ਚੰਡੀਗੜ੍ਹ, 4 ਅਪ੍ਰੈਲ (ਹ.ਸ. ਨਾਗਪਾਲ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸੂਬਾ ਸਰਕਾਰ ਜਲਦ ਹੀ ਗਰੁੱਪ ਡੀ ਦੀਆਂ 38,000 ਆਸਾਮੀਆਂ ਦੀ ਭਰਤੀ ਪ੍ਰਕ੍ਰਿਆ ਸ਼ੁਰੂ ਕਰਨ ਜਾ ਰਹੀ ਹੈ, ਜਿਸ ਵਿਚ ਵਿਸ਼ੇਸ਼ ਤੌਰ ’ਤੇ ਗਰੀਬ ਸਮਾਜ ਦੇ ਨੌਜੁਆਨਾਂ ਨੂੰ ਰੁਜ਼ਗਾਰ ਮੌਕੇ ਪ੍ਰਾਪਤ ਹੋਣਗੇ। ਉਨ੍ਹਾਂ ਕਿਹਾ ਕਿ ਹਰਿਆਣਾ ਵਿਚ ਅਜਿਹੀ ਸਰਕਾਰ ਬਣਨ ਦੀ ਰਵਾਇਤ ਸੀ, ਜੋ ਯੋਗ ਨੌਜੁਆਨਾਂ ਦਾ ਹੱਕ ਮਾਰ ਕੇ 35 ਸਾਲਾਂ ਲਈ ਆਯੋਗ ਲੋਕਾਂ ਨੂੰ ਭਰਤੀ ਕਰਦੇ ਰਹੇ ਸਨ। ਲੇਕਿਨ ਭਾਜਪਾ ਸਰਕਾਰ ਨੇ ਇਸ ਰਵਾਇਤ ਨੂੰ ਬੰਦ ਕਰਦੇ ਹੋਏ ਬੈਕਲਾਗ ਨੂੰ ਵੀ ਭਰਨ ਦੀ ਦਿਸ਼ਾ ਵਿਚ ਅਹਿਮ ਕਦਮ ਚੁੱਕੇ ਹਨ। ਮੁੱਖ ਮੰਤਰੀ ਮਨੋਹਰ ਲਾਲ ਅੱਜ ਆਪਣੀ ਰਿਹਾਇਸ਼ ’ਤੇ ਸੂਬੇ ਭਰ ਤੋਂ ਆਏ ਬਾਲਮਿਕੀ ਭਾਈਚਾਰੇ ਦੇ ਨੁਮਾਇੰਦਿਆਂ ਨਾਲ ਮੁਲਾਕਤਾ ਕਰ ਰਹੇ ਸਨ। ਸਮਾਜਿਕ ਨਿਆਂ ਅਤੇ ਅਧਿਕਾਰਤਾ ਰਾਜ ਮੰਤਰੀ ਕ੍ਰਿਸ਼ਣ ਕੁਮਾਰ ਬੇਦੀ, ਵਿਧਾਇਕ ਸੰਤੋਸ਼ ਸਾਰਵਾਨ, ਭਾਜਪਾ ਸੂਬਾ ਮੀਡਿਆ ਇੰਚਾਰਜ ਰਾਜੀਵ ਜੈਨ ਇਸ ਮੌਕੇ ’ਤੇ ਹਾਜ਼ਿਰ ਸਨ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਰੁਜ਼ਗਾਰ ਤੇ ਸਿਖਿਆ ਖੇਤਰ ਵਿਚ ਸਾਲਾਂ ਤੋਂ ਵਿਗੜੀ ਵਿਵਸਥਾ ਨੂੰ ਸੁਧਾਰਿਆ ਹੈ। ਸਾਬਕਾ ਸਰਕਾਰਾਂ ਜਿਲਾ ਤਰ੍ਹਾਂ ਅਯੋਗ ਲੋਕਾਂ ਨੂੰ 35 ਸਾਲਾਂ ਤਕ ਸੂਬੇ ਦੀ ਜਨਤਾ ’ਤੇ ਥੋਪਕੇ ਯੋਗ ਨੌਜੁਆਨਾਂ ਦੇ ਭਵਿੱਖ ਖਰਾਬ ਕਰ ਦਿੰਦੀ ਸੀ। ਅੱਜ ਅਸੀਂ ਪਾਰਦਰਸ਼ੀ ਵਿਵਸਥਾ ਦਿੰਦੇ ਹੋਏ ਨੌਜੁਆਨਾਂ ਨੂੰ ਮੈਰਿਟ ਦੇ ਆਧਾਰ ’ਤੇ ਨੌਕਰੀ ਦੇਣ ਦੀ ਵਿਵਸਥਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿਖਿਆ ਖੇਤਰ ਵਿਚ ਵੀ ਬਿਨਾਂ ਪੜ੍ਹਾਈ ਦੇ ਹੀ ਵਿਦਿਆਰਥ ਅਗਲੇ ਜਮਾਤ ਵਿਚ ਪੁੱਜ ਜਾਂਦੇ ਸਨ, ਲੇਕਿਨ ਅਸੀਂ ਇਕ ਵਾਰ ਫਿਰ ਤੋਂ ਅੱਠਵੀਂ ਦਾ ਬੋਰਡ ਸ਼ੁਰੂ ਕਰਨ ਜਾ ਰਹੇ ਹਾਂ। ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸੂਬਾ ਸਰਕਾਰ ਗਰੀਬ ਤੇ ਪਿਛੜਾ ਵਰਗ ਦੇ ਹਿੱਤ ਲਈ ਦਹਾਕਿਆਂ ਤੋਂ ਉਨ੍ਹਾਂ ਦੀ ਬੈਕਲਾਗ ਨੂੰ ਭਰਨ ਦੀ ਮੰਗ ਨੂੰ ਪੂਰਾ ਕਰਨ ਜਾ ਰਹੇ ਹਨ ਅਤੇ ਇਸ ਸਬੰਧ ਵਿਚ ਮੁੱਖ ਸਕੱਤਰ ਨੂੰ ਵਿਸ਼ੇਸ਼ ਭਰਤੀ ਕੱਢਣ ਦੇ ਆਦੇਸ਼ ਦਿੱਤੇ ਜਾ ਚੁੱਕੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਫੈਸਲਾ ਕੀਤਾ ਹੈ ਕਿ ਭਵਿੱਖ ਵਿਚ ਸਫਾਈ ਕਮਰਚਾਰੀਆਂ ਅਤੇ ਚੌਕੀਦਾਰ ਲਈ ਵਿਦਿਅਕ ਸ਼ਰਤ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ 11 ਜਿਲ੍ਹਿਆਂ ਵਿਚ ਸਮਾਜ ਦੇ ਨੌਜੁਆਨਾਂ ਨੂੰ ਚੰਗੀ ਸਿਖਿਆ ਲਈ ਹੋਸਟਲ ਦਾ ਨਿਰਮਾਣ, 7 ਜਿਲ੍ਹਿਆਂ ਵਿਚ ਅੰਤਯੋਦਯ ਸੇਵਾ ਕੇਂਦਰ ਸ਼ੁਰੂ ਕੀਤੇ ਜਾਣਗੇ। ਇਸ ਤੋਂ ਬਾਅਦ ਅੰਤਯੋਦਯ ਸੇਵਾ ਕੇਂਦਰ ਸਾਰੇ ਜਿਲ੍ਹਿਆਂ ਵਿਚ ਖੋਲ੍ਹਦੇ ਹੋਏ ਉਪ ਮੰਡਲ ਪੱਧਰ ’ਤੇ ਸ਼ੁਰੂ ਕਰਨ ਦੀ ਯੋਜਨਾ ਹੈ। ਇਸ ਮੌਕੇ ’ਤੇ ਸਮਾਜਿਕ ਨਿਆਂ ਤੇ ਅਧਿਕਾਰਤਾ ਰਾਜ ਮੰਤਰੀ ਕ੍ਰਿਸ਼ਣ ਕੁਮਾਰ ਬੇਦੀ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਦੇ ਦਿਲ ਵਿਚ ਗਰੀਬਾਂ ਦੇ ਪ੍ਰਤੀ ਜੋ ਦਰਦ ਹੈ, ਉਨ੍ਹਾਂ ਨੂੰ ਸ਼ਬਦਾਂ ਵਿਚ ਪ੍ਰਗਟ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ 24 ਅਕਤੂਬਰ ਨੂੰ ਮੁੱਖ ਮੰਤਰੀ ਨੇ ਵਾਲਮਿਕੀ ਸੰਮੇਲਨ ਵਿਚ ਜੋ ਐਲਾਨਾਂ ਕੀਤੇ ਸਨ, ਉਹ ਲਗਭਗ ਪੂਰੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਾਬਕਾ ਸਰਕਾਰਾਂ ਨੇ ਵਾਲਮਿਕੀ ਸਮਾਜ ਨੂੰ ਸਿਰਫ ਗੁਮਰਾਹ ਕਰਨ ਦਾ ਕੰਮ ਕੀਤਾ ਹੈ, ਜਦੋਂਕਿ 21 ਸਾਲ ਬਾਅਦ ਮੌਜ਼ੂਦਾ ਸਰਕਾਰ ਦੇ ਸਮੇਂ ਵਿਚ ਹੀ ਇਸ ਸਮਾਰ ਨੂੰ ਯੋਗ ਨੁਮਾਇੰਦਗੀ ਮਿਲੀ ਹੈ। ਭਾਈਚਾਰੇ ਦੇ ਲੋਕਾਂ ਨੇ ਕੈਥਲ ਵਿਚ ਮਹਾਰਿਸ਼ੀ ਵਾਲਮਿਕੀ ਦੇ ਨਾਂਅ ਨਾਲ ਸੰਸਕ੍ਰਿਤ ਯੂਨੀਵਰਸਿਟੀ ਖੋਲ੍ਹਣ, ਹਰਿਆਣਾ ਸਾਫਈ ਕਮਿਸ਼ਨ ਗਠਨ ਕਰਨ, ਪਿੰਡ ਮਿਰਚਪੁਰ ਦੇ ਪੀੜਿਤ ਵਾਲਮਿਕੀ ਭਾਈਚਾਰੇ ਦੇ ਲੋਕਾਂ ਦੇ ਰਹਿਣ ਲਈ ਪਿੰਡ ਢੰਢੂਰ ਵਿਚ ਸਾਢੇ ਸੱਤ ਏਕੜ ਜਮੀਨ ’ਤੇ ਪਲਾਟ ਦੇਣ, ਠੇਕੇ ਦੇ ਆਧਾਰ ’ਤੇ ਕੀਤੀ ਜਾਣ ਵਾਲੀ ਭਰਤੀਆਂ ਵਿਚ ਰਾਖਵਾਂ ਦਾ ਪ੍ਰਵਧਾਨ ਸ਼ੁਰੂ ਕਰਨ ਲਈ ਮੁੱਖ ਮੰਤਰੀ ਮਨੋਹਰ ਲਾਲ ਦਾ ਧੰਨਵਾਦ ਕੀਤਾ।