Skip to content
Independent perspectives. Global stories.
BREAKING

ਸ਼ਾਹਕੋਟ ਦੇ ਵੋਟਰ ਬਾਦਲ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਅਸਲੀਅਤ ਨੂੰ ਪਹਿਚਾਨਣ

Share this story

ਸ਼ਾਹਕੋਟ- ਸ਼ਾਹਕੋਟ ਦੇ ਵੋਟਰ ਬਾਦਲ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਮੂੰਹ ਲਗਾਉਣ ਤੋਂ ਗੁਰੇਜ ਕਰ ਰਹੇ ਹਨ, ਕਿਉਂਕਿ ਵਡੀਆਂ-ਵਡੀਆਂ ਮਹਿੰਗੀਆਂ ਗਡੀਆਂ ਵਿਚ ਗੰਨਮੈਨਾਂ ਦੇ ਲਾਮ-ਲਸਕਰ ਨਾਲ ਇਹ ਲੋਕ ਪਿੰਡਾਂ ਅਤੇ ਕਸਬਿਆ ਵਿਚ ਧਾੜਵੀਆ ਵਾਂਗ ਆਉਦੇ ਹਨ।। ਜਿਸ ਨਾਲ ਇਥੋਂ ਦੇ ਵੋਟਰ ਇਨ੍ਹਾਂ ਦੀ ਅਸਲੀਅਤ ਨੂੰ ਪਹਿਚਾਣਦੇ ਹੋਏ ਇਸ ਵਾਰ ਇਨ੍ਹਾਂ ਨੂੰ ਸਬਕ ਸਿਖਾਉਣ ਲਈ ਤਤਪਰ ਹਨ । ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਰਨਲ ਸਕਤਰਾਂ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅਤੇ ਸ. ਅਮਰੀਕ ਸਿੰਘ ਬਲੋਵਾਲ ਨੇ ਪਾਰਟੀ ਵਲੋਂ ਬਹੁਜਮ ਮੁਕਤੀ ਪਾਰਟੀ ਦੇ ਸਹਿਯੋਗ ਨਾਲ ਚੋਣ ਲੜ ਰਹੇ ਉਮੀਦਵਾਰ ਸ. ਸੁਲਖਣ ਸਿੰਘ ਸ਼ਾਹਕੋਟ ਦੇ ਹਕ ਵਿਚ ਪ੍ਰਚਾਰ ਕਰਦਿਆ ਵਖ-ਵਖ ਪਿੰਡਾਂ ਵਿਚ ਕਹੇ। ਉਨ੍ਹਾਂ ਅਗੇ ਕਿਹਾ ਕਿ ਸਾਡੀ ਪਾਰਟੀ ਮੁਸ਼ਕਿਲ ਹਾਲਾਤਾਂ ਅਤੇ ਨਿਮਰਤਾ ਨਾਲ ਆਪਣੀ ਗਲ ਵੋਟਰਾਂ ਨਾਲ ਕਰ ਰਹੀ ਹੈ, ਸਾਡੇ ਪਾਰਟੀ ਆਗੂ ਅਤੇ ਵਰਕਰ ਬੜੀ ਸੁਹਿਰਦਤਾ ਅਤੇ ਇਮਾਨਦਾਰੀ ਨਾਲ ਦਿਨ-ਰਾਤ ਇਕ ਕਰਕੇ ਸ. ਸੁਲਖਣ ਸਿੰਘ ਨੂੰ ਜਿਤਾਉਣ ਲਈ ਲਗੇ ਹੋਏ ਹਨ, ਪਰ ਦੂਜੇ ਪਾਸੇ ਅਖੌਤੀ ਪਾਰਟੀਆਂ ਦੇ ਆਗੂਆਂ ਨੇ ਆਪਣੇ ਰੋਹਬ, ਹੈਂਕੜ ਅਤੇ ਅਮੀਰੀ ਦਾ ਪ੍ਰਦਰਸ਼ਨ ਕਰਨਾ ਜਾਰੀ ਰਖਿਆ ਹੋਇਆ ਹੈ । ਰਬ ਦਾ ਭੈਅ, ਖੌਫ਼ ਇਨ੍ਹਾਂ ਦੇ ਨੇੜੇ-ਤੇੜੇ ਨਹੀਂ ਹੈ। ਇਨ੍ਹਾਂ ਆਗੂਆਂ ਨੇ ਅਗੇ ਕਿਹਾ ਕਿ ਜਦੋਂ ਇਨ੍ਹਾਂ ਪਾਰਟੀਆਂ ਦੇ ਆਗੂ ਧੜਾ ਬੰਨਕੇ ਪਿੰਡ ਵਿਚ ਜਾਂਦੇ ਹਨ ਤਾਂ ਇਨ੍ਹਾਂ ਦੇ ਨਾਲ ਗਏ ਵਰਕਰਾਂ ਦੇ ਇਕਠ ਨੂੰ ਸੁਬੋਧਨ ਕਰਕੇ ਵਾਪਸ ਆ ਜਾਂਦੇ ਹਨ, ਸਥਾਂਨਕ ਪਿੰਡਾਂ ਦੇ ਲੋਕ ਇਨ੍ਹਾਂ ਦੇ ਇਕਠਾਂ ਵਿਚ ਆਉਣ ਤੋਂ ਕੰਨੀ ਕਤਰਾਅ ਰਹੇ ਹਨ। ਕਿਉਂਕਿ ਕਾਂਗਰਸ, ਬਾਦਲ-ਬੀਜੇਪੀ ਆਪਸ ਵਿਚ ਮਿਲ ਜੁਲਕੇ ਵਾਰੋਵਾਰੀ ਰਾਜ ਕਰਨ ਦੀ ਨੀਤੀ ਤਹਿਤ ਅਖੋਤੀ ਬਿਆਨਬਾਜੀ ਕਰਕੇ ਲੋਕਾਂ ਦੇ ਅਖਾਂ ਵਿਚ ਘਟਾ ਪਾ ਰਹੀਆ ਹਨ । ਜੋ ਕਿ ਇਨ੍ਹਾਂ ਦੀ ਪੰਜਾਬ ਮਾਰੂ ਨੀਤੀ ਚਾਨਕਿਆ ਨੀਤੀ ਨੂੰ ਸਮਝ ਚੁਕੇ ਹਨ । ਲੋਕ ਤਬਦੀਲੀ ਲਿਆਉਣ ਦੇ ਮੂੜ ਵਿਚ ਹਨ। ਆਮ ਆਦਮੀ ਪਾਰਟੀ ਦੇ ਵੀ ਪਿਛਲੇ ਸਮੇਂ ਕੀਤੀ ਨਿਮਰਤਾ ਵਾਲੇ ਝੂਠੇ ਲਾਰੇ ਅਤੇ ਭ੍ਰਿਸ਼ਟਾਚਾਰ ਖ਼ਤਮ ਕਰਵਾਉਣ ਦੀ ਗਲ ਵੀ ਹੁਣ ਫਰੇਬ ਤੋਂ ਵਧ ਕੁਝ ਨਹੀਂ ਜਾਪਦੀਆ । ਇਨ੍ਹਾਂ ਦੀਆਂ ਅੰਦਰੂਨੀ ਸਾਂਝਾ ਅਤੇ ਆਪਣੀ ਮਿਲਵਰਤਨ ਦੀ ਬਦੌਲਤ ਪੰਜਾਬ ਬਰਬਾਦੀ ਦੇ ਕੰਢੇ ਤੇ ਜਾ ਪਹੁੰਚਿਆ ਹੈ। ਇਨ੍ਹਾਂ ਆਗੂਆਂ ਨੇ ਸ਼ਾਹਕੋਟ ਦੇ ਵੋਟਰਾਂ ਨੂੰ ਸੁਚੇਤ ਕਰਦਿਆ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਤੁਹਾਨੂੰ ਗੁੰਮਰਾਹ ਕਰਕੇ ਵੋਟਾਂ ਲੈਣ ਦੀਆਂ ਇਨ੍ਹਾਂ ਨੇ ਵਿਊਤਾ ਬਣਾ ਲਈਆ ਹਨ । ਪੈਸਾ, ਲਾਲਚ ਅਤੇ ਸ਼ਰਾਬ ਤੋਂ ਇਲਾਵਾ ਹੋਰ ਮਾਰੂ ਨਸ਼ੇ ਵੰਡਕੇ ਤੁਹਾਡੀ ਜਮੀਰ ਅਤੇ ਨੌਜ਼ਵਾਨ ਪੀੜ੍ਹੀ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਅਪਾਹਜ ਬਣਾਉਣਗੀਆ। ਅਖੀਰ ਵਿਚ ਇਨ੍ਹਾਂ ਆਗੂਆਂ ਨੇ ਸ਼ਾਹਕੋਟ ਦੇ ਵੋਟਰਾਂ ਨੂੰ ਅਪੀਲ ਕਰਦਿਆ ਕਿਹਾ ਕਿ ਸ. ਸੁਲਖਣ ਸਿੰਘ ਦੇ ਚੋਣ ਨਿਸ਼ਾਨ ਟਰੈਕਟਰ ਉਤੇ ਮੋਹਰਾਂ ਲਗਾਕੇ ਉਨ੍ਹਾਂ ਨੂੰ ਅਗੇ ਲੈਕੇ ਆਉਣ । ਜਿਸ ਨਾਲ ਇਸ ਸਮੁਚੇ ਇਲਾਕੇ ਵਿਚ ਖੁਸ਼ਹਾਲੀ ਆਵੇ।
– ਪੰਜਾਬ ਟਾਇਮਜ਼ ਬਿਊਰੋ

 

WRITTEN BY