ਨਵੀਂ ਦਿੱਲੀ, 4 ਅਪ੍ਰੈਲ (ਪੀ.ਟੀ.)- ਰਾਜ ਸਭਾ ‘ਚ ਬੁਧਵਾਰ ਨੂੰ 12 ਮੈਂਬਰਾਂ ਨੇ ਉਚ ਸਦਨ ਦੀ ਮੈਂਬਰਤਾ ਦੀ ਸਹੁੰ ਚੁਕੀ। ਇਨ੍ਹਾਂ ‘ਚੋਂ 2 ਮੈਂਬਰ ਮੁੜ ਚੁਣੇ ਗਏ ਹਨ। ਰਾਜ ਸਭਾ ਦੀ 58 ਸੀਟਾਂ ਲਈ ਹਾਲ ਹੀ ‘ਚ ਹੋਈਆਂ ਦੂਜੇ ਸਾਲ ਦੀਆਂ ਚੋਣਾਂ ਅਤੇ ਇਕ ਸੀਟ ‘ਤੇ ਹੋਈਆਂ ਉਪ ਚੋਣਾਂ ‘ਚ ਨਵੇਂ ਚੁਣੇ ਮੈਂਬਰਾਂ ‘ਚੋਂ 41 ਮੈਂਬਰਾਂ ਨੂੰ ਮੰਗਲਵਾਰ ਨੂੰ ਸਹੁੰ ਦਿਵਾਈ ਗਈ ਸੀ।
ਇਨ੍ਹਾਂ ‘ਚੋਂ ਭਾਜਪਾ ਦੇ ਅਰੁਣ ਜੇਤਲੀ ਨੂੰ ਛਡ ਕੇ ਬਾਕੀ ਸਾਰੇ ਮੈਂਬਰ ਸਹੁੰ ਲੈ ਚੁਕੇ ਹਨ। ਬੁਧਵਾਰ ਨੂੰ ਸਹੁੰ ਚੁਕਣ ਵਾਲਿਆਂ ‘ਚ ਮੁੜ ਚੁਣੇ ਹੋਏ ਭਾਜਪਾ ਦੇ ਭੂਪੇਂਦਰ ਯਾਦਵ ਅਤੇ ਸਪਾ ਦੀ ਜਯਾ ਬਚਨ ਸ਼ਾਮਲ ਹੈ। ਯਾਦਵ ਭਾਜਪਾ ਮੈਂਬਰ ਦੇ ਰੂਪ ‘ਚ ਰਾਜਸਥਾਨ ਤੋਂ ਅਤੇ ਬਚਨ ਸਪਾ ਮੈਂਬਰ ਦੇ ਰੂਪ ‘ਚ ਉਤਰ ਪ੍ਰਦੇਸ਼ ਤੋਂ ਚੁਣ ਕੇ ਆਏ ਹਨ।