Skip to content
Independent perspectives. Global stories.
BREAKING

ਭਾਰਤ ’ਚ ਮਹਿਲਾ ਸਸ਼ਕਤੀਕਰਨ-ਅਸਲੀਅਤ ਦੇ ਰੂ-ਬ-ਰੂ

Share this story

ਕਿਸੇ ਵੀ ਦੇਸ਼ ਨੂੰ ਉਦੋਂ ਤ¤ਕ ਵਿਕਸਿਤ ਦੇਸ਼ ਕਹਾਉਣ ਦਾ ਹ¤ਕ ਨਹੀਂ ਹੈ ਜਦੋਂ ਤ¤ਕ ਔਰਤ ਨੂੰ ਉਸਦੇ ਹਿ¤ਸੇ ਦੇ ਮਨੁ¤ਖੀ ਹ¤ਕ ਨਹੀਂ ਮਿਲਦੇ , ਕਿਓਂ ਕਿ ਕਿਸੇ ਪੰਛੀ ਲਈ ਕੇਵਲ ਇ¤ਕੋ ਖੰਬ ’ਤੇ ਉ¤ਡਣਾ ਸੰਭਵ ਨਹੀਂ ਹੈ। ਔਰਤ ਦੇਸ਼ ਦੀ ਕਿਸਮਤ ਨੂੰ ਦਿਸ਼ਾ ਪ੍ਰਦਾਨ ਕਰਨ ਵਾਲੀ ਤੇ ਇਸ ਨੂੰ ਬਣਾਉਣ ਵਾਲੀ ਇ¤ਕ ਅਹਿਮ ਸ਼ਕਤੀ ਹੈ, ਹਾਲਾਂ ਕਿ ਇਹ ਲਿ¤ਲੀ ਦੇ ਫੁ¤ਲ ਵਾਂਗ ਨਾਜ਼ੁਕ ਤੇ ਨਰਮ ਹੈ ਪਰ ਕਈ ਮਾਮਲਿਆਂ ਵਿਚ ਇਸਦਾ ਇਰਾਦਾ ਮਰਦਾਂ ਨਾਲੋਂ ਵੀ ਵ¤ਧ ਮਜ਼ਬੂਤ ਅਤੇ ਦਲੇਰ ਸਾਬਤ ਹੁੰਦਾ ਹੈ। ਭਾਰਤੀ ਸਵਿਧਾਨ ਨੇ ਭਾਵੇ ਔਰਤ ਨੂੰ ਮਰਦ ਦੇ ਬਰਾਬਰ ਅਧਿਕਾਰ ਦੇਣ ਦੇ ਮਾਮਲੇ ਵਿਚ ਕੋਈ ਭੇਦ ਭਿੰਨ ਨਹੀਂ ਕੀਤਾ ਪਰ ਇਸ ਹਕੀਕਤ ਨੂੰ ਅਸੀ ਝੁ¤ਠਲਾ ਨਹੀਂ ਸਕਦੇ ਕਿ ਭਾਰਤ ਇ¤ਕ ਮਰਦ ਪ੍ਰਧਾਨ ਦੇਸ਼ ਹੈ ਤੇ ਦੇਸ਼ ਦੀ ਸਮਾਜਿਕ ਬਣਤਰ ਹਰ ਤਰਾਂ ਨਾਲ ਮਰਦ ਦੇ ਹ¤ਕ ਵਿ¤ਚ ਭੁਗਤਦੀ ਹੈ।। ਇਸ ਦੇਸ਼ ਵਿਚ ਔਰਤ ਨੂੰ ਆਪਣੇ ਪਰਿਵਾਰ ਦੀ ਦੇਖਭਾਲ ਕਰਨ ਦਾ ਕੰਮ ਸੌਪਿਆ ਗਿਆ ਹੈ ਉ¤ਥੇ ਕਈ ਹੋਰ ਤਰਾਂ ਦੇ ਵੀ ਅਣ ਲਿਖਿਤ ਕਾਨੂੰਨ ਬਣਾਏ ਗਏ ਹਨ ਜੋ ਜਿਹੜੇ ਉਸਨੂੰ ਘਰ ਦੀ ਚਾਰ ਦਿਵਾਰੀ ਵਿਚ ਹੀ ਕੈਦ ਰ¤ਖਦੇ ਹਨ। ਇਹ ਕੌੜਾ ਸ¤ਚ ਗਿਣਾਤਮਕ ਤੌਰ ’ਤੇ ਦੇਸ਼ ਦੀ ਅਬਾਦੀ ਦਾ ਅ¤ਧਾ ਹਿ¤ਸਾ ਹੋਣ ਦੇ ਬਾਵਜੂਦ ਔਰਤਾਂ-ਮਰਦਾਂ ਦੇ ਮੁਕਾਬਲੇ ਚੌਥਾ ਹਿ¤ਸਾ ਵੀ ਮਨੁ¤ਖੀ ਹਕਾਂ ਦੀ ਅਜਾਦੀ ਨਹੀਂ ਮਾਣ ਰਹੀਆਂ। ਲਿੰਗ ਅਦਾਰਿਤ ਵਿਤਕਰੇਬਾਜ਼ੀ ਨੂੰ ਘ¤ਟ ਕਰਨ ਲਈ ਸਭ ਤੋਂ ਪਹਿਲਾਂ ਪੁਰਸ਼ ਅਤੇ ਇਸਤਰੀ ਬਾਰੇ ਬਣੀਆਂ ਸਮਾਜਿਕ ਧਾਰਨਾਵਾਂ ਵਿ¤ਚ ਤਬਦੀਲੀ ਦੀ ਜ਼ਰੂਰਤ ਹੈ। ਸਧਾਰਨ ਰੂਪ ਵਿ¤ਚ, ਸਸ਼ਕਤੀਕਰਨ ਦਾ ਅਰਥ ਹੈ ਕਿਸੇ ਵਿਅਕਤੀ ਨੂੰ ਸ਼ਕਤੀ ਜਾਂ ਅਧਿਕਾਰ ਦੇਣਾ। ਔਰਤਾਂ ਦੀ ਸਸ਼ਕਤੀਕਰਨ ਦੀ ਵਿਆਪਕ ਤੌਰ ’ਤੇ ਵਿਆਖਿਆ ਕੀਤੀ ਗਈ ਹੈ ਅਤੇ ਪੂਰੀ ਦੁਨੀਆ ਵਿਚ ਇਸ ਬਾਰੇ ਲਿਖਿਆ ਗਿਆ ਹੈ। ਸਧਾਰਣ ਸ਼ਬਦਾਂ ਵਿ¤ਚ ਔਰਤਾਂ ਦੀ ਸਸ਼ਕਤੀਕਰਨ ਦਾ ਅਰਥ ਹੈ ਕਿ ਉਹ ਆਰਥਿਕ ਤੌਰ ਤੇ ਸੁਤੰਤਰ, ਸਵੈ-ਨਿਰਭਰ ਹੋਣ ਦੇ ਨਾਲ ਨਾਲ ਕਿਸੇ ਵੀ ਮੁਸ਼ਕਲ ਹਾਲਾਤ ਦਾ ਸਾਹਮਣਾ ਕਰਨ ਲਈ ਯੋਗ ਹੋਣ ਤੇ ਕਿਸੇ ਵੀ ਵਿਕਾਸ ਪ੍ਰਕਿਰਿਆ ਵਿਚ ਹਿ¤ਸਾ ਲੈਣ ਲਈ ਉਹ ਸਸ਼ਕਤ ਹੋਣ। ਭਾਰਤ ਦੇ ਪ੍ਰਸੰਗ ਵਿਚ ਮਹਿਲਾ ਸਸ਼ਕਤੀਕਰਨ ਅਤੇ ਇਸਦਾ ਮਤਲਬ ਕੀ ਹੈ ਇਸ ਨੂੰ ਵਿਸਥਾਰ ਵਿ¤ਚ ਸਮਝਣ ਲਈ ਦੋ ਵ¤ਖ ਵ¤ਖ ਪ¤ਧਰਾਂ ਤੇ ਚ¤ਲ ਰਹੇ ਇਸ ਵਰਤਾਰਿਆਂ ਨੂੰ ਸਮਝਣਾ ਜਰੂਰੀ ਹੈ। ਭਾਰਤ ਵਿਚ ਔਰਤਾਂ ਨੂੰ ਆਮ ਤੌਰ ’ਤੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿਚ ਵੰਡਿਆ ਜਾ ਸਕਦਾ ਹੈ। ਜਦੋਂ ਔਰਤਾਂ ਦੇ ਸਸ਼ਕਤੀਕਰਨ ਦੀ ਗ¤ਲ ਚਲਦੀ ਹੈ ਤਾਂ ਇਸਦਾ ਮਹ¤ਤਵ ਭਾਰਤ ਦੀਆਂ ਸ਼ਹਿਰੀ ਔਰਤਾਂ ਲਈ ਕਾਫੀ ਹੋ ਸਕਦਾ ਹੈ, ਪਰ ਇਹ ਪੇਂਡੂ ਭਾਰਤ ਦੀਆਂ ਔਰਤਾਂ ਦੇ ਹ¤ਕਾਂ ਦੀ ਰਾਖੀ ਕਰਨ ਦੇ ਸਮਰ¤ਥ ਨਹੀਂ, ਜਦੋਂ ਕਿ ਪੇਂਡੂ ਔਰਤਾਂ ਦੀ ਗਿਣਤੀ ਸ਼ਹਿਰੀ ਭਾਰਤ ਵਿ¤ਚ ਰਹਿ ਰਹੀਆਂ ਔਰਤਾਂ ਦੇ ਮੁਕਾਬਲੇ ਬਹੁਤ ਵ¤ਧ ਹੈ। ਮਹਾਂ ਨਗਰਾਂ ਸ਼ਹਿਰਾਂ ਦੇ ਨਾਲ-ਨਾਲ ਛੋਟੇ ਸ਼ਹਿਰਾਂ ਵਿਚ ਰਹਿਣ ਵਾਲੀਆਂ ਔਰਤਾਂ ਯਕੀਨੀ ਤੌਰ ’ਤੇ ਆਪਣੇ ਆਪ ਨੂੰ ਕਿਸੇ ਵੀ ਮਹਿਲਾ ਸਸ਼ਕਤੀਕਰਨ ਨਾਲ ਸਬੰਧਿਤ ਕਿਸੇ ਪ੍ਰੋਗਰਾਮ ਨਾਲ ਜੁੜੀਆਂ ਮਹਿਸੂਸ ਕਰ ਸਕਦੀਆਂ ਹਨ ਜਾਂ ਔਰਤਾਂ ਨਾਲ ਜੁੜੇ ਅੰਦੋਲਨ ਵਿਚ ਸ਼ਾਮਲ ਹੋ ਸਕਦੀਆਂ ਹਨ, ਅਤੇ ਉਨ੍ਹਾਂ ਦੇ ਲਾਭ ਲਈ ਇਸ ਵਿਚ ਹਿ¤ਸਾ ਲੈਣ ਦੀ ਉਮੀਦ ਕਰ ਸਕਦੀਆਂ ਹਨ, ਪਰ ਭਾਰਤ ਦੇ ਪਿੰਡਾ ਵਿਚ ਰਹਿਣ ਵਾਲੀ ਔਰਤ ਨੂੰ ਤਾਂ ਅਜੇ ਤ¤ਕ ਸਸ਼ਕਤੀਕਰਨ ਦੇ ਅਰਥ ਵੀ ਪਤਾ ਨਹੀਂ। ਔਰਤਾਂ ਦੀਆਂ ਦੋਵਾਂ ਸ਼੍ਰੇਣੀਆਂ ਵਿਚ ਇਕ ਹੋਰ ਵ¤ਡੀ ਕਮਜ਼ੋਰੀ ਤੇ ਫ਼ਰਕ ਇਹ ਹੈ ਕਿ 35-65 ਸਾਲ ਦੀ ਉਮਰ ਵਰਗ ਵਿਚ ਪੇਂਡੂ ਭਾਰਤ ਵਿਚ ਬਹੁਤੀਆਂ ਔਰਤਾਂ ਨੂੰ ਕਿਸੇ ਵੀ ਕਿਸਮ ਦੀ ਰਸਮੀ ਸਿ¤ਖਿਆ ਤੋਂ ਦੂਰ ਰ¤ਖਿਆ ਗਿਆ। ਮੌਜੂਦਾ ਨੌਜਵਾਨ ਪੀੜ੍ਹੀ ਲਈ ਇਹ ਦ੍ਰਿਸ਼ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ ਜਿ¤ਥੇ ਪਿੰਡਾਂ ਦੀਆਂ ਵ¤ਡੀ ਗਿਣਤੀ ਦੀਆਂ ਲੜਕੀਆਂ ਨੂੰ ਸਕੂਲਾਂ ਅਤੇ ਕਾਲਜਾਂ ਵਿਚ ਵੀ ਦੇਖਿਆ ਜਾ ਰਿਹਾ ਹੈ, ਪਰ ਇਹ ਇਸ ਤੋਂ ਪਹਿਲਾਂ ਇਹ ਬਿਲਕੁਲ ਨਹੀਂ ਸੀ।ਇਸ ਕਰਕੇ ਹੀ ਮੁ¤ਢਲੀ ਸਿ¤ਖਿਆ ਦੀ ਘਾਟ ਨੇ ਪੇਂਡੂ ਭਾਰਤ ਵਿਚ ਔਰਤਾਂ ਨੂੰ ਇਸ ਗ¤ਲ ਨੂੰ ਸਮਝਣ ਤੋਂ ਰੋਕਿਆ ਹੈ ਕਿ ਉਨ੍ਹਾਂ ਦੇ ਮੂਲ ਨਾਗਰਿਕ ਅਧਿਕਾਰ ਕੀ ਹਨ ਤੇ ਉਨ੍ਹਾ ਨੂੰ ਅਸਿ¤ਧੇ ਤੌਰ ਤੇ ਮਰਦ ਦਾ ਗੁਲਾਮ ਬਣਾਇਆ ਹੋਇਆ ਹੈ। ਦੂਜੇ ਪਾਸੇ, ਸ਼ਹਿਰੀ ਔਰਤ ਜਿਆਦਾ ਪੜੀ-ਲਿਖੀ , ਆਧੁਨਿਕ, ਮੰਗ ਕਰਨ ਵਾਲੀ,ਆਪਣੇ ਹ¤ਕਾਂ ਅਤੇ ਸੁਤੰਤਰਤਾ ਤੋਂ ਜਾਣੂ ਹੈ ਅਤੇ ਆਮ ਤੌਰ ‘ਤੇ ਆਪਣੀ ਆਪ ਦੀ ਸੰਭਾਲ ਕਰਨ ਲਈ ਚੰਗੀ ਤਰ੍ਹਾਂ ਤਿਆਰ ਹੈ।