ਇਸ ਵਰ੍ਹੇ ਦੇ 21ਵੇਂ ਰਾਸ਼ਟਰ ਮੰਡਲ ਖੇਡ ਮੇਲੇ ਦਾ ਆਗਾਜ਼ 4 ਅਪਰੈਲ ਨੂੰ ਆਸਟਰੇਲੀਆ ਦੇ ਸਮੁੰਦਰੀ ਤੱਟ ‘ਤੇ ਵਸੇ ਸ਼ਹਿਰ ਗੋਲਡਕੋਸਟ ਵਿਖੇ ਬੜੇ ਹੀ ਸ਼ਾਨੋ-ਸੌ ਨਾਲ ਕੀਤਾ ਗਿਆ।ਪੰਜਵੀਂ ਵਾਰ ਰਾਸ਼ਟਰਮੰਡਲ ਖੇਡਾਂ ਦਾ ਆਯੋਜਨ ਕਰਕੇ ਆਸਟਰੇਲੀਆ ਨੇ ਨਾ ਕੇਵਲ ਖੇਡ ਜਗਤ ਵਿਚ ਹੀ ਆਪਣਾ ਲੋਹਾ ਮੰਨਵਾਇਆ ਹੈ, ਸਗੋਂ ਸਮੁੱਚੇ ਵਿਸ਼ਵ ਇਤਿਹਾਸ ਵਿੱਚ ਆਪਣਾ ਨਾਮ ਸੁਨਹਿਰੀ ਅੱਖਰਾਂ ਨਾਲ ਲਿਖਵਾਉਣ ਦਾ ਪ੍ਰਬਲ ਦਾਅਵੇਦਾਰ ਬਣਿਆ ਹੈ।ਨੀਲੀ ਰੋਸ਼ਨੀ ਨਾਲ ਗੜੁੱਚ ਕਰਾਰਾ ਸਟੇਡੀਅਮ ਵਿੱਚ ਲਗਭਗ 35,000 ਦਰਸ਼ਕਾਂ ਨੇ ਆਸਟਰੇਲੀਆ ਦੇ ਮੂਲ ਨਿਵਾਸੀ ਅਬਰੀਜ਼ਨਲ ਕਲਾਕਾਰਾਂ ਦੀਆਂ ਸੱਭਿਆਚਾਰਕ ਵੰਨਗੀਆਂ ਦਾ ਆਨੰਦ ਮਾਣਿਆ ।ਕੁਈਨਜ਼ਲੈਂਡ ਦੇ ਮੈਕੋਹਲੀ ਆਰਕੈਸਟਰਾ ਦੀ ਸੰਗੀਤਮਈ ਧੁਨ‘ ਤੇ ਕੁੱਲ 71 ਟੀਮਾਂ ਦੇ ਖਿਡਾਰੀ ਜਿਉਂ ਹੀ ਆਪਣੀਆਂ ਰਵਾਇਤੀ ਪੁਸ਼ਾਕਾ ਵਿੱਚ ਸਟੇਡੀਅਮ ਵਿੱਚ ਦਾਖ਼ਲ ਹੋਏ ਤਾਂ ਤਾੜੀਆਂ ਨਾਲ ਸਮੁੱਚਾ ਸਟੇਡੀਅਮ ਗੂੰਜ ਉਠਿਆ ਟੈਨੀ ਕਨੋਨ ਦੁਆਰਾ ਗਾਏ ਗਏ ਸਵਾਗਤੀ ਗੀਤ ‘‘ਯੂਅਰ ਵੈਲਕਮ ਡੀਅਰ ‘‘ ਨੇ ਸਮੂਹਿਕ ਖਿਡਾਰੀਆਂ ਦਾ ਮਨ ਕੀਲ ਲਿਆ।ਲਗਭਗ ਦੋ ਲੱਖ ਤੀਹ ਹਜਾਰ ਕਿਲੋਮੀਟਰ ਦਾ ਸਫ਼ਰ ਤਹਿ ਕਰਕੇ ਕੁੰਲ 388 ਦਿਨਾਂ ਬਾਅਦ ਕੁਈਨਬੈਟਨ ਆਸਟਰੇਲੀਆ ਦੇ ਮਹਾਨ ਦੌੜਾਕ ਸ਼ੈਲੀਪੀਅਰਸਨ ਨੇ ਇਸ ਸਮਾਰੋਹ ਦੇ ਮੁੱਖ ਮਹਿਮਾਨ ਪ੍ਰਿੰਸ ਚਾਰਲਸ ਨੁੂੰ ਭੇਂਟ ਕੀਤੀ, ਉਸ ਵਕਤ ਮੰਚ‘ ਤੇ ਬਿਰਾਜਮਾਨ ਪ੍ਰਿੰਸ ਚਾਰਲਸ ਦੀ ਪਤਨੀ ਕੈਮਿਲਾ, ਆਸਟਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ, ਕੁਈਨਜ਼ਲੈਂਡ ਦੀ ਪ੍ਰੀਮੀਅਰ ਔਨਾਸਟੇਜ਼ੀਆ ਪਲਾਸ਼ੇਕ, ਖੇਡਾਂ ਦੇ ਮੁੱਖ ਪ੍ਰਬੰਧਕ ਪੀਟਰ ਬੀਟੀ, ਕਾਮਨਵੈਲਥ ਖੇਡਾਂ ਦੀ ਪ੍ਰੈਜ਼ੀਡੈਂਟ ਲੁਈਸ ਮਾਰਟਨ ਦੀਆਂ ਮਿੰਨੀਆਂ ਮੁਸਕਰਾਹਟਾਂ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੀਆਂ ਰਹੀਆਂ।ਪ੍ਰਿੰਸ ਚਾਰਲਸ ਦੁਆਰਾ ਮਹਾਂਰਾਣੀ ਐਲਿਜ਼ਾਬੈਂਥ ਦਾ ਸੰਦੇਸ਼ ਪੜ੍ਹਿਆ ਗਿਆ।ਉਪਰੰਤ ਖਿਡਾਰੀਆ ਨੇ ਸਹੁੰ ਚੁੱਕੀ ਅਤੇ ਅਤਿਸ਼ਬਾਜੀ ਦਾ ਦਿਲਖਿੱਚਵਾਂ ਪ੍ਰਦਰਸ਼ਨ ਕੀਤਾ ਗਿਆ।
ਖੇਡਾਂ ਦੇ ਇਸ ਮਹਾਂ-ਕੁੰਭ ਵਿੱਚ ਹੋਣ ਵਾਲੀਆਂ 18 ਖੇਡਾਂ ਅਤੇ 7 ਪੈਰਾ-ਖੇਡਾਂ ਵਿੱਚ ਲਗਭਗ 6600 ਖਿਡਾਰੀ ਸ਼ਿਰਕਤ ਕਰ ਰਹੇ ਹਨ।ਇਹਨਾਂ ਖੇਡਾਂ ਦਾ ਮੁੱਖ ਮਸਕਟ ਬੋਰਬੀ ਹੈ ਜਿਸ ਦਾ ਮਤਲਬ ਨੀਲਾ ਕੋਇਲਾ ਰਿੱਛ ਹੈ, ਜੋ ਨੀਲਾ ਕੱਛਾ ਤੇ ਸਫੈ ਬੁਨੈਣ ਪਾਈ ਵੱਖੋ-ਵੱਖਰੇ ਅੰਦਾਜ ਵਿੱਚ ਦਰਸ਼ਕਾਂ ਅਤੇ ਖਿਡਾਰੀਆਂ ਦਾ ਮਨੋਰੰਜਨ ਕਰੇਗਾ।ਇਸ ਦਾ ਡਿਜ਼ਾਇਨ ਬ੍ਰਿਸਬੇਨ ਦੇ ਸਕੂਲ ਟੀਚਰ ਮੇਰੀਲੋਨ ਕਰੋਹਿਮ ਨੇ ਬਣਾਇਆ।ਖੇਡਾਂ ਦਾ ਸਲੋਗਨ ‘‘ਸ਼ੇਅਰ ਦਾ ਡਰੀਮ‘‘ ਹੈ, ਜਿਸ ਨੂੰ ਲੈ ਕੇ ਖਿਡਾਰੀ ਆਪਣੇ ਸੁਪਨੇ ਸਾਕਾਰ ਕਰਨਗੇ।
ਵਰਣਨਯੋਗ ਹੈ ਕਿ ਆਸਟਰੇਲੀਆ ਉਹਨਾਂ ਛੇ ਦੇਸ਼ਾਂ ਵਿੱਚੋਂ ਇੱਕ, ਹੈ, ਜਿਸ ਨੇ ਹੁਣ ਤੱਕ ਹੋਈਆਂ ਸਾਰੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਹਿੱਸਾ ਹੀ ਨਹੀਂ ਲਿਆ, ਬਲਕਿ ਸਭ ਤੋ ਂ ਵੱਧ ਚੈਂਪੀਅਨ ਹੋਣ ਦਾ ਖਿਤਾਬ ਜਿੱਤਿਆ ਹੈ।ਇਸ ਵਕਤ ਇਹਨਾਂ ਖੇਡਾਂ ਵਿੱਚ ਆਸਟਰੇਲੀਆ ਦੇ 471 ਐਥਲੀਟ ਭਾਗ ਲੈ ਰਹੇ ਹਨ।ਵੱਖਰੀ ਗੱਲ ਇਹ ਹੈ ਕਿ ਇਸ ਦੇਸ਼ ਦੀ ਸੱਭ ਤੋ ਲੋਕਪ੍ਰਿਯ ਖਿਡਾਰਨ ਸੈ ਪੀਅਰਸਨ, ਜੋ ਕਾਮਨਵੈਲਥ ਖੇਡਾਂ ਦੀ 100 ਮੀਟਰ ਹਰਲਡ ਦੋੜ ਵਿੱਚ ਤੀਸਰੀ ਵਾਰ ਸੋਨ ਤਮਗੇ ਦੀ ਪ੍ਰਬਲ ਦਾਅਵੇਦਾਰ ਮੰਨੀ ਜਾ ਰਹੀ ਹੈ।