ਇੰਨਸਾਨੀਅਤ ਜ਼ਿੰਦਾ ਰੱਖੀਏ

ਮਰੀਆਂ ਜ਼ਮੀਰਾਂ , ਬੇਕਦਰੇ , ਬੇਅਣਖੇ , ਬਦ ਦਿਮਾਗੇ , ਭੇੜੀਆ ਮਾਨਸਿਕਤਾ ਜਿਹੇ ਕਾਰਣਾਂ ਕਰਕੇ ਵਧਦੀਆਂ ਹੋਈਆਂ ਗੈਰ ਇਖਲਾਕੀ ਅਤੇ ਦਰਿੰਦਗੀ ਭਰੀਆਂ ਇੰਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀਆਂ ਅਤੀ ਘਿਨਾਉੁਣੀਆਂ ਘਟਨਾਞਾਂ ਨੇ ਸਮਾਜਿਕ ਤਾਣੇ ਬਾਣੇ ਦੀਆਂ ਜੜ੍ਹਾਂ ਹਿਲਾ ਕੇ ਰਖ ਦਿਤੀਆਂ ਹਨ। ਅਜਿਹੇ ਘਟੀਆ ਵਰਤਾਰਿਆਂ ਨੂੰ ਠਲਣ, ਨਥ ਪਾਉੁਣ, ਮੁਜ਼ਰਮਾਂ ਨੂੰ ਸਜ਼ਾ ਦੁਆਉਣ, ਸਾਰਥਿਕ ਹਲ ਲਭਣ ਅਤੇ ਸਮਾਜਿਕ ਸੁਰਖਿਆ ਪ੍ਰਦਾਨ ਕਰਨ ਲਈ ਸਰਕਾਰੀ ਤੰਤਰ ਦੇ ਨਾਲ ਨਾਲ ਸੁਹਿਰਦ ਲੋਕਾਈ ਨੂੰ ਇਕਜੁਟ ਹੋ ਕੇ ਡਟਕੇ ਯੋਗਦਾਨ ਪਾਉਣ ਲਈ ਜਾਗਰੂਕਤਾ ਮੁਹਿਮ ਦੇ ਨਾਲ ਨਾਲ ਸਖਤ ਕਨੂੰਨੀ ਸਜਾਵਾਂ, ਤੇਜ਼ ਨਿਆਂਇਕ ਪ੍ਰਣਾਲੀ, ਡਰੋਨ ਕੈਮਰਿਆਂ ਨਾਲ ਨਿਗਰਾਨੀ, ਸੂਚਨਾ ਤਕਨਾਲੋਜੀ ਦੀ ਵਰਤੋਂ, ਸਵੈ ਰਖਿਆ ਦੀ ਸਕੂਲੀ ਪੜ੍ਹਾਈ ਦੌਰਾਨ ਹੀ ਸਿਖਲਾਈ ਦਾ ਪ੍ਰਬੰਧ ਅਤੇ ਟੀ.ਵੀ.ਜਾਂ ਇੰਟਰਨੈਟ ਤ ਦਿਮਾਗਾਂ ਚ‘ ਕੂੜ ਭਰਨ ਵਾਲੇ ਪ੍ਰੋਗਰਾਮਾਂ ਤੇ ਪਾਬੰਦੀ ਲਾਉਣ ਜਿਹੇ ਕਦਮ ਲੈਣੇ ਜ਼ਰੂਰੀ ਹਨ। ਜਿੰਦਗੀ ਦੀ ਭਜ ਦੌੜ ਵੋਂਚੋਂ ਵੀ ਮਾਂ ਬਾਪ ਆਪਣੇ ਬਚਿਆਂ ਨੂੰ ਚੰਗੇ ਸੰਸਕਾਰਾਂ ਦੇ ਧਾਰਣੀ ਬਣਾਉਣ ਲਈ ਜਰੂਰ ਸਮਾਂ ਕਢਿਆ ਕਰਨ। ਆਪਣੇ ਬਜ਼ੁਰਗਾਂ ਅਤੇ ਵਡ ਵਡੇਰਿਆਂ ਨਾਲ ਬਚਿਆਂ ਦਾ ਨਿਰੰਤਰ ਮੇਲ ਮਿਲਾਪ ਰਖਣਾ ਚਾਹੀਦਾ ਹੈ। ਆਓ ਰਲ ਮਿਲਕੇ ਇੰਨਸਾਨੀਅਤ ਜਿੰਦਾ ਰਖੀਏ।

Send this to a friend