ਪ੍ਰਵਾਸੀ ਭਾਰਤੀਆਂ ਦਾ ਵੱਡਮੁਲਾ ਯੋਗਦਾਨ

ਭਾਰਤੀ ਪਿਛੋਕੜ ਦੇ ਲੋਕ ਹੁਣ ਸੰਸਾਰ ਭਰ ਦੇ ਕਈ ਦੇਸ਼ਾਂ ਵਿੱਚ ਵਸੇ ਹੋਏ ਹਨ। ਵਿਦੇਸ਼ਾਂ ਵਿੱਚ ਵਸੇ ਪ੍ਰਵਾਸੀ ਭਾਰਤੀਆਂ ਦਾ ਦੇਸ਼ ਦੀ ਅਰਥਵਿਵਸਥਾ ਵਿੱਚ ਵੀ ਵੱਡਾ ਯੋਗਦਾਨ ਹੈ। ਪ੍ਰਵਾਸੀ ਭਾਰਤੀਆਂ ਕਾਰਨ ਹੀ ਭਾਰਤ ਵਿੱਚ ਰਹਿ ਰਹੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਵਧੀਆ ਜ਼ਿੰਦਗੀ ਜੀਅ ਰਹੇ ਹਨ। ਸੰਯੁਕਤ ਰਾਸ਼ਟਰ ਦੀ ਇਕ ਤਾਜ਼ਾ ਰਿਪੋਰਟ ਮੁਤਾਬਿਕ ਵਿਦੇਸ਼ਾਂ ‘ਚ ਰਹਿਣ ਵਾਲੇ ਪ੍ਰਵਾਸੀਆਂ ‘ਚ ਭਾਰਤ ਦਾ ਪਹਿਲਾਂ ਸਥਾਨ ਹੈ। ਸੰਯੁਕਤ ਰਾਸ਼ਟਰ ਦੇ ਆਰਥਿਕ ਤੇ ਸਮਾਜਿਕ ਮਾਮਲਿਆਂ ਦੇ ਵਿਭਾਗ ਵ¤ਲੋਂ ਕੀਤੇ ਸਰਵੇ ਮੁਤਾਬਿਕ ਸਾਲ 2015 ’ਚ ਕਰੀਬ 1.6 ਕਰੋੜ ਭਾਰਤੀ ਆਪਣੇ ਦੇਸ਼ ਤੋਂ ਬਾਹਰ ਰਹਿ ਰਹੇ ਹਨ। ਸੰਸਾਰ ਭਰ ‘ਚ ਪ੍ਰਵਾਸੀਆਂ ਦੀ ਸੰਖਿਆ 24.4 ਕਰੋੜ ਹੋ ਚੁ¤ਕੀ ਹੈ। ਇਨ੍ਹਾਂ ’ਚੋਂ 7.6 ਕਰੋੜ ਯੂਰਪ ਤੇ 7.5 ਕਰੋੜ ਪ੍ਰਵਾਸੀ ਏਸ਼ੀਆ ’ਚ ਰਹਿ ਰਹੇ ਹਨ ਕੌਮਾਂਤਰੀ ਪ੍ਰਵਾਸੀਆਂ ਦੀ ਗਿਣਤੀ ਵ¤ਧਣ ਦਾ ਮੁ¤ਖ ਕਾਰਨ ਅਰਥ ਵਿਵਸਥਾ ਹੈ ਜੋ ਹੁਣ ਵ¤ਖ-ਵ¤ਖ ਸਮਾਜਾਂ ਦਾ ਅਨਿ¤ਖੜਵਾਂ ਹਿ¤ਸਾ ਬਣ ਚੁ¤ਕੀ ਹੈ। ਪਰਿਵਾਸ ਸਦੀਆਂ ਤੋਂ ਮਨੁੱਖੀ ਸਭਿਅਤਾ ਅਤੇ ਸਮਾਜ ਦਾ ਇਕ ਅਨਿਖੜਵਾਂ ਅੰਗ ਹੈ। ਠੀਕ ਢੰਗ ਨਾਲ ਕੀਤਾ ਪ੍ਰਵਾਸ ਮੂਲ ਦੇਸ਼ ਤੇ ਪ੍ਰਵਾਸ ਕੀਤੇ ਜਾਣ ਵਾਲੇ ਦੇਸ਼ ਦੋਹਾਂ ਲਈ ਲਾਭਕਾਰੀ ਸਮਝਿਆ ਜਾਂਦਾ ਹੈ। ਭਾਰਤ ਦੇ 1.6 ਕਰੋੜ ਤੇ ਮੈਕਸੀਕੋ ਦੇ 1.2 ਕਰੋੜ ਲੋਕ ਪ੍ਰਵਾਸੀ ਹਨ, ਇਸਤੋਂ ਬਾਅਦ ਰੂਸ, ਚੀਨ, ਬੰਗਲਾਦੇਸ਼, ਪਾਕਿਸਤਾਨ ਤੇ ਯੂਕਰੇਨ ਦੇ ਲੋਕ ਵ¤ਡੀ ਗਿਣਤੀ ’ਚ ਬਾਹਰਲੇ ਦੇਸ਼ਾਂ ‘ਚ ਪ੍ਰਵਾਸ ਕਰਕੇ ਰਹਿ ਰਹੇ ਹਨ। ਕੌਮਾਂਤਰੀ ਪ੍ਰਵਾਸੀਆਂ ਦੀ ਗਿਣਤੀ ਜਿਨ੍ਹਾਂ 20 ਦੇਸ਼ਾਂ ‘ਚ ਸਭ ਤੋਂ ਵ¤ਧ ਹੈ ਉਨ੍ਹਾਂ ’ਚੋਂ 11 ਏਸ਼ੀਆ ਦੇ, 6 ਯੂਰਪ ਦੇ, ਇਕ ਅਫਰੀਕਾ, ਇਕ ਲਾਤੀਨ ਅਮਰੀਕਾ ਤੇ ਇਕ ਉ¤ਤਰੀ ਅਮਰੀਕਾ ਦਾ ਹੈ। ਸਭ ਤੋਂ ਵ¤ਧ ਪ੍ਰਵਾਸੀ ਅਮਰੀਕਾ (4.6 ਕਰੋੜ), ਜਰਮਨੀ, ਰੂਸ, ਸਾਊਦੀ ਅਰਬ, ਬਰਤਾਨੀਆ ਤੇ ਸੰਯੁਕਤ ਅਰਬ ਅਮੀਰਾਤ ‘ਚ ਰਹਿੰਦੇ ਹਨ, ਭਾਰਤ ‘ਚ ਵੀ 52 ਲ¤ਖ ਪ੍ਰਵਾਸੀ ਰਹਿੰਦੇ ਹਨ ਤੇ 20 ਦੇਸ਼ਾਂ ‘ਚੋਂ ਭਾਰਤ ਦਾ 12ਵਾਂ ਸਥਾਨ ਜਦੋਂ ਕਿ 1990 ‘ਚ ਭਾਰਤ ‘ਚ 75 ਲ¤ਖ ਪ੍ਰਵਾਸੀ ਰਹਿੰਦੇ ਸਨ। ਭਾਰਤ ਦੀ ਅਰਥ-ਵਿਵਸਥਾ ਲਈ ਭਾਰਤੀ ਪ੍ਰਵਾਸੀਆਂ ਦੀ ਇਹ ਗਿਣਤੀ ਬਹੁਤ ਅਹਿਮ ਹੈ। ਪ੍ਰਵਾਸੀ ਭਾਰਤੀਆਂ ਦੇ ਯੋਗਦਾਨ ਨੂੰ ਸਮਝਦੇ ਹੋਏ ਸਰਕਾਰ ਨੂੰ ਉਨ੍ਹਾਂ ਨਾਲ ਨੇੜਲਾ ਰਿਸ਼ਤਾ ਬਣਾਉਣ ਲਈ ਯਤਨ ਕਰਨੇ ਚਾਹੀਦੇ ਹਨ। ਪ੍ਰਵਾਸੀ ਭਾਰਤੀ ਦੇਸ਼ ਦੇ ਆਰਥਿਕ ਹਾਲਾਤਾਂ ਨੂੰ ਬਦਲਣ ਵਿੱਚ ਹੋਰ ਅਹਿਮ ਭੂਮਿਕਾ ਨਿਭਾਅ ਸਕਦੇ ਹਨ। ਇਸ ਸਮੇਂ ਭਾਰਤ ਦੀ ਅਰਥ-ਵਿਵਸਥਾ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਤਦ ਉਨ੍ਹਾਂ ਦੇ ਸਹਿਯੋਗ ਦੀ ਹੋਰ ਵੱਧ ਲੋੜ ਹਨ। ਇਕ ਤਾਜ਼ਾ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਾਲ 2030 ਤ¤ਕ ਭਾਰਤ ਦੁਨੀਆ ਦੀ ਤੀਜੀ ਵ¤ਡੀ ਅਰਥ ਵਿਵਸਥਾ ਬਣ ਸਕਦਾ ਹੈ ਅਤੇ ਜੇਕਰ ਅਜਿਹਾ ਹੋ ਜਾਂਦਾ ਹੈ ਤਾਂ ਫਰਾਂਸ ਅਤੇ ਇਟਲੀ ਨੂੰ ਜਾਂ ਤਾਂ ਮਹ¤ਤਵਪੂਰਨ ਜੀ-8 ’ਚੋਂ ਬਾਹਰ ਹੋਣਾ ਪੈ ਸਕਦਾ ਹੈ ਅਤੇ ਜਾਂ ਫਿਰ ਭਾਰਤ ਅਤੇ ਬ੍ਰਾਜ਼ੀਲ ਨੂੰ ਸ਼ਾਮਿਲ ਕਰਨ ਲਈ ਜੀ-8 ਦੀ ਥਾਂ ਜੀ-10 ਹੋਂਦ ਵਿਚ ਆ ਸਕਦਾ ਹੈ ਬਰਤਾਨੀਆ ਦੇ ਸੈਂਟਰ ਫਾਰ ਇਕਨਾਮਿਕਸ ਬਿਜ਼ਨਸ ਐਾਡ ਰਿਸਰਚ (ਸੀ ਈ ਬੀ ਆਰ) ਦੀ ਤਾਜ਼ਾ ਰਿਪੋਰਟ ਵਿਚ ਕਿਹਾ ਗਿਆ ਹੈ ਕਿ 2029 ਤ¤ਕ ਚੀਨ ਦੀ ਅਰਥ ਵਿਵਸਥਾ ਅਮਰੀਕਾ ਨੂੰ ਪਛਾੜ ਕੇ ਨੰਬਰ ਇ¤ਕ ‘ਤੇ ਆ ਜਾਵੇਗੀ ਰਿਪੋਰਟ ਵਿਚ ਕਿਹਾ ਗਿਆ ਹੈ ਉਸ ਸਮੇਂ ਅਮਰੀਕੀ ਅਰਥ ਵਿਵਸਥਾ ਦੂਜੇ ਅਤੇ ਭਾਰਤੀ ਅਰਥ ਵਿਵਸਥਾ ਤੀਜੇ ਨੰਬਰ ’ਤੇ ਹੋਵੇਗੀ ਸਾਲ 2030 ਵਿਚ ਭਾਰਤ ਦਾ ਕੁ¤ਲ ਘਰੇਲੂ ਉਤਪਾਦ 10, 133 ਅਰਬ ਅਮਰੀਕੀ ਡਾਲਰ ਦਾ ਹੋਵੇਗਾ, ਜਦਕਿ ਅਮਰੀਕਾ ਦਾ 32996 ਅਰਬ ਅਮਰੀਕੀ ਡਾਲਰ ਅਤੇ ਚੀਨ ਦਾ 34,338 ਅਰਬ ਅਮਰੀਕੀ ਡਾਲਰ ਹੋਵੇਗਾ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ 2019 ਵਿਚ ਬਰਤਾਨੀਆ ਦੀ ਅਰਥ ਵਿਵਸਥਾ ਨੂੰ ਪਛਾੜ ਕੇ ਰਾਸ਼ਟਰ ਮੰਡਲ ਦੇਸ਼ਾਂ ਦੀ ਸਭ ਤੋਂ ਵ¤ਡੀ ਅਰਥ ਵਿਵਸਥਾ ਬਣ ਜਾਵੇਗਾ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਸਦੀ ਦੇ ਦੂਜੇ ਅ¤ਧ ਵਿਚ ਭਾਰਤੀ ਅਰਥ ਵਿਵਸਥਾ ਚੀਨ ਨੂੰ ਪਛਾੜ ਦੇਵੇਗੀ। ਇਹ ਬਹੁਤ ਹੀ ਉਤਸ਼ਾਹਿਤ ਕਰਨ ਵਾਲੀ ਗੱਲ ਹੈ। ਇਸ ਸੰਦਰਭ ਵਿੱਚ ਪ੍ਰਵਾਸੀ ਭਾਰਤੀ ਭਾਰਤ ਦੀ ਅਰਥ-ਵਿਵਸਥਾ ਲਈ ਇਕ ਬਹੁਤ ਅਹਿਮ ਹਿੱਸਾ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਪ੍ਰਵਾਸੀ ਭਾਰਤੀਆਂ ਨੂੰ ਦੇਸ਼ ਵਿੱਚ ਪੂੰਜੀ ਨਿਵੇਸ਼ ਲਈ ਉਤਸਾਹਿਤ ਕਰਨ ਵਾਸਤੇ ਨਵੀਆਂ ਯੋਜਨਾਵਾਂ ਲੈ ਕੇ ਆਵੇ। ਪ੍ਰਵਾਸੀ ਭਾਰਤੀਆਂ ਦੀਆਂ ਜਾਇਦਾਦਾਂ ਅਤੇ ਪਰਿਵਾਰ ਦੀ ਸੁਰੱਖਿਆ ਲਈ ਉਚੇਚੇ ਯਤਨ ਹੋਣੇ ਚਾਹੀਦੇ ਹਨ।
26 ਅਪ੍ਰੈਲ 2018 – ਬਲਜੀਤ ਸਿੰਘ ਬਰਾੜ

Send this to a friend