ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ 31 ਮਾਰਚ ਸੰਨ 1504 ਈਸਵੀ ਨੂੰ (ਸੰਮਤ 1561) ਅਤੇ ਮੱਤੇ ਦੀ ਸਰਾ, ਤਹਿਸੀਲ ਸ੍ਰੀ ਮੁਕਤਸਰ ਸਾਹਿਬ, ਜ਼ਿਲ੍ਹਾ ਫਿਰੋਜ਼ਪੁਰ ਵਿਖੇ ਪਿਤਾ ਫੇਰੂ ਮੱਲ੍ਹ ਜੀ ਦੇ ਘਰ ਅਤੇ ਮਾਤਾ ਦਇਆ ਜੀ ਦੀ ਕੁੱਖੋ ਹੋਇਆ। ਸ੍ਰੀ ਗੁਰੂ ਅੰਗਦ ਦੇਵ ਜੀ ਦੇ ਬਚਪਨ ਦਾ ਨਾਂਅ ਭਾਈ ਲਹਿਣਾ ਸੀ। ਆਪ ਜੀ ਦਾ ਵਿਆਹ ਸੰਘਰ ਪਿੰਡ ਦੇ ਵਸਨੀਕ ਸ੍ਰੀ ਦੇਵੀ ਚੰਦ ਦੀ ਸਪੁੱਤਰੀ ਬੀਬੀ ਖੀਵੀ ਜੀ ਨਾਲ ਹੋਇਆ। ਜਿੰਨਾਂ ਦੀ ਕੁੱਖੋ ਚਾਰ ਬੱਚੇ ਜਨਮੇ ਦੋ ਧੀਆ ਅਤੇ ਦੋ ਪੁੱਤਰ। ਸ੍ਰੀ ਲਹਿਣਾ ਜੀ ਦੇ ਵਿਆਹ ਮਗਰੋ ਪਿੰਡ ਦਾ ਚੌਧਰੀ ਬਾਬਾ ਫੇਰੂ ਮੱਲ੍ਹ ਜੀ ਨਾਲ ਬਿਨਾ ਵਜ੍ਹਾ ਵਿਗੜ ਗਿਆ ਅਤੇ ਦੂਜੇ ਮੁਸਲਮਾਨ ਹਾਕਮ ਦਾ ਲਹਿਜਾ ਵੀ ਬਦਲ ਗਿਆ ਤਾਂ ਆਪ ਜੀ ਦੇ ਪਿਤਾ ਫੇਰੂ ਮੱਲ੍ਹ ਜੀ ਮੱਤੇ ਸਰਾਂ ਛੱਡ ਹਰੀਕੇ ਜਾ ਵਸੇ ਤੇ ਉ¤ਥੋ ਪਿੰਡ ਸੰਘਰ ਵੱਸਣ ਲੱਗ ਪਏ ਉ¤ਥੇ ਹੀ ਕਾਰ ਵਿਹਾਰ ਤੇ ਦੁਕਾਨਦਾਰੀ ਕਰਨ ਲੱਗ ਪਏ। ਆਪ ਜੀ ਦੇ ਪਿਤਾ ਫੇਰੂ ਮੱਲ੍ਹ ਜੀ ਦੇਵੀ ਦੇ ਭਗਤ ਸਨ। ਇਸ ਲਈ ਗੁਰੂ ਜੀ ਵੀ ਬਚਪਨ ਤੋ ਹੀ ਭਗਤੀ ਭਾਵ ਵਾਲੇ ਦੇਵੀ ਭਗਤ ਸਨ। ਆਪਣੇ ਪਿਤਾ ਦੇ ਅਕਾਲ ਚਲਾਣੇ ਤੋਂ ਬਾਅਦ ਗੁਰੂ ਜੀ ਦੇਵੀ ਭਗਤਾ ਦੇ ਆਗੂ ਬਣੇ। ਹਰ ਸਾਲ ਸੰਗਤ ਨੂੰ ਲੈ ਕੇ ਦੇਵੀ ਦਰਸਨਾਂ ਲਈ ਜਵਾਲਾ ਮੁਖੀ ਜਾਇਆ ਕਰਦੇ ਸਨ। ਉਧਰ ਗੁਰੂ ਨਾਨਕ ਦੇਵ ਜੀ ਦਾ ਇੱਕ ਸਿੱਖ ਭਾਈ ਜੋਧਖਡੂਰ ਦਾ ਵਸਨੀਕ ਸੀ ਜੋ ਜਪ ੁਜੀ ਸਾਹਿਬ ਦਾ ਪਾਠ ਅੰਮ੍ਰਿਤ ਵੇਲੇ ਬੜੀ ਮਿੱਠੀ ਆਵਾਜ਼ ਵਿੱਚ ਕਰ ਰਿਹਾ ਸੀ। ਭਾਈ ਲਹਿਣਾ ਜੀ ਨੇ ਵੀ ਬਾਣੀ ਸਰਵਣ ਕੀਤੀ ਤਾਂ ਬਾਣੀ