Skip to content
Independent perspectives. Global stories.
BREAKING

ਨਸ਼ੇ ਦੇ ਪੱਟੇ ਘਰ ਰਾਸ ਨਹੀਂ ਆਓਂਦੇ

Share this story

ਕੌਣ ਕਿੰਨਾਂ ਕੁ ਚਿਰ ਸਮਝਾਊ ਸਾਨੂੰ ਹੁਣ ਤਾਂ ਸਾਨੂੰ ਖੁਦ ਨੂੰ ਹੀ ਸਮਝਣਾ ਪਵੇਗਾ ਸਾਥੀਓ।ਨਸਿਆਂ ਚ ਲਗ ਕੇ ਕਿੰਨਾਂ ਕੁ ਚਿਰ ਖੁਦ ਨੂੰ ਮਾਰਦੇ ਰਹੋਗੇ।ਬਚੇ ਥੋਡੇ ਮੂੰਹਾਂ ਵਲ ਵੇਖਦੇ ਨੇ ਜਦ ਲਿਬੜੇ ਤਿਬੜੇ ਨੂੰ ਨਸੇ ਨਾਲ ਰਜੇ ਨੂੰ ਲੋਕ ਛਡਕੇ ਜਾਂਦੇ ਨੇ,ਘਰੇ ਜਵਾਕਾਂ ਨੂੰ ਕੁਟਦਿਓ ਚੀਜਾਂ ਭੰਨ ਦਿਓ।ਮਿਤਰੋ ਸਮਝ ਜਾਵੋ ਕਿਓਂ ਜਿੰਦਗੀ ਖਰਾਬ ਕਰਦਿਓ,ਲੋਕ ਵੀ ਨਸੇੜੀ ਕਹਿ ਕੇ ਬੁਲਾਓਂਦੇ ਨੇ,ਸਰੀਰ ਖਰਾਬ ਕਰਦਿਓ ਛੇਤੀ ਛੇਤੀ ਕੋਈ ਬੁਲਾਓਂਦਾ ਹੀ ਨਹੀਂ,ਮਹਿੰਗਾਈ ਦਾ ਵਕਤ ਚਲ ਰਿਹਾ ਦੋ ਵਕਤ ਦੀ ਰੋਟੀ ਦਾ ਔਖਾ ਹੋ ਜਾਂਦਾ ,,ਸਰਾਬਾਂ ਤੇ ਹੋਰ ਨਸੇ ਕਰ ਕਰ ਕੇ ਉਜੜਨ ਦੇ ਰਾਹ ਨੂੰ ਚਲ ਰਹਿਓ ਮਿਤਰੋ,ਕਰਜਈ ਹੋਈ ਜਾਨਿਓ ਘਰ ਦੇ ਹਲਾਤ ਦਿਨੋ ਦਿਨ ਮਾੜੇ ਹੁੰਦੇ ਜਾਂਦੇ ਨੇ,ਨਾ ਬਚਿਆਂ ਦੇ ਸੌਂਕ ਚਾਅ ਰੀਝਾਂ ਪੂਰੀਆਂ ਕਰ ਸਕਦਿਆ ਰੁਲਣ ਵਾਲਾ ਹਾਲ ਹੋ ਜਾਂਦਾ,ਘਰ ਦੀ ਖੁਸੀ ਗਮੀ ਚ ਬਦਲ ਜਾਂਦੀਆ,ਮਾਪੇ ਤੜਫਦੇ ਨੇ ਆਪਣੇ ਨਾਲੋਂ ਪਹਿਲਾਂ ਬੁਢਾਹੋਏ ਪੁਤ ਨੂੰ ਵੇਖ ਕੇ, ਮਾਪਿਆ ਦਾ ਕੀ ਹਾਲ ਹੁੰਦਾ ਜਦੋ ਪਿਓ ਪੁਤ ਦੀ ਅਰਥੀ ਨੂੰ ਮੋਢਾ ਦਿੰਦਾ ਨਸੇ ਦੀ ਲਪੇਟ ਚ ਆ ਕੇ ਖਤਮ ਹੋਏ ਦੀ ਨੂੰ,ਮਿਤਰੋ ਸਮਝ ਜਾਵੋ ਸਰੀਰ ਨੂੰ ਪਿਆਰ ਕਰੋ ਏਹਨੂੰ ਸੰਭਾਲ ਲਵੋ ਫਿਰ ਹੀ ਜਿੰਦਗੀ ਠੀਕ ਗੁਜਰ ਸਕਦੀਆ,ਨਸੇ ਦੀ ਲਤ ਚ ਲਗੇ ਨੋਸਵਾਨਾਂ ਦਾ ਬੁਰਾ ਹੀ ਹਾਲ ਆ ,ਅਜੋਕੇ ਵਕਤ ਚ ਅਕਸਰ ਵੇਖਿਆ ਜਾਂਦਾ ਕਿ ਨਸੇ ਲਈ ਪੈਸੇ ਘਰੇ ਵੀ ਨੀ ਹੁੰਦੇ ਲੋਕ ਵੀ ਨਹੀਂ ਦਿੰਦੇ ,ਫਿਰ ਘਰੋ ਚੀਜਾਂ ਵੇਚਣੀਆਂ ਸੁਰੂ ਕਰ ਦਿੰਦੇ ਨੇ,ਘਰ ਤੋਂ ਬਾਅਦ ਫਿਰ ਲੋਕਾਂ ਦੀਆਂ ਚੀਜਾਂ ਚੋਰੀ ਦੀ ਆਦਤ ਪੈ ਜਾਂਦੀਆ,ਕਿਓਂ ਕਿ ਨਸੇ ਬਿਨ ਸਰਦਾ ਨੀ ਤੋੜ ਲਗਦੀਆ ਜਦ ਬੜੇ ਗਲਤ ਕੰਮ ਕਰਦਾ,ਮਿਤਰੋ ਸੰਭਾਲ ਲਵੋ ਸਰੀਰ ਪਰਿਵਾਰ ਨੂੰ,ਬੁਢੇ ਮਾਪੇ ਜਿੰਨਾਂ ਦੀ ਉਮਰ ਮੰਜੇ ਤੇ ਬੈਠਣ ਦੀਆਂ ਓਹ ਜਵਾਨ ਪੁਤਾਂ ਦਾ ਢਿਡ ਭਰਦੇ ਨੇ,ਕਿਸੇ ਯਾਰ ਦੋਸਤ ਪਿਛੇ ਲਗ ਕੇ ਨਸੇ ਦੀ ਆਦਤ ਨਾ ਪਾਵੋ,ਜੋ ਨਸਾ ਕਰਦਿਓ ਦੋਸਤੋ ਛਡ ਦੇਵੋ ਖਹਿੜਾ ਓਏ ਬਚ ਜਾਵੋ,ਸਾਨੂੰ ਤਾਂ ਸਰਕਾਰਾਂ ਹੀ ਮਾਰ ਰਹੀਆਂ ਨੇ ਖੁਦ ਨਾ ਮਰੋ, ਹਥ ਜੋੜਕੇ ਬੇਨਤੀਆ ਮੇਰੀ ਸਾਰੇ ਮਿਤਰਾਂ ਨੂੰ ਜੇ ਕੋਈ ਆਪਣਾ ਯਾਰ ਬੇਲੀ ਨਸਾ ਕਰਦਾ ਓਹਨੂੰ ਸਮਝਾਓ ਰੋਕੋ ਨਸਾ ਕਰਨ ਤੋਂ,ਓਹਨੂੰ ਏਹ ਨਾ ਕਿਹਾ ਕਰੋ ਵੀ ਨਸਾ ਕਰ ਜੇ ਓਹ ਨਹੀੰ ਕਰਦਾ ਵੀ ਤਾਂ ਬੋਲਾਂਗੇ ਜੇ ਨਸਾ ਕਰੇਗਾ ,ਸਗੋਂ ਕਹੋ ਮਿਤਰਾ ਨਸਾ ਛਡਣ ਦੀ ਕੋਸਿਸ ਕਰ ਫਿਰ ਬੋਲਾਂਗੇ ਤੇਰੇ ਨਾਲ,ਨਸੇ ਨੇ ਕੋਈ ਘਰ ਵਸਦਾ ਨਹੀਂ ਛਡਿਆ ਬਰਬਾਦ ਕਰ ਦਿਤੇ ਨੇ,ਕੋਸਿਸ ਕਰੋ ਨਸਾ ਕਰਨ ਵਾਲੇ ਨੂੰ ਰੋਕਣ ਦੀ ਜੋ ਨਹੀੰ ਕਰਦੇ,ਜੋ ਕਰਦਿਓ ਨਸਾ ਦੋਸਤੋ ਥੋਨੂੰ ਕੋਈ ਕਿੰਨਾਂ ਵਕਤ ਸਮਝਾਊ ਕੋਈ ਕਿਰਪਾ ਕਰਕੇ ਛਡ ਦੇਵੋ ਹੁਣ ਤਾਂ ਅਜ ਤੁਸੀਂ ਕਰਦਿਓ ਨਸਾ ਕਲ ਨੂੰ ਬਚੇ ਵੀ ਕਰਨਗੇ ਨਿਤ ਨਸਾ ਕਰਦੇ ਨੂੰ ਵੇਖ ਕੇ,ਮਿਤਰੋ ਨਸਾ ਇਕ ਅਜਿਹੀ ਚੀਜ ਆ ਜੋ ਬੰਦੇ ਨੂੰ ਮਰਿਆ ਵਰਗਾ ਕਰਕੇ ਰਖਦਾ,ਭਾਵੇਂ ਨਸਾ ਕਰਕੇ ਕੰਮ ਵਧ ਕਰਦਿਓ ਪਰ ਕਿੰਨਾ ਸਮਾਂ ਕਰੋ ਗੇ,ਨਤੀਜੇ ਤਾਂ ਅੰਤ ਨੂੰ ਮਾੜੇ ਹੀ ਨਿਕਲਣਗੇ।ਨਸੇ ਨਾਲ ਘਰ ਵਸਦੇ ਨਹੀਂ ਉਜੜਦੇ ਨੇ,ਨਸਾ ਕਰਕੇ ਕਿੰਨਾਂ ਕੁ ਵਕਤ ਮੁਛਾਂ ਨੂੰ ਗੇੜੇ ਦੇਵੋਗੇ,ਛਡ ਦੇਵੋ ਨਸੇ ਦੀ ਲਤ ਨੂੰ ,ਸਮਝਾਓ ਲੋਕਾਂ ਨੂੰ ਕੋਸਿਸ ਕਰੋ ਸਮਝਾਓਂਣ ਦੀ ਮਿਤਰੋ ਦੂਜਿਆਂ ਦਾ ਘਰ ਉਜਾੜਨ ਲਈ ਤਾਂ ਬੜੇ ਲੋਕ ਫਿਰਦੇ ਨੇ ਬੈਗਾਂ ਚ ਬੋਤਲਾਂ ਪਾ ਕੇ ਸਰਾਬ ਦੀਆਂ ਘਰ ਘਰ ਵੰਡਦੇ, ਟੀਕੇ ਗੋਲੀਆਂ ਚਿਟਾ ਕਾਲਾ ਹਰ ਨਸਾ ਲੈ ਕੇ ਫਿਲਦੇ ਨੇ,ਕਰੋ ਉਪਰਾਲਾ ਕਿ ਕਿਸੇ ਦਾ ਘਰ ਵਸ ਜਾਵੇ,ਉਜਾੜਨ ਲੀ ਤਾਂ ਬੜੇ ਫਿਰਦੇ ਨੇ।

WRITTEN BY