ਸਿੱਖ ਪੰਥ ਦੇ ਮਹਾਨ ਜਰਨੈਲ ਜਥੇਦਾਰ ਬਾਬਾ ਹਰਭਜਨ ਸਿੰਘ ਜੀ ਹਰੀਆਂ ਵੇਲਾਂ ਵਾਲੇ

ਪੰਜਾਬ ਦੀ ਪਵਿਤਰ ਇਤਿਹਾਸਕ ਧਰਤੀ ਤੇ ਵਡੀ ਗਿਣਤੀ ਵਿਚ ਸੰਤ ਮਹਾਪੁਰਸ਼ ਭਗਤ ਅਣਖੀਲੇ ਯੋਧੇ ਸੂਰਬੀਰ ਇਨਕਲਾਬੀ ਰਹਿਬਰ ਗੁਰੂ ਸਾਹਿਬਾਨ ਪ੍ਰਗਟ ਹੋਏ ਜਿਨ੍ਹਾਂ ਨੇ ਸਮੇਂ ਸਮੇਂ ਸਰਬਤ ਦੇ ਭਲੇ ਅਤੇ ਸੰਸਾਰੀ ਜੀਵਾਂ ਦੀ ਸੇਵਾ ਕਰਕੇ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਇਆ ਸੰਤਾਂ ਭਗਤਾਂ ਸੂਰਬੀਰ ਯੋਧਿਆਂ ਦਾ ਆਦਰਸ਼ਕ ਜੀਵਨ ਆਉਂਣ ਵਾਲੀ ਸਭਿਅਤਾ ਅਤੇ ਆਚਾਰ ਦੀ ਨੀਹ ਹੁੰਦਾ ਹੈ ਪਰਉਪਕਾਰੀ ਮਹਾਂਪੁਰਖ ਦਾ ਜੀਵਨ ਜਿਨ੍ਹਾਂ ਸਵਾਸ ਵਹਿਗੁਰੂ ਦਾ ਸਿਮਰਨ ਸਰਬਤ ਦੇ ਭਲੇ ਲਈ ਲਾਇਆ ਸਾਡੇ ਵਾਸਤੇ ਚਾਨਣ ਮੁਨਾਗਆ ਤੇ ਪ੍ਰੇਰਨਾ ਸਰੋਤ ਹੈਂ।
ਗੁਰਦੁਆਰਾ ਦੀ ਪਵਿਤਰਤਾ ਨੂੰ ਕਾਇਮ ਰਖਣ ਵਾਲੇ ਸਚ ਧਰਮ ਤੋਂ ਨਿਛਾਵਰ ਆਪਾ ਕੁਰਬਾਨ ਕਰਨ ਵਾਲੇ ਉਨੀਵੀਂ ਸਦੀ ਦੇ ਮਹਾਨ ਯੁਗ ਪੁਰਸ਼ ਮਹਾਂਨ ਤਪਸਵੀ ਸੇਵਾ ਸਿਮਰਨ ਅਤੇ ਸਿਖ ਧਰਮ ਵਿਚ ਅਹਿਮ ਅਤੇ ਮਹਤਵਪੂਰਨ ਸਥਾਨ ਰਖਣ ਵਾਲੇ ਨਾਮ ਰਸੀਏ ਪੰਥ ਰਤਨ ਮਹਾਂਪੁਰਖ ਜਥੇ ਬਾਬਾ ਹਰਭਜਨ ਸਿੰਘ ਸਿੰਘ ਜੀ ਦਾ ਜਮਨ ਜ਼ਿਲ੍ਹਾ ਹੁਸ਼ਿਆਰਪੁਰ ਦੇ ਇਤਿਹਾਸਕ ਨਗਰ ਪਿੰਡ ਫਤਿਹਪੁਰ ਕੋਠੀ ਮਾਹਿਲਪੁਰ ਤੋਂ ਸਤ ਕਿਲੋਮੀਟਰ ਦੂਰ ਤੇ ਨਾਮ ਬਾਣੀ ਦੇ ਰਸੀਏ ਸ, ਗੁਰਦਿਤ ਸਿੰਘ ਜੀ ਦੇ ਗ੍ਰਹਿ ਮਾਤਾ ਪ੍ਰੇਮ ਕੋਰ ਜੀ ਦੀ ਕੁਖੋਂ ਤੋਂ 28 ਨਵੰਬਰ 1902 ਈ ਦਿਨ ਸੋਮਵਾਰ ਨੂੰ ਹੋਈਆਂ।
ਇਤਿਹਾਸਕ ਪਖੋਂ ਆਪ ਜੀ ਦੇ ਪੜਦਾਦਾ ਬਾਬਾ ਫਤਹਿ ਸਿੰਘ ਜੀ ਨੇ ਕਲਗੀਧਰ ਨੀਲੇ ਦੇ ਸ਼ਾਹ ਸਵਾਰ ਸੰਤ ਸਿਪਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿਚ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਪਹੁੰਚ ਕੇ, 30 ਮਾਰਚ 1999 ਈ ਨੂੰ ਅੰਮਿ?ਤ ਦੀ ਦਾਤ ਪ੍ਰਾਪਤ ਕੀਤੀ ਸੀ ਜਿਸ ਕਰਕੇ ਆਪ ਜੀ ਦਾ ਸਾਰਾ ਪਰਿਵਾਰ ਸਿਖੀ ਰੰਗਣ ਵਿਚ ਰੰਗਿਆ ਹੋਇਆ ਸੀ ਗੁਰਸਿਖੀ ਖਾਨਦਾਨੀ ਪ੍ਰਭਾਵਤ ਕਾਰਣ ਬਚਪਨ ਵਿਚ ਹੀ ਆਪ ਨੂੰ ਸੇਵਾ ਸਿਮਰਨ ਅਤੇ ਧਾਰਮਿਕ ਅਤੇ ਰਚੀਆਂ ਦੀ ਲਗਨ ਲਗ ਲਗੀ ਸੀ ਆਪਜੀ ਬਚਪਨ ਤੋਂ ਹੀ ਸਰੀਰਕ ਪਖੋਂ ਰਿਸਟ ਪੁਸ਼ਟ ਸਨ। ਕੁਝ ਕੁਝ ਸਮਾਂ ਆਪਣੇ ਪਿਤਾ ਜੀ ਨਾਲ ਖੇਤੀ ਦਾ ਕੰਮ ਕਰਨ ਉਪਰੰਤ ਮਾਹਿਲ ਪੁਰ ਨੇੜੇ ਸਖਿਤ ਇਤਿਹਾਸਕ ਗੁਰਦੁਆਰਾ ਬਾਬਾ ਅਗੜ ਸਿੰਘ ਜੀ ਦੇ ਪਿੰਡ ਟੂਟੋਮਜਾਰਾ ਵਿਖੇ1721ਤੋ ਚਲਾਈ ਸ੍ਰੀ ਅੰਮ੍ਰਿਤਸਰ ਜੀ ਦੀ ਟਕਸਾਲ ਨਾਲ ਜੋੜ ਕੇ ਟਕਸਾਲ ਦੇ ਮੁਖੀ ਗਿਆਨੀ ਅਮੀਰ ਸਿੰਘ ਜੀ ਤੋਂ ਧਾਰਮਿਕ ਵਿਦਿਆ ਪ੍ਰਾਪਤ ਕੀਤੀ।
ਸੰਨ 1928ਵਿਚ 26ਵਰਿ?ਆ ਦੀ ਉਮਰ ਵਿਚ ਤਖ਼ਤ ਸ੍ਰੀ ਸਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਨੰਦੇੜ ਪਹੁੰਚ ਕੇ ਪਹਿਲੀਂ ਵਰ ਦਰਸ਼ਨ ਕੀਤੇ ਗਏ ਇਥੋਂ ਦੇ ਹੈਡ ਪੁਜਾਰੀ ਸਿੰਘ ਸਾਹਿਬ ਜਥੇਦਾਰ ਬਾਬਾ ਹੀਰਾ ਸਿੰਘ ਜੀ ਪਾਸੋਂ ਪੰਜਾ ਪਿਆਰਿਆਂ ਸਹਿਤ ਅੰਮਿ?ਤ ਛਕਿਆ ਇਥੇ ਬਾਬਾ ਹਰਭਜਨ ਸਿੰਘ ਜੀ ਨੇ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਦੇ ਦਰਸ਼ਨ ਕਰਕੇ ਬਹੁਤ ਖੁਸ਼ ਹੋਏ ਜਥੇਦਾਰ ਬਾਬਾ ਨਿਹਾਲ ਸਿੰਘ ਜੀ ਜੀ ਦੇ ਦੁਸਣ ਮੁਤਾਬਕ ਸੰਤ ਹਰਖੋਵਲਿਆ ਨੇ ਬਾਬਾ ਜੀ ਨੂੰ ਇਕ ਸੁੰਦਰ ਘੋੜਾਂ ਵੀ ਦਿਤਾ ਸੰਤਾਂ ਨੂੰ ਮਿਲਕੇ ਆਪ ਜੀ ਨਿਹੰਗ ਸਿੰਘ ਦੀ ਛਾਉਣੀ ਵਿਖੇ ਬੁਢਾ ਦਲ ਦੇ ਮੁਖੀ ਜਥੇਦਾਰ ਬਾਬਾ ਸਾਹਿਬ ਸਿੰਘ ਜੀ ਦੀ ਨਿਸ਼ਕਾਮ ਸੇਵਾ ਕਰਕੇ ਆਪ ਜੀ ਗੁਰੂ ਕੇ ਸਿਖਾਂ ਨਾਲ ਪੰਜਾਬ ਦੇ ਇਤਿਹਾਸਕ ਗੁਰਦੁਆਰਾ ਸ਼ਹੀਦ ਭਾਈ ਰਤਨ ਸਿੰਘ ਜੀ ਪਿੰਡ ਚਬੇਵਾਲ ਪੁਜੇ ਕੇ ਇਥੇ ਬਾਬਾ ਜੀ ਨੇ ਥੋੜਾ ਸਮਾਂ ਟਿਕਣਾ ਕੀਤਾਂ ਅਤੇ ਸੇਵਾ ਕਰਦੇ ਰਹੇ ਇਸ ਇਤਿਹਾਸਕ ਗੁਰਦੁਆਰਾ ਸਾਹਿਬ ਜੀ ਤੋਂ ਸਿਖ ਸੰਗਤਾਂ ਦੇ ਨਾਲ ਇਤਿਹਾਸਕ ਗੁਰਦੁਆਰਾ ਹਰੀਆਂ ਵੇਲਾਂ ਦੇ ਦਰਸ਼ਨ ਕਰਕੇ ਬਾਬਾ ਹਰਭਜਨ ਸਿੰਘ ਜੀ ਬੜੇ ਪ੍ਰਸੰਨ ਹੋਏ ਉਸ ਸਮੇਂ ਗੁਰਦੁਆਰਾ ਸਾਹਿਬ ਜੀ ਦਾ ਅਸਥਾਨ ਬਹੁਤ ਛੋਟਾ ਸੀ ਜਿਸ ਦੀ ਨੀਹ ਹੋਤੀ ਮਰਦਾਨ ਸੰਪਰਦਾ ਤੋਂ ਵਰੋਸਾਈ ਡੇਰਾ ਜਿਆਣਾ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਨੇ 15 ਸਤੰਬਰ 1909 ਈ ਨੂੰ ਰਖੀਂ ਸੀ ਇਸ ਅਸਥਾਨ ਨੂੰ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੇ 2200 ਘੋੜੇ ਸਵਾਰ ਅਤੇ ਆਪਣੇ ਮਹਿਲਾਂ ਸਾਹਿਤ ਸ੍ਰੀ ਕੀਰਤਪੁਰ ਸਾਹਿਬ ਜੀ ਤੋਂ ਦੋਆਬ ਦੀ ਪ੍ਰਚਾਰ ਫੇਰੀ ਅਤੇ ਸ੍ਰੀ ਕਰਤਾਰਪੁਰ ਸਾਹਿਬ ਜੀ ਨੂੰ ਜਾਂਦਿਆ 15 ਸਤੰਬਰ 1651 ਨੂੰ ਆਪਣੇ ਮੁਤਾਬਕ ਚਰਨ ਪਾਏ।ਇਸ ਅਸਥਾਨ ਤੇ ਬਸੀ ਕਲਾਂ ਦੇ ਹੁਕਮ ਜਾਬਰ ਖ਼ਾਂ ਨਾਲ ਹੋਈ ਮੁਠ ਭੇੜ ਸਮੇਂ ਜੋ ਸਿੰਘ ਸ਼ਹੀਦ ਹੋ ਗਏ ਸਨ ਉਨ੍ਹਾਂ ਦਾ ਸਾਹਿਬਜਾਦਾ ਬਾਬਾ ਅਜੀਤ ਸਿੰਘ ਜੀ ਨੇ ਸੰਸਕਾਰ ਕੀਤਾ ਜੀ ਇਹ ਘਟਨਾ 7 ਮਾਰਚ 1703 ਈ ਦੀ ਹੈ ਜਿਸ ਜਗਾ ਅਪ ਜੀ ਆਸਣ ਲਾ ਕੇ ਬੈਠੇ ਸਨ ਗੁਰਦੁਆਰਾ ਪਾਸ ਨਿਸ਼ਾਨ ਸਾਹਿਬ ਸੋਸਭਿਤ ਹੈ। ਗੁਰਦੁਆਰਾ ਹਰੀਆਂ ਵੇਲਾਂ ਦੇ ਪਵਿਤਰ ਅਸਥਾਨ ਤੇ ਬੁਢਾ ਦਲ ਦੇ ਜਥੇਦਾਰ ਬਾਬਾ ਚੇਤ ਸਿੰਘ ਦੀ ਅਗਵਾਈ ਵਿਚ 15 ਨਵੰਬਰ 1949 ਈ ਮਸਿਆ ਦੇ ਦਿਹਾੜੇ ਸੰਗਤਾਂ ਦੇ ਵਿਸ਼ਾਲ ਭਾਰੀ ਪੰਥਕ ਇਕਠ ਵਿਚ ਹਰੀਆਂ ਵੇਲਾਂ ਨਾਂਅ ਤੇ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਜਥੇਬੰਦੀਆਂ ਦੀ ਸਥਾਪਨਾ ਕਰਕੇ ਬਾਬਾ ਹਰਭਜਨ ਸਿੰਘ ਜੀ ਨੂੰ ਇਸ ਪੰਥਕ ਜਥੇਬੰਦੀਆਂ ਦਾ ਮੁਖੀ ਜਥੇਦਾਰ ਨਿਯੁਕਤ ਕੀਤਾ ਗਿਆ ਆਪ ਜੀ ਨੇ ਦਲ ਫੇਰਨ ਅਤੇ ਗੁਰਦੁਆਰਾ ਦੀ ਸੇਵਾ ਸੰਭਾਲ ਦੇ ਨਾਲ 30 ਮਾਰਚ 1967 ਈ ਤਕ ਦਿਨ ਰਾਤ ਇਕ ਕਰਕੇ ਆਣਖਕ ਪੰਥ ਗੁਰਦੁਆਰਾ ਛੇਵੀਂ ਪਾਤਸ਼ਾਹੀ ਅਤੇ ਜਥੇਬੰਦੀਆਂ ਦੀ ਮਹਾਨ ਸੇਵਾ ਕੀਤੀ। ਮੌਜੂਦਾ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਜੀ ਇਸ ਪਵਿਤਰ ਅਸਥਾਨ ਤੇ 1957 ਈ ਨੂੰ ਤਸ਼ਰੀਫ਼ ਲਿਆਏ ਆਪ ਜੀ ਬਾਬਾ ਜੀ ਦੀ ਸੇਵਾ ਵਿਚ ਰਹਿ ਕੇ ਦਲ ਦੀ ਦਿਨ ਰਾਤ ਨਿਸਚ ਧਾਰ ਕੇ ਸੇਵਾ ਕਰਦੇ ਰਹੇ। ਅਤ ਬਾਬਾ ਜੀ ਦੀਆਂ ਪੰਥਕ ਸੇਵਾਵਾਂ ਨੂੰ ਮੁਖ ਰਖਦਿਆਂ 25 ਸਤੰਬਰ 1995 ਈ ਦਿਨ ਐਤਵਾਰ ਨੂੰ ਆਪ ਜੀ ਦੀ ਤਸਵੀਰ ਕੇਂਦਰੀ ਸਿਖ ਅਜਾਇਬ ਘਰ ਸ੍ਰੀ ਅੰਮ੍ਰਿਤਸਰ ਵਿਖੇ ਸਸ਼ੋਭਿਤ ਕੀਤੀ ਗਈ। ਜਥੇਦਾਰ ਬਾਬਾ ਹਰਭਜਨ ਸਿੰਘ ਜੀ ਜਥੇਬੰਦੀ ਅਤੇ ਪੰਥ ਦੀ ਨਿਸ਼ਕਾਮ ਨਿਧੜਕ ਸੇਵਾ ਕਰਦਿਆਂ ਗੁਰਮਤਿ ਸਿਖੀ ਦੀ ਮਹਿਕ ਬਿਖੇਰਦਿਆ ਆਪ ਜੀ 3 ਅਪ੍ਰੈਲ 1967 ਈ ਨੂੰ ਗੁਰਪੁਰੀ ਵਿਖੇ ਪਿਆਨਾ ਕਰ ਗਏ।ਆਪ ਜੀ ਦੀ ਪਾਵਨ ਸਾਲਾਨਾਂ ਮਿਠੀ ਯਾਦ ਹਰ ਸਾਲ ਪਵਿਤਰ ਅਸਥਾਨ ਗੁਰਦੁਆਰਾ ਹਰੀਆਂ ਵੇਲਾਂ ਵਿਖੇ 3 ਅਪ੍ਰੈਲ ਨੂੰ ਸੰਗਤਾਂ ਦੇ ਸਹਿਯੋਗ ਨਾਲ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਜੀ ਦੀ ਸੁਚਜੀ ਅਗਵਾਈ ਹੇਠ ਬੜੀ ਸ਼ਰਧਾ ਅਤੇ ਸਤਿਕਾਰ ਸਾਹਿਤ ਮਨਾਇਆ ਜਾ ਰਹੀ ਹੈ।

Send this to a friend