ਸਰਦੂਲਗੜ੍ਹ- ਪਿਛਲੇ ਇੱਕ ਮਹੀਨੇ ਤੋ ਭਾਖੜਾ ਨਹਿਰ ਦੀ ਬੰਦੀ ਕਾਰਨ ਭਾਖੜਾ ਨਹਿਰ ਤੇ ਨਿਰਭਰ ਵਾਟਰ ਵਰਕਸਾਂ ਵਿੱਚ ਪਾਣੀ ਦੀ ਕਮੀ ਆਉਣ ਕਾਰਨ ਜਿਥੇ ਪਿੰਡਾ ਦੇ ਲੋਕ ਪਾਣੀ ਨੂੰ ਤਰਸ ਗਏ ਹਨ ਅਤੇ ਆਪਣੀ ਪਾਣੀ ਦੀ ਪੂਰਤੀ ਲਈ ਪਿੰਡਾਂ ਵਿੱਚੋ ਟਿਊਬਲਾਂ ਤੋ ਲਿਆ ਕੇ ਟੈਕੀ ਵਾਲਿਆ ਤੋ ਪਾਣੀ ਮੁੱਲ ਲੈਕੇ ਆਪਣੀਆ ਜ਼ਰੂਰਤਾਂ ਨੂੰ ਪੂਰੀਆਂ ਕਰ ਰਹੇ ਹਨ। ਉਥੇ ਹੀ ਸਕੂਲਾਂ ਵਿੱਚ ਪਾਣੀ ਦੀ ਘਾਟ ਆ ਗਈ ਹੈ। ਪਾਣੀ ਦੀ ਘਾਟ ਨੂੰ ਦੇਖਦੇ ਹੋਏ ਸਰਦੂਲਗੜ ਸ਼ਹਿਰ ਦੀ ਸਮਾਜਸੇਵੀ ਸੰਸਥਾ ਪਰਿਆਸ ਵੈਲਫੇਅਰ ਕਲੱਬ ਸਰਦੂਲਗੜ੍ਹ ਵੱਲੋ ਪਿਛਲੇ ਇੱਕ ਮਹੀਨੇ ਤੋ ਪਿੰਡਾਂ ਅਤੇ ਸਕੂਲਾਂ ਵਿੱਚ ਬੱਚਿਆ ਅਤੇ ਸਟਾਫ ਲਈ ਪਾਣੀ ਦਾ ਪ੍ਰਬੰਧ ਟੈਂਕੀਆ ਰਾਹੀ ਕਰਕੇ ਉਨਾਂ ਦੀ ਪਿਆਸ ਬੁਝਾ ਰਹੇ ਹਨ। ਪਰਿਆਸ ਕਲੱਬ ਵੱਲੋ ਸਰਦੂਲਗੜ੍ਹ ਦੇ ਪਿੰਡਾਂ ਵਿੱਚ ਰੋਜਾਨਾਂ ਇੱਕ ਸਕੂਲ ਨੂੰ ਪਾਣੀ ਦੀ ਸਪਲਾਈ ਕੀਤੀ ਜਾਂਦੀ ਹੈ ਕਲੱਬ ਵੱਲੋ ਰੋਜਾਨਾਂ 2 ਟੈਂਕਰ ਪਾਣੀ ਦੀ ਸਪਲਾਈ ਪਿੰਡਾਂ ਅਤੇ ਸਕੂਲਾਂ ਵਿੱਚ ਕੀਤੀ ਜਾਂਦੀ ਹੈ ਜਿਸ ਉਪਰ ਤਕਰੀਬਨ ਇੱਕ ਟੈਂਕਰ ਦਾ ਖਰਚਾ 200 ਰੁਪਏ ਆਉਦਾ ਹੈ ਜੋ ਕਿ ਕਲੱਬ ਨੂੰ ਸ਼ਹਿਰ ਦੇ ਸਮਾਜਸੇਵੀ ਟਰੈਕਟਰ ਵਿੱਚ ਤੇਲ ਪਵਾਕੇ ਭੇਜ ਦਿੰਦੇ ਹਨ ਜਾਂ ਉਹ ਟਰੈਕਟਰ ਵੀ ਭੇਜ ਦਿੰਦੇ ਹਨ ਜਿਸ ਵਿੱਚ ਕਲੱਬ ਵੱਲੋ ਤੇਲ ਪਵਾ ਲਿਆ ਜਾਂਦਾ ਹੈ। ਕਲੱਬ ਪ੍ਰਧਾਨ ਗੁਰਲਾਲ ਸੋਨੀ ਨੇ ਦੱਸਿਆ ਕਿ ਕਲੱਬ ਵੱਲੋ ਜਦੋ ਤੋ ਭਾਖੜਾ ਨਹਿਰ ਦੀ ਬੰਦੀ ਚੱਲ ਰਹੀ ਹੈ ਉਦੋ ਤੋ ਹੁਣ ਤੱਕ ਤਕਰੀਬਨ ਹਜ਼ਾਰ ਤੋ ਵੱਧ ਸਕੂਲੀ ਬੱਚਿਆ ਦੀ ਪਿਆਸ ਬੁਝਾ ਚੁਕਿਆ ਹੈ ਅਤੇ ਕਲੱਬ ਵੱਲੋ ਰੋਜਾਨਾਂ 2 ਟੈਂਕਰ ਪਾਣੀ ਸਕੂਲਾ ਵਿੱਚ ਸਪਲਾਈ ਕੀਤਾ ਜਾਂਦਾ ਹੈ। ਇਸ ਤੋ ਇਲਾਵਾ ਫਿਰ ਵੀ ਕਿਸੇ ਸਕੂਲ ਵਿੱਚੋ ਫੋਨ ਆ ਜਾਂਦਾ ਹੈ ਤਾਂ ਹੋਰ ਪਾਣੀ ਵੀ ਭੇਜ ਦਿੱਤਾ ਜਾਂਦਾ ਹੈ ਇਹ ਸਾਰੀ ਸਪਲਾਈ ਸ਼ਹਿਰ ਦੇ ਮੇਨ ਵਾਟਰ ਵਰਕਸ ਜਿਸ ਵਿੱਚ ਬੋਰ ਲੱਗਿਆ ਹੋਇਆ ਹੈ ਉਸ ਤੋ ਕੀਤੀ ਜਾਂਦੀ ਹੈ।
– ਵਿਪਨ ਗੋਇਲ/ਬਲਜੀਤ ਪਾਲ
ਪਰਿਆਸ ਵੇਲਫੈਅਰ ਕਲੱਬ ਇਕ ਮਹੀਨੇ ਤੋਂ ਬੁਝਾ ਰਿਹਾ ਹੈ ਬੱਚਿਆਂ ਦੀ ਪਿਆਸ



