ਸਾਕਾ ਨੀਲਾ ਤਾਰਾ ਤੋਂ ਬਾਅਦ ਅਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਉਹਦੇ ਆਪਣੇ ਹੀ ਸੁਰਖਿਆ ਗਾਰਡਾਂ ਹਥੋਂ ਮਾਰੇ ਜਾਣ ਉਪਰੰਤ ਹਿੰਦੂ ਵੋਟ ਦੇ ਕਾਂਗਰਸ ਪਾਰਟੀ ਦੇ ਹਕ ਵਿਚ ਭੁਗਤਣ ਸਦਕਾ ਰਾਜੀਵ ਗਾਂਧੀ ਦੀ ਅਗਵਾਈ ’ਚ ਮਜ਼ਬੂਤ ਸਰਕਾਰ ਬਣ ਚੁਕੀ ਸੀ। ਜੁਲਾਈ 1985 ਵਿਚ ਰਾਜੀਵ -ਲੌਂਗੋਵਾਲ ਸਮਝੌਤਾ ਹੋ ਗਿਆ ਸੀ।। ਸਤੰਬਰ ਮਹੀਨੇ ਵਿਚ ਚੋਣ ਕਮਿਸ਼ਨ ਵਲੋਂ ਪੰਜਾਬ ਵਿਚ ਅਸੰਬਲੀ ਤੇ ਲੋਕ ਸਭਾ ਦੀਆਂ ਚੋਣਾਂ ਕਰਵਾਉਣ ਦਾ ਐਲਾਨ ਹੋ ਗਿਆ ਸੀ ਕੁਝ ਬਸਪਾ ਆਗੂ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਦੇ ਚਕਰ ਵਿਚ ਸਨ। ਬੇਸ਼ਕ 23 ਮਾਰਚ ਨੂੰ ਖਟਕੜ ਕਲਾਂ ਦੀ ਰੈਲੀ ’ਚ ਸਾਹਿਬ ਕਾਂਸ਼ੀ ਰਾਮ ਲੌਂਗੋਵਾਲ ਨਾਲ ਸਟੇਜ ਸਾਂਝੀ ਕਰ ਚੁਕੇ ਸਨ ਜਿਸ ਵਿਚ ਮੈਂ ਤੇ ਸੁਚਾ ਸਿੰਘ ਜਨਰਲ ਸਕਤਰ ਬਾਮਸੇਫ ਜ਼ਿਲ੍ਹਾ ਫਿਰੋਜ਼ਪੁਰ ਵੀ ਹਾਜਰ ਸਾਂ ਤੇ ਰੈਲੀ ਉਪਰੰਤ ਅਸੀਂ ਉਹਦੇ ਪਿਛਲੇ ਪਿੰਡ ਸੁਜੋਂ ਰਾਤ ਠਹਿਰੇ ਸਾਂ। ਭਾਵੇਂ ਮੈਂ ਜ਼ਿਲ੍ਹਾ ਫਿਰੋਜ਼ਪੁਰ ਦਾ ਬਾਮਸੇਫ ਪ੍ਰਧਾਨ ਹੀ ਸਾਂ ਪਰ ਪੂਰੇ ਪੰਜਾਬ ਵਿਚ ਚਰਚਿਤ ਸਾਂ। ਸਾਹਿਬ ਅਜੇ ਸਮਝੌਤੇ ਦੇ ਪਖ ਵਿਚ ਨਹੀਂ ਸਨਕਿਉਂਕਿ ਪਾਰਟੀ ਕਮਜ਼ੋਰ ਹੋਣ ਕਾਰਨ ਸਮਝੌਤੇ ਦੀ ਸਥਿਤੀ ਵਿਚ ਨਹੀਂ ਸੀ। ਇਸ ਲਈ ਉਹ ਪੰਜਾਬ ਇਕਾਈ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਤੇ ਨਰਾਜ਼ ਸਨ। ਪਾਰਟੀ ਨੇ ਇਕਲਿਆਂ ਚੋਣ ਲੜਨ ਦਾ ਫੈਸਲਾ ਕਰ ਲਿਆ। ਫਿਰੋਜ਼ਪੁਰ ਸ਼ਹਿਰ ਅਤੇ ਫਿਰੋਜ਼ਪੁਰ ਛਾਉਣੀ ਦੀਆਂ ਜਨਰਲ ਸੀਟਾਂ ਲਈ ਉਮੀਦਵਾਰ ਖੜ੍ਹੇ ਕਰਨ ਦੀ ਜਿੰਮੇਵਾਰੀ ਮੈਨੂੰ ਸੌਂਪੀ ਗਈ। ਉਸ ਸਮੇਂ ਤਕ ਗਰੀਬ ਗੁਰਬਿਆਂ ਵਿਚ ਰਾਜਨੀਤਕ ਸੂਝ ਬੂਝ ਦੀ ਅਣਹੋਂਦ ਸੀ। ਅਨੁਸੂਚਿਤ ਜਾਤੀਆਂ ਦੇ ਲੋਕਾਂ ਵਿਚ ਕੋਈ ਰਾਜਨੀਤਕ ਠ ਚਾਹਤਠ ਹੀ ਨਹੀਂ ਸੀ ਤੇ ਨਾ ਉਹ ਇਸ ਦੀ ਠਲੋੜਠ ਸਮਝਦੇ ਸਨ। ਰਾਜਨੀਤੀ ਤਾਂ ਧਨਾਢ ਜਿੰਮੀਦਾਰਾਂ ਤੇ ਵਡਿਆਂ ਸਰਦਾਰਾਂ ਸ਼ਾਹੂਕਾਰਾਂ ਦੀ ਮਨਭਾਉਂਦੀ ਖੇਡ ਸੀ। ਘਾਹੀਆਂ ਦੇ ਪੁਤਾਂ ਦਾ ਇਹਦੇ ਨਾਲ ਕੀ ਸਬੰਧ ? ਫਿਰੋਜਪੁਰ ਸ਼ਹਿਰ ਤੋਂ ਚੋਣ ਲੜਨ ਲਈ ਜਸਵੰਤ ਸਿੰਘ ਲਖੋ ਕੇ ਬਹਿਰਾਮ ਨੂੰ ਰਜ਼ਾਮੰਦ ਕਰ ਲਿਆ ਗਿਆ । ਪਰ ਉਹਦੇ ਨਾਮਜਦਗੀ ਪਤਰ ਸਾਡੇ ਅਣਜਾਣ ਪੁਣੇ ਸਦਕਾ ਇਸ ਲਈ ਰਦ ਹੋ ਗਏ ਕਿ ਉਹਦੀ ਤਾਈਦ ਉਸਦੇ ਆਪਣੇ ਪਿੰਡ ਦੇ ਵੋਟਰਾਂ ਨੇ ਕੀਤੀ ਸੀ ਜਿਹੜਾ ਹਲਕਾ ਗੁਰੂ ਹਰ ਸਹਾਏ ਵਿਚ ਪੈਂਦਾ ਸੀ ਜਦੋਂ ਕਿ ਇਹ ਸਬੰਧਤ ਹਲਕੇ ਦੇ ਵੋਟਰਾਂ ਵਲੋਂ ਕੀਤੀ ਜਾਣੀ ਚਾਹੀਦੀ ਸੀ । ਪਰ ਸਾਨੂੰ ਇਸ ਗਲ ਦਾ ਇਲਮ ਨਹੀਂ ਸੀ। ਪਿਛੋਂ ਇਕ ਆਜਾਦ ਉਮੀਦਵਾਰ ਜਿਸਦਾ ਨਾਮ ਵੀ ਜਸਵੰਤ ਸਿੰਘ ਸੀ, ਅਸੀਂ ਉਸਨੂੰ ਸਮਰਥਨ ਦੇਣ ਦਾ ਫੈਸਲਾ ਕਰ ਲਿਆ ਲਿਆ। ਉਸ ਸਮੇਂ ਫਿਰੋਜ਼ਪੁਰ ਛਾਉਣੀ ਹਲਕਾ ਧਨਾਢ ਜਿੰਮੀਦਾਰਾਂ ਦੀ ਜਗੀਰ ਹੀ ਬਣਿਆ ਹੋਇਆ ਸੀ ਕਾਂਗਰਸ ਤੇ ਅਕਾਲੀ ਦਲ ਦੇ ਧਨਾਢ ਤੇ ਖਬੀਖਾਨ ਹੀ ਇਥੋਂ ਚੋਣ ਲੜਦੇ ਸਨ। ਪੇਂਡੂ ਖੇਤਰਾਂ ਵਿਚ ਅਕਾਲੀਆਂ ਦਾ ਦਬਦਬਾ ਸੀ ਤੇ ਤਲਵੰਡੀ ਭਾਈ ਤੇ ਫਿਰੋਜ਼ਪੁਰ ਛਾਉਣੀ ਸ਼ਹਿਰੀ ਹਲਕਿਆਂ ਵਿਚ ਕਾਂਗਰਸ ਭਾਰੂ ਸੀ। ਜਿਤ ਹਾਰ ਦਾ ਫੈਸਲਾ ਕੁਝ ਕੁ ਸੈਂਕੜੇ ਵੋਟਾਂ ਨਾਲ ਹੀ ਹੋਇਆ ਕਰਦਾ ਸੀ। 1972 ਵਿਚ ਇਕ ਵਾਰ ਤਾਂ ਅਕਾਲੀ ਉਮੀਦਵਾਰ ਮਹਿੰਦਰ ਸਿੰਘ ਸਾਈਆਂ ਵਾਲਾ ਜੋ ਤਕੜਾ ਰਜਵਾੜਾਨੁਮਾ ਜਿਮੀਂਦਾਰ ਸੀ ਮਹਿਜ਼ 43 ਕੁ ਵੋਟਾਂ ਨਾਲ ਹੀ ਕਾਂਗਰਸੀ ਉਮੀਦਵਾਰ ਸੁਖਚੈਨ ਸਿੰਘ ਭੁਲਰ ਨੂੰ ਹਰਾ ਸਕਿਆ ਸੀ। ਉਹ ਵੀ ਬਾਬਾ ਕਪੂਰ ਸਿੰਘ ਸੁਲਹਾਣੀ ਦੇ ਜਨਸੰਘ ਦੇ ਉਮੀਦਵਾਰ ਬਣ ਕਾਰਨ ਸਮੀਕਰਨ ਵਿਗੜ ਗਏ ਸਨ। ਧਨਾਢਾਂ ਦਾ ਗਲਬਾ ਹੋਣ ਕਰਕੇ ਇਸ ਸੀਟ ਤੇ ਕਿਸੇ ਦਲਿਤ ਦਾ ਚੋਣ ਬਾਰੇ ਸੋਚਣਾ ਅਣਹੋਣੀ ਗਲ ਸੀ। ਉਮੀਦਵਾਰ ਲਭਣ ਵਿਚ ਬੜੀ ਦਿਕਤ ਪੇਸ਼ ਆ ਰਹੀ ਸੀ। ਪਾਰਟੀ ਸਰਗਰਮੀਆਂ ਤਾਂ ਅਸੀਂ ਬਾਮਸੇਫ ਦੇ ਕੁਝ ਕੁ ਜਾਗਰੂਕ ਸਾਥੀ ਹੀ ਚਲਾ ਰਹੇ ਸਾਂ। ਇਸ ਹਲਕੇ ਵਿਚ ਕੋਈ ਦਲਿਤ ਆਗੂ ਰਾਜਸੀ ਤੌਰ ‘ਤੇ ਅਜੇ ਉਭਰਿਆ ਨਹੀਂ ਸੀ। ਸ੍ਰੀ ਹਲੀਮ ਨਾਸਰੀ ਜੋ ਨੇਵੀ ਚੋਂ ਰਿਟਾਇਰ ਹੋਕੇ ਆਇਆ ਸੀ ਚੋਣ ਲੜਨ ਲਈ ਰਜ਼ਾਮੰਦ ਹੋ ਗਿਆ। ਸਾਈਕਲਾਂ ਤੋਂ ਬਿਨਾਂ ਸਾਡੇ ਕੋਲ ਕੋਈ ਹੋਰ ਸਾਧਨ ਨਹੀਂ ਸਨ। ਉਮੀਦਵਾਰ ਕੋਲ ਇਕ ਲੂਨਾ ਮੋਪਡ ਸੀ। ਸੂਬੇਦਾਰ ਗੁਰਦੇਵ ਸਿੰਘ ਜਿਹੜਾ ਮੇਰਾ ਵਫਾਦਾਰ ਤੇ ਪਾਰਟੀ ਦਾ ਸੁਲਝਿਆ ਹੋਇਆ ਕਾਰਜ ਕਰਤਾ ਸੀ ਉਹਦੇ ਬੇਟੇ ਕਰਮ ਸਿੰਘ ਦਾ ਆਟੋ ਰਿਕਸ਼ਾ ਸਾਨੂੰ ਪ੍ਰਚਾਰ ਲਈ ਮਿਲ ਗਿਆ।। ਇਉਂ ਰਾਜਸੀ ਤਜਰਬੇ ਤੋਂ ਹੀਣੇ ਅਸੀਂ ਛੋਟੇ ਛੋਟੇ ਸਾਧਨਾਂ ਨਾਲ ਧਨ ਕੁਬੇਰਾਂ ਦੇ ਮੁਕਾਬਲੇ ਚੋਣ ਮੈਦਾਨ ਵਿਚ ਕੁਦ ਪਏ। ਸਾਡਾ ਉਮੀਦਵਾਰ ਅਸਲੋਂ ਨਵਾਂ ਸੀ ਤੇ ਮੇਰੀ ਵੀ ਪਿੰਡਾਂ ਵਿਚ ਕੋਈ ਜਿਆਦਾ ਜਾਣਕਾਰੀ ਨਹੀਂ ਸੀ। ਪਾਰਟੀ ਨਵੀਂ ਸੀ ਤੇ ਪਾਰਟੀ ਮੁਖੀ ਸਾਹਿਬ ਕਾਂਸ਼ੀ ਰਾਮ ਨੂੰ ਇਧਰ ਕੋਈ ਜਾਣਦਾ ਵੀ ਨਹੀਂ ਸੀ। ਡਾਕਟਰ ਅੰਬੇਦਕਰ ਤੇ ਸ਼ਾਹੂ ਜੀ ਮਹਾਰਾਜ ਜਾਂ ਜੋਤੀ ਬਾ ਫੂਲੇ ਬਾਰੇ ਜਾਨਣਾ ਤਾਂ ਦੂਰ ਦੀ ਗਲ ਸੀ। ਅਸੀਂ ਆਟੋ ਰਿਕਸ਼ਾ ‘ਤੇ ਸਪੀਕਰ ਫਿਟ ਕਰ ਲਿਆ ਦੋ ਸੁਰਖਿਆ ਕਰਮੀ ਤੇ ਦੋ-ਚਾਰ ਕਾਰਜ ਕਰਤਾਵਾਂ ਨੂੰ ਨਾਲ ਲੈਕੇ ਮੋਪਡ ‘ਤੇ ਅਸੀਂ ਪਿੰਡਾਂ ਵਿਚ ਚਕਰ ਮਾਰਨੇ ਸ਼ੁਰੂ ਕਰ ਦਿਤੇ। ਆਪ ਮੁਹਾਰੇ ਬਿਨਾਂ ਬੁਲਾਏ ਦਲਿਤ ਵਿਹੜਿਆਂ ‘ਚ ਖੜੋ ਕੇ ਅਸੀਂ ਪ੍ਰਚਾਰ ਕਰਨਾ ਸ਼ੁਰੂ ਕਰ ਦਿਤਾ। ਕੰਧਾਂ ਨਾਲ ਦੂਰ ਖੜੋਤੇ ਦਲਿਤ ਮੇਰੀਆਂ ਗਲਾਂ ਬੜੇ ਗਹੁ ਨਾਲ ਸੁਣਦੇ।। ਮੈਂ ਉਹਨਾਂ ਦੇ ਦੁਖਾਂ ਦਰਦਾਂ ਦੀ ਕਹਾਣੀ ਸੁਣਾਉਂਦਾ। ਉਨ੍ਹਾਂ ਦੇ ਕੁਚਲੇ ਸਵੈਮਾਨ ਨੂੰ ਜਗਾਉਣ ਲਈ ਚੋਭਾਂ ਮਾਰਦਾ। ਉਨ੍ਹਾਂ ਦੀ ਅਣਖ ਨੂੰ ਵੰਗਾਰਦਾ। ਸਿਰ ਚੁਕਕੇ ਤੁਰਨ ਲਈ ਪ੍ਰੇਰਦਾ। ਇਤਿਹਾਸ ਚੋਂ ਅਣਖ ਆਬਰੂ ਲਈ ਲੜਨ ਵਾਲੇ ਸੂਰਮਿਆਂ ਦੀਆਂ ਬੀਰ ਗਾਥਾਵਾਂ ਸੁਣਾਉਂਦਾ। ਸੁਲਹਾਣੀ, ਕਾਲੀਏਵਾਲਾ, ਮਾਛੀਬੁਗਰਾ, ਘਲਖੁਰਦ ਮਲਵਾਲ, ਕੁਮਗਰ, ਇਟਾਂਵਾਲੀ , ਕਾਕੂ ਵਾਲਾ, ਵਾਂਅ, ਰੁਕਨਾ ਬੇਗੂ, ਮੁਦਕੀ, ਬੁਕਣ ਵਾਲਾ ਆਦਿ ਪਿੰਡਾਂ ਵਿਚ ਲੋਕ ਸਿਰ ਚੁਕਣ ਲਗ ਪਏ ਸਨ। ਬੜਾ ਜਨੂੰਨ ਸੀ ਅਸੀਂ ਨਾ ਅਕਦੇ ਨਾ ਥਕਦੇ। ਉਮੀਦਵਾਰ ਦੇ ਸੁਰਖਿਆ ਕਰਮਚਾਰੀ ਮੇਰੀਆਂ ਤਕਰੀਰਾਂ ਤੋਂ ਪ੍ਰਭਾਵਿਤ ਹੋਕੇ ਸਾਡੇ ਹਮਦਰਦ ਤੇ ਸਮਰਥਕ ਬਣ ਗਏ । ਉਹ ਚੰਗੀ ਦਿਲਚਸਪੀ ਹੀ ਨਹੀਂ ਦਿਖਾਉਂਦੇ ਸਨ ਸਗੋਂ ਕਈ ਵਾਰ ਵਧੀਆ ਸੁਝਾਅ ਵੀ ਦੇਂਦੇ। ਇਕਬਾਲ ਮਸੀਹ ਟਹਿਲ ਸਿੰਘ ਵਰਗੇ ਨਵੇਂ ਨਵੇਂ ਮੁਦਕੀ ਵਾਲੇ ਸਾਥੀਆਂ ਨੇ ਆਪਣਾ ਸਾਧਨ ਲੈਕੇ ਪ੍ਰਚਾਰ ਸ਼ੁਰੂ ਕਰ ਦਿਤਾ। ਤਲਵੰਡੀ ਭਾਈ ਵਲ ਮੇਰੇ ਛੋਟੇ ਭਾਈ ਜਗਰੂਪ ਸਿੰਘ ਸੁਲਹਾਣੀ ਨੇ ਮੋਰਚਾ ਸਾਂਭ ਲਿਆ। ਪਿੰਡਾਂ ਦੀਆਂ ਸਥਾਂ ਵਿਚ ਸਾਡੀ ਚਰਚਾ ਸ਼ੁਰੂ ਹੋ ਗਈ। । ਲੋਕ ਬਹੁਜਨ ਸਮਾਜ ਪਾਰਟੀ ਦੀ ਬਜਾਏ ਡੀ ਐਸ ਫੋ ਰ ਦੀ ਬਜਾਏ ਨਫਰਤ ਜਿਹੀ ਨਾਲ ਡੀ ਫੋਰ ਵਾਲੇ ਈ ਆਖਦੇ। ਅਸੀਂ ਦਿਨ ਰਾਤ ਇਕ ਕਰ ਦਿਤਾ ਸੀ।। ਦਲਿਤ ਵਿਹੜਿਆਂ ਵਿਚ ਮੇਰੀਆਂ ਗਲਾਂ ਹੋਣ ਲਗੀਆਂ। ਲੋਕ ਕੁਝ ਕੁਝ ਕੁ ਜਾਗਰੂਕ ਹੋਣ ਲਗੇ ਸਨ। ਧਨਾਢ ਉਮੀਦਵਾਰਾਂ ਨੇ ਟੈਂਟ ਤੇ ਭਾਂਡਿਆਂ ਨਾਲ ਦਲਿਤ ਵੋਟਰਾਂ ਨੂੰ ਭਰਮਾਉਣਾ ਸ਼ੁਰੂ ਕਰ ਦਿਤਾ। ਦਾਰੂ ਦੀਆਂ ਛਬੀਲਾਂ ਲਾਉਣ ਲਗੇ। ਵੋਟਾਂ ਨਾਲੋਂ ਸਾਡੀ ਚਿੰਤਾ ਉਮੀਦਵਾਰ ਨੂੰ ਡਟੇ ਰਖਣਾ ਵਧੇਰੇ ਮਹਤਵਪੂਰਨ ਸੀ। ਕਾਰਜ ਕਰਤਾ ਪੂਰੀ ਮੁਸਤੈਦੀ ਨਾਲ ਨਜ਼ਰ ਰਖ ਰਹੇ ਸਨ।। ਇਕ ਵਾਰ ਉਹਨਾਂ ਨੇ ਉਮੀਦਵਾਰ ਦੇ ਇਕ ਰਿਸ਼ਤੇਦਾਰ ਨੂੰ ਉਹਦੇ ਸੂਟਕੇਸ ਦੀ ਤਲਾਸ਼ੀ ਲੈਕੇ ਈ ਘਰ ‘ਚ ਪ੍ਰਵੇਸ਼ ਕਰਨ ਦਿਤਾ । ਸਾਡੀਆਂ ਕੋਸ਼ਿਸ਼ਾਂ ਦੇ ਬਾਵਜੂਦ ਬਹੁਜਨ ਸਮਾਜ ਪਾਰਟੀ ਦਾ ਉਮੀਦਵਾਰ ਆਪਣੇ ਸਾਈਕਲ ਚੋਣ ਨਿਸ਼ਾਨ (ਕਿਉਂਕਿ ਸਾਰੇ ਉਮੀਦਵਾਰਾਂ ਨੂੰ ਕੋਸ਼ਿਸ਼ ਕਰਨ ਤੇ ਵੀ ਹਾਥੀ ਚੋਣ ਨਿਸ਼ਾਨ ਅਲਾਟ ਨਹੀਂ ਕੀਤਾ ਗਿਆ ਸੀ) ’ਤੇ ਭਾਵੇਂ 1788 ਵੋਟਾਂ ਹੀ ਹਾਸਲ ਕਰ ਸਕਿਆ ਪਰ ਕਾਂਗਰਸ ਪਾਰਟੀ ਦਾ ਧਨਾਢ ਜਿੰਮੀਦਾਰ ਉਮੀਦਵਾਰ ਗੁਰਨੈਬ ਸਿੰਘ ਬਰਾੜ ਸਾਬਕਾ ਵਿਧਾਇਕ 1125 ਵੋਟਾਂ ਨਾਲ ਲੁੜਕ ਗਿਆ। ਉਸ ਤੋਂ ਬਾਅਦ ਉਹ ਚੋਣ ਮੈਦਾਨ ਚੋਂ ਹੀ ਨਹੀਂ, ਸਗੋਂ ਰਾਜਨੀਤੀ ਵਿਚੋਂ ਹੀ ਇਕ ਤਰ੍ਹਾਂ ਬਾਹਰ ਹੋ ਗਿਆ। ਜਿਸ ਦੀ ਕੜਾਹ ਉਸਨੇ ਮੇਰੇ ਨਾਲ ਹਮੇਸ਼ਾ ਰਖੀ। ਇਕ ਵਾਰ ਮੇਰੀ ਆਪਣੀ ਚੋਣ ਵਿਚ ਉਹਨੇ ਆਪਣੇ ਫਿਰੋਜ਼ਪੁਰ ਲਾਗਲੇ ਪਿੰਡ ਬੂਟੇ ਵਾਲਾ ਵਿਚ ਮੇਰੀਚਲਦੀ ਮੀਟਿੰਗ ਵਿਚ ਦਲਿਤ ਤੇ ਦਬਾਅ ਪਾਕੇ ਮੇਰੇ ਹੇਠੋਂ ਮੰਜੇ ਚੁਕਵਾ ਦਿਤੇ ਸਨ ਤੇ ਮੀਟਿੰਗ ਬਰਖਾਸਤ ਕਰਵਾ ਦਿਤੀ ਸੀ। ਕਿਉਂਕਿ ਇਸ ਪਿੰਡ ਦੇ ਗਰੀਬ ਲੋਕਾਂ ਤੇ ਸਰਦਾਰਾਂ ਦਾ ਪੂਰਾ ਗਲਬਾ ਸੀ। ਬੇਸ਼ਕ ਪੰਜਾਬ ਚੋਣਾਂ ‘ਚ ਬਸਪਾ ਕੇਵਲ 2.2 ਫੀਸਦੀ ਤੇ ਲੋਕ ਸਭਾ ਚ 2.4 ਫੀਸਦੀ ਵੋਟ ਹੀ ਹਾਸਲ ਕਰ ਸਕੀ ਤੇ ਕੋਈ ਉਮੀਦਵਾਰ ਜਿਤ ਤਾਂ ਨਾ ਸਕਿਆ ਪਰ ਦੁਆਬਾ ਖੇਤਰ ਵਿਚ ਪਾਰਟੀ ਨੇ ਨਵਾਂ ਸ਼ਹਿਰ, ਬੰਗਾ, ਆਦਮਪੁਰ, ਬਲਾਚੌਰ, ਸ਼ਾਮਚੁਰਾਸੀ, ਫਿਲੌਰ, ਫਗਵਾੜਾ ਆਦਿ ਸੀਟਾਂ ‘ਤੇ ਵਿਰੋਧੀ ਪਾਰਟੀਆਂ ਨੂੰ ਦਿਨੇ ਈ ਤਾਰੇ ਦਿਖਾ ਦਿਤੇ। ਬਸਪਾ ਦੀ ਬਦੌਲਤ ਕਾਂਗਰਸ ਪਾਰਟੀ 37 ਸੀਟਾਂ ਹਾਰ ਗਈ। 73 ਸੀਟਾਂ ਜਿਤ ਕੇ ਪੰਜਾਬੀ ਸੂਬਾ ਬਣਨ ਉਪਰੰਤ ਪਹਿਲੀ ਵਾਰੀ ਨਿਰੋਲ ਅਕਾਲੀ ਦਲ ਦੀ ਸੁਰਜੀਤ ਸਿੰਘ ਬਰਨਾਲਾ ਸਰਕਾਰ ਹੋਂਦ ਵਿਚ ਆਈ। ਉਸ ਸਰਕਾਰ ਵਿਚ ਸਾਈਆਂਵਾਲਾ ਸਥਾਨਕ ਸਰਕਾਰਾਂ ਦਾ ਮੰਤਰੀ ਬਣ ਗਿਆ। ਸਾਡੇ ਪਿੰਡਾਂ ਵਿਚ ਆਮ ਚਰਚਾ ਸੀ ਕਿ ਡੀ. ਐਸ. ਫੋਰ. ਸਾਈਆਂਵਾਲੇ ਨੇ ਬਣਾਈ ਐ ਕਾਂਗਰਸ ਨੂੰ ਨੁਕਸਾਨ ਪਹੁੰਚਾਉਣ ਲਈ। ਉਹਨਾਂ ਨੂੰ ਏਨਾ ਗਿਆਨ ਨਹੀਂ ਸੀ ਕਿ ਇਹ ਦੇਸ ਵਿਆਪੀ ਸੰਗਠਨ ਐ।ਪਰ ਕਿਸੇ ਦਾ ਮੂੰਹ ਥੋੜ੍ਹਾ ਫੜਿਆ ਜਾ ਸਕਦਾ ਐ। ਉਸ ਸਮੇਂ ਤਕ ਡੀ. ਐਸ. ਫੋਰ. ਹੀ ਵਧੇਰੇ ਚਰਚਿਤ ਸੀ। ਬਹੁਜਨ ਸਮਾਜ ਪਾਰਟੀ (ਬਸਪਾ) ਅਜੇ ਨਵੀਂ ਨਵੇਲੀ ਸੀ। ਬਹੁਜਨ ਸਮਾਜ ਪਾਰਟੀ ਨੇ ਹਾਰ ਕੇ ਵੀ ਜਿਤ ਵਰਗਾ ਅਹਿਸਾਸ ਮਹਿਸੂਸ ਕੀਤਾ ਤੇ ਵਿਰੋਧੀ ਪਾਰਟੀਆਂ ਖਾਸ ਕਰਕੇ ਕਾਂਗਰਸ ਨੂੰ ਪਿਸੂ ਪੈ ਗਏ। ਬਸਪਾ ਨੂੰ ਬਲੈਕ ਆਊਟ ਤੇ ਬਲੈਕਮੇਲ ਕਰਨ ਵਾਲੀਆਂ ਮਨੂਵਦੀ ਅਖਬਾਰਾਂ ਨੇ ਵੀ ਬੜੀ ਤੀਬਰਤਾ ਨਾਲ ਇਸ ਪਾਸੇ ਧਿਆਨ ਦਿਤਾ। ਪੰਜਾਬ ਦੀ ਪ੍ਰੈਸ ਨੇ ਅਕਾਲੀਆਂ ਦੇ ਏਡੀ ਵਡੀ ਗਿਣਤੀ ਵਿਚ ਜਿਤਣ ਅਤੇ ਕਾਂਗਰਸ ਦੇ ਹਾਰਨ ਦਾ ਕਾਰਨ ਡੀ. ਐਸ. ਫੋਰ./ ਬਹੁਜਨ ਸਮਾਜ ਪਾਰਟੀ ਨੂੰ ਦਸਿਆ। ਪੰਜਾਬੀ ਟ੍ਰਿਬਿਊਨ ਨੇ 22 ਸਤੰਬਰ ਦੇ ਮੁਖ ਸੰਪਾਦਕੀ ਵਿਚ ਮੰਨਿਆਂ ਕਿ ਡੀ. ਐਸ. ਫੋਰ.( ਬੀ. ਐਸ .ਪੀ.) ਸਥਾਪਿਤ ਪਾਰਟੀਆਂ ਲਈ ਇਕ ਚੈਲਿੰਜ ਉਠ ਖੜੋਤਾ ਹੈ। ਇੰਡੀਅਨ ਐਕਸਪ੍ਰੈਸ ਨੇ ਆਪਣੇ 10 ਅਕਤੂਬਰ ਦੇ ਜਲੰਧਰ ਜ਼ਿਲ੍ਹੇ ਦੇ ਵੇਰਵੇ ਸਹਿਤ ਚੋਣ ਸਰਵੇਖਣ ਵਿਚ ਕਾਂਗਰਸ ਦੀ ਹਾਰ ਦਾ ਕਾਰਨ ਡੀ. ਐਸ. ਫੋਰ ਨੂੰ ਮੰਨਿਆਂ। ਅਖਬਾਰ ਨੇ ਲਿਖਿਆ ਕਿ ਡੀ.ਐਸ. ਫੋਰ. ਦੇ ਉਭਰਨ ਨਾਲ ਕਾਂਗਰਸ ਨੂੰ ਆਪਣੇ ਅਨੁਸੂਚਿਤ ਜਾਤੀ ਵੋਟਾਂ ਦੇ ਹਕ ’ਤੇ ਗਰੰਟੀ ਨਹੀਂ ਰਹੀ । ਅਗੋਂ ਇਹ ਵੀ ਲਿਖਿਆ ਕਿ ਕਾਂਗਰਸੀ ਹਲਕਿਆਂ ਵਿਚ ਇਹ ਬੜੀ ਗੰਭੀਰਤਾ ਨਾਲ ਸੋਚਿਆ ਜਾ ਰਿਹਾ ਹੈ ਕਿ ਇਸ ਵੋਟ ਬੈਂਕ ਨੂੰ ਅਗੋਂ ਖੁਰਨ ਤੋਂ ਕਿਵੇਂ ਰੋਕਿਆ ਜਾਵੇ। ਏਸੇ ਤਰ੍ਹਾਂ 6 ਅਕਤੂਬਰ ਦੇ ਪੰਜਾਬੀ ਟ੍ਰਿਬਿਊਨ ਨੇ ਠਕਾਂਗਰਸ ਨੂੰ ਹਰਾਉਣ ’ਚ ਡੀ ਐਸ ਫੋਰ ਦਾ ਯੋਗਦਾਨ’’ ਸਿਰਲੇਖ ਲਾਕੇ ਖ਼ਬਰ ਛਾਪੀ। ਇਸ ਖ਼ਬਰ ਵਿਚ ਡੀ ਐਸ ਫੋਰ ਦੀਆਂ ਵੋਟਾਂ ਦੀ ਗਿਣਤੀ ਦੇਕੇ ਕਈ ਅਸੰਬਲੀ ਹਲਕਿਆਂ ਦਾ ਮੁਲਾਂਕਣ ਕੀਤਾ ਗਿਆ। ਜਿਹਨਾਂ ਵਿਚ ਡੀ ਐਸ ਫੋਰ ਕਾਰਨ ਕਾਂਗਰਸ ਹਾਰੀ।। 