ਖ਼ਬਰ ਹੈ ਕਿ ਪੰਜਾਬ ਵਜ਼ਾਰਤ ਵਿਚ ਅਮਰਿੰਦਰ ਸਿੰਘ ਮੁਖਮੰਤਰੀ ਵਲੋਂ ਵਾਧਾ ਕੀਤਾ ਜਾ ਰਿਹਾ ਹੈ। ਇਸ ਵੇਲੇ ਕੈਪਟਨ ਵਜ਼ਾਰਤ ਵਿਚ 8 ਮੰਤਰੀ ਹਨ ਅਤੇ 7 ਹੋਰ ਮੰਤਰੀ ਕੈਬਨਿਟ ਵਿਚ ਸ਼ਾਮਲ ਕੀਤੇ ਜਾਣਗੇ। ਚਰਚਾ ਹੈ ਕਿ ਇਹਨਾ 15 ਜਾਂ 16 ਦੀ ਗਿਣਤੀ ਪੂਰੇ ਮੰਤਰੀਆਂ ਨਾਲ 15 ਜਾਂ 16 ਵਿਧਾਇਕਾਂ ਨੂੰ ਉਹਨਾ ਨਾਲ ਅਸਿਸਟੈਂਟ ਲਗਾਕੇ ਕੰਮ ਸਿਖਾਇਆ ਜਾਏਗਾ। ਅਤੇ ਕੁਝ ਵਿਧਾਇਕਾਂ ਨੂੰ ਵਖੋ-ਵਖਰੀਆਂ ਕਾਰਪੋਰੇਸ਼ਨਾਂ, ਜਾਂ ਬੋਰਡਾਂ ਦੇ ਚੇਅਰਮੈਨ ਜਾਂ ਮੁਖੀ ਬਣਾ ਦਿਤਾ ਜਾਏਗਾ। ਖ਼ਬਰ ਇਹ ਵੀ ਹੈ ਕਿ ਉਚ ਪ੍ਰਾਸ਼ਨਿਕ ਅਧਿਕਾਰੀਆਂ ਅਤੇ ਉਚ ਪੁਲਿਸ ਅਧਿਕਾਰੀਆਂ ‘ਚ ਆਪਸੀ ਰੰਜ਼ਸ਼ ਕਾਰਨ ਦੋ-ਦੋ ਧੜੇ ਬਣੇ ਹੋਏ ਹਨ, ਜਿਹੜੇ ਇਕੋ ਦੂਜੇ ਨਾਲ ਪਗੋ-ਲਥੀ ਤਾਂ ਹੁੰਦੇ ਹੀ ਹਨ, ਅਦਾਲਤੀ ਜਾਕੇ ਵੀ ਡਾਂਗੋ ਸੋਟੀ ਹੁੰਦੇ ਹਨ।
ਜਾਪਦੈ ਬਾਪੂ ਠਕੈਪਟਨਠ ਦਾ ਖੂੰਡਾ ਕਿਧਰਿਉਂ ਤਿੜਕ ਗਿਆ ਆ। ਆਪਣੀ ਮਲਖ ਹੀ ਨਹੀਂ ਸਾਂਭੀ ਜਾਂਦੀ। ਕੋਈ ਜੀਅ ਕਿਧਰ ਨੂੰ ਕੋਈ ਕਿਧਰ ਨੂੰ ਤੁਰਿਆ ਜਾਂਦਾ। ਕੋਈ ਚੰਡੀਗੜ੍ਹ ਦੀਆਂ ਪੌੜੀਆਂ ਚੜ੍ਹਦਾ, ਹੰਭੀ ਜਾਂਦਾ, ਗੁਸੇ ਹੋਈ ਜਾਂਦਾ! ਕੋਈ ਕੁਰਸੀ ਨਾ ਮਿਲਣ ਕਾਰਨ ਠਹਾਈ ਕਮਾਂਡਠ ਕੋਲ ਜਾਕੇ ਹਾਈ, ਹਾਈ, ਕਰੀ ਜਾਂਦਾ ਅਤੇ ਆਖੀ ਜਾਂਦਾ, ਠਸਾਡਾ ਵੀ ਹਕ ਆ ਜੀ ਕੁਰਸੀ ਤੇ, ਇਕਲਾ ਬਾਪੂ ਹੀ ਕਾਹਤੋਂ ਮਾਲਸ਼ਾਂ ਕਰਵਾਈ ਜਾਂਦਾਠ ਉਂਜ ਇਕ ਪਾਸੇ ਪੁਲਿਸ ਪ੍ਰਸ਼ਾਸ਼ਨ ਦੀ ਨੀਲੀ-ਚਿਟੀ ਸਰਪ੍ਰਸਤੀ ਕਾਰਨ ਆਪੋ-ਧਾਪੀ ਬਣੀ ਹੋਈ ਆ, ਦੂਜੇ ਪਾਸੇ ਸਰਕਾਰੀ ਕਾਮੇ ਠਤਪੜ ਵਿਛਾਈਠ ਪਿਟ ਸਿਆਪਾ ਕਰੀ ਜਾਂਦੇ ਆ ਅਤੇ ਆਖੀ ਜਾਂਦੇ ਆ ਠਭੁਖੇ ਢਿਡੀਠ ਕਿੰਨਾ ਕੁ ਕੰਮ ਕਰੀਏ। ਅਤੇ ਇਧਰ ਦੋਹਾਂ ਪਾਸਿਉਂ ਪੀੜਤ ਹੋਈ ਜਨਤਾ, ਜੀਹਨੂੰ ਨਾ ਪੈਨਸ਼ਨ ਮਿਲਦੀ ਆ, ਨਾ ਨੀਲੇ ਕਾਰਡ ਵਾਲਾ ਅਨਾਜ, ਨਾ ਨੌਕਰੀ ਮਿਲਦੀ ਆ, ਨਾ ਮਿਲਦਾ ਆ ਇਨਸਾਫ ।ਸਿਰ ਤੇ ਹਥ ਰਖ, ਇਕੋ ਗਲ ਜਨਤਾ ਆਖੀ ਜਾਂਦੀ ਆ, ਠਚੰਡੀਗੜ੍ਹ ਦੀ ਪੁਛਕੇ ਸਾਂ ਬਸ ਬੈਠੇ, ਇਹਦੇ ਤਾਂ ਟੁਟੇ ਸ਼ੀਸ਼ੇ ਤੇ ਖੜਕਣ ਬਾਰੀਆਂ ਜੀ!ਠ
ਚੰਗਾ ਤੁਸਾਂ ਮਕੈਨਿਕ ਇਹ ਭਾਲਿਆ ਹੈ।
ਮਚੀ ਹਰ ਥਾਂ ਦਿਸੇ ਘੜਮਸ ਯਾਰੋ!!
ਖ਼ਬਰ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਗੁਜਰਾਤ ਦੇ ਮੁਖਮੰਤਰੀ ਸਨ, ਉਸ ਵੇਲੇ ਉਹ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਚੁਪੀ ਬਾਰੇ ਸਵਾਲ ਉਠਾਉਂਦੇ ਨਜ਼ਰ ਆਉਂਦੇ ਸਨ। ਹੁਣ ਮਨਮੋਹਨ ਸਿੰਘ ਨੇ ਪਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਹਿਮ ਮੁਦਿਆਂ ਬਾਰੇ ਚੁਪ ਤੋੜਨ ਦੀ ਸਲਾਹ ਦਿਤੀ ਹੈ। ਕਠੂਆ ‘ਚ 8 ਸਾਲ ਦੀ ਬਚੀ ਨਾਲ ਜਬਰ-ਜ਼ਨਾਹ ਦੇ ਦੋਸ਼ ਦੇ ਮਾਮਲੇ ‘ਚ ਮਨਮੋਹਨ ਸਿੰਘ ਨੇ ਮੋਦੀ ਨੂੰ ਖੁਲ੍ਹ ਕੇ ਬੋਲਣ ਦੀ ਸਲਾਹ ਦਿਤੀ ਹੈ।
ਕਠੂਆ ‘ਚ ਬਚੀ ਨਾਲ ਠਭਗਵਾਨ ਦੇ ਘਰਠ ਮਦਿੰਰ ‘ਚ ਜਬਰ-ਜ਼ਨਾਹ ਹੋਇਆ, ਇਕ ਵੇਰ ਨਹੀਂ ਵਾਰ-ਵਾਰ ਹੋਇਆ। ਇਕ ਨੇ ਨਹੀਂ ਕਈਆਂ ਨੇ ਬਚੀ ਨੂੰ ਨੋਚਿਆ। ਠਭਗਵਾਨਠ ਚੁਪ ਰਹੇ। ਜਦ ਭਗਵਾਨ ਚੁਪ ਰਹੇ ਤਾਂ ਠਭਗਤਠ ਮੋਦੀ ਕਿਉਂ ਬੋਲਣ? ਉਹਨਾ ਦੀ ਬੋਲਣ ਦੀ ਕੀ ਔਕਾਤ? ਗੁਜਰਾਤ ਦੰਗਿਆਂ ਨਾਲ ਝੰਬਿਆ ਗਿਆ, ਬੰਦੇ ਦਰਖਤਾਂ ਵਾਂਗਰ ਬੇਕਿਰਕ ਹੋ ਵਢੇ ਗਏ। ਦਿਲੀ ‘ਚ 84 ‘ਚ ਕਤਲੇਆਮ ਹੋਇਆ, ਬੰਦੇ ਔਰਤਾਂ, ਬਚੇ ਅਗ ‘ਚ ਲੂਹ ਦਿਤੇ ਗਏ। ਠਭਗਵਾਨਠ ਚੁਪ ਰਹੇ। ‘ਭਗਤ‘ ਚੁਪ ਰਹੇ! ਉਦੋਂ ਨਾ ਵਧ ਬੋਲਣ ਵਾਲੇ ਹਾਕਮ ਦੇ ਠਭਗਵਾਨਠ ਬੋਲੇ, ਨਾ ਚੁਪ ਰਹਿਣ ਵਾਲੇ ਹਾਕਮ ਦੇ ਠਰਬਠ ਬੋਲੇ।
ਉਂਜ ਭਾਈ ‘ਹਾਕਮ‘ ਬਦਲੀ ਵੇਲੇ ਲੋਕਾਂ ਸੋਚਿਆ ਸੀ, ਕੁਝ ਤਾਂ ਚੰਗਾ ਹੋਊ! ਕੁਝ ਤਾਂ ਵਿਕਾਸ ਹੋਊ! ਕੁਝ ਤਾਂ ਜ਼ੁਲਮ ਤੋਂ ਰਾਹਤ ਮਿਲੂ? ਕੁਝ ਤਾਂ ਢਿਡ ਭਰੂ। ਕੁਝ ਤਾਂ ਸਿਰ ਤੇ ਛਤ ਮਿਲੂ! ਪਰ ਇਥੇ ਤਾਂ ‘ਅਗੇ ਨਾਲੋਂ ਪਿਛਾ ਭਲਾ‘ ਵਾਲੀ ਬਾਤ ਹੋ ਗਈ। ਤਦੇ ਭਾਈ ਆਮ ਲੋਕ ਕਹਿਣ ਲਗ ਪਏ ਆ, ਠਚੰਗਾ ਤੁਸਾਂ ਮੈਕੇਨਿਕ ਇਹ ਭਾਲਿਆ ਹੈ! ਮਚੀ ਹਰ ਥਾਂ ਦਿਸੇ ਘੜਮਸ ਯਾਰੋ!!
ਮਗਰਮਛਾਂ ਨੂੰ ਤਰਨ ਦਾ ਹਕ ਮਿਲਿਆ
ਖ਼ਬਰ ਹੈ ਕਿ ਦੇਸ਼ ਵਿਚ ਫਰਜ਼ੀ ਡਿਗਰੀ ਮਾਫੀਆ, ਨਕਲ ਮਾਫੀਆ, ਪੁਸਤਕ ਮਾਫੀਆ, ਨਿਜੀ ਸਕੂਲ ਮਾਫੀਆ ਨੇ ਦੇਸ਼ ਵਿਚ ਸਿਖਿਆ ਖੇਤਰ ਨੂੰ ਪੂਰੀ ਤਰ੍ਹਾਂ ਕਾਬੂ ਕੀਤਾ ਹੋਇਆ ਹੈ। ਨਿਜੀ ਪ੍ਰਕਾਸ਼ਕ ਕਿਤਾਬਾਂ ਤੋਂ 3900 ਕਰੋੜ ਰੁਪਏ ਮਾਫੀਆ ਵਾਲੇ ਕਮਾ ਰਹੇ ਹਨ। ਫਰਜ਼ੀ ਡਿਗਰੀ ਤੋਂ ਹਰ ਸਾਲ 800 ਕਰੋੜ ਰੁਪਏ ਕਮਾ ਰਹੇ ਹਨ।