ਅ¤ਗੇ ਸ਼ਹਿਰੀ ਔਰਤਾਂ ਵਿ¤ਚ ਵੀ ਅਮੀਰ , ਬਹੁਤ ਅਮੀਰ, ਗਰੀਬ ਅਤੇ ਮ¤ਧ ਵਰਗ ਰੂਪੀ ਵੰਡ ਪਾਈ ਗਈ ਹੈ । ਭਾਰਤ ਵਿਚ ਅਮੀਰ ਅਤੇ ਬਹੁਤ ਅਮੀਰ ਕਲਾਸ ਔਰਤਾਂ ਆਪਣੇ ਹ¤ਕਾਂ, ਨਾਗਰਿਕ ਆਜ਼ਾਦੀਆ, ਅਤੇ ਔਰਤਾਂ ਲਈ ਲਾਹੇਵੰਦ ਪ੍ਰੋਗਰਾਮਾਂ ਦਾ ਸਭ ਤੋਂ ਵ¤ਧ ਫਾਇਦਾ ਪ੍ਰਾਪਤ ਕਰਦੀਆਂ ਹਨ, ਅਤੇ ਆਮ ਤੌਰ ਤੇ ਘਰ ਅਤੇ ਕੰਮ ਵਾਲੀ ਥਾਂ ਆਪਣੀ ਹੋਂਦ ਦਰਜ਼ ਕਰਾਉਂਦੀਆਂ ਹਨ. ਇਹ ਆਮ ਤੌਰ ’ਤੇ ਮਹਾਂ ਨਗਰਾਂ ਤੇ ਵ¤ਡੇ ਸ਼ਹਿਰਾਂ ਸ਼ਹਿਰਾਂ ਦੇ ਨਾਲ-ਨਾਲ ਛੋਟੇ ਸ਼ਹਿਰਾਂ ਵਿਚਲੇ ਭਾਰਤ ਦੇ ਉਪਰਲੇ ਸਤਰ ਦੀਆਂ ਸ਼ਹਿਰੀ ਔਰਤਾਂ ਦੀ ਸਥਿਤੀ ਹੈ। ਭਾਰਤ ਵਿ¤ਚ ਵ¤ਡੇ ਪ¤ਧਰ ਤੇ ਵਧ ਰਹੇ ਮ¤ਧ ਵਰਗ ਸਮਾਜ ਦੀਆਂ ਔਰਤਾਂ ਲਈ ਸਥਿਤੀ ਵਧੇਰੇ ਚੰਗੀ ਨਹੀਂ ਕਹੀ ਜਾ ਸਕਦੀ। ਸਮਾਜ ਵਿ¤ਚ ਔਰਤਾਂ ਦਾ ਇਹ ਤਬਕਾ ਆਮ ਤੌਰ ਤੇ ਸ਼ਹਿਰੀ ਭਾਰਤ ਵਿਚ ਵ¤ਡੇ ਅਤੇ ਛੋਟੇ ਸ਼ਹਿਰਾ ਅਤੇ ਮਹਾਂਨਗਰਾਂ ਵਿ¤ਚ ਫੈਲਿਆ ਹੈ ਇਸ ਗਰੁ¤ਪ ਵਿਚਲੀਆਂ ਔਰਤਾਂ ਅਸਲ ਵਿ¤ਚ ਆਪਣੇ ਘਰਾਂ ਅਤੇ ਦਫਤਰੀ ਰੁਟੀਨ ਵਿਚਾਲੇ ਫਸ ਗਈਆਂ ਹਨ, ਕਿਉਂਕਿ ਜ਼ਿਆਦਾਤਰ ਸਰਕਾਰੀ ਦਫਤਰਾਂ ਜਾਂ ਪ੍ਰਾਈਵੇਟ ਕਾਰਜ ਸਥਾਨਾਂ ਵਿਚ ਉਨ੍ਹਾਂ ਨੂੰ ਲਾਭਦਾਇਕ ਰੁਜ਼ਗਾਰ ਤਾਂ ਜਰੂਰ ਮਿਲਦਾ ਹੈ ਪਰ ਉਨ੍ਹਾਂ ਕੋਲ ਸਰਕਾਰ ਜਾਂ ਪ੍ਰਾਈਵੇਟ ਸੈਕਟਰ ਦੁਆਰਾ ਐਲਾਨੇ ਸਮਾਜਿਕ ਭਲਾਈ ਜਾਂ ਔਰਤਾਂ ਦੀਆਂ ਯੋਜਨਾਂਵਾਂ ਦੀਆਂ ਸਕੀਮਾਂ ਤੋਂ ਪੈਦਾ ਹੋਣ ਵਾਲੇ ਵ¤ਖ-ਵ¤ਖ ਲਾਭਾਂ ਨੂੰ ਅਮਲੀ ਰੂਪ ਵਿਚ ਲਾਗੂ ਕਰਨ ਲਈ ਜਾਂ ਇਹ ਲਾਭ ਲੈਣ ਲਈ ਕਾਫ਼ੀ ਸਮਾਂ ਜਾਂ ਆਜ਼ਾਦੀ ਨਹੀਂ ਹੈ। ਸ਼ਹਿਰੀ ਔਰਤਾਂ ਦੀ ਆਖਿਰੀ ਧਿਰ ਉਹ ਔਰਤਾਂ ਹਨ ਜੋ ਪੇਂਡੂ ਪਿਛੋਕੜ ਵਾਲੀਆਂ ਹਨ ਅਤੇ ਸ਼ਹਿਰ‘ ਚ ਨੌਕਰੀਆਂ ਦੀ ਤਲਾਸ਼ ਕਰਨ ਲਈ ਆਉਂਦੀਆਂ ਹਨ. ਇਹ ਸ਼ਹਿਰੀ ਔਰਤਾਂ ਗ਼ਰੀਬਾਂ ਪਰਿਵਾਰਾਂ ਤ ਹੁੰਦੀਆਂ ਹਨ ਅਤੇ ਉਨ੍ਹਾਂ ਦੇ ਪਿੰਡਾਂ ਵਿਚ ਆਪਣੀ ਗਰੀਬੀ ਅਤੇ ਦੁ¤ਖ ਦੀ ਜ਼ਿੰਦਗੀ ਤੋਂ ਤੰਗ ਆ ਕੇ ਸ਼ਹਿਰੀ ਭਾਰਤ ਦਾ ਰੁਖ਼ ਕਰਦੀਆਂ ਹਨ, ਅਤੇ ਤਸ¤ਲੀਬਖ਼ਸ਼ ਜੀਵਨ ਸ਼ੈਲੀ ਪ੍ਰਾਪਤ ਕਰਨ ਦੀ ਉਮੀਦ ਵੀ ਉਹਨਾਂ ਨੂੰ ਸਹਿਰਾਂ ਵ¤ਲ ਖਿ¤ਚਣ ਵਿ¤ਚ ਚੁੰਬਕ ਦਾ ਕੰਮ ਕਰਦੀ ਹੈ, ਕਈ ਵਾਰ ਉਹ ਸ਼ਹਿਰੀ ਔਰਤਾਂ ਦੀ ਲਚਕਦਾਰ ਜੀਵਨ ਸ਼ੈਲੀ ਅਤੇ ਗਲੈਮਰ ਦੁਆਰਾ ਆਕਰਸ਼ਿਤ ਹੋ ਜਾਂਦੀਆਂ ਹਨ ।ਸ਼ਹਿਰਾ ਦੇ ਝੁਗੀ ਝੋਪੜੀ ਖੇਤਰ ਵਿਚ ਰਹਿਣ ਵਾਲੀਆਂ ਔਰਤਾਂ ਨੂੰ ਤਾਂ ਗਰੀਬੀ ਦੀ ਮਾਰ ਦੇ ਨਾਲ ਕਈ ਵਾਰ ਨਸੇੜੀ ਪਤੀ ਵ¤ਲੌ ਕੀਤੇ ਜਾਂਦੇ ਅਣ ਮਨੁ¤ਖੀ ਜ਼ੁਲਮਾਂ ਦਾ ਵੀ ਸ਼ਿਕਾਰ ਹੋਣਾ ਪੈਂਦਾ ਹੈ। ਮਹਿਲਾ ਸਸ਼ਕਤੀਕਰਨ ਵਿ¤ਚ ਸਭ ਤੋਂ ਪਹਿਲਾਂ ਓਹਨਾਂ ਔਰਤਾਂ ਨੂੰ ਅ¤ਗੇ ਆਉਣਾ ਪਵੇਗਾ ਜੋ ਆਪਣੇ ਹ¤ਕਾਂ ਤੋਂ ਪਹਿਲਾਂ ਤੋਂ ਹੀ ਜਾਣੂ ਹੈ ਅਤੇ ਪਿੰਡਾਂ ਅਤੇ ਸ਼ਹਿਰਾਂ ਵਿ¤ਚ ਰਹਿ ਰਹੀਆਂ ਉਹਨਾਂ ਔਰਤਾਂ ਨੂੰ ਜਾਗਰੂਕ ਅਤੇ ਸਿ¤ਖਿਅਕ ਕਰਨ ਵਿ¤ਚ ਆਪਣਾ ਬਣਦਾ ਯੋਗਦਾਨ ਪਾਉਣ ਜੋ ਆਪਣੇ ਪਿਛੋਕੜ ਜਾਂ ਕਿਸੇ ਹੋਰ ਕਰਨ ਕਰਕੇ ਇਹਨਾਂ ਹ¤ਕਾਂ ਅਤੇ ਆਪਣੀ ਤਾਕਤ ਬਾਰੇ ਜਾਣਕਾਰੀ ਤੋਂ ਵਾਂਝੀਆਂ ਰਹਿ ਗਈਆਂ ਹਨ। ਸਮਾਂ ਆ ਗਿਆ ਹੈ ਕਿ ਔਰਤਾਂ ਦੀ ਉਸ ਜਮਾਤ ਨੂੰ ਗੁਲਾਮੀ ਦੀਆਂ ਓਹਨਾ ਜੰਜੀਰਾਂ ਤੋਂ ਮੁਕਤ ਕੀਤਾ ਜਾਵੇ ਜੋ ਮਰਦ ਪ੍ਰਧਾਨ ਸਮਾਜ ਨੇ ਆਪਣੇ ਹਿ¤ਤਾਂ ਲਈ ਉਹਨਾਂ ਦੇ ਪੈਰਾਂ ਨਾਲ ਬੰਨੀਆਂ ਸਨ । ਅ¤ਜ ਦੀ ਔਰਤ ਪ੍ਰਬੰਧਕ, ਅਫਸਰ, ਟੀ.ਵੀ. ਐਂਕਰ ,ਰੇਡੀਓ ਨਿਊਜ਼ ਰੀਡਰ, ਪਾਇਲਟ, ਮੰਤਰੀ, ਸੰਗੀਤਕਾਰ, ਪ੍ਰੋਫੈਸਰ, ਬੈੰਕ ਅਤੇ ਵ¤ਡੀਆਂ ਕੰਪਨੀਆਂ ਦੀ ਸੀ.ਈ. ਓ ਅਤੇ ਕੀ ਨਹੀਂ ਹਨ? ਉਹ ਮਹਿਲਾਵਾਂ ਜੋ ਸ¤ਚਮੁਚ ਸਸ਼ਕਤ ਹਨ ਸਭ ਤੋਂ ਪਹਿਲਾਂ ਓਹਨਾਂ ਦਾ ਫਰਜ਼ ਬਣਦਾ ਹੈ ਕਿ ਸ ਸਮਾਜ ਵਿ¤ਚਲੀ ਔਰਤਾਂ ਦੀ ਸ਼ੋਸ਼ਿਤ ਜਮਾਤ ਨੂੰ ਵੀ ਆਪਣੇ ਹ¤ਕਾਂ ਤੋਂ ਜਾਗਰੂਕ ਕਰਵਾਏ। ਔਰਤ ਨੂੰ ਇਹ ਧਾਰਨਾ ਆਪਣੇ ਦਿਲ ਵਿਚੋਂ ਕ¤ਢਣੀ ਪਵੇਗੀ ਕਿ ਉਸ ਨੇ ਮਰਦ ਦੇ ਬਰਾਬਰ ਬਣਨਾ ਹੈ, ਕੁਦਰਤ ਨੇ ਔਰਤ ਨੂੰ ਕੁਝ ਅਜਿਹਿਆਂ ਵਿਸ਼ੇਸ਼ਤਾਵਾਂ ਦਿ¤ਤੀਆਂ ਹਨ ਜੋ ਉਸ ਨੂੰ ਮਰਦ ਦੇ ਮੁਕਾਬਲੇ ਵਧੇਰੇ ਸਿਰਜਕ ਸਿ¤ਧ ਕਰਦੀਆਂ ਹਨ । ਔਰਤ ਦੀ ਮੁਕਤੀ ਦਾ ਅਰਥ ਮਰਦ ਨਾਲ ਬਰਾਬਰੀ ਨਹੀਂ ਸਗੋ ਆਪਣੇ ਹਿ¤ਸੇ ਦੇ ਮਨੁ¤ਖੀ ਹ¤ਕ ਪ੍ਰਾਪਤ ਕਰਨਾ ਹੈ। ਮਹਿਲਾ ਸਸ਼ਕਤੀਕਰਨ ਲਈ ਲੜਕੀਆਂ ਦੇ ਨਾਲ ਨਾਲ ਲੜਕਿਆਂ ਨੂੰ ਵੀ ਉਚਿ¤ਤ ਸੇਧ, ਸੰਸਕਾਰ, ਪਰਵਰਿਸ਼ ਦੇਣ ਦੀ ਲੋੜ ਹੈ, ਸਾਡੇ ਸਿ¤ਖਿਆ ਪਾਠਕ੍ਰਮ ਅਕਾਦਮਿਕ ਦੇ ਨਾਲ ਨਾਲ ਸਾਡੇ ਬ¤ਚਿਆਂ ਨੂੰ ਪੜ੍ਹਾਈ ਦੇ ਸ਼ੁਰੂਆਤੀ ਦਿਨ੍ਹਾਂ ਤੋਂ ਲੈਕੇ ਪੜ੍ਹਾਈ ਖ਼ਤਮ ਹੋਣ ਤ¤ਕ ਲਿੰਗ ਬਰਾਬਰਤਾ ਵਰਗੇ ਵਿਸ਼ੇ ਪੜ੍ਹਾਏ ਜਾਣੇ ਚਾਹੀਦੇ ਹਨ। ਮਾਪਿਆਂ ਦੇ ਤੌਰ ਤੇ ਵੀ ਸਾਡਾ ਫ਼ਰਜ਼ ਬਣਦਾ ਹੈ ਕਿ ਜਿੰਵੇ ਘਰੋਂ ਬਾਹਰ ਜਾ ਰਹੀਆਂ ਆਪਣੀਆਂ ਧੀਆਂ ਨੂੰ ਅਸੀਂ ਬਾਪ ਦੀ ਪ¤ਗ ਸੰਭਾਲਣ ਪ੍ਰਤੀ ਜੋ ਹਿਦਾਇਤਾਂ ਦੇਂਦੇ ਹਾਂ ਹਾਂ ਉਸ ਤੋਂ ਵ¤ਧ ਹਿਦਾਇਤਾਂ ਅਸੀਂ ਇਸ ਸਬੰਧ ਵਿ¤ਚ ਆਪਣੇ ਪੁ¤ਤਰਾਂ ਨੂੰ ਦੇਈਏ। ਜੇ ਅਸੀਂ ਸ¤ਚਮੁ¤ਚ ਹੀ ਆਪਣੇ ਦੇਸ਼ ਨੂੰ ਵਿਕਸਿਤ ਦੇਸ਼ ਬਣਾਉਣਾ ਚਾਹੁੰਦੇ ਹਾਂ ਤਾਂ ਔਰਤਾਂ, ਮਰਦਾਂ, ਸਰਕਾਰਾਂ ਅਤੇ ਕਾਨੂੰਨਾਂ ਦੇ ਯਤਨਾਂ ਦੇ ਨਾਲ ਮਹਿਲਾਵਾਂ ਨੂੰ ਸਮਰ¤ਥ ਬਣਾਉਣਾ ਬਹੁਤ ਜ਼ਰੂਰੀ ਹੈ।

WRITTEN BY