30 ਅਕਤੂਬਰ ਦੇ ਪੰਜਾਬ ਕੇਸਰੀ ਵਿਚ ਠਇੰਕਾ ਕੀ ਸੰਭਾਵਿਤ ਪ੍ਰੇਸ਼ਾਨੀ- ਡੀ ਐਸ ਫੋਰ’’ ਦੇ ਸਿਰਲੇਖ ਹੇਠ ਛਪੀ ਇਸ ਖ਼ਬਰ ਵਿਚ ਅਖ਼ਬਾਰ ਨੇ ਮੰਨਿਆਂ ਕਿ ਠਭਾਵੇਂ ਡੀ ਐਸ ਫੋਰ ਦਾ ਚੋਣ ਲੜਨ ਦਾ ਪਹਿਲਾ ਮੌਕਾ ਸੀ ਫਿਰ ਵੀ ਇਸ ਨੂੰ ਆਸ ਨਾਲੋਂ ਵਧ ਵੋਟਾਂ ਪਈਆਂ। ਇਸ ਅਖ਼ਬਾਰ ਨੇ ਇਕ ਹੋਰ ਗਲ ਮੰਨੀ ਕਿ ਜਿਸ ਤੋਂ ਡੀ ਐਸ ਫੋਰ ਦਾ ਵਧੀਆ ਚਰਿਤਰ ਸਾਬਤ ਹੁੰਦਾ ਹੈ।। ਅਖ਼ਬਾਰ ਨੇ ਅਖੀਰ ਵਿਚ ਇਹ ਕਿ ਲਿਖਿਆ ਇਸ ਵਾਰ ਇਹਨਾਂ ਦੀ ਸਭ ਤੋਂ ਵਡੀ ਵਿਸ਼ੇਸ਼ਤਾ ਇਹ ਦੇਖੀ ਗਈ ਕਿ ਸਾਰੇ ਉਮੀਦਵਾਰ ਮੈਦਾਨ ਵਿਚ ਡਟੇ ਰਹੇ। ਜਿਸਦਾ ਭਾਵ ਇਹ ਨਿਕਲਦਾ ਹੈ ਕਿ ਵਿਰੋਧੀਆਂ ਵਲੋਂ ਤਰ੍ਹਾਂ ਤਰ੍ਹਾਂ ਦੇ ਲਾਲਚ ਤੇ ਧਮਕੀਆਂ ਦੇ ਬਾਵਜੂਦ ਇਕ ਵੀ ਉਮੀਦਵਾਰ ਹਿਲਿਆ ਨਹੀਂ । ਇਹ ਡੀ ਐਸ ਫੋਰ ਦਾ ਚਟਾਨ ਵਰਗਾ ਚਰਿਤਰ ਹੀ ਤਾਂ ਹੈ।’’ 4 ਅਕਤੂਬਰ ਦੇ ਅਜੀਤ ਨੇ ਇਕ ਖ਼ਬਰ ਵਿਚ ਲਿਖਿਆ ਠਅਕਾਲੀ ਦਲ ਸਤਾ ਵਿਚ ਆ ਗਿਆ ਹੈ ਤੇ ਵਕਤ ਦੀ ਹਵਾ ਨੇ ਕਾਂਗਰਸ ਦੀਆਂ ਜੜ੍ਹਾਂ ਹਿਲਾ ਦਿਤੀਆਂ ਹਨ। ਭਾਵੇਂ ਵੋਟਰਾਂ ਦੀ ਸੋਚਣੀ ਦਾ ਰੁਖ ਹੋਰ ਈ ਸੀ ਪਰ ਇਹ ਗਲ ਯਕੀਨਨ ਮੰਨਣੀ ਪਵੇਗੀ ਕਿ ਕਾਂਗਰਸ ਦਾ ਸਫਾਇਆ ਕਰਨ ਲਈ ਨਵੀਂ ਉਠੀ ਇਕ ਪਾਰਟੀ ਜਿਸ ਨੂੰ ਬਹੁਜਨ ਸਮਾਜ ਪਾਰਟੀ ਜਾਂ ਡੀ ਐਸ ਫੋਰ ਦਾ ਨਾਂ ਵੀ ਦਿਤਾ ਜਾਂਦਾ ਹੈ ਨੇ 50 ਫੀਸਦੀ ਹਿਸਾ ਪਾਇਆ ਹੈ।। ਜਿਹੜੀਆਂ ਵੋਟਾਂ ਪਹਿਲਾਂ ਕਾਂਗਰਸ ਦੀਆਂ ਪਕੀਆਂ ਹੁੰਦੀਆਂ ਸਨ। ਖਾਸ ਤੌਰ ‘ਤੇ ਹਰੀਜਨ ਵੋਟਾਂ ਉਹ ਕਾਂਗਰਸ ਹਥੋਂ ਨਿਕਲ ਗਈਆਂ ਹਨ ਇਹ ਵੀ ਕਿਹਾ ਜਾ ਸਕਦਾ ਹੈ ਕਿ ਇਸ ਪਾਰਟੀ ਨੇ ਕਾਂਗਰਸ ਦਾ ਵੋਟ ਬੈਂਕ ਖੋਹ ਲਿਆ ਹੈ।’’ ਇਸ ਤਰ੍ਹਾਂ ਉਸ ਵਕਤ ਦੀਆਂ ਹੋਰ ਅਖਬਾਰਾਂ ਨੇ ਵੀ ਟਿਪਣੀਆਂ ਕੀਤੀਆਂ। ਇਉਂ ਬਹੁਜਨ ਸਮਾਜ ਪਾਰਟੀ ਨੇ ਆਪਣੀ ਉਭਰਦੀ ਤਾਕਤ ਦਾ ਅਹਿਸਾਸ ਕਰਵਾ ਦਿਤਾ।।