ਇਸ ਤੋ ਇਲਾਵਾ ਵੈਲਜ਼ ਦੇਸ਼ ਦੀ ਟੇਬਲ ਟੈਨਿਸ ਖਿਡਾਰਨ ਐਮਾਹਰਟਨੀ ਸਭ ਤੋ ਛੋਟੀ ਉਮਰ ਦੀ ਖਿਡਾਰਨ ਹੋਵੇਗੀ ਜਿਸ ਦੀ ਉਮਰ ਮਹਿਜ 11 ਸਾਲ ਹੈ, ਵੀ ਸੋਨ ਤਮਗੇ ਦੀ ਦਾਅਵੇਦਾਰ ਮੰਨੀ ਜਾਦੀ ਹੈ।
ਕਾਮਨਵੈਲਥ ਖੇਡਾਂ ਦਾ ਪਹਿਲਾ ਸੋਨ ਤਮਗਾ ਹਾਸਲ ਕਰਨ ਵਾਲੀ ਬਰਮੁੱਡਾ ਦੇਸ਼ ਦੀ 30 ਸਾਲਾ ਕੇ.ਡੱਫ਼ੀ ਨੂੰ ਪ੍ਰਾਪਤ ਹੋਇਆ, ਜਿਸ ਨੇ ਟਰਾਈਥਲੋਨ ਈਵੈਂਟ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।ਜਦਕਿ ਇਸ ਦੇਸ਼ ਦੇ ਕੇਵਲ ਦਸ ਖਿਡਾਰੀ ਹੀ ਇਹਨਾਂ ਖੇਡਾਂ ਵਿੱਚ ਹਿੱਸਾ ਲੈ ਰਹੇ ਹਨ।ਭਾਰਤ ਲਈ ਪਹਿਲਾ ਸਿਲਵਰ ਮੈਡਲ ਏਅਰਫੋ ਦੇ ਵੇਟਲਿਫ਼ਟਰ ਸਰਜੈਂਟ ਗੁਰੂਰਾਜਾ ਨੇ ਪ੍ਰਾਪਤ ਕਰਕੇ ਖਾਤਾ ਖੋਲਿਆ। 56 ਕਿਲੋਗ੍ਰਾਮ ਬਾਂਡੀਵੇਟ ਵਿੱਚ 111 ਕਿਲੋ ਸਨੈਚ ਅਤੇ 138 ਕਿਲੋ ਕਲੀਨ ਜ਼ਰਕ ਕੁੱਲ 249 ਕਿਲੋ ਭਾਰ ਚੁੱਕ ਕੇ ਚਾਂਦੀ ਦਾ ਤਮਗਾ ਪ੍ਰਾਪਤ ਕੀਤਾ।ਇਹਨਾਂ ਖੇਡਾਂ ਦੀ ਵਿਲੱਖਣਤਾ ਇਹ ਹੈ ਕਿ ਇਹਨਾਂ ਖੇਡਾਂ ਵਿੱਚ 10 ਖੂਬਸੂਰਤ ਵਿਆਹੇ ਜੋੜੇ ਅਲੱਗ-ਅਲੱਗ ਖੇਡਾਂ ਵਿੱਚ ਸ਼ਿਰਕਤ ਕਰ ਰਹੇ ਹਨ।ਆਸਟਰੇਲੀਆ ਦੀ ਮੱਧ ਦੂਰੀ ਦੌੜ ਲਈ ਰਿਹਾਨ ਅਤੇ ਜੈਨੀ ਦੀ ਜੌੜੀ ਸੋਨ ਤਮਗੇ ਲਈ ਜੂਝੇਗੀ, ਉਥੇ ਹੀ ਪੇਰੀ ਅਤੇ ਹੇਵਾਡ ਹਾਕੀ ਵਿੱਚ ਸੋਨ ਤਮਗੇ ‘ਤੇ ਨਜ਼ਰਾਂ ਟਿਕਾਈ ਬੈਠੇ ਹਨ।
ਹੁਣ ਦੇਖਣਾ ਇਹ ਹੈ ਕਿ ਪਿਛਲੇ ਚਾਰ ਸਾਲਾਂ ਤੋ ਸਖ਼ਤ ਮਿਹਨਤ ਕਰਨ ਤੋ ਬਾਅਦ ਕਿਹੜੇ ਖਿਡਾਰੀ ਆਪਣੇ ਵਤਨ ਲਈ ਤਮਗੇ ਲੈ ਕੇ ਖੇਡ ਇਤਿਹਾਸ ਵਿੱਚ ਨਾਮ ਦਰਜ ਕਰਵਾਉਣ ਵਿੱਚ ਸਫ਼ਲ ਹੁੰਦੇ ਹਨ।