ਠਨਸ਼ੀਲਾ ਪਾਊਡਰ’’ ਜਿਸ ਦਾ ਨਾਮ ਸੁਣਦੇ ਹੀ ਆਪ ਮੁਹਾਰੇ ਅਖਾਂ ਅਗੇ ਪੰਜਾਬ ਦੀ ਜਵਾਨੀ ਨੂੰ ਨਿਗਲਦਾ ਨਸ਼ੇ ਦਾ ਵਡ ਅਕਾਰੀ ਦੈਂਤ ਦਿਖਾਈ ਦਿੰਦਾ ਹੈ। ਜਿਸ ਨੇ ਪੰਜਾਬ ਦੇ ਆਉਣ ਵਾਲੇ ਭਵਿਖ ਦਾ ਵਡੀ ਪਧਰ ਤੇ ਨੁਕਸਾਨ ਕੀਤਾ ਹੈ। ਅਖਾਂ ਅਗੇ ਵਿਲਕਦੀ ਬੁਢੀ ਮਾਂ ਦਾ ਚਿਹਰਾ ਘੁੰਮਦਾ ਹੈ ਜਿਸ ਦੀ ਜਵਾਨੀ ਉਸ ਦੇ ਜੀਵਨ ਸਾਥੀ ਨੇ ਸ਼ਰਾਬ ਰਾਹੀਂ ਨਰਕ ਬਣਾ ਦਿਤੀ ਅਤੇ ਬੁਢਾਪੇ ਨੂੰ ਨੌਜਵਾਨ ਪੁਤਰ ਦੇ ਚਿਟੇ ਨੇ ਰੋਲ ਕੇ ਰਖ ਦਿਤਾ । ਪੰਜਾਬ ਦੀ ਉਹ ਜਵਾਨੀ! ਜਿਸ ਨੂੰ ਅਹਿਮਦਸ਼ਾਹ ਅਬਦਾਲੀ ਦੇ ਸਤ ਫੁਟੇ ਬਰਛੇ ਨਾ ਖਤਮ ਕਰ ਸਕੇ ਅਜ ਤਿੰਨ – ਤਿੰਨ ਇੰਚ ਦੀਆਂ ਸੁਈਆਂ ਨੇ ਖਤਮ ਕਰ ਦਿਤੀ ਲਗਦਾ ਹੈ। ਗਲ ਕਰਦੇ ਹਾਂ’’ ਨਸ਼ੀਲੇ ਪਾਊਡਰ ’’ ਨਾਂ ਦੇ ਨਸ਼ੇ ਦੀ, ਆਪਣਾ ਨਾਮ ਗੁਪਤ ਰਖਣ ਤੇ, ਆਪਣੀ ਦਰਦ ਭਰੀ ਵਿਥਿਆਂ ਸਣਾਉਦੇ ਨੌਜਵਾਨ ਨੇ ਕਿਹਾ ਪਿਛਲੇ ਸਮੇਂ ਦੌਰਾਨ ਜਦੋਂ ਮੈਂ ਜੇਲ੍ਹ ਗਿਆ ਤਾਂ ਜੇਲ੍ਹ ਅੰਦਰ ਮੈਨੂੰ ਬਹੁਤ ਸਾਰੇ ਕੈਦੀ ਹਵਾਲਾਤੀ ਮਿਲੇ , ਜੋ ਨਸ਼ੀਲੇ ਪਾਊਡਰ ਨਾਮ ਦੇ ਝੂਠੇ ਸਪ ਨੇ ਡਸ ਲਏ ਸੀ। ਉਸ ਨੇ ਦਸਿਆ ਅਸਲ ਸਚਾਈ ਇਹ ਹੈ ਕਿ ਪੰਜਾਬ ਵਿਚ ਨਸ਼ੀਲੇ ਪਾਊਡਰ ਨਾਮ ਦਾ ਕੋਈ ਨਸ਼ਾ ਹੈ ਹੀ ਨਹੀਂ ਤੁਸੀਂ ਕਿਸੇ ਨਸ਼ੇਬਾਜ਼ ਤੋਂ ਇਸ ਬਾਰੇ ਪਤਾ ਕਰਕੇ ਦੇਖ ਸਕਦੇ ਹੋ । ਭਾਵੇਂ ਪੰਜਾਬ ਵਿਚ ਚਿਟਾ, ਸਮੈਕ, ਆਈਸ , ਟੈਪਟੀਨੋ , ਬਰਾਊਨ ਸ਼ੂਗਰ ਆਦਿ ਇਸ ਪਾਊਡਰ ਨਾਲ ਮਿਲਦੇ ਜੁਲਦੇ ਨਸ਼ੇ ਹਨ ਪਰ ਠਨਸ਼ੀਲਾ ਪਾਊਡਰ’’ ਨਾਮ ਦਾ ਕੋਈ ਨਸ਼ਾ ਹੈ ਹੀ ਨਹੀਂ । ਪੰਜਾਬ ਦੀਆਂ ਜੇਲ੍ਹਾਂ ਦੇ ਅੰਦਰ ਜੇਕਰ ਪਕੇ ਕੈਦੀਆਂ ਦੀ ਗਲ ਕਰੀਏ ਤਾਂ 50 ਪ੍ਰਸੈਂਟ ਕੈਦੀਆਂ ਨੂੰ ਇਸ ‘ਨਸ਼ੀਲੇ ਪਾਊਡਰ’ ਵਿਚ ਸਜ਼ਾ ਹੋਈ ਹੈ ਨਸ਼ੀਲੇ ਪਾਊਡਰ ਵਿਚ ਘਟੋ ਘਟ ਸਜ਼ਾ 10 ਸਾਲ ਹੈ ਐਨ ਡੀ ਪੀ ਐਸ ਐਕਟ ਅਧੀਨ ਪਰਚੇ ਦਰਜ ਕੀਤੇ ਜਾਂਦੇ ਹਨ।
ਠਨਸ਼ੀਲੇ ਪਾਊਡਰ’’ ਦੀ ਫੈਕਟਰੀ : ਇਕ ਵਾਰ ਮੈਨੂੰ ਪੁਛ ਗਿਛ ਲਈ ਸੀ.ਆਈ.ਏ ਸਟਾਫ ਵਾਲੇ ਚੁਕ ਕੇ ਲੈ ਗਏ, ਪੁਛਗਿਛ ਅਤੇ ਇੰਟੈਰੋਗੇਸ਼ਨ ਕਾਰਨ ਸਰੀਰ ਬੇਵਸ ਸੀ । ਉਥੇ ਉਸ ਸਮੇਂ ਹਵਾਲਾਤ ਵਿਚ ਇਕ ਹੋਰ ਨੌਜਵਾਨ ਬੰਦ ਸੀ, ਗਲਬਾਤ ਕਰਕੇ ਪਤਾ ਲਗਾ ਕਿ ਉਹ ਨੌਜਵਾਨ ਫੁਟਬਾਲ ਦਾ ਬਿਹਤਰੀਨ ਖਿਡਾਰੀ ਹੈ ਅਤੇ ਪੰਜਾਬ ਪਧਰ ਤਕ ਉਹ ਖੇਡ ਚੁਕਾ ਹੈ ਅਜ ਕਲ੍ਹ ਪਿੰਡ ਵਿਚ ਹੀ ਆਪ ਤੋਂ ਛੋਟੇ ਬਚਿਆਂ ਦੀ ਤਿਆਰੀ ਕਰਵਾ ਰਿਹਾ ਹੈ ਉਸ ਦੀ ਸਿਹਤ ਇਸ ਗਲ ਦੀ ਗਵਾਹ ਸੀ ਕਿ ਉਹ ਸਚਾ ਹੈ।। ਇਸੇ ਦੌਰਾਨ ਇਕ ਮੁਲਾਜ਼ਮ ਮਾਮ ਜਿਸਤਾ ਅਤੇ ਕੁਝ ਚਾਕ ਬੋਰਡ ਤੇ ਲਿਖਣ ਵਾਲੇ ਉਸ ਨੂੰ ਫੜਾ ਗਿਆ ਅਤੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਕੁਟ ਕੇ ਪੀਸ ਦੇਵੀ ਦਾ ਹੁਕਮ ਦੇ ਕੇ ਚਲਾ ਗਿਆ।। ਉਸ ਨੇ ਉਵੇਂ ਹੀ ਕੀਤਾ ਅਤੇ ਕੁਟੇ ਹੋਏ ਉਹ ਚਾਕ ਮੁਲਾਜ਼ਮ ਉਸ ਤੋਂ ਵਾਪਸ ਲੈ ਗਿਆ ਅਤੇ ਦੂਸਰੇ ਦਿਨ ਉਹਨੂੰ ਹਵਾਲਾਤ ਚੋਂ ਕਢ ਕੇ ਲੈ ਗਏ। ਤਕਰੀਬਨ ਤਿੰਨ ਮਹੀਨੇ ਬਾਅਦ ਉਹੀ ਨੌਜਵਾਨ ਜੇਲ੍ਹ ਵਿਚ ਮੈਨੂੰ ਦੁਬਾਰਾ ਮਿਲਿਆ ਮੈਂ ਉਸ ਨੂੰ ਦੁਬਾਰਾ ਜੇਲ੍ਹ ਯਾਤਰਾ ਦਾ ਕਾਰਨ ਪੁਛਿਆ? ਤਾਂ ਉਤਰ ਸੁਣਕੇ ਮੇਰੇ ਪੈਰਾਂ ਥਲੋਂ ਜਮੀਨ ਨਿਕਲ ਗਈ, ਉਸਨੇ ਦਸਿਆ ਕਿ ਉਹੀ ਚਾਕ ਜੋ ਉਸਨੇ ਪੀਸੇ ਸਨ ਤਕਰੀਬਨ 275 ਗ੍ਰਾਮ ਉਹ ‘ਨਸ਼ੀਲਾ ਪਾਊਡਰ’ ਬਣਾ ਕੇ ਉਸ ਉਤੇ ਪਾ ਕੇ ਪਰਚਾ ਦਰਜ਼ ਕਰ ਦਿਤਾ, ਉਸ ਵਿਚ ਨੀਂਦ ਦੀਆਂ ਕੁਝ ਗੋਲੀਆਂ ਬਰੀਕ ਪੀਸ ਕੇ ਪਾ ਦਿਤੀਆਂ ਗਈਆਂ ਸਨ। ਉਦੋਂ ਮੈਨੂੰ ਇਹ ਨਸ਼ੀਲਾ ਪਾਊਡਰ ਇਕ ਪਾਸੋਂ ਨਹੀਂ, ਦੋ ਪਾਸਿਆਂ ਤੋਂ ਪੰਜਾਬ ਨੂੰ ਬਰਬਾਦ ਕਰਦਾ ਨਜ਼ਰ ਆ ਰਿਹਾ ਸੀ। ਚਾਕਪਾਊਡਰ ਵਿਚ ਨਸ਼ੇ ਦੀਆਂ ਗੋਲੀਆਂ ਪੀਸ ਕੇ ਪਾਈਆਂ ਹੋਣ ਕਾਰਨ ਰਿਪੋਰਟ ਵਿਚ ਨਸ਼ੀਲਾ ਸ਼ਾਲਟ ਨਿਕਲਣਾ ਹੀ ਨਿਕਲਣਾ ਹੈ ਹੁਣ ਸਜ਼ਾ ਪਕੀ। ਜਿਹੜੇ ਵਿਅਕਤੀ ਜਾਂ ਰਾਜਸੀ ਸਤਾ ਦੇ ਮਾਲਕ ਨੇ ਕਿਸੇ ਨਾਲ ਕੋਈ ਦੁਸ਼ਮਣੀ ਕਢਣੀ ਹੁੰਦੀ ਹੈ ਉਹ ਦੂਸਰੇ ਤੇ ਠਨਸ਼ੀਲਾ ਪਾਊਡਰ’’ ਮਿਲੀ ਭੁਗਤ ਨਾਲ ਪਵਾ ਦਿੰਦਾ ਹੈ ਤੇ ਉਸ ਦੀ ਬਾਕੀ ਜ਼ਿੰਦਗੀ ਦੇ ਤਕਰੀਬਨ ਦਸ ਸਾਲ ਤਾਂ ਪਕੇ ਜੇਲ੍ਹ ਵਿਚ ਹੀ ਗੁਜ਼ਰਦੇ ਹਨ। ਇਸ ਨੌਜਵਾਨ ਦੀ ਵਿਥਿਆਂ ਸੁਣ ਕੇ ਮੈਂ ਸੋਚਾਂ ਦੇ ਸਮੁੰਦਰ ਚੋ ਇਕ ਦਮ ਬਾਹਰ ਨਿਕਲ ਕੇ ਕਾਨੂੰਨ ਮਾਹਿਰਾਂ ਜੇਕਰ ਉਹ ਪੰਜਾਬ ਨੂੰ ਬਚਾਉਣਾ ਚਾਹੁੰਦੇ ਨੇ ਤਾਂ ਇਸ ਬਾਰੇ ਯੋਗ ਪ੍ਰਬੰਧ ਕਰਨ ਤਾਂ ਕਿ ਇਸ ਦੋ ਮੂੰਹੇ ਸਪ ਤੋਂ ਬਚਿਆ ਜਾ ਸਕੇ।।
ਨਸ਼ੀਲਾ ਪਾਊਡਰ: ਨਸ਼ੇੜੀ ਦਾ ਲੇਬਲ ਲੱਗੇ ਨੌਜਵਾਨ ਦੀ ਦਾਸਤਾਂ