ਜਦ ਭਾਈ ਡਾਕਟਰ ਸੂਈ ਲਾਕੇ, ਮਰੀਜ਼ਾਂ ਦਾ ਢਿਡ ਪਾੜ ਰਿਹਾ ਆ। ਬਿਨ੍ਹਾਂ ਲੋੜੋਂ ਅਪਰੇਸ਼ਨ ਕਰ ਦਿੰਦਾ ਆ। ਬਿਨ੍ਹਾਂ ਲੋੜੋਂ ਹਜ਼ਾਰਾਂ ਰੁਪਏ ਟੈਸਟਾਂ ਦੇ ਚਾਰਜ਼ ਕਰ ਰਿਹਾ ਆ, ਆਪਣਾ ਕਮਿਸ਼ਨ ਲੈਣ ਲਈ ਤਾਂ ਸਿਖਿਆ ਦੇ ਨਾਂ ਤੇ ਮਾਫੀਆ ਕਰੋੜਾਂ ਕਮਾ ਰਿਹਾ ਆ ਤਾਂ ਭਲਾ ਕੀ ਲੋਹੜਾ? ਇਹ ਕਮਿਸ਼ਨ ਤਾਂ ਹਾਕਮ ਦੀ ਝੋਲੀ ਪੈਂਦਾ ਹੋਊ? ਤੇ ਫਿਰ ਵੋਟ ਖਰੀਦਣ ਦੇ ਕੰਮ ਆਉਂਦਾ ਹੋਊ।
ਉਂਜ ਭਾਈ ਮਾਫੀਆ ਹੈ ਕਿਥੇ ਨਹੀਂ? ਰੇਤ ਮਾਫੀਆ, ਬਜ਼ਰੀ ਮਾਫੀਆ। ਨਸ਼ਾ ਮਾਫੀਆ, ਭੌਂ ਮਾਫੀਆ। ਨੇਤਾਵਾਂ ਨਾਲ ਤਾਲਮੇਲ ਮਾਫੀਆ। ਤੇ ਭਾਈ ਹੁਣ ਤਾਂ ਸਾਫ ਸੁਥਰਾ ਸਾਹ ਲੈਣ ਲਈ ਤੇ ਆਪਣੇ ਘਰਾਂ ‘ਚ ਸੁਰਖਿਅਤ ਰਹਿਣ ਲਈ ਵੀ ਮਾਫੀਆ ਦੀ ਲੋੜ ਪੈ ਗਈ ਆ।
ਹੁਣ ਲੋਕਾਂ ਨੂੰ ਲੁਟਣ ਦਾ ਹਕ ਕੀਹਦਾ ਆ? ਸਰਕਾਰ ਦਾ। ਹੁਣ ਲੋਕਾਂ ਨੂੰ ਕੁਟਣ ਦਾ ਹਕ ਕੀਹਦਾ ਆ? ਸਰਕਾਰ ਦਾ। ਹੁਣ ਭ੍ਰਿਸ਼ਟਾਚਾਰ ਕਰਨ ਦਾ ਹਕ ਕੀਹਦਾ ਆ? ਸਰਕਾਰ ਦਾ। ਹੁਣ ਪੂੰਜੀਪਤੀਆਂ ਦੀ ਸੇਵਾ ਕਰਨ ਦਾ ਹਕ ਕੀਹਦਾ ਆ? ਸਰਕਾਰ ਦਾ। ਤਦੇ ਤਾਂ ਭਾਈ ਮਗਰਮਛਾਂ ਨੂੰ ਸਮਾਜ ‘ਚ ਤੈਰਨ ਦਾ ਹਕ ਮਿਲਿਆ ਹੋਇਆ ।ਹੈ ਕਿ ਨਹੀਂ?
ਨਹੀਂ ਰੀਸਾਂ ਦੇਸ਼ ਮਹਾਨ ਦੀਆਂ!
ਲਗਭਗ ਬਰਾਬਰ ਦੇ ਵਰ੍ਹੇ ਅਜ਼ਾਦ ਹੋਏ ਚੀਨ ‘ਚ ਹਰ ਵਰ੍ਹੇ 2,48,06,687 ਕਾਰਾਂ ਦਾ ਨਿਰਮਾਣ ਹੁੰਦਾ ਹੈ, ਜਦਕਿ ਭਾਰਤ ਵਿਚ ਸਿਰਫ 39,52,550 ਕਾਰਾਂ ਦਾ ਹਰ ਵਰ੍ਹੇ ਉਤਪਾਦਨ ਹੁੰਦਾ ਹੈ। ਪੂਰੀ ਦੁਨੀਆਂ ‘ਚ ਹਰ ਵਰ੍ਹੇ 7.34 ਕਰੋੜ ਕਾਰਾਂ ਦਾ ਨਿਰਮਾਣ ਹੁੰਦਾ ਹੈ।
ਇਕ ਵਿਚਾਰ
ਵੋਟ, ਉਹਨਾ ਨੂੰ ਦਿਉ, ਜੋ ਘਟੋ-ਘਟ ਵਾਇਦੇ ਕਰਦੇ ਹਨ, ਕਿਉਂਕਿ ਉਹ ਤੁਹਾਨੂੰ ਸਭ ਤੋਂ ਘਟ ਨਿਰਾਸ਼ ਕਰਨਗੇ।…
– ਬਰਨਾਰਡ ਬਾਰੂਚ