Skip to content
Independent perspectives. Global stories.
BREAKING

ਰਾਜਨੀਤੀ ਵਾਪਾਰ ਹੁਣ ਬਣ ਚੁੱਕੀ, ਕੋਈ ਪੁੱਛੇ ਨਾ ਸੇਵਾ, ਕੁਰਬਾਨੀਆਂ ਨੂੰ

Share this story

ਖ਼ਬਰ ਹੈ ਕਿ ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁਖ ਮੰਤਰੀ ਨੇ ਕਿਹਾ ਹੈ ਕਿ ਠਰਾਜਨੀਤੀ ਹੁਣ ਬਦਲਾਖੋਰੀ ਤੇ ਦੂਸ਼ਣਬਾਜੀ ਰਹਿ ਗਈ ਹੈ ਅਤੇ ਇਕ ਦੂਜੇ ਦੀ ਨਿੰਦਾ ਕਰਨਾ ਹੀ ਰਾਜਨੀਤੀ ਬਣ ਗਈ ਹੈ। ਕਾਂਗਰਸੀ ਵਰਕਰ ਆਪਸ ਵਿਚ ਬਹਿਸ ਕਰ ਰਹੇ ਹਨ। ਕਰਜ਼ਾ ਮਾਫੀ ਤੇ ਉਹਨਾ ਕਿਹਾ ਕਿ ਕੈਪਟਨ ਨੇ ਗੁਟਕਾ ਸਾਹਿਬ ‘ਤੇ ਹਥ ਰਖਕੇ ਕੁਝ ਨਹੀਂ ਕੀਤਾ। ਤੇਲ ਦੀਆਂ ਵਧ ਰਹੀਆਂ ਕੀਮਤਾਂ ‘ਤੇ ਉਹਨਾ ਕਿਹਾ ਕਿ ਕਿਸਾਨਾਂ ਦੀ ਹਾਲਤ ਬਦਤਰ ਹੋ ਚੁਕੀ ਹੈ ਤੇ ਕਿਸਾਨਾਂ ਨੂੰ ਦੋਹਰੀ ਮਾਰ ਪੈ ਰਹੀ ਹੈ। ਉਹਨਾ ਕਿਹਾ ਕਿ ਕਾਂਗਰਸ ਦੀ ਸਰਕਾਰ ਸਿਰਫ ਬਿਆਨ ਬਾਜੀ ਕਰ ਰਹੀ ਹੈ ਕੁਝ ਕਰਨਾ ਹੀ ਨਹੀਂ ਚਾਹੁੰਦੀ।
ਬਾਦਸ਼ਾਹੋ, ਸਮਾਂ ਬੜਾ ਬਲਵਾਨ ਆ। ਜਦੋਂ ਬਾਦਲਾਂ ਦੀ ਤੂਤੀ ਬੋਲਦੀ ਸੀ, ਸਭੋ ਕੁਝ ਜਾਇਜ ਸੀ! ਮਾਫੀਆ ਜਾਇਜ ਸੀ। ਰੇਤਾ ਬਜ਼ਰੀ ਖਨਣ ਜਾਇਜ ਸੀ। ਕੁਰਪਸ਼ਨ ਜਾਇਜ ਸੀ। ਕਿਸਾਨ ਖੁਦਕੁਸ਼ੀਆਂ ਜਾਇਜ ਸਨ। ਦਲ-ਬਦਲੀ ਜਾਇਜ ਸੀ। ਵਿਰੋਧੀਆਂ ਉਤੇ ਝੂਠੇ ਕੇਸ ਜਾਇਜ ਸਨ। ਹੁਣ ਬਾਦਲ ਠਲੰਬੀਠਬੈਠੇ ਆ, ਪੁਰਾਣੇ ਦਿਨ ਯਾਦ ਕਰਦੇ ਆ। ਕੌੜੀ ਵੇਲ ਵਾਂਗਰ ਵਧੀ ਮਹਿੰਗਾਈ ਦਾ ਅਹਿਸਾਸ ਵੀ ਕਰਦੇ ਆ। ਕਿਸਾਨਾਂ ਦੀ ਬਦਤਰ ਹਾਲਤ ਵੀ ਉਹਨਾ ਨੂੰ ਯਾਦ ਆਉਣ ਲਗੀ ਆ। ਅਤੇ ਸਭ ਤੋਂ ਵਧ ਗਲ ਇਹ ਕਿ ਲੋਕਤੰਤਰ ਵਿਚ ਲੋਕਾਂ ਨੂੰ ਪੈਣ ਵਾਲੇ ਧਕਿਆਂ ਦਾ ਨਫ਼ਾ ਨੁਕਸਾਨ ਵੀ ਉਹਨਾ ਨੂੰ ਸਮਝ ਆਉਣ ਲਗ ਪਿਆ ਹੈ ਤੇ ਆਪਣੀਆਂ ਕੀਤੀਆਂ ਸੇਵਾ, ਕੁਰਬਾਨੀਆਂ ਦੀ ਯਾਦ ਵੀ ਉਹਨਾ ਨੂੰ ਸਤਾਉਣ ਲਗ ਪਈ ਹੈ।
ਰਾਜਨੀਤੀ ਚਾਲਬਾਜੀਆਂ ਦਾ ਨਾਮ ਹੈ। ਰਾਜਨੀਤੀ ਬੇਈਮਾਨੀ ਦਾ ਨਾਮ ਹੈ। ਰਾਜਨੀਤੀ ਇਕ ਦੂਜੇ ਨੂੰ ਮਿਧਕੇ ਜਸ਼ਨ ਮਨਾਉਣ ਦਾ ਨਾਮ ਹੈ। ਰਾਜਨੀਤੀ ਅਪਰਾਧੀਕਰਨ ਦੀ ਪ੍ਰਵਾਨਗੀ ਦਾ ਦੂਜਾ ਨਾਮ ਹੈ। ਅਤੇ ਰਾਜਨੀਤੀ ਸਤਾ ਦੇ ਦੁਰਉਪਯੋਗ ਦਾ ਨਾਮ ਆ।
ਬਾਦਸ਼ਾਹੋ! ਰਾਜਨੀਤੀ ਵਪਾਰ ਆ, ਜਿਥੇ ਨਾ ਕੋਈ ਸੇਵਾ ਨੂੰ ਪੁਛਦਾ ਨਾ ਕਰਬਾਨੀਆਂ ਨੂੰ। ਉਂਜ ਭਾਈ ਉਹ ਸੇਵਾ ਕਾਹਦੀ ਰਹੀ ਜਦੋਂ ਲੋਕ ਸੇਵਾ ਦੇ ਨਾਮ ਤੇ ਗਦੀ ਹਥਿਆ ਲਈ, ਪੰਜ ਵੇਰ ਵਡੀ ਕੁਰਸੀ ਦਾ ਆਨੰਦ ਮਾਣ ਲਿਆ। ਰਾਜਨੀਤੀ ਤਾਂ ਵਪਾਰ ਆ ਕਿਸੇ ਕਵੀ ਦੇ ਕਹਿਣ ਵਾਂਗਰ, ਠਰਾਜਨੀਤੀ ਵਾਪਾਰ ਹੁਣ ਬਣ ਚੁਕੀ, ਕੋਈ ਪੁਛੇ ਨਾ ਸੇਵਾ, ਕੁਰਬਾਨੀਆਂ ਨੂੰਠ। ਹੈ ਕਿ ਨਾ ਬਾਦਸ਼ਾਹੋ!!
ਪਿੰਡ ਵਸਿਆ ਨਹੀਂ ਉਚਕੇ ਪਹਿਲੋਂ ਹੀ ਆ ਗਏ।
ਖ਼ਬਰ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਵਲੋਂ ਵਿਰੋਧੀ ਧਿਰ ਨੂੰ ਇਕਠਾ ਕਰਨ ਦੀਆਂ ਕੋਸ਼ਿਸ਼ਾਂ ਆਰੰਭ ਹੋ ਗਈਆਂ ਹਨ। ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰਸਿਧ ਵਕੀਲ ਐਚ ਐਸ ਫੂਲਕਾ ਨੇ ਧਮਕੀ ਦਿਤੀ ਹੈ ਕਿ ਜੇ ਅਰਵਿੰਦ ਕੇਜਰੀਵਾਲ ਕਿਸੇ ਵੀ ਅਜਿਹੇ ਗਠ ਜੋੜ ਵਿਚ ਸ਼ਾਮਲ ਹੋਏ ਜਿਸ ਵਿਚ ਕਾਂਗਰਸ ਹੈ ਤਾਂ ਉਹ ਪਾਰਟੀ ਤੋਂ ਅਸਤੀਫਾ ਦੇ ਦੇਣਗੇ। ਫੂਲਕਾ 1984 ਦੇ ਸਿਖ ਵਿਰੋਧੀ ਦੰਗੇ ਮਾਮਲਿਆਂ ‘ਚ ਸਿਖਾਂ ਵਲੋਂ ਪੈਰਵੀ ਕਰ ਰਹੇ ਹਨ। ਆਪ ਵਿਧਾਇਕ ਤੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕਾਂਗਰਸ ਦੇ ਵਿਰੋਧੀ ਧਿਰ ਨੂੰ ਇਕਠਾ ਕਰਨ ਦੇ ਯਤਨਾਂ ਦਾ ਸਵਾਗਤ ਕੀਤਾ ਸੀ। ਇਸੇ ਕਾਰਨ ਫੂਲਕਾ ਨੇ ਆਪਣਾ ਪ੍ਰਤੀਕਰਮ ਪੇਸ਼ ਕੀਤਾ।
