜੂਨ ਦਾ ਦਿਹਾੜਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ-ਛਾਇਆ ਹੇਠ ਮਨਾਇਆ ਜਾਣਾ ਸੁਰੂ ਹੋਇਆ। ਲਗਭਗ ਡੇਢ ਦਹਾਕੇ ਤੋਂ ਸਮੁਚੀ ਸਿਖ ਕੌਮ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਘਲੂਘਾਰਾ ਅਰਦਾਸ ਵਿਚ ਸਾਮਿਲ ਹੋ ਕੇ ਆਪਣੇ ਸ਼ਹੀਦਾਂ ਨੂੰ ਸਰਧਾ ਅਤੇ ਸਤਿਕਾਰ ਭੇਟ ਕਰਦੀ ਹੈ। ਇਸ ਦਿਨ ਹਰ ਸਿਖ ਆਪਣੀ ਕੌਮ ਉਤੇ ਹੋਏ ਜੁਲਮਾਂ ਬਾਰੇ ਲੇਖਾ-ਜੋਖਾ ਕਰਕੇ ਭਵਿਖ ਵਿਚ ਕੌਮ ਨੂੰ ਆ ਰਹੀਆ ਦਰਪੇਸ਼ ਮੁਸ਼ਕਿਲਾਂ ਦਾ ਵੀ ਚਿੰਤਨ ਕਰਦਾ ਹੈ। ਪਰ ਹੁਣ ਕੁਝ ਸੰਪਰਦਾਵਾਂ ਅਤੇ ਡੇਰੇਦਾਰਾਂ ਵਲੋਂ ਇਸੇ 6 ਜੂਨ ਵਾਲੇ ਦਿਨ ਹੀ ਇਸ ਦਿਹਾੜੇ ਨੂੰ ਆਪਣੇ ਡੇਰਿਆ ਵਿਚ ਮਨਾਉਣਾ ਸੁਰੂ ਕਰ ਦਿਤਾ ਹੈ ਜੋ ਕਿ ਕੌਮ ਲਈ ਚਿੰਤਾ ਦਾ ਵਿਸ਼ਾ ਹੈ। ਇਹ ਘਲੂਘਾਰਾ ਹਫਤਾ ਹਰ ਪਿੰਡ, ਹਰ ਕਸਬੇ ਅਤੇ ਹਰ ਸ਼ਹਿਰ ਵਿਚ ਮਨਾਇਆ ਜਾਣਾ ਚਾਹੀਦਾ ਹੈ ਜੋ ਇਕ ਚੰਗੀ ਰਵਾਇਤ ਹੋਵੇਗੀ । ਪਰ 6 ਜੂਨ ਨੂੰ ਸ੍ਰੀ ਦਰਬਾਰ ਸਾਹਿਬ ਦੀ ਛਤਰ-ਛਾਇਆ ਅਤੇ ਮੀਰੀ-ਪੀਰੀ ਦੇ ਸੰਕਲਪ ਨੂੰ ਦ੍ਰਿੜ ਕਰਵਾਉਣ ਵਾਲੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਹੀ ਮਨਾਉਣਾ ਕੌਮੀ ਹਿਤ ਵਿਚ ਹੈ। ਇਸ ਦਿਨ ਕਿਸੇ ਹੋਰ ਜਗ੍ਹਾ ਸਮਾਗਮ ਕਰਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਬਰਾਬਰੀ ਕਰਨ ਦੇ ਬਰਾਬਰ ਹੈ । ਇਸ ਲਈ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਮੂਹ ਸੰਪਰਦਾਵਾਂ, ਸੰਤ-ਮਹਾਪੁਰਖਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿਖ ਰਾਜਨੀਤਿਕ ਅਤੇ ਧਾਰਮਿਕ ਅਦਾਰਿਆ ਨੂੰ ਨਿਰਮਤਾ ਸਹਿਤ ਅਪੀਲ ਕਰਦੀ ਹੈ ਕਿ ਆਓ ਪੰਥਕ ਹਿਤਾ ਦਾ ਸਬੂਤ ਦਿੰਦੇ ਹੋਏ ਕੌਮ ਦੇ ਵਡੇਰੇ ਹਿੱਤਾਂ ਨੂੰ ਧਿਆਨ ਵਿਚ ਰਖਦੇ ਹਊਮੈ, ਹੰਕਾਰ ਨੂੰ ਤਿਆਗਕੇ ਅਮਨ ਪਸੰਦ ਤਰੀਕੇ ਨਾਲ ਇਸ ਦਿਨ ਕੌਮੀ ਦਰਦ ਨੂੰ ਮਹਿਸੂਸ ਕਰੀਏ ਅਤੇ 6 ਜੂਨ ਦੇ ਦਿਹਾੜੇ ਤੋਂ ਸੇਧ ਲੈਕੇ ਕੌਮੀ ਸੰਘਰਸ਼ ਵਿਚ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸੋਚ ਕਿ ਜਦੋਂ ਸ੍ਰੀ ਦਰਬਾਰ ਸਾਹਿਬ ਉਤੇ ਫ਼ੌਜ ਹਮਲਾ ਕਰੇਗੀ, ਉਸ ਤੋਂ ਬਾਅਦ ਖ਼ਾਲਿਸਤਾਨ ਦੀ ਨੀਂਹ ਰਖੀ ਜਾਵੇਗੀ, ਨੂੰ ਦ੍ਰਿੜਤਾ ਨਾਲ ਪੂਰਨ ਕਰਨ ਵਿਚ ਆਪਣਾ ਬਣਦਾ ਯੋਗਦਾਨ ਪਾਈਏ । ਇਹੀ ਘਲੂਘਾਰੇ ਦੇ ਸਮੂਹ ਸ਼ਹੀਦਾਂ ਨੂੰ ਸਚੀ ਸਰਧਾਜ਼ਲੀ ਅਤੇ ਸਤਿਕਾਰ ਹੋਵੇਗਾ।

WRITTEN BY