Skip to content
Independent perspectives. Global stories.
BREAKING

ਸ਼ਾਹਕੋਟ ਦੇ ਵੋਟਰ ਸਾਹਿਬਾਨ ਸ. ਸੁਲੱਖਣ ਸਿੰਘ ਦੇ ਹੱਕ ’ਚ ਵੋਟਾਂ ਭੁਗਤਾਕੇ ਸਮਾਜ ਪੱਖੀ ਮਾਹੌਲ ਉਸਾਰਨ ’ਚ ਭੂਮਿਕਾ ਨਿਭਾਉਣ

Share this story

ਫ਼ਤਹਿਗੜ੍ਹ ਸਾਹਿਬ – ‘‘ਸ਼ਾਹਕੋਟ ਚੋਣ ਹਲਕੇ ਵਿਚ ਵੋਟਾਂ 28 ਮਈ ਨੂੰ ਪੈਣੀਆ ਹਨ, ਵੋਟਰਾਂ ਕੋਲ ਸੋਚਣ-ਸਮਝਣ ਅਤੇ ਫਿਰ ਨਿਰਪੱਖਤਾ ਨਾਲ ਸਹੀ ਫੈਸਲਾ ਕਰਨ ਲਈ ਅਜੇ ਦੋ ਦਿਨ ਬਾਕੀ ਹਨ । ਇਨ੍ਹਾਂ ਦੋ ਦਿਨਾਂ ਵਿਚ ਕਾਂਗਰਸ, ਬਾਦਲ-ਬੀਜੇਪੀ ਅਤੇ ਆਮ ਆਦਮੀ ਪਾਰਟੀ ਆਦਿ ਗੈਰ-ਸਮਾਜਿਕ ਕਾਰਵਾਈਆ ਕਰਨ ਵਾਲੀਆ ਜਮਾਤਾਂ ਵੱਲੋਂ ਵੱਡੀ ਗਿਣਤੀ ਵਿਚ ਧਨ-ਦੌਲਤਾਂ ਦੇ ਭੰਡਾਰ ਅਤੇ ਨਸ਼ੀਲੀਆਂ ਵਸਤਾਂ ਦੇ ਜਖੀਰੇ ਵੰਡਣ ਦੇ ਅਮਲ ਕਰਕੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ । ਭਾਵੇ ਸ਼ਾਹਕੋਟ ਇਕ ਹਲਕੇ ਦੀ ਚੋਣ ਨਾਲ ਹਕੂਮਤੀ ਪੱਧਰ ਜਾਂ ਸਮਾਜ ਵਿਚ ਕੋਈ ਵੱਡੀ ਤਬਦੀਲੀ ਨਹੀਂ ਹੋ ਸਕੇਗੀ, ਪਰ ਜੇਕਰ ਸ਼ਾਹਕੋਟ ਦੇ ਸੂਝਵਾਨ ਵੋਟਰ ਆਪਣੇ ਵੋਟ ਹੱਕ ਦੀ ਨਿਰਭੈਤਾ, ਦ੍ਰਿੜਤਾ ਅਤੇ ਇਮਾਨਦਾਰੀ ਨਾਲ ਵਰਤੋਂ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਭਾਰਤੀ ਮੁਕਤੀ ਪਾਰਟੀ ਦੇ ਸਾਂਝੇ ਉਮੀਦਵਾਰ ਸ. ਸੁਲੱਖਣ ਸਿੰਘ ਨੂੰ ਆਪਣੀਆ ਵੋਟਾਂ ਦੇ ਕੇ ਕਾਮਯਾਬ ਕਰਨ ਦੇ ਮਿਸ਼ਨ ਦੀ ਪ੍ਰਾਪਤੀ ਕਰ ਲੈਣ ਤਾਂ ਅਜਿਹਾ ਅਮਲ ਪੰਜਾਬ ਨਿਵਾਸੀਆ ਨੂੰ ਇਕ ਨਿੱਗਰ, ਦ੍ਰਿੜਤਾ ਪੂਰਵਕ ਸੰਦੇਸ਼ ਦੇਣ ਅਤੇ ਆਉਣ ਵਾਲੀਆ 2019 ਦੀਆਂ ਲੋਕ ਸਭਾ ਚੋਣਾਂ ਲਈ ਇਕ ਸਮਾਜ ਪੱਖੀ ਨਿਗਰ ਸੋਚ ਸਿਰਜਣ ਵਿਚ ਮੋਹਰੀ ਹੋ ਕੇ ਵੱਡੀ ਭੂਮਿਕਾ ਨਿਭਾਅ ਸਕੇਗਾ ।ੂ ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਅਤੇ ਸ. ਸੁਰਿੰਦਰ ਸਿੰਘ ਅਕਾਲਗੜ੍ਹ ਬੋਰਾਂ ਸਦਰ-ਏ-ਖ਼ਾਲਿਸਤਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਾਂਝੇ ਤੌਰ ਤੇ ਸ਼ਾਹਕੋਟ ਦੇ ਵੋਟਰਾਂ ਨੂੰ ਪਾਰਟੀ ਅਤੇ ਕੌਮ ਦੇ ਬਿਨ੍ਹਾਂ ਤੇ ਇਕ ਸੰਜ਼ੀਦਾ ਭਰੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਲੰਮੇਂ ਸਮੇਂ ਤੋਂ ਸਮਾਜਿਕ ਕੁਰੀਤੀਆ ਨੂੰ ਖ਼ਤਮ ਕਰਨ ਅਤੇ ਇਥੋਂ ਦੇ ਸਮਾਜ ਵਿਚ ਉਚੇ-ਸੁੱਚੇ ਇਖ਼ਲਾਕ ਵਾਲੀਆ ਇਖ਼ਲਾਕੀ ਪਿਰਤਾ ਨੂੰ ਮਜ਼ਬੂਤ ਕਰਨ ਵਿਚ ਸਰਗਰਮ ਹੈ ਅਤੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਉਚੇਚੇ ਤੌਰ ਤੇ ਪੂਰੇ ਭਾਰਤ ਅਤੇ ਪੰਜਾਬ ਵਿਚ ਇਕ ਸਾਫ਼-ਸੁਥਰਾਂ, ਰਿਸ਼ਵਤ ਤੋਂ ਰਹਿਤ ਇਨਸਾਫ਼ ਪਸੰਦ ਸਰਬਸਾਂਝਾ ਰਾਜ ਪ੍ਰਬੰਧ ਕਾਇਮ ਕਰਨ ਅਤੇ ਸਿੱਖ ਕੌਮ ਦੇ ਬਿਨ੍ਹਾਂ ਤੇ ਵੱਖਰਾਂ ਆਜ਼ਾਦ ਮੁਲਕ ਕਾਇਮ ਕਰਨ ਲਈ ਜ਼ਿੰਮੇਵਾਰੀਆ ਨਿਭਾਉਦੇ ਆ ਰਹੇ ਹਨ । ਇਸ ਲਈ ਇਥੋਂ ਦੇ ਮਾਹੌਲ ਨੂੰ ਮਨੁੱਖਤਾ ਤੇ ਇਨਸਾਨੀਅਤ ਪੱਖੀ ਰੱਖਣ ਹਿੱਤ ਅਤੇ 2019 ਦੀਆਂ ਲੋਕ ਸਭਾ ਚੋਣਾਂ ਵਿਚ ਉਚੇ-ਸੁੱਚੇ ਇਖ਼ਲਾਕ ਵਾਲੇ ਉਮੀਦਵਾਰਾਂ ਨੂੰ ਜਿਤਾਉਣ ਦੀ ਸੋਚ ਅਧੀਨ ਇਹ ਜ਼ਰੂਰੀ ਹੈ ਕਿ ਸ਼ਾਹਕੋਟ ਦੇ ਵੋਟਰ ਦ੍ਰਿੜਤਾ ਨਾਲ ਸ. ਸੁਲੱਖਣ ਸਿੰਘ ਦੇ ਹੱਕ ਵਿਚ ਆਪੋ-ਆਪਣੀਆ ਵੋਟਾਂ ਭੁਗਤਾਕੇ ਸ. ਮਾਨ ਦੀ ਸਖਸ਼ੀਅਤ ਅਤੇ ਸੋਚ ਨੂੰ ਮਜ਼ਬੂਤ ਕਰਨ ਵਿਚ ਯੋਗਦਾਨ ਪਾਉਣ । ਅਜਿਹਾ ਅਮਲ ਕਰਨ ਨਾਲ ਹੀ ਪੰਜਾਬ ਦੇ ਨਿਵਾਸੀ ਇਥੇ ਇਕ ਅੱਛਾ ਨਿਜਾਮ ਪ੍ਰਬੰਧ ਕਾਇਮ ਕਰਨ ਵਿਚ ਮੋਹਰੀ ਸਾਬਤ ਹੋਣਗੇ । ਜੋ ਇਥੋਂ ਦੀ ਫਿਜਾ ਨੂੰ ਚੌਪੱਖਾ ਤੋਂ ਮਨੁੱਖਤਾ ਪੱਖੀ ਬਣਾਉਣ ਅਤੇ ਬਰਾਬਰਤਾ ਦਾ ਰਾਜ ਪ੍ਰਬੰਧ ਕਾਇਮ ਕਰਨ ਵਿਚ ਸਹਾਈ ਹੋਣਗੇ । ਉਪਰੋਕਤ ਆਗੂਆਂ ਨੇ ਉਮੀਦ ਪ੍ਰਗਟ ਕੀਤੀ ਕਿ ਚੋਣ ਹਲਕਾ ਸ਼ਾਹਕੋਟ ਦੇ ਵੋਟਰ ਆਪਣੇ ਵੋਟ-ਹੱਕ ਦੀ ਦ੍ਰਿੜਤਾ ਨਾਲ ਸਹੀ ਵਰਤੋਂ ਕਰਕੇ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਪੱਖੀ ਮਾਹੌਲ ਉਸਾਰਣਗੇ ਅਤੇ ਆਉਣ ਵਾਲੀਆ 2019 ਦੀਆਂ ਲੋਕ ਸਭਾ ਚੋਣਾਂ ਵਿਚ ਫਿਰਕੂ ਬੀਜੇਪੀ, ਆਰ.ਐਸ.ਐਸ. ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਸਤ੍ਹਾ ਤੋਂ ਦੂਰ ਰੱਖਕੇ ਚੰਗੇ ਹੱਥਾਂ ਵਿਚ ਨਿਜਾਮੀ ਵਾਗਡੋਰ ਸੰਭਾਲਣਗੇ।
– ਪੰਜਾਬ ਟਾਇਮਜ਼ ਬਿਊਰੋ

WRITTEN BY