ਲੋੜ ਹੈ ਅਮੀਰ ਵਿਰਸੇ ਨੂੰ ਸੰਭਾਲ ਕੇ ਰੱਖਣ ਦੀ

ਪੰਜਾਬੀ ਸੱਭਿਆਚਾਰ ਦੁਨੀਆ ਦੇ ਅਮੀਰ ਸੱਭਿਆਚਾਰਾਂ ਵਿੱਚੋਂ ਇਕ ਹੈ।ਕਿਸੇ ਵੀ ਇਲਾਕੇ,ਪ੍ਰਾਂਤ ਦੇ ਵਿਰਸੇ ਦੀ ਪਛਾਣ ਉੇਥੇ ਦੇ ਰਹਿਣ- ਸਹਿਣ, ਖਾਣ-ਪੀਣ, ਲੋਕ ਕਲਾਵਾਂ, ਲੋਕ ਨਾਚਾਂ ਤੋਂ ਸਹਿਜੇ ਹੀ ਲਗਾਈ ਜਾ ਸਕਦੀ ਹੈ। ਕਿਸੇ ਵੀ ਸੁੂਬੇ ਨੂੰ ਅੱਗੇ ਤੱਕ ਲੈ ਕੇ ਜਾਣ ਲਈ ਲੋਕ ਕਲਾਵਾਂ ਦਾ ਇੱਕ ਵੱਡਮੁੱਲਾ ਯੋਗਦਾਨ ਹੁੰਦਾ ਹੈ। ਇਨ੍ਹਾਂ ਲੋਕ ਕਲਾਵਾਂ ਵਿੱਚ ਉਸ ਸੂਬੇ ਦੇ ਪਰੰਪਰਿਕ ਲੋਕ ਨਾਚਾਂ ਦਾ ਜ਼ਿਕਰ ਖਾਸ ਤੌਰ ’ਤੇ ਕੀਤਾ ਜਾਂਦਾ ਹੈ।ਪੰਜਾਬ ਦੀਆਂ ਪਰੰਪਰਿਕ ਲੋਕ ਕਲਾਵਾਂ ਦੀ ਸਿਫਤ ਅੱਜ ਵੀ ਪੂਰੇ ਭਾਰਤ ਵਿੱਚ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਇਸਨੇ ਆਪਣੀ ਵੱਖਰੀ ਪਹਿਚਾਣ ਬਣਾਈ ਹੈ।
ਨੱਚਣਾ-ਗਾਉਣਾ ਪੰਜਾਬੀ ਲੋਕਾਂ ਦੀ ਰੂਹ ਦੀ ਖੁਰਾਕ ਵਜੋਂ ਜਾਣਿਆ ਜਾਂਦਾ ਹੈ ਇਸ ਕਰਕੇ ਇਹ ਕਿਹਾ ਜਾਂਦਾ ਹੈ, ਕਿਉਂ ਕਿ ਪੰਜਾਬ ਵਿੱਚ ਜੰਮਿਆ ਹਰੇਕ ਬੰਦਾ ਕਲਾਕਾਰ ਹੁੰਦਾ ਹੈ।ਇਥੋਂ ਤੱਕ ਕਿ ਉਸਨੂੰ ਗੁੜਤੀ ਵੀ ਮਾਂ ਦੀਆਂ ਲੋਰੀਆਂ ਦੇ ਸੰਗੀਤਕ ਰੂਪ ਵਜੋਂ ਮਿਲਦੀ ਹੈ। ਪੰਜਾਬੀਆਂ ਵਿੱਚ ਨੱਚਣ ਗਾਉਣ ਦਾ ਅਵਸਰ ਸਿਰਫ ਦੋ ਮੌਕਿਆਂ ਉ¤ਪਰ ਜਿਆਦਾ ਹੁੰਦਾ ਹੈ, ਜਿਨ੍ਹਾਂ ਵਿੱਚੋਂ ਇੱਕ ਵਿਆਹ ਦਾ ਅਤੇ ਦੂਜਾ ਮੇਲੇ ਦਾ।
ਅਜੋਕੇ ਸਮੇਂ ਵਿਚ ਬੜੇ ਹੀ ਦੁੱਖ ਵਾਲੀ ਗੱਲ ਹੈ ਕਿ ਪੱਛਮੀਕਰਨ ਦੇ ਦੌਰ ਵਿੱਚ ਸਾਡੇ ਸੱਭਿਆਚਾਰ, ਪੰਜਾਬੀ ਬੋਲੀ, ਵਿਰਸੇ ਨੂੰ ਆਧੁਨਿਕਤਾ ਦਾ ਅਜਿਹਾ ਜੰਗਾਲ ਲੱਗਿਆ ਹੈ ਕਿ ਇਨ੍ਹਾਂ ਦਾ ਸਰੂਪ ਹੀ ਬਦਲਦਾ ਜਾ ਰਿਹਾ ਹੈ।
ਪੁਰਾਣੇ ਸਮਿਆਂ ਵਿਚ ਕਣਕ ਪੱਕਣ ਦੀ ਤਿਆਰੀ ਦੀ ਖੁਸ਼ੀ ਵਿੱਚ ਅਤੇ ਮੇਲੇ ਲੱਗਣ ਕਰਕੇ ਕਿਸਾਨ ਦੋਹਰੀ ਖੁਸ਼ੀ ਵਿੱਚ ਖੀਵੇ ਹੋਈ ਫਿਰਦੇ ਸਨ।ਮੇਲੇ ਉ¤ਤੇ ਜਾਣ ਲਈ ਉਹ ਕਈ ਦਿਨ ਪਹਿਲਾਂ ਹੀ ਪੱਗਾਂ ਨੂੰ ਰੰਗਾ ਲੈਂਦੇ ਸਨ ਅਤੇ ਮੇਲੇ ਵਾਲੇ ਦਿਨ ਹੀ ਸਵੇਰੇ ਘਰੋਂ ਤਿਆਰ ਹੋ ਕੇ ਤੇ ਹੱਥਾਂ ਵਿੱਚ ਸੰਮਾਂ ਵਾਲੀ ਡਾਂਗ ਲੈ ਕੇ ਚਾਂਈ-ਚਾਂਈ ਮੇਲਿਆਂ ਨੂੰ ਜਾਂਦੇ ਸਨ।ਇਸੇ ਹੀ ਦ੍ਰਿਸ਼ ਨੂੰ ਧਨੀ ਰਾਮ ਚਾਤ੍ਰਿਕ ਨੇ ਆਪਣੇ ਲਫਜ਼ਾ ਇੱਚ ਇਸਤਰ੍ਹਾ ਚਿਤਰਿਆ ਹੈ:
ਤੂੜੀ,ਤੰਦ ਸਾਂਭ ਹਾੜੀ ਵੇਚ ਵੱਟ ਕੇ,
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ,
ਮੀਹਾਂ ਦੀ ਉਡਕਿ ਤੇ ਸਿਆੜ ਕੱਢ ਕੇ,
ਮਾਲ ਧੰਦਾ ਸਾਂਭਣੇ ਨੂੰ ਚੂੜਾ ਛੱਡ ਕੇ,
ਪੱਗ ਝੱਗਾ ਚਾਦਰਾ ਨਵਾਂ ਸਵਾਇ ਕੇ,
ਸੰਮਾਂ ਵਾਲੀ ਡਾਂਗ ਉ¤ਤੇ ਤੇਲ ਲਾਇ ਕੇ,
ਕੱਛੇ ਮਾਰ ਵੰਝਲੀ ਅਨੰਦ ਛਾ ਗਿਆ,
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।
ਇਸ ਤਰ੍ਹਾਂ ਲੋਕ ਭੰਗੜਾ ਪਾਉਂਦੇ, ਨੱਚਦੇ ਗਾਉਂਦੇ ਆਪਣੀ ਮਨ ਦੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਸਨ ਅਤੇ ਇਸ ਨਾਲ ਸੱਭਿਆਚਾਰਕ ਤੰਦਾਂ ਵੀ ਮਜ਼ਬੂਤ ਹੁੰਦੀਆਂ ਸਨ।
