ਭਾਰਤ ਅਤੇ ਨੇਪਾਲ ਦੇ ਆਪਸੀ ਸਬੰਧ

ਭਾਰਤ ਅਤੇ ਨੇਪਾਲ ਲੰਬੇ ਸਮੇਂ ਤੋਂ ਸਹਿਯੋਗੀ ਹਨ। ਪਿਛਲੇ ਕੁਝ ਸਮੇਂ ਤੋਂ ਚੀਨ ਦੇ ਦਖਲ ਕਾਰਨ ਨੇਪਾਲ ਨਾਲ ਭਾਰਤ ਦੀ ਸਾਂਝ ਕੁਝ ਪੇਤਲੀ ਪੈ ਗਈ ਹੈ। ਇਹ ਚੰਗੀ ਗੱਲ ਹੈ ਕਿ ਭਾਰਤ ਵੱਲੋਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਨੇਪਾਲ ਨਾਲ ਸਬੰਧਾਂ ਨੂੰ ਪਹਿਲਾਂ ਦੀ ਤਰ੍ਹਾਂ ਨਿੱਘੇ ਬਣਾਉਣ ਦੇ ਯਤਨ ਸ਼ੁਰੂ ਕੀਤੇ ਗਏ ਹਨ। ਇਨ੍ਹਾਂ ਯਤਨਾਂ ਦੇ ਸਿੱਟੇ ਵੱਜੋਂ ਹੀ ਹੁਣ ਭਾਰਤ ਤੇ ਨੇਪਾਲ ਦੀ ਆਪਸੀ ਸਾਂਝ ਅਤੇ ਮੇਲ-ਜੋਲ ਵਧਾਉਣ ਲਈ ਨਵੇਂ ਸਮਝੌਤੇ ਕੀਤੇ ਗਏ ਹਨ। ਨੇਪਾਲ ਦੇ ਨਵੇਂ ਪ੍ਰਧਾਨ ਮੰਤਰੀ ਸ਼੍ਰੀ ਕੇ.ਪੀ. ਸ਼ਰਮਾ ਓਲੀ ਇਸ ਸਮੇਂ ਭਾਰਤ ਦੌਰੇ ’ਤੇ ਹਨ। ਸ਼ਨਿੱਚਰਵਾਰ ਨੂੰ ਉਨ੍ਹਾਂ ਵੱਲੋਂ ਨਵੀਂ ਦਿੱਲੀ ਵਿਖੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨਾਲ ਸਾਂਝੀ ਪ੍ਰੈ¤ਸ ਕਾਨਫਰੰਸ ਕੀਤੀ ਹੈ। ਇਸ ਪ੍ਰੈ¤ਸ ਕਾਨਫਰੰਸ ਵਿੱਚ ਦੋਵਾਂ ਦੇਸ਼ਾਂ ਵੱਲੋਂ ਜਾਰੀ ਕੀਤੇ ਗਏ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਦੋਵੇਂ ਮੁਲਕ ਸਮੁ¤ਚੇ ਤੌਰ ’ਤੇ ਆਪਸੀ ਮੇਲਜੋਲ ਵਧਾਉਣ ਅਤੇ ‘ਬਰਾਬਰੀ, ਆਪਸੀ ਭਰੋਸੇ ਅਤੇ ਸਤਿਕਾਰ’ ਦੇ ਆਧਾਰ ‘ਤੇ ਆਪਣੇ ਸਬੰਧਾਂ ਨੂੰ ਨਵੀਆਂ ਬੁਲੰਦੀਆਂ ’ਤੇ ਪਹੁੰਚਾਉਣ ਦਾ ਅਹਿਦ ਕਰਦੇ ਹਨ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਨੇਪਾਲ ਨਾਲ ਰਿਸ਼ਤਿਆਂ ਦੀ ਬਹੁਤ ਸਪੱਸ਼ਟ ਰਾਏ ਹੈ। ਉਨ੍ਹਾਂ ਨੇ ਨੇਪਾਲ ਨੂੰ ਇਹ ਭਰੋਸਾ ਦਿੱਤਾ ਹੈ ਕਿ ਭਾਰਤ ਆਪਣੇ ਇਸ ਗੁਆਂਢੀ ਮੁਲਕ ਦੀ ਸਰਵਪੱਖੀ ਤਰੱਕੀ ਲਈ ਹਮੇਸ਼ਾ ਨਾਲ ਖੜ੍ਹੇਗਾ। ਉਨ੍ਹਾਂ ਦਾ ਇਹ ਵੀ ਖਿਆਲ ਹੈ ਕਿ ਦੋਵਾਂ ਰਵਾਇਤੀ ਰਿਸ਼ਤਿਆਂ ਵਾਲੇ ਮੁਲਕਾਂ ਦੇ ਗੂੜ੍ਹੇ ਸਬੰਧ ਨੇਪਾਲ ਵਿ¤ਚ ਜਮਹੂਰੀਅਤ ਦੀਆਂ ਜੜ੍ਹਾਂ ਨੂੰ ਹੋਰ ਮਜ਼ਬੂਤ ਕਰਨਗੇ। ਨੇਪਾਲੀ ਪ੍ਰਧਾਨ ਮੰਤਰੀ ਦੋਵਾਂ ਮੁਲਕਾਂ ਦਰਮਿਆਨ ‘ਭਰੋਸਾ ਆਧਾਰਿਤ’ ਮਜ਼ਬੂਤ ਰਿਸ਼ਤੇ ਕਾਇਮ ਕਰਨ ਦੀ ਹਾਮੀ ਹਨ। ਬੇਸ਼ਕ ਪਹਿਲਾਂ ਇਹ ਪ੍ਰਭਾਵ ਬਣਿਆ ਹੋਇਆ ਹੈ ਕਿ ਨੇਪਾਲ ਦੇ ਨਵੇਂ ਪ੍ਰਧਾਨ ਮੰਤਰੀ ਸ੍ਰੀ ਓਲੀ ਭਾਰਤ ਦੇ ਮੁਕਾਬਲੇ ਚੀਨ ਨਾਲ ਰਿਸ਼ਤੇ ਵਧਾਉਣ ਦੇ ਚਾਹਵਾਨ ਹਨ, ਪ੍ਰੰਤੂ ਉਨ੍ਹਾਂ ਦੇ ਦਿੱਲੀ ਦੌਰੇ ਨਾਲ ਇਹ ਪ੍ਰਭਾਵ ਕੁੱਝ ਕਮਜ਼ੋਰ ਹੋਇਆ ਹੈ। ਨੇਪਾਲ ਲਈ ਬੇਹਤਰ ਰਸਤਾ ਇਹ ਹੈ ਕਿ ਉਹ ਭਾਰਤ ਅਤੇ ਚੀਨ ਨਾਲ ਰਿਸ਼ਤਿਆਂ ਦਰਮਿਆਨ ਇਕ ਸੰਤੁਲਨ ਬਣਾ ਕੇ ਚੱਲੇ। ਇਸ ਵਿੱਚ ਕਿਸੇ ਵੀ ਤਰ੍ਹਾਂ ਦਾ ਉਲਾਰ ਨੁਕਸਾਨਦੇਹ ਸਾਬਿਤ ਹੋ ਸਕਦਾ ਹੈ। ਨੇਪਾਲ ਦੀਆਂ ਹੁਣ ਤੱਕ ਬਹੁਤੀਆਂ ਲੋੜਾਂ ਭਾਰਤ ਹੀ ਪੂਰੀਆਂ ਕਰਦਾ ਰਿਹਾ ਹੈ। ਵਪਾਰਕ ਲਾਲਸਾਵਾਂ ਕਾਰਨ ਚੀਨ ਕਈ ਮੁੱਦਿਆਂ ’ਤੇ ਨੇਪਾਲ ਉ¤ਪਰ ਦਬਾਅ ਬਣਾਉਣ ਦੇ ਰਾਹ ਉ¤ਪਰ ਹੈ। ਸ਼੍ਰੀ ਓਲੀ ਦੇ ਕਹਿਣ ਮੁਤਾਬਿਕ ਗੁਆਂਢੀਆਂ ਦੇ ਰਿਸ਼ਤੇ ਹੋਰਨਾਂ ਨਾਲੋਂ ਨਿਵੇਕਲੇ ਹੁੰਦੇ ਹਨ। ਗੁਆਂਢ ਵਿ¤ਚ ਬਰਾਬਰੀ, ਨਿਆਂ, ਆਪਸੀ ਸਤਿਕਾਰ ਤੇ ਲਾਭ ਦੇ ਸਿਧਾਂਤਾਂ ਵਾਲੇ ਜ਼ਰੂਰੀ ਪ¤ਖਾਂ ’ਤੇ ਆਧਾਰਿਤ ਪੁਰਅਮਨ ਸਹਿਹੋਂਦ ਦੀ ਲੋੜ ਹੁੰਦੀ ਹੈ। ਇਹ ਚੰਗੀ ਗੱਲ ਹੈ ਕਿ ਦੋਵੇਂ ਦੇਸ਼ ਇਕ ਦੂਜੇ ਦੀਆਂ ਲੋੜਾਂ ਨੂੰ ਠੀਕ ਤਰੀਕੇ ਨਾਲ ਸਮਝ ਰਹੇ ਹਨ। ਭਾਰਤ ਅਤੇ ਨੇਪਾਲ ਦੇ ਰਿਸ਼ਤਿਆਂ ਦਾ ਮੁੜ ਤੋਂ ਨਿੱਘੇ ਹੋਣਾ ਇਸ ਖੇਤਰ ਵਿੱਚ ਅਮਨ ਅਤੇ ਦੋਸਤੀ ਲਈ ਬੇਹ¤ਦ ਜ਼ਰੂਰੀ ਹੈ। ਇਸ ਤਰ੍ਹਾਂ ਭਾਰਤ ਅਤੇ ਨੇਪਾਲ ਵੱਲੋਂ ਕਾਠਮੰਡੂ ਅਤੇ ਦਿੱਲੀ ਦਰਮਿਆਨ ਰੇਲ ਲਾਇਨ ਵਿਛਾਉਣ ਦਾ ਫੈਸਲਾ ਵੀ ਕਾਫੀ ਅਹਿਮੀਅਤ ਰੱਖਦਾ ਹੈ। ਉਮੀਦ ਕਰਨੀ ਚਾਹੀਦੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਭਾਰਤ ਅਤੇ ਨੇਪਾਲ ਵਿੱਚ ਰਿਸ਼ਤਿਆਂ ਦਾ ਹੋਰ ਵਿਸਥਾਰ ਹੋਵੇਗਾ।
9 ਅਪ੍ਰੈਲ 2018 – ਬਲਜੀਤ ਸਿੰਘ ਬਰਾੜ

Send this to a friend