ਕਰ-ਨਾਟਕ ‘ਚ ਤਮਾਸ਼ਾ ਹੋਇਆ। ਕਰ-ਨਾਟਕ ‘ਚ ਨੇਤਾਵਾਂ ਦੀ ਜੁੰਡਲੀ ਜੁੜੀ। ਤਰ੍ਹਾਂ-ਤਰ੍ਹਾਂ ਦੇ ਲੋਕ, ਤਰ੍ਹਾਂ-ਤਰ੍ਹਾਂ ਦੀ ਬੋਲੀ। ਇਕੋ ਗਲ ਸਾਂਝੀ ਠਨੇਤਾਵਾਂ ਦੀ ਟੋਲੀ ਇਕੋ ਬੋਲੀਠ। ਮੋਦੀ ਹਟਾਉ-ਦੇਸ਼ ਬਚਾਉ। ਸਭ ਕਾ ਸਾਥ-ਸਭ ਕਾ ਵਿਕਾਸ ਹੋ ਚੁਕਾ। ਦੰਗੇ ਵਧ ਗਏ, ਮਹਿੰਗਾਈ ਵਧ ਗਈ। ਲੁਟ ਵਧ ਗਈ। ਮਾਰ-ਕੁਟ ਵਧ ਗਈ। ਆਤਮ ਹਤਿਆ ਵਧ ਗਈ। ਚਲੋ ਇਕਠੇ ਹੋਈਏ। ਪਲਟੀ ਮਾਰੀਏ। ਹਈਸ਼ਾ ਆਖੀਏ! ਸਪਾ-ਬਸਪਾ ਏਕ ਸਾਥ। ਕਾਂਗਰਸ- ਜੇ ਡੀ ਪੀ ਏਕ ਸਾਥ। ਗਾਂਧੀ ਮਾਡਲ ਲਿਆਈਏ ਜਾਂ ਨਹਿਰੂ ਵਾਦੀ ਮਾਡਲ ਜਾਂ ਜੇ ਪੀ ਮਾਡਲ ਲਿਆਈਏ ਪਰ ਰਾਸ਼ਟਰਵਾਦੀ ਮਾਡਲ ਨੂੰ ਭਜਾਈਏ, ਦੇਸ਼ ਬਚਾਈਏ!
ਕੇਜਰੀਵਾਲ ਵੀ ਆਇਆ। ਸੋਨੀਆ ਵੀ। ਮਾਇਆ ਵੀ ਆਈ। ਨਾਇਡੂ ਵੀ। ਸ਼ਰਦ ਵੀ ਆਇਆ, ਮਮਤਾ ਵੀ ਆਈ। ਅਖਿਲੇਸ਼ ਵੀ ਆਇਆ ਤੇ ਕਾਕਾ ਯਾਦਵ ਵੀ! ਰਾਹੁਲ ਤਾਂ ਆਉਣਾ ਹੀ ਸੀ!
ਫੋਟੋ ਖਿਚੀਆਂ। ਮੁਸਕਰਾਹਟਾਂ ਵੰਡੀਆਂ। ਬੰਗਲੀਆਂ ਪਾਈਆਂ।ਸ਼ਾਹੀ ਭੋਜਨ ਛਕਿਆ। ਤੇ ਮੁੜੇ ਘਰਾਂ ਨੂੰ। ਹਾਲੇ ਕਰ-ਨਾਟਕੋਂ ਦਿਲੀ ਹੀ ਪਰਤੇ ਸਨ ਕਿ ਘੁਰ-ਘੁਰ ਆਵਾਜ਼ਾਂ ਆਉਣ ਲਗੀਆਂ। ਕਾਂਗਰਸ ਚੰਗੀ ਨਹੀਂ। ਮਾਇਆ ਮਾੜੀ ਹੈ! ਲਾਲੂ ਨਿਕੰਮਾ ਹੈ। ਸਰਸਰਾਹਟ ਜਾਰੀ ਹੈ। ਕੰਮ ਸ਼ੁਰੂ ਹੋਇਆਂ ਨਹੀਂ ਕਿ ਖਿਲਰਣਾ ਸ਼ੁਰੂ ਹੋ ਗਿਆ। ਪਿੰਡ ਵਸਿਆ ਨਹੀਂ ਉਚਕੇ ਪਹਿਲੋਂ ਹੀ ਆ ਗਏ। ਬੰਧਨ ਹੋਇਆ ਨਹੀਂ, ਤੜਕ ਦੀ ਸਰਸਰਾਹਟ ਪਹਿਲਾਂ ਹੀ !
ਤਾਂ ਕੀ ਹੋਇਆ?
ਖ਼ਬਰ ਹੈ ਕਿ ਬਿਆਸ ਦਰਿਆ ‘ਚ ਸ਼ੀਰਾ ਵਹਾਏ ਜਾਣ ਕਾਰਨ ਫੈਲੇ ਪ੍ਰਦੂਸ਼ਣ ਦੇ ਮਾਮਲੇ ‘ਚ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਚਢਾ ਮਿਲ ਨੂੰ 5 ਕਰੋੜ ਰੁਪਏ ਦਾ ਜੁਰਮਾਨਾ ਤੇ ਇਸ ਲਈ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ ਫੌਜੀਦਾਰੀ ਮੁਕਦਮਾ ਦਰਜ ਕਰਨ ਅਤੇ ਅਗਲੇ ਹੁਕਮਾਂ ਤਕ ਤਿੰਨੇ ਮਿਲਾਂ ਬੰਦ ਰਖਣ ਦੇ ਹੁਕਮ ਜਾਰੀ ਕੀਤੇ ਹਨ। ਪੀ ਪੀ ਸੀ ਬੀ ਦਾ ਤਰਕ ਹੈ ਕਿ ਮਿਲ ਪ੍ਰਬੰਧਕਾਂ ਦੀ ਲਾਪਰਵਾਹੀ ਕਾਰਨ ਜੰਗਲੀ ਜੀਵ ਜੰਤੂ ਤੇ ਵਾਤਾਵਰਨ ਦਾ ਵਡਾ ਨੁਕਸਾਨ ਹੋਇਆ ਹੈ। ਇਸੇ ਦੌਰਾਨ ਮਿਲ ਪ੍ਰਬੰਧਕਾਂ ਨੇ ਆਪਣਾ ਪਖ ਦਸਦਿਆਂ ਸਾਰੇ ਮਾਮਲੇ ਨੂੰ ਇਕ ਹਾਦਸਾ ਦਸਿਆ ਹੈ ਅਤੇ ਕਿਹਾ ਹੈ ਕਿ ਮਿਲ ਵਿਚੋਂ ਕੋਈ ਜ਼ਹਿਰੀਲਾ ਪਦਾਰਥ ਦਰਿਆ ਵਿਚ ਨਹੀਂ ਗਿਆ ਸਗੋਂ ਇਹ ਇਕ ਆਰਸੈਨਿਕ ਪਦਾਰਥ ਸੀ, ਜਿਸ ਦੇ ਨਿਕਲਣ ਨਾਲ ਮਿਲ ਨੂੰ ਆਰਥਿਕ ਨੁਕਸਾਨ ਹੋਇਆ ਹੈ।
ਭਾਰਤ ਮਹਾਨ ਦੀ 275 ਨਦੀਆਂ ਪ੍ਰਦੂਸ਼ਤ ਹਨ ਤਾਂ ਕੀ ਹੋਇਆ? ਨਦੀਆਂ ਵਿਚ ਗੰਦੇ ਨਾਲੇ, ਨਾਲੀਆਂ ਦਾ ਪਾਣੀ ਪਾਇਆ ਜਾਂਦਾ ਤਾਂ ਕੀ ਹੋਇਆ? ਨਦੀਆਂ ‘ਚ ਮਰੇ ਹੋਏ ਪਸ਼ੂ, ਨਦੀਆਂ ‘ਚ ਮਰੇ ਹੋਏ ਬੰਦੇ, ਨਦੀਆਂ ‘ਚ ਕੈਮੀਕਲ, ਨਦੀਆਂ ‘ਚ ਸ਼ੀਰਾ, ਨਦੀਆਂ ‘ਚ ਕੂੜ-ਕਵਾੜ, ਨਦੀਆਂ ‘ਚ ਟੂਣੇ-ਟੋਟਕੇ ਦਾ ਸਮਾਨ ਸੁਟਿਆ ਜਾਂਦਾ ਤਾਂ ਕੀ ਹੋਇਆ? ਭਾਈ ਜੇ, ਗੰਗਾ ਸਭੋ ਕੁਝ ਬਰਦਾਸ਼ਤ ਕਰਦੀ ਹੈ ਤਾਂ ਬਾਕੀ ਨਦੀਆਂ ਵੀ ਬਰਦਾਸ਼ਤ ਕਰਨ! ਕੁਦਰਤ ਨੇ ਮਨੁਖੀ ਕਰਤੂਤਾਂ ਨੂੰ ਬਰਦਾਸ਼ਤ ਵੀ ਤਾਂ ਕੀਤਾ ਹੋਇਆ। ਨਦੀ ‘ਚ ਮਛੀ ਹੈ। ਨਦੀ ‘ਚ ਹੋਰ ਜਾਨਵਰ ਹਨ। ਜਿਵੇਂ ਭਾਰਤੀ ਸੜਕਾਂ ਉਤੇ ਤੁਰਦਿਆਂ ਬੰਦਾ ਆਪਣੀ ਜਾਨ ਦਾ ਆਪ ਜ਼ੁੰਮੇਵਾਰ ਆ, ਇਵੇਂ ਹੀ ਨਦੀ ‘ਚ ਮਛੀਆਂ, ਜਾਨਵਰ, ਆਪਣੀ ਜਾਨ ਦੇ ਆਪ ਜ਼ੁੰਮੇਵਾਰ ਹਨ। ਜ਼ਰੂਰ ਉਹਨਾ ਪਾਣੀ ‘ਚ ਹੀ ਰਹਿਣਾ, ਐਡੀ ਤਰਕੀ ਕਰ ਲਈ ਆ ਮਨੁਖ ਨੇ, ਪਸ਼ੂ ਪੰਛੀ ਵੀ ਕਰਨ! ਨਹੀਂ ਪਾਣੀ ਲਭਦਾ, ਤਾਂ ਕੋਈ ਠਗਿਆਨ ਗੰਗਾਠ ਸਿਰਜ ਲੈਣ। ਜਿਵੇਂ ਮਨੁਖ ਨੇ ਆਪਣੀ ਜਾਨ ਬਚਾਉਣ ਅਤੇ ਗੁਆਚਣ ਲਈ ਜਹਾਜ ਸਿਰਜੇ, ਕੰਪਿਊਟਰ ਸਿਰਜਿਆ ਤੇ ਪਤਾ ਨਹੀਂ ਹੋਰ ਕੀ ਕੁਝ। ਇਥੇ ਚਢਿਆਂ, ਰਾਣਿਆਂ, ਵੇਦੰਤਿਆਂ, ਬਿਰਲਿਆਂ, ਟਾਟਿਆਂ ਤਾਂ ਧੰਨ ਕਮਾਉਣਾ ਆ, ਕਿਸੇ ਦੀ ਜਾਨ ਦਾ ਉਹਨਾ ਨੂੰ ਕੀ ਵਾਹ ਵਾਸਤਾ। ਤਾਂ ਕੀ ਹੋਇਆ ਜੇ ਲਖ ਮਛੀ ਸ਼ੀਰੇ ਨਾਲ ਮਰ ਗਈ! ਲਖ ਬੰਦਾ ਵੀ ਮਰ ਜਾਊ ਤਾਂ ਭਲਾ ਕੀ ਹੋ ਜਾਊ?
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਭਾਰਤ ਵਿਚ ਸੰਨ 2014-15 ਵਿਚ 4.65 ਕਰੋੜ ਪੇਂਡੂ ਪਰਿਵਾਰ ਬੇਰੁਜ਼ਗਾਰ ਸਨ। ਸਾਲ 2015-16 ‘ਚ ਇਹ ਸੰਖਿਆ ਵਧਕੇ 5.6 ਕਰੋੜ ਹੋ ਗਈ ਅਤੇ 2016-17 ਵਿਚ ਇਹ ਸੰਖਿਆ ਵਧਕੇ 5.69 ਕਰੋੜ ਪੁਜ ਗਈ।
ਇਕ ਵਿਚਾਰ
ਕਿਸੇ ਦੀ ਗਲ ਸਮਝਣ ਦੇ ਮੰਤਵ ਨਾਲ ਸੁਨਣੀ ਚਾਹੀਦੀ ਹੈ ਨਾ ਕਿ ਜਵਾਬ ਦੇਣ ਦੇ ਇਰਾਦੇ ਨਾਲ।….
– ਸਟੀਫਨ ਕੌਬੀ

WRITTEN BY