ਅਜੋਕੇ ਦੌਰ ਵਿੱਚ ਇਹ ਪਵਿੱਤਰ ਮੇਲੇ ਵੀ ਗੰਧਲੀ ਰਾਜਨੀਤੀ ਦੀ ਭੇਟ ਚੜ੍ਹ ਚੁੱਕੇ ਹਨ।ਮੇਲਿਆਂ ਵਿੱਚ ਰਾਜਨੀਤੀ ਪਾਰਟੀਆ ਦੀ ਸਟੇਜ ਤੋਂ ਇੱਕ ਦੂਜੇ ਉ¤ਪਰ ਸ਼ਰੇਆਮ ਚਿਕੜ ਉਛਾਲਣਾ, ਨਸ਼ਿਆਂ ਦੀ ਵਰਤੋਂ,ਲੜਾਈ ਝਗੜੇ ਤੇ ਲੋਕਾਂ ਦੀ ਵਪਾਰਕ ਸੋਚ ਨੇ ਲੋਕ ਨਾਚਾਂ ਦੇ ਹਰੇ ਭਰੇ ਰੁੱਖ ਨੂੰ ਸਿਉਂਕ ਵਾਂਗ ਖਾ ਰਿਹਾ ਹੈ।ਜਿੱਥੇ ਪੱਛਮੀ ਸਭਿਆਚਾਰ ਨੇ ਸਾਡੇ ਮੇਲਿਆਂ ਨੂੰ ਢਾਹ ਲਾਈ ਹੈ, ਉ¤ਥੇ ਸਾਡੇ ਪਹਿਰਾਵੇ, ਖਾਣ-ਪੀਣ ਤੇ ਸਾਡੀ ਮਾਂ ਬੋਲੀ ਨੂੰ ਵੀ ਪ੍ਰਭਾਵਿਤ ਕੀਤਾ ਹੈ। ਵਰਤਮਾਨ ਸਮੇਂ ਵਿੱਚ ਦੁੱਖ ਦੀ ਗੱਲ ਇਹ ਹੈ ਕਿ ਪੰਜਾਬ ਦਾ ਅਮੀਰ ਵਿਰਸਾ ਦੁਕਾਨ ਦੇ ਰੱਖੇ ਸਮਾਨ ਦੀ ਤਰ੍ਹਾਂ ਵਿਕਣ ਲੱਗ ਪਿਆ ਹੈ।ਇੱਕ ਸ਼ਰਮ ਹਯਾਤ ਨਾਲ ਲੱਦੀ ਪੰਜਾਬਣ ਦੂਰੋਂ ਪਛਾਣੀ ਜਾਂਦੀ ਹੈ, ਪਰ ਨੰਗੇਜ਼ਵਾਦ ਨੇ ਸਭ ਤੋਂ ਪਰਦਾ ਚੁੱਕ ਦਿੱਤਾ ਹੈ। ਪੁਰਾਤਨ ਸਮੇਂ ਵਿੱਚ ਕੁੜੀ ਹਰ ਸਮੇਂ ਸਿਰ ’ਤੇ ਦੁਪੱਟਾ ਲੈ ਕੇ ਰੱਖਦੀ ਸੀ ਤੇ ਘੱਗਰਾ ਆਦਿ ਪਾਉਂਦੀ ਸੀ । ਘਗਰੇ ਦੀ ਥਾਂ ਜੀਨਾਂ ਨੇ ਲੈ ਲਈ ਹੈ। ਇਹ ਸਭ ਪੱਛਮੀ ਸਭਿਆਚਾਰ ਦਾ ਅਸਰ ਹੈ।
ਸਾਡੇ ਖਾਣ-ਪੀਣ ਨੂੰ ਇਸ ਆਧੁਨਿਕ ਯੁੱਗ ਨੇ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ। ਪੁਰਾਤਨ ਸਮੇਂ ਵਿੱਚ ਮਾਵਾਂ ਸਵੇਰੇ ਉ¤ਠ ਕੇ ਆਪਣੇ ਬੱਚਿਆਂ ਨੂੰ ਲੱਸੀ, ਰੋਟੀ ਆਦਿ ਖਾਣ ਨੂੰ ਦਿੰਦੀਆਂ ਸਨ, ਪਰ ਅੱਜ ਇਨ੍ਹਾਂ ਦੀ ਥਾਂ ਬ੍ਰੈਡ-ਜੈਮ ਅਤੇ ਜੂਸ ਆਦਿ ਨੇ ਲੈ ਲਈ ਹੈ।
ਕੁਝ ਲੋਕ ਪੰਜਾਬੀ ਬੋਲਣ ਵਿਚ ਵੀ ਝਿਜਕ ਮਹਿਸੂਸ ਕਰਨ ਲੱਗ ਪਏ ਹਨ ਪਰ ਉਹ ਇਸ ਸੋਚ ਤੋਂ ਵਾਂਝੇ ਹਨ ਕਿ ਪੰਜਾਬ ਦੀ ਪੀੜ੍ਹੀ ’ਤੇ ਅੰਗਰੇਜ਼ੀ ਜਾਂ ਹਿੰਦੀ ਆ ਕੇ ਬੈਠਣ ਲੱਗ ਪਈ ਹੈ ਜਾਂ ਕਹੋ ਕਿ ਅਸੀਂ ਪੰਜਾਬੀ ਨੂੰ ਵਿਸਾਰ ਰਹੇ ਹਾਂ।ਕਈ ਘਰਾਂ ਵਿਚ ਤਾਂ ਲੋਕ ਬੱਚਿਆਂ ਨੂੰ ਪੰਜਾਬੀ ਸਿਖਾਉਣ ਦੀ ਬਜਾਏ ਆਪ ਵੀ ਉਨ੍ਹਾਂ ਨਾਲ ਅੰਗ੍ਰੇਜ਼ੀ ਤੇ ਹਿੰਦੀ ਵਿਚ ਗੱਲ ਕਰਨ ਲੱਗ ਪਏ ਹਨ। ਜੇਕਰ ਸਮਾਂ ਰਹਿੰਦੇ ਅਸੀਂ ਇਸ ਅਮੀਰ ਵਿਰਸੇ ਦੀ ਸੰਭਾਲ ਨਾ ਕੀਤੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਨ੍ਹਾਂ ਲੋਕ ਨਾਚਾਂ ਦੇ ਕਿੱਸੇ ਅਤੇ ਕਹਾਣੀਆਂ ਹੀ ਸੁਣਨ ਨੂੰ ਮਿਲਿਆ ਕਰਨਗੀਆਂ। ਜਿਵੇਂ ਦੱਰਖਤ ਨਾਲੋਂ ਟੁੱਟੀ ਟਾਹਣੀ ਦਾ ਕੋਈ ਵਜੂਦ ਨਹੀਂ ਹੁੰਦਾ, ਉਸੇ ਤਰ੍ਹਾਂ ਆਪਣੇ ਵਿਰਸੇ ਤੋਂ ਵੱਖ ਹੋ ਕੇ ਇਕ ਪੰਜਾਬੀ ਵੀ ਆਪਣੀ ਪਛਾਣ ਗੁਆ ਬੈਠਣਗੇ। ਵਰਤਮਾਨ ਸਮੇਂ ਵਿੱਚ ਦੁੱਖ ਵਾਲੀ ਗੱਲ ਹੈ ਕਿ ਪੰਜਾਬ ਦਾ ਅਮੀਰ ਵਿਰਸਾ ਦੁਕਾਨ ਤੇ ਰੱਖੇ ਸਮਾਨ ਦੀ ਤਰ੍ਹਾਂ ਵਿੱਕਣ ਲੱਗ ਪਿਆ ਹੈ। ਅੱਜ ਦੀ ਮੁਟਿਆਰ ਘੋੜੀਆਂ,ਟੱਪੇ ਤੇ ਗੀਤਾਂ ਤੋਂ ਕੋਹਾਂ ਦੂਰ ਹੈ। ਅਜੋਕੇ ਵਿਆਹਾਂ ਵਿੱਚ ਵੀ ਪਹਿਲਾਂ ਵਰਗੀ ਰੌਣਕ ਤੇ ਗੱਲਬਾਤ ਨਹੀਂ ਰਹੀ। ਪਹਿਲੇ ਸਮੇਂ ਦੇ ਵਿਆਹ ਮਹੀਨਾ-ਮਹੀਨਾ ਪਹਿਲਾਂ ਹੀ ਸ਼ੁਰੂ ਹੋ ਜਾਂਦੇ ਸਨ ,ਘਰ ਹਲਵਾਈ ਬਿਠਾਏ ਜਾਂਦੇ ਸਨ, ਮੰਜੇ ਇੱਕਠੇ ਕਰਨੇ ਰਜਾਈਆ ਨਗੰਦਣੀਆਂ ਤੇ ਸਾਰਾ ਪਿੰਡ ਇੱਕਠਾ ਹੋ ਕੇ ਵਿਆਹ ਦੀਆਂ ਤਿਆਰੀਆਂ ਵਿੱਚ ਹਿੱਸੇਦਾਰ ਹੁੰਦੇ ਸੀ ਪਰੰਤੂ ਅਜੋਕੇ ਵਿਆਹ ਇੱਕ ਦਿਖਾਵਾ ਬਣ ਕੇ ਰਹਿ ਗਏ ਹਨ।ਪਿੰਡ ਤਾਂ ਦੂਰ ਦੀ ਗੱਲ ਹੈ ਰਿਸ਼ਤੇਦਾਰ ਵੀ ਸਮੇਂ ਤੇ ਹੀ ਆਉਂਦੇ ਤੇ ਪੈਲੇਸਾਂ ਵਿੱਚੋਂ ਹੀ ਮੁੜ ਕੇ ਚੱਲੇ ਜਾਦੇ ਹਨ। ਅੱਜ ਸਭ ਕੁਝ ਬਦਲ ਗਿਆ ਹੈ ਗਿੱਧੇ, ਭੰਗੜੇ, ਸਿੱਠਣੀਆਂ, ਗੀਤਾਂ ਦੀ ਥਾਂ ਡੀ ਜੇ ਨੇ ਲੈ ਲਈ ਹੈ।
ਇਸਤੋਂ ਇਲਾਵਾ ਸਾਡੀਆਂ ਲੋਕ ਖੇਡਾਂ ਕੁਸ਼ਤੀਆਂ, ਗਿੱਟੇ,ਲੁਕਣ ਮਿਚੀ ਆਦਿ ਖੇਡਾਂ ਵੀ ਅਲੋਪ ਹੁੰਦੀਆਂ ਜਾ ਰਹੀਆਂ ਹਨ।ਤਰਨੀਕੀ ਯੁੱਗ ਆਉਣ ਨਾਲ ਮੋਬਾਈਲ ਫੋਨ, ਇੰਟਰਨੈਟ ਨੇ ਇਨ੍ਹਾਂ ਦੀ ਥਾਂ ਲੈ ਲਈ ਹੈ।ਅਜੋਕੇ ਬੱਚੇ ਵੀ ਖੇਡਾਂ ਤੇ ਬਾਹਰ ਨਿਕਲਣ ਦੀ ਥਾਂ ਮੋਬਾਈਲਾਂ ਨੂੰ ਹੀ ਤਰਜੀਹ ਦੇਣ ਲੱਗ ਪਏ ਹਨ।
ਜੇਕਰ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀ ਭਰਾਵਾਂ ਦੀ ਗੱਲ ਕਰੀਏ ਤਾਂ ਉੇਹ ਪੰਜਾਬ ਵਿੱਚ ਰਹਿੰਦੇ ਪੰਜਾਬੀਆਂ ਨਾਲੋਂ ਕਿਤੇ ਚੰਗੇ ਹਨ ਜੋ ਵਿਦੇਸ਼ਾਂ ਵਿੱਚ ਰਹਿੰਦੇ ਹੋਏ ਵੀ ਆਪਣੇ ਵਿਰਸੇ, ਸਭਿਆਚਾਰ ਤੇ ਕੌਮ ਨੂੰ ਸਾਂਭੀ ਬੈਠੇ ਹਨ।ਕਈ ਪ੍ਰਵਾਸੀ ਵੀਰ ਮਾਂ ਬੋਲੀ ਨੂੰ ਵਿਕਸਿਤ ਕਰਨ ਲਈ ਪੰਜਾਬੀ ਗਾਇਕਾਂ ਨੂੰ ਸੱਦ ਕੇ ਆਪਣੀ ਮਿੱਟੀ ਨਾਲ ਜੁੜੇ ਰਹਿਣ ਲਈ ਗੀਤ-ਸੰਗੀਤ ਰਾਹੀਂ ਆਪਣੇ ਅੰਦਰ ਸਮੋਈ ਬੈਠੇ ਮੋਹ ਨੂੰ ਉਜਾਗਰ ਕਰਦੇ ਹਨ।
ਅੱਜ ਲੋੜ ਹੈ ਆਪਣੇ ਅਮੀਰ ਵਿਰਸੇ ਨੂੰ ਸੰਭਾਲ ਕੇ ਰੱਖਣ ਦੀ ਜੇਕਰ ਅੱਜ ਆਪਾਂ ਆਪਣੇ ਬੱਚਿਆ ਨੂੰ ਆਪਣੇ ਵਿਰਸੇ, ਸੱਭਿਆਚਾਰ ਨਾਲ ਜੋੜਾਂਗੇ ਤਾਂ ਹੀ ਸੱਭਿਆਚਾਰ ਦੀਆਂ ਜੜ੍ਹਾਂ ਫੈਲਣਗੀਆਂ।

Send this to a friend