Skip to content
Independent perspectives. Global stories.
BREAKING

ਭਾਰਤੀ ਹਕੂਮਤ ਵੱਲੋਂ ਘੱਲੂਘਾਰਾ ਜੂਨ ’84 ਸਿੱਖ ਕੌਮ ਨੂੰ ਦਿਲੋਂ ਭੁਲਾਉਣ ਦੀ ਕੌੜੀ ਨਸੀਹਤ

Share this story

1984 ਜੂਨ ਮਹੀਨੇ ਵਿੱਚ ਭਾਰਤ ਦੀ ਤਤਕਾਲੀ ਕਾਂਗਰਸ ਸਰਕਾਰ ਵੱਲੋਂ ਸਿੱਖ ਕੌਮ ਦੀ ਆਨ ਸ਼ਾਨ, ਜਿੰਦ ਜ਼ਾਨ ਅਤੇ ਸਿੱਖ ਕੌਮ ਦੇ ਕੇਂਦਰ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤੱਖ਼ਤ ਸਾਹਿਬ ਜੀ ਉਤੇ ਕੀਤੇ ਹਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਜੀ, ਨੂੰ ਢਹਿਢੇਰੀ ਕਰ ਦਿੱਤਾ ਗਿਆ ਅਤੇ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਦਰਸ਼ਨ ਕਰਨ ਆਈਆਂ ਸੰਗਤਾਂ ਨੂੰ ਤੋਪ, ਟੈਕਾਂ, ਦੇ ਗੋਲਿਆਂ ਅਤੇ ਭਾਰਤੀ ਫੌਜ ਵੱਲੋਂ ਗੋਲੀਆਂ ਨਾਲ ਭੁੰਨ ਸੁਟਿਆ ਗਿਆ । ਵੱਡੀ ਤਦਾਦ ਵਿੱਚ ਗੋਲੀਆਂ ਅਤੇ ਭੁੱਖ ਪਿਆਸ ਨਾਲ ਤੜਫ਼ਦੀ ਸੰਗਤ ਸ਼ਹੀਦ ਹੋ ਗਈ । ਜਿਨ੍ਹਾਂ ਦੀ ਗਿਣਤੀ ਭਾਰਤ ਸਰਕਾਰ ਵੱਲੋਂ ਅਜੇ ਤੱਕ ਸਪਸ਼ੱਟ ਸ਼ਬਦਾਂ ਵਿੱਚ ਨਹੀਂ ਦੱਸੀ ਗਈ, ਵੱਡੀ ਗਿਣਤੀ ਵਿੱਚ ਹੋਈ ਕਤਲੋ ਗਾਰਤ, ਵਾਪਰੇ ਦੁਖਾਂਤ ਨੂੰ ਸਿੱਖ ਕੌਮ ਨੇ ਆਪਣੇ ਉਤੇ ਹੋਏ ਤੀਜੇ ਘੱਲੂਘਾਰੇ ਦਾ ਨਾਮ ਦਿੱਤਾ । ਜੂਨ 1984 ਤੋਂ ਬਾਅਦ ਸਿੱਖ ਕੌਮ ਵਿਚ ਇਹ ਵਰਤਾਰਾ ਕੌਮ ਦੇ ਧੁਰ ਅੰਦਰ ਤੱਕ ਪਾੜ ਪਾ ਗਿਆ ਉਸ ਤੋਂ ਬਾਅਦ ਹਰ ਸਾਲ ਇਹ ਘੱਲੂਘਾਰਾ ਦਿਵਸ ਜੂਨ ਮਹੀਨੇ ਦੀ ਛੇ ਤਰੀਕ ਨੂੰ ਪੰਜਾਬ, ਦੇਸ਼, ਪ੍ਰਦੇਸ਼ ਵਿੱਚ ਵੱਡੀ ਗਿਣਤੀ ਵਿੱਚ ਮੰਨਾਇਆ ਜਾਣ ਲੱਗਾ । ਹੁਣ ਜਿਵੇਂ ਜਿਵੇਂ ਜੂਨ ਮਹੀਨਾ ਨਜਦੀਕ ਆਉਂਦਾ ਜਾਂਦਾ ਹੈ, ਤਿਉਂ ਹੀ ਇਸ ਦੁਖਾਂਤ ਦੀ ਚੀਸ ਦਿਲ ਦਹਿਲਾਉਣ ਲੱਗ ਜਾਂਦੀ ਹੈ, ਇਸ ਮਹੀਂਨੇ ਦੀ ਆਂਮਦ ਕੌਮ ਨੂੰ ਕੌਮੀ ਨਕਸ਼ਿਆਂ ਉਹਨਾਂ ਸੂਰਬੀਰ ਯੋਧਿਆਂ, ਦੇ ਕਰਤਵਾਂ ਤੋਂ ਜਾਣੂ ਕਰਵਾਉਂਦੀ ਹੋਈ, ਆਤੀਤ ਦੀਆਂ ਯਾਦਾ ਨੂੰ ਤਾਜਾ ਕਰਦੀ, ਕੌਮ ਨੂੰ ਏਕੇ ਵਿੱਚ ਪਾਰੋਣ ਦੀ ਪ੍ਰੜੋਤਾ ਹੀ ਨਹੀਂ ਕਰਦੀ ਸਗੋਂ ਕੌਮ ਆਪਣੇ ਯਮਹੂਰੀ ਹੱਕ ਖਾਲਿਸਤਾਨ, ਕੌਮੀ ਘਰ ਲੈਣ ਦੀ ਤੜਫ਼ ਵੀ ਉਤੇਜਿਤ ਅਤੇ ਸੁਰਜੀਤ ਕਰਦੀ ਜਾਂਦੀ ਹੈ । ਇਸ ਘੱਲੂਘਾਰੇ ਤੇ ਭਾਰਤੀ ਹਿੰਦੂਤਵੀ ਸਰਕਾਰ ਪ੍ਰਤੀ, ਸਿੱਖ ਕੌਮ ਦੇ ਰੋਹ ਦਾ ਲਾਵਾ ਹਰ ਸਾਲ ਵੱਧਦਾ ਜਾਂਦਾ ਹੈ, ਇਸ ਨੂੰ ਦੇਖਦੇ ਹੋਏ ਭਾਰਤੀ ਏਜੰਸੀਆਂ ਦੀ ਨੀਂਦ ਹਰਾਮ ਹੋਈ ਪਈ ਹੈ,’ ਇਹ ਦੁਖ਼ਾਤ ਸਦਾ ਲਈ ਕੌਮ ਭੁੱਲ ਜਾਵੇ ਹਾਕਮ ਬੜੀ ਦੇਰ ਦਾ ਯੋਯਨਾ-ਬੱਦ ਤਰੀਕੇ ਨਾਲ ਤਰਤੀਪ ਦੇ ਰਿਹਾ ਹੈ ।
ਜਿਨ੍ਹਾ ਚਿਰ ਸਿੱਖ ਕੌਮ ਦੇ ਸੁਹਿਰਦ ਆਗੂ ਕੌਮ ਦੀ ਅਗਵਾਹੀ ਕਰਦੇ ਰਹੇ ਉਨ੍ਹਾ ਚਿਰ ਭਾਰਤੀ ਏਜੰਸੀਆਂ ਦੇ ਪੱਲੇ ਨਿਰਾਸ਼ਾ ਹੀ ਪਈ, ਪ੍ਰੰਤੂ ਏਜੰਸੀਆਂ ਨੂੰ ਆਸ ਉਸ ਵੇਲੇ ਬੱਝੀ ਜੱਦੋਂ ਸਾਡੀ ਹੀ ਕੌਮ ਦੇ ਸਵਾਰਥੀ ਆਗੂ ਹਿੰਦੂ ਮਾਨਸਿਕਤਾ ਦਾ ਢੰਡੋਰਾ ਰਾਜਨੀਤੀ ਦੇ ਛੱਜ ਵਿੱਚ ਪਾ ਕਿ ਸਿੱਖ ਕੌਮ ਦੇ ਬਰੂਹੇ ਛੱਟਣ ਲੱਗ ਪਏ । ਭਾਵ ਕਿ ਸਿੱਖਾਂ ਵੱਲੋਂ ਹੀ ਸਿੱਖ ਕੌਮ ਨੂੰ ਘੱਲੁਘਾਰੇ ਨੂੰ ਭੁੱਲ ਜਾਣ ਵਾਸਤੇ ਕੌੜੀ ਨਸੀਹਤ ਦਿੱਤੀ ਜਾਣ ਲੱਗੀ ਹੈ, ਗਾਹੇ ਬਿਗਾਹੇ ਸਿੱਖ, ਭਾਰਤੀ ਏਜੰਸੀਆਂ ਦੇ ਕੁਹਾੜੇ ਦਾ ਦਸਤਾ ਬਣ ਕੌਮ ਦੀ ਮਾਨਸਿਕਤਾ ਦੇ ਜੜ੍ਹੀ ਟੱਕ ਦੇਣ ਲੱਗ ਪਏ । ਕੱਚੀਆਂ ਦਲੀਲਾ ਪ੍ਰਚੰਡ ਕੀਤੀਆਂ ਜਾ ਰਹੀਆਂ ਹਨ, ਕਿ ਵਾਰ ਵਾਰ ਸਾਨੂੰ ਇਹ ਵਰਤਾਰਾ ਯਾਦ ਨਹੀਂ ਕਰਨਾ ਚਾਹੀਦਾ ਇਸ ਨਾਲ ਦੋ ਕੌਮਾਂ ਵਿੱਚ ਦਰਾਰ ਅਤੇ ਮੁਨੱਖਤਾ ਦੇ ਇੱਕ ਹਿੱਸੇ ਖਿਲਾਫ ਇੱਕ ਕਿਸਮ ਦਾ ਪ੍ਰਦਸ਼ਨ ਹੈ । ਕੋਰਾ ਝੂਠ ਬੋਲਿਆਂ ਜਾ ਰਿਹਾ ਹੈ ਜਦ ਕਿ ਸਿੱਖ ਕੌਮ ਇਸ ਘੱਲੂਘਾਰੇ ਨੂੰ ਆਪਣੇ ਗੁਰੂ ਘਰਾਂ ਵਿੱਚ ਸਮਾਗਮਾਂ ਦੇ ਰੂਪ ਵਿੱਚ ਮੰਨਾਉਂਦੀ ਹੈ । ਪ੍ਰੰਤੂ ਹਾਕਮ ਦੇ ਮਨਸੂਬੇ ਦਾ ਕੱਚਾ ਸੱਚ ਇੱਕ ਇਹ ਵੀ ਹੈ, ਕਿ ਸਿੱਖ ਘੱਲੂਘਾਰੇ ਨੂੰ ਭੁੱਲ ਕਿ ਸਦੀਵੀਂ ਲਈ ਭਾਰਤ ਦੇ ਗੁਲਾਮੀ ਜੂਲ੍ਹੇ ਵਿੱਚ ਆਪਣਾ ਸਿਰ ਫਸਾ ਲੈਣ ਅਤੇ ਨਾਲ ਇਹ ਮੰਨ ਵੀ ਲੈਣ ਕਿ ਜੋ ਬੀਤੇ 194 ਵਿੱਚ ਵਰਤਾਰਾ ਵਾਪਰਿਆ ਧਾਰਮਿਕ ਅਸਥਾਨ ਢਾਹੇ ਉਹ ਸਾਡੇ ਹੀ ਵੱਡੇ ਵਾਡੇਰਿਆਂ ਦੀ ਗਲਤੀ, ਕਿਸੇ ਭੁੱਲ ਦਾ ਖਮਿਆਜਾ ਹੀ ਸੀ । ਪਰ ਸਿੱਖ ਕੌਮ ਨੂੰ ਕਦੀਚਿੱਤ ਇਹ ਭੁਲਣਾ ਨਹੀਂ ਚਾਹੀਦਾ ਕਿ ਸਿੱਖ ਕੌਮ ਦੀ ਹਿੱਕ ਉਤੇ ਨੱਚਿਆ ਮੌਤ, ਦਾ ਉਹ ਤਾਂਡਵ ਹੈ ਜਿਹੜਾ ਹਾਂਕਮ ਦੀ ਗਿਣੀ ਮਿੱਥੀ ਸਾਜਸ ਦਾ ਇੱਕ ਹਿੱਸਾ ਸੀ । ਭਾਰਤ ਸਰਕਾਰ ਵੱਲੋਂ ਸਿੱਖ ਕੌਮ ਨੂੰ ਉਚੇਚਾ ਸਬਕ ਸਿਖਾਉਂਣ ਲਈ ਸਾਡੇ ਦਿਲ਼ ਤੇ ਵਾਰ, ਭਾਵ ਸ੍ਰੀ ਦਰਬਾਰ ਸਾਹਿਬ ਉਪਰ ਕੀਤਾ ਹਮਲਾ ਹਾਂਕਮ ਦੀ ਛੋਟੀ ਅਤੇ ਤੰਗ ਦਿਲੀ ਸੋਚ ਦਾ ਨਤੀਜਾ ਹੀ ਸੀ । ਘੱਲੂਘਾਰੇ ਵਿੱਚ ਸਿੱਖ ਕੌਮ ਵੱਲੋਂ ਸਿਰਜਿਆ ਇਤਿਹਾਸ ਵਿਸ਼ਵ ਭਰ ਵਿੱਚੋਂ ਪਹਿਲੇ ਤਿੰਨ ਚਾਰ ਨੰਬਰਾਂ ਵਿੱਚ ਮੰਨੀ ਜਾਣ ਵਾਲੀ ਭਾਰਤੀ ਫ਼ੌਜ ਦੇ ਮੂੰਹ ਉਤੇ ਕਰਾਰੀ ਅਤੇ ਭੰਨਵੀ ਚੁਪੇੜ ਮਾਰਦਾ ਹੈ। ਗਿਣਤੀ ਦੇ ਸਿੰਘਾਂ ਨੂੰ ਫੜਨ ਵਾਸਤੇ ਰਚਿਆ ਗਿਆ ਖਾਜੰਤਰ, ਭਾਰਤ ਸਰਕਾਰ ਨੂੰ ਇਨ੍ਹਾ ਮਾਹਿੰਗੇ ਮੁੱਲ ਪਾਵੇਗਾ ਇਸਦਾ ਮੁਲਾਂਕਣ ਨਾ ਹੀ ਹਾਂਕਮ ਨੇ ਭੂਤ ਕਾਲ ਵਿੱਚ ਕੀਤਾ ਸੀ। ਘੱਲੂਘਾਰੇ ਦੇ ਵਰਤਮਾਨ ਵਿੱਚ ਹੋਈ ਭਾਰਤੀ ਫ਼ੌਜ ਦੀ ਦੁਰਦਸ਼ਾ, ਭਾਰਤ ਦੇ ਮੱਥੇ ਤੇ ਭਾਵਿੱਖ ਲਈ ਕਾਲਖ ਮਲ ਗਈ ਜਿਹੜੀ ਨਾਂ ਧੋਤਿਆ ਲੱਥੇਗੀ ਨਾਂ ਰਗੜਿਆਂ ਉਤਰੇਗੀ। ਇਸ ਵਰਤਾਰੇ ਤੋਂ ਚੰਗੀ ਤਰਾਂ ਸਿੱਖ ਕੌਮ ਨੂੰ ਜਾਣੂ ਹੋਣ ਵਾਸਤੇ ਸਾਨੂੰ ਆਪਣੇ ਦਿਲ ਦਿਮਾਗ ਦੇ ਬੂਹੇ ਚੰਗੀ ਤਰਾਂ ਖੋਹਲਣੇ ਪੈਣਗੇ, ਰਾਸ਼ਟਰਵਾਦੀ ਵਿਚਾਰਧਾਰਾ ਨੂੰ ਤਿਲਾਜਲੀ ਦੇਣੀ ਪਵੇਗੀ, ਫਿਰ ਚੁਤਰ ਹਾਂਕਮ ਦੀ ਨੀਤੀ ਸਾਡੇ ਪਕੜ ਵਿੱਚ ਆਵੇਗੀ । ਕਈ ਵਾਰ ਅਸੀਂ ਸਿੱਖ ਵਿਰੋਧੀ ਏਜੰਸੀ ਦੇ ਗੁੰਮਰਾਹ-ਕੁੰਨ ਪ੍ਰਚਾਰ ਵਿੱਚ ਫਸ ਜਾਂਦੇ ਹਾਂ ਸਾਨੂੰ ਖੁੱਦ ਵੀ ਪਤਾ ਨਹੀਂ ਲੱਗਦਾ ਕਿ ਅਸੀਂ ਕਿਸੇ ਦੇ ਝੂਠੇ ਪ੍ਰਚਾਰ ਦਾ ਹਿਸਾ ਬਣ ਚੁੱਕੇ ਹਾਂ। ਜਿਵੇਂ ਕਈ ਸਿੱਖ ਇਹ ਗੱਲਾਂ ਕਰਦੇ ਹਨ ਕਿ ਇਹ ਹਮਲਾ ਸੰਤ ਜਰਨੈਲ ਸਿੰਘ ਖਾਲਸਾ ਭਿੰਗਰਾਂਵਾਲਿਆਂ ਕਰਕੇ ਹੋਇਆ, ਜਾਂ ਇਹ ਗੱਲ ਕਾਹਿੰਦੇ ਹਨ ਕਿ ਸੰਤ ਜੀ ਨੂੰ ਅਕਾਲ ਤੱਖ਼ਤ ਸਾਹਿਬ ਜੀ ਵਿੱਚੋਂ ਬਾਹਰ ਨਿਕਲ ਜਾਣਾ ਚਾਹੀਦਾ ਸੀ। ਜਾਂ ਪੰਜਾਬ ਦੀ ਇੱਕ ਵੱਡੀ ਸਿਆਸੀ ਧਿਰ ਵੱਲੋਂ ਹਮਲੇ ਦਾ ਸਾਰੇ ਦਾ ਸਾਰਾ ਦੋਸ਼ ਕਾਂਗਰਸ ਸਿਰ ਮੜਿਆ ਜਾ ਰਿਹਾ ਹੈ, ਕੀ ਇਹ ਸੱਚ ਹੈ? ਜਿਹੜੇ ਲੋਕ ਇਹ ਗੱਲਾਂ ਕਰਦੇ ਹਨ ਅਸਲ ਵਿੱਚ ਉਹ ਲੋਕ ਸਿੱਖ ਵਿਰੋਧੀ ਭਾਰਤੀ ਏਜੰਸਸੀਆਂ ਦੇ ਝੂਠੇ ਪ੍ਰਚਾਰ ਦੇ ਭੰਬਲਭੂਸੇ ਵਿੱਚ ਫਸ ਚੁੱਕੇ ਹਨ । ਇਹ ਸਾਰੀਆਂ ਬਣੀਆਂ ਬਣਾਈਆਂ ਗੱਲਾਂ ਹਨ, ਜਿਹੜੀਆਂ ਹਾਂਕਮ ਦੀ ਸ਼ਾਤਰ ਨੀਤੀ ਨੇ ਕੰਨੋਂ ਕੰਨੀ, ਮੂੰਹੋਂ ਮੂੰਹੀ, ਆਂਮ ਲੋਕਾਂ ਦੀ ਸਰਦਲ ਤੱਕ ਸਿੱਖ ਭਰਾਵਾਂ ਦੇ ਜ਼ੁਬਾਨੋਂ ਕਰਵਾਈਆਂ ਹਨ । ਜਿਨ੍ਹਾ ਗੱਲਾਂ ਵਿੱਚ ਕੌਮ ਦਾ ਵੱਡਾ ਹਿਸਾ ਫਸ ਚੁੱਕਾ ਹੈ । ਜੇਕਰ ਥੋੜਾ ਜਿਹਾ ਦਿਮਾਗ ਤੇ ਜੋਰ ਪਾ ਕਿ ਸੋਚਿਆ ਜਾਵੇ, ਜਾਂ ਕੋਈ ਅੱਸੀ ਨੱਬੇ ਸਾਲ ਦੇ ਸਿੱਖ ਬੁਜ਼ਰਗਾਂ ਤੋ ਪੁਛਿਆ ਜਾਵੇ ਜਾਂ ਇਤਿਹਾਸ ਦੀਆਂ ਕਿਤਾਬਾ ਪੜਈਆਂ ਜਾਣ ਤਾਂ ਸਾਨੂੰ ਭਾਰਤ ਦੀ ਸਿੱਖ ਦਬਾਊ ਸੋਚ ਦਾ ਪਤਾ ਲੱਗ ਜਾਵੇਗਾ, ਮਿਸਾਲ ਦੇ ਤੌਰ ਤੇ ਭਾਰਤ ਦੀ ਅਜ਼ਾਦੀ ਤੋਂ ਬਾਅਦ, ਭਾਰਤ ਵਿੱਚ ਸਾਰੀਆਂ ਕੌਮਾਂ ਨੂੰ ਬੋਲੀਆਂ ਦੇ ਅਧਾਰ ਤੇ ਵੱਖ ਵੱਖ ਸੂਬੇ ਮਿਲੇ, ਪਰ ਪੰਜਾਬੀ ਜ਼ੁਬਾਨ ਨੂੰ ਪੰਜਾਬੀ ਸੂਬਾਂ ਨਹੀਂ ਮਿਲਿਆ, ਜਿਸ ਤੋਂ ਬਾਅਦ ਸਿੱਖ ਕੌਮ ਨੇ ਸ਼ਘੰਰਸ਼ ਆਰੰਭ ਕਰ ਦਿੱਤਾ, ਹੁਣ ਹੈ ਤਾਂ ਹੱਕ ਹੀ ਸੀ, ਜਿਹੜਾ ਗਵਾਂਡੀ ਨੂੰ ਮਿਲ ਗਿਆ ਤੇ ਸਾਨੂੰ ਮਿਲਆ ਹੀ ਨਹੀਂ । ਪਰ ਉਸ ਸ਼ਘੰਰਸ਼ ਵਿੱਚ ਸਾਡੇ ਵੱਡੇ ਵਾਡੇਰੇਰਿਆਂ ਤੇ ਬੁਰਸ਼ਾਗਰਦੀ, ਦਹਿਸ਼ਤਗਰਦ, ਫਿਰਕਾਪ੍ਰਸਤ ਦੇ ਠੱਪੇ ਲੱਗੇ, ਲੱਗ ਭੱਗ ਭਾਰਤ ਦੀ ਅਜ਼ਾਦੀ ਤੋਂ ਅੱਠ ਕੁ ਸਾਲ ਬਾਅਦ ਭਾਰਤੀ ਹਕੂਮਤ ਨੇ ਪੰਜਾਬੀ ਸੂਬਾ ਮੋਰਚਾ ਠੱਪ ਕਰਨ ਵਾਸਤੇ ਸ਼੍ਰੀ ਦਰਬਾਰ ਸਾਹਿਬ ਉਪਰ ਫੌਜਾਂ ਚਾੜੀਆਂ, ਕੀ ਸਿੱਖ ਉਸ ਵੇਲੇ ਹਥਿਆਰ ਬੰਦ ਲੜਾਈ ਲੜ ਰਹੇ ਸਨ? ਕੀ ਸਿੱਖ ਕੌਮ ਦੀ ਅਗਵਾਹੀ ਸੰਤ ਜਰਨੈਲ਼ ਸਿੰਘ ਜੀ ਕਰ ਰਹੇ ਸਨ ? ਕੀ ਸਿੱਖਾਂ ਉਸ ਵੇਲੇ ਦਰਬਾਰ ਸਾਹਿਬ ਵਿੱਚ ਕੋਈ ਮੋਰਚਾਬੰਦੀ ਕੀਤੀ ਸੀ ? ਕੀ ਪੰਜਾਬੀ ਸੂਬਾ ਮੋਰਚਾ ਦੇ ਵਿੱਚ ਅਹਿਮ ਰੋਲ ਦਮਦਮੀ ਟਕਸਾਲ ਦਾ ਸੀ ? ਇਨ੍ਹਾ ਸਾਰੇ ਸਵਾਲਾਂ ਦੇ ਜ਼ਵਾਬ ਕੇਵਲ ਨਾਂਹ ਵਿੱਚ ਹਨ । ਦਿੱਲੀ ਦੇ ਆਖੌਤੀ ਤੱਖ਼ਤ ਦੀਆਂ ਅੱਖਾਂ ਵਿੱਚ ਸਿੱਖ ਕੌਮ ਦਾ ਤੱਖ਼ਤ ਰੱੜਕਦਾ ਆਇਆ ਹੈ, ਰੜਕ ਰਿਹਾ ਹੈ, ਰੜਕਦਾ ਰਹੇਗਾ ਵੀ, ਜੱਦੋਂ ਵੀ ਸਿੱਖ ਕੌਮ ਨੇ ਆਪਣੇ ਹੱਕ ਮੰਗੇ ਤਾਂ ਸਿੱਖਾਂ ਨੂੰ ਦਬਾਉਣ ਲਈ ਕੇਂਦਰ ਇਹੋ ਜਹੀਆਂ ਮਕਾਰੀ ਚਾਲਾਂ ਚੱਲਦਾ ਆਇਆ ਹੈ। ਦੂਜੀ ਵੱਡੀ ਅਤੇ ਅਹਿਮ ਗੱਲ ਕਿ ਜਿਨ੍ਹਾ ਦੋਸ਼ ਅਸੀ ਕਾਂਗਰਸ ਦਾ ਹਮਲੇ ਵਿੱਚ ਮੰਨਦੇ ਹਾਂ ਉਨ੍ਹਾ ਦੋਸ਼ ਭਾਜਪਾ ਦਾ ਵੀ ਹੈ ਜਿਹੜਾ ਪਾਰਟੀ ਦੇ ਉਚ ਕੋਟੀ ਦੇ ਲੀਡਰ ਨੇ ਆਪਣੀ ਸਵੇਜੀਵਨੀ ਵਿੱਚ ਆਪ ਕਬੂਲ ਕੀਤਾ ਹੈ। ਫਿਰ ਧਾਰਮਿਕ ਬੇਅਦਬੀ ਅਤੇ ਨਰ-ਸੰਘਾਰ ਵਿੱਚੋਂ ਭਾਜਪਾ ਨੂੰ ਮਨਫੀ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਪਰ ਜਿਹੜੇ ਪੰਜਾਬ ਦੇ ਸਿੱਖ ਭਾਜਪਾ ਦੀ ਇੱਕ ਸੌ ਅੱਠ ਮੰਨਕੇ ਦੀ ਮਾਲਾ ਫੇਰ ਕੇ ਸੌਦੇ ਹਨ, ਉਹ ਭਾਜਪਾ ਨੂੰ ਇਸ ਘੱਲੂਘਾਰੇ ਵਿੱਚੋਂ ਕਿੱਦਾ ਦੋਸ਼ ਮੁਕਤ ਕਰਨਗੇ, ਉਨ੍ਹਾ ਦੀ ਭਾਜਪਾ ਭਗਤੀ ਨੂੰ ਵੀ ਕਟਿਹਰੇ ਵਿੱਚ ਖੜ੍ਹਾ ਕਰਨਾ ਬਣਦਾ ਹੈ । ਭਾਰਤੀ ਏਜੰਸੀਆਂ ਇਹੋ ਜਿਹੇ ਸਿੱਖਾਂ ਦੀ ਮਿਸਾਲ ਦੇ ਕਿ ਹੀ ਸਿੱਖਾਂ ਦੀ ਸਿਮਰਤੀ ਵਿੱਚੋਂ ਘੱਲੂਘਾਰੇ ਨੂੰ ਮਨਫੀ ਕਰਨ ਦੀਆਂ ਕੋਸ਼ਿਸ਼ਾ ਕਰਦੀਆਂ ਹਨ । ਪੰਜਾਬ ਦੀਆਂ ਦੋ ਵੱਡੀਆਂ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਉਸ ਦੀ ਭਾਈਵਾਲ ਪਾਰਟੀ ਭਾਜਪਾ ਅਤੇ ਇਹਨਾਂ ਦੀ ਵਿਰੋਧੀ ਧਿਰ ਕਾਂਗਰਸ ਇਨ੍ਹਾ ਵਿੱਚ ਵਧੇਰੇ ਗਿਣਤੀ ਸਿੱਖਾਂ ਦੀ ਹੈ । ਜੇਕਰ ਕਾਂਗਰਸ ਵਿੱਚੋਂ ਕੋਈ ਸਿੱਖ ਆਪਣੀ ਜ਼ਮੀਰ ਦੀ ਅਵਾਜ਼ ਸੁਣ ਕਿ ਘੱਲੂਘਾਰੇ ਦੇ ਵਿਰੋਧ ਵਿੱਚ ਬੋਲਦਾ ਹੈ ਤਾਂ ਉਹਨਾਂ ਦੀ ਹਾਈ ਕਮਾਡ ਚੁੱਪ ਕਰਵਾ ਦਿੰਦੀ ਹੈ, ਭਾਜਪਾ ਪਾਰਟੀ ਹਮੇਸ਼ਾ ਤੋਂ ਹੀ ਇਸ ਦੁਖਾਂਤ ਨੂੰ ਦਰੁਸਤ ਦੱਸ ਰਹੀ ਹੈ ਅਤੇ ਅਕਾਲੀ ਦਲ ਬਾਦਲ ਦੱਬੀ ਅਵਾਜ਼ ਵਿੱਚ ਇਹ ਕਹਿੰਦਾ ਹੈ ਕਿ ਜੋ ਹੋਇਆ ਗਲਤ ਹੋਇਆ ਜੇਕਰ ਉਨ੍ਹਾ ਨੂੰ ਪੁਛੀਏ ਕਿ ਤੁਹਾਡੇ ਭਾਈਵਲ ਕਹਿੰਦੇ ਹਨ ਠੀਕ ਹੋਇਆ ਤਾਂ ਨਾਲ ਹੀ ਪਾਸਾ ਵੱਟ ਜਾਂਦੇ ਹਨ। ਇਹਨਾ ਪਾਰਟੀਆਂ ਦੇ ਕਾਰਕੁੰਨ ਘੱਲੂਘਾਰਾ ਜੂਨ 1984 ਦੇ ਮਸਲੇ ਉਪਰ ਇੱਕ ਦੂਜੇ ਨਾਲ ਖਹਿਦੇ ਆਂਮ ਦਿਖਾਈ ਦਿੰਦੇ ਹਨ । ਸਿੱਖਾਂ ਦਾ ਅੰਤਰਗਤੀ ਵਿਰੋਧ ਦਾ ਸਿੱਧਾ ਫਾਇਦਾ ਹਕੂਮਤ ਦੀਆਂ ਸਿੱਖ ਵਿਰੋਧੀ ਏਜੰਸੀਆਂ ਨੂੰ ਹੁੰਦਾ ਹੈ । ਜਿਹੜਾ ਸਿੱਖਾਂ ਦੇ ਮਨਾਂ ਵਿੱਚੋ ਘੱਲੂਘਾਰੇ ਨੂੰ ਭਲਾਉਣ ਵਿੱਚ ਅਥਾਹ ਸਹਾਈ ਹੋ ਨਿਬੜਦਾ ਹੈ। ਲੋੜ ਹੈ ਸਾਨੂੰ ਇਸ ਗੁੰਮਰਾਹਕੁੰਨ ਪ੍ਰਚਾਰ ਤੋਂ ਬਚਣ ਦੀ ਜੇਕਰ ਅਸੀਂ ਕਿਸੇ ਵੀ ਸਿਆਸੀ ਗੈਰ ਸਿਆਸੀ ਧੱੜੇ ਦੀ ਸਪੋਟ ਵੀ ਕਰਦੇ ਹਾਂ ਤਾਂ ਵੀ ਸਾਨੂੰ ਇਸ ਕੌਮੀ ਮਸਲੇ ਉਪਰ ਇੱਕਜੁਟਤਾ ਵਿਖਾਉਂਣੀ ਚਾਹੀਦੀ ਹੈ । ਇਹ ਦੁਖਾਂਤ ਸਾਡੀ ਆਉਣ ਵਾਲੀ ਪੀੜੀ ਦੀ ਯਾਦ ਵਿੱਚੋਂ ਕਿਧਰੇ ਵਿੱਸਰ ਨਾ ਜਾਵੇ ਸਾਨੂੰ ਪਿੰਡੋ ਪਿੰਡੀ, ਸ਼ਹਿਰੋ ਸ਼ਹਿਰ, ਘੱਲੂਘਾਰੇ ਦੇ ਸਬੰਧ ਵਿੱਚ ਸਮਾਂਗਮ ਰੱਖਣੇ ਚਾਹੀਦੇ ਹਨ । ਸਾਨੂੰ ਇਹ ਦੁਖਾਂਤ ਕਦੀ ਭੁੱਲਣਾ ਨਹੀਂ ਚਾਹੀਦਾ ਇਸ ਨਾਲ ਸਾਡੇ ਜਜਬਾਤ ਜੁੜੇ ਹਨ, ਘੱਲੂਘਾਰਾ ਭਾਰਤ ਵਿੱਚ ਸਾਨੂੰ ਹਮੇਸ਼ਾ ਬੇਗਾਨਗੀ ਦਾ ਅਹਿਸਾਸ ਕਰਵਾਉਦਾ ਰਹੇਗਾ ਜਿਸ ਨਾਲ ਸਾਡੇ ਅੰਦਰ ਇਹੋ ਜਿਹੀ ਤੜਫ ਪੈਦਾ ਕਰੇਗਾ ਜਿਹੜੀ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜਨ ਵਿੱਚ ਸਹਾਈ ਹੋਵੇਗੀ । ਸਾਡਾ ਇਸ ਘੱਲੂਘਾਰੇ ਨੂੰ ਯਾਦ ਰੱਖਣਾ ਅਤੇ ਸਮਾਂਗਮਾ ਦੇ ਰੂਪ ਵਿੱਚ ਮੰਨਾਉਂਣਾ ਹੀ ਹਕੂਮਤ ਦੇ ਮੂੰਹ ਉਤੇ ਕਰਾਰੀ ਚੁਪੇੜ ਹੋਵੇਗਾ । ਭੁੱਲ ਚੁੱਕ ਦੀ ਖਿਮਾਂ

WRITTEN BY