ਭਾਈ ਗੁਰਬਖਸ ਸਿੰਘ ਦੀ ਨਿਰੋਲ ਕੌਮੀ ਮਕਸਦ ਲਈ ਸ਼ਹਾਦਤ ਇਤਿਹਾਸ ਦੇ ਪੰਨਿਆਂ ’ਤੇ ਸੁਨਹਿਰੀ ਅੱਖਰਾਂ ’ਚ ਉਕਰੀ

ਫ਼ਤਹਿਗੜ੍ਹ ਸਾਹਿਬ-। ਭਾਈ ਗੁਰਬਖ਼ਸ ਸਿੰਘ ਨੇ ਜੋ ਆਪਣੀ ਸ਼ਹਾਦਤ ਦਿ¤ਤੀ ਹੈ, ਉਹ 30-35 ਸਾਲਾਂ ਤੋਂ ਜੇਲ੍ਹਾਂ ਵਿਚ ਹੁਕਮਰਾਨਾਂ ਵ¤ਲੋਂ ਬੰਦੀ ਬਣਾਏ ਗਏ ਸਿ¤ਖਾਂ ਦੀ ਰਿਹਾਈ ਦੇ ਮਕਸਦ ਨੂੰ ਮੁ¤ਖ ਰ¤ਖਕੇ ਦਿ¤ਤੀ ਹੈ, ਜਿਸ ਨੂੰ ਸਿ¤ਖ ਕੌਮ ਹਮੇਸ਼ਾਂ ਸਤਿਕਾਰ ਸਹਿਤ ਯਾਦ ਰ¤ਖੇਗੀ। ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਭਾਈ ਗੁਰਬਖ਼ਸ ਸਿੰਘ ਜੀ ਦੀ ਸ਼ਹਾਦਤ ਦੇ ਭੋਗ ਸਮੇਂ ਗੁਰਦੁਆਰਾ ਲਖਨੌਰ ਸਾਹਿਬ ਵਿਖੇ ਭਾਈ ਗੁਰਬਖ਼ਸ ਸਿੰਘ ਦੀ ਸ਼ਹਾਦਤ ਨੂੰ ਸਰਧਾ ਦੇ ਫੁ¤ਲ ਭੇਟ ਕਰਦੇ ਹੋਏ ਪ੍ਰਗਟ ਕੀਤੇ। ਭਾਈ ਗੁਰਬਖ਼ਸ ਸਿੰਘ ਆਪਣੀ ਅਹੁਤੀ ਦੇਣ ਲਈ ਤਿਆਰ ਹੋ ਕੇ ਗਏ ਸਨ। ਲੇਕਿਨ ਜਦੋਂ ਹਰਿਆਣਾ ਦੀ ਪੁਲਿਸ ਨੇ ਉਨ੍ਹਾਂ ਨੂੰ ਟੈਕੀ ਉਤੋਂ ਗ੍ਰਿਫ਼ਤਾਰ ਕਰਨ ਦੀ ਸਾਜ਼ਿਸ ਘੜੀ ਤਾਂ ਉਨ੍ਹਾਂ ਕੋਲ ਕੇਵਲ ਦੋ ਹੀ ਰਾਹ ਸਨ ਜਾਂ ਤਾਂ ਉਹ ਹਰਿਆਣਾ ਪੁਲਿਸ ਨੂੰ ਗ੍ਰਿਫ਼ਤਾਰੀ ਦੇ ਕੇ ਇਨ੍ਹਾਂ ਦੀਆਂ ਜੇਲ੍ਹਾਂ ਵਿਚ ਜ਼ਲਾਲਤ ਦੀ ਜਿੰਦਗੀ ਬਤੀਤ ਕਰਦੇ ਜਾਂ ਫਿਰ ਕੌਮੀ ਮਕਸਦ ਲਈ ਸ਼ਹਾਦਤ ਦੇ ਕੇ ਸਿ¤ਖ ਕੌਮ ਦੇ ਇਤਿਹਾਸ ਦੇ ਸੁਨਹਿਰੀ ਪੰਨਿਆ ਵਿਚ ਆਪਣਾ ਨਾਮ ਅੰਕਿਤ ਕਰਦੇ । ਉਨ੍ਹਾਂ ਨੇ ਜ਼ਲਾਲਤ ਦੀ ਜਿੰਦਗੀ ਜਿਊਣ ਦੀ ਬਜਾਇ ਸ਼ਹਾਦਤ ਦੇਣ ਦਾ ਰਸਤਾ ਚੁਣਿਆ । ਅ¤ਜ ਅਸੀਂ ਹਰਿਆਣੇ ਵਿਚ ਕਿਸੇ ਤਰ੍ਹਾਂ ਦੀ ਕੋਈ ਗੈਰ-ਕਾਨੂੰਨੀ ਜਾਂ ਗੈਰ-ਸਮਾਜਿਕ ਗ¤ਲ ਕਰਨ ਨਹੀਂ ਆਏ, ਲੇਕਿਨ ਸਿ¤ਖ ਕੌਮ ਆਪਣੇ ਸ਼ਹੀਦ ਨੂੰ ਸਰਧਾ ਦੇ ਫੁ¤ਲ ਭੇਟ ਕਰਨ ਲਈ ਇਕ¤ਤਰ ਹੋਈ ਹੈ । ਜਿਸ ਸਥਾਂਨ ਤੇ ਅਸੀਂ ਅਰਦਾਸ ਵਿਚ ਸਾਮਿਲ ਹੋਏ ਹਾਂ, ਇਹ ਇਲਾਕਾ ਕਰਨਾਲ, ਅੰਬਾਲਾ, ਕੁਰੂਕਸੇਤਰ, ਜੀਦ, ਹਰਿਆਣਾ ਸੂਬੇ ਦਾ ਸਮੁ¤ਚਾ ਇਲਾਕਾ ਬੀਕਾਨੇਰ ਅਤੇ ਗੰਗਾਨਗਰ ਤ¤ਕ ਖ਼ਾਲਸਾ ਰਾਜ ਸਿ¤ਖਾਂ ਦਾ ਇਲਾਕਾ ਹੈ । ਇਥੇ ਹਰਿਆਣਾ ਦੀ ਸਰਕਾਰ ਨੇ ਹੋਦ-ਚਿ¤ਲੜ੍ਹ ਵਿਖੇ ਬੀਤੇ ਸਮੇਂ ਵਿਚ ਸਿ¤ਖ ਕੌਮ ਦਾ ਕਤਲੇਆਮ ਕੀਤਾ । ਭਜਨ ਲਾਲ ਦੀ ਸਰਕਾਰ ਸਮੇਂ ਸਿ¤ਖਾਂ ਨੂੰ ਜ਼ਲੀਲ ਕੀਤਾ ਗਿਆ ਅਤੇ ਅ¤ਜ ਵੀ ਕਈ ਹਿ¤ਸਿਆ ਵਿਚ ਸਿ¤ਖਾਂ ਨਾਲ ਹੁਕਮਰਾਨ ਦੋਹਰੇ ਮਾਪਦੰਡ ਅਪਣਾਉਦੇ ਹੋਏ ਭਾਰੀ ਵਿਤਕਰੇ ਕਰਦੇ ਆ ਰਹੇ ਹਨ । ਬੀਤੇ ਸਮੇਂ ਦੇ ਅਤੇ ਅਜੋਕੇ ਸਮੇਂ ਦੇ ਜ਼ਬਰ-ਜੁਲਮਾਂ ਦਾ ਹਿਸਾਬ ਹਰਿਆਣਾ ਅਤੇ ਜ਼ਾਬਰ ਹੁਕਮਰਾਨਾਂ ਨੂੰ ਅਵ¤ਸ ਦੇਣਾ ਪਵੇਗਾ । ਹੁਕਮਰਾਨ ਆਪਣੀ ਹਿੰਦੂਤਵ ਸੋਚ ਅਧੀਨ ਇਥੇ ਵ¤ਸਣ ਵਾਲੀਆ ਘ¤ਟ ਗਿਣਤੀ ਕੌਮਾਂ ਨੂੰ ਗੁਲਾਮ ਬਣਾਉਣ ਦੇ ਨਾਲ-ਨਾਲ ਪਾਕਿਸਤਾਨ ਤੇ ਚੀਨ ਨੂੰ ਵੀ ਦਬਾਉਣ ਦੇ ਸੁਪਨੇ ਲੈ ਰਹੇ ਹਨ । ਸਿ¤ਖ ਕੌਮ ਤੋਂ ਬਗੈਰ ਨਾ ਤਾ ਇਹ ਹੁਕਮਰਾਨ ਕਿਸੇ ਤਰ੍ਹਾਂ ਦੀ ਜੰਗ ਲੜਨ ਦੇ ਸਮਰ¤ਥ ਹਨ ਅਤੇ ਨਾ ਹੀ ਅਜਿਹੀਆ ਕਾਰਵਾਈਆ ਉਤੇ ਫਤਹਿ ਪਾ ਸਕਦੇ ਹਨ । ਜਿਨ੍ਹਾਂ ਸਮਾਂ ਹੁਕਮਰਾਨ ਸਿ¤ਖ ਕੌਮ ਨੂੰ ਇਨਸਾਫ਼ ਨਹੀਂ ਦਿੰਦੇ ਅਤੇ ਉਨ੍ਹਾਂ ਦਾ ਬਰਬਾਰਤਾ ਦੇ ਆਧਾਰ ਤੇ ਸਤਿਕਾਰ-ਮਾਣ ਨਹੀਂ ਕਰਦੇ, ਉਨਾ ਸਮਾਂ ਇਹ ਹੁਕਮਰਾਨ ਚੀਨ ਤੇ ਪਾਕਿਸਤਾਨ ਵਰਗੇ ਮੁਲਕਾਂ ਨੂੰ ਥ¤ਲ੍ਹੇ ਨਹੀਂ ਲਗਾ ਸਕਦੇ । ਇਸ ਲਈ ਜ਼ਰੂਰੀ ਹੈ ਕਿ ਹੁਕਮਰਾਨ ਬੀਤੇ ਸਮੇਂ ਦੀਆਂ ਹੋਈਆ ਬਜਰ ਗੁਸਤਾਖੀਆ ਤੋਂ ਤੋਬਾ ਕਰਕੇ ਸਿ¤ਖ ਕੌਮ ਤੋਂ ਮੁਆਫ਼ੀ ਦਾ ਇਜ਼ਹਾਰ ਕਰਦੇ ਹੋਏ ਉਨ੍ਹਾਂ ਨਾਲ ਹੋਈਆ ਬੇਇਨਸਾਫ਼ੀਆਂ ਨੂੰ ਤੁਰੰਤ ਦੂਰ ਕਰਕੇ ਆਪਣੇ ਸੰਬੰਧ ਸੁਧਾਰਨ । ਫਿਰ ਹੀ ਕੌਮਾਂਤਰੀ ਪ¤ਧਰ ਤੇ ਕੋਈ ਵ¤ਡੀ ਗ¤ਲ ਕਰਨ ਜਾਂ ਬਾਹਰਲੇ ਮੁਲਕਾਂ ਨਾਲ ਪੰਗਾ ਲੈਣ ਦੇ ਸਮਰ¤ਥ ਹੋ ਸਕਦੇ ਹਨ । ਸ. ਮਾਨ ਨੇ ਉਚੇਚੇ ਤੌਰ ਤੇ ਆਪਣੇ ਹ¤ਥ ਵਿਚ ਪੰਜਾਬ-ਹਰਿਆਣਾ ਹਾਈਕੋਰਟ ਦੇ ਹੋਏ ਉਸ ਫੈਸਲੇ ਦੀ ਕਾਪੀ ਲਹਿਰਾਉਦੇ ਹੋਏ ਸੰਗਤਾਂ ਨੂੰ ਜਾਗਰੂਕ ਕੀਤਾ ਕਿ ਇਸ ਫੈਸਲੇ ਰਾਹੀ ਅਸੀਂ ਖੁ¤ਲ੍ਹੇ ਰੂਪ ਵਿਚ ਖ਼ਾਲਿਸਤਾਨ ਦਾ ਪ੍ਰਚਾਰ ਕਰ ਸਕਦੇ ਹਾਂ, ਤਕਰੀਰਾਂ ਕਰ ਸਕਦੇ ਹਾਂ ਅਤੇ ਸਮ¤ਗਰੀ ਛਪਵਾਕੇ ਲਗਵਾ ਤੇ ਵੰਡ ਸਕਦੇ ਹਾਂ । ਸੰਗਤਾਂ ਨੇ ਇਸ ਮੌਕੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰਿਆ ਨਾਲ ਇਸ ਕਾਨੂੰਨੀ ਫੈਸਲੇ ਦਾ ਜੋਰਦਾਰ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਭਾਈ ਗੁਰਬਖ਼ਸ ਸਿੰਘ ਖ਼ਾਲਸਾ ਦੇ ਭੋਗ ਸਮਾਗਮ ਦਾ ਪ੍ਰਬੰਧ ਬਹੁਤ ਹੀ ਅ¤ਛੇ ਢੰਗ ਨਾਲ ਸਿੰਘ ਸਾਹਿਬਾਨ ਭਾਈ ਧਿਆਨ ਸਿੰਘ ਮੰਡ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਭਾਈ ਬਲਜੀਤ ਸਿੰਘ ਦਾਦੂਵਾਲ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ, ਭਾਈ ਅਮਰੀਕ ਸਿੰਘ ਅਜਨਾਲਾ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿ¤ਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੌਮੀ ਜਿੰਮੇਵਾਰੀ ਨੂੰ ਸਮਝਦੇ ਹੋਏ ਬਹੁਤ ਹੀ ਅ¤ਛੇ ਢੰਗ ਨਾਲ ਕੀਤਾ ਹੈ। ਉਥੇ ਅ¤ਜ ਅਰਦਾਸ ਕਰਨ ਉਪਰੰਤ ਇਹ ਕਾਫ਼ਲਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚੇਗਾ ਅਤੇ 31 ਮਾਰਚ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵ¤ਲ ਰਵਾਨਾ ਹੋਵੇਗਾ ਅਤੇ 1 ਅਪ੍ਰੈਲ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੇ ਇਸ ਕੌਮੀ ਸ਼ਹਾਦਤ ਦੀ ਅਰਦਾਸ ਹੋਵੇਗੀ । ਇਸ ਸਾਰੇ ਪ੍ਰਬੰਧ ਨੂੰ ਸ. ਗੋਬਿੰਦ ਸਿੰਘ ਲੋਗੋਵਾਲ ਪ੍ਰਧਾਨ ਐਸ.ਜੀ.ਪੀ.ਸੀ. ਅਤੇ ਮੁ¤ਖ ਸਕ¤ਤਰ ਡਾ. ਰੂਪ ਸਿੰਘ ਵ¤ਲੋਂ ਬਹੁਤ ਹੀ ਅ¤ਛੇ ਢੰਗ ਨਾਲ ਸਹਿਯੋਗ ਕਰਦੇ ਹੋਏ ਸੰਗਤਾਂ ਦੇ ਲਈ ਲੰਗਰ, ਰਹਿਣ ਦਾ ਪ੍ਰਬੰਧ ਅਤੇ ਸਮੂਹਿਕ ਤੌਰ ਤੇ ਹੋਣ ਵਾਲੀ ਅਰਦਾਸ ਦੀ ਜਿੰਮੇਵਾਰੀ ਨੂੰ ਬਹੁਤ ਸੁਹਿਰਦਤਾ ਨਾਲ ਸੰਪੂਰਨ ਕੀਤਾ ਜਾ ਰਿਹਾ ਹੈ । ਜਿਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸਮੁ¤ਚੀਆ ਪੰਥਕ ਜਥੇਬੰਦੀਆ ਅਤੇ ਸਮੁ¤ਚੀ ਸਿ¤ਖ ਕੌਮ ਐਸ.ਜੀ.ਪੀ.ਸੀ. ਦੀ ਉਚੇਚੇ ਤੌਰ ਤੇ ਧੰਨਵਾਦੀ ਵੀ ਹੈ ਅਤੇ ਉਨ੍ਹਾਂ ਦੇ ਦਿ¤ਤੇ ਜਾ ਰਹੇ ਕੌਮੀ ਸਹਿਯੋਗ ਦੀ ਪ੍ਰਸ਼ੰਸ਼ਾਂ ਕਰਦੇ ਹਾਂ।
– ਪੰਜਾਬ ਟਾਇਮਜ਼ ਬਿਊਰੋ

Send this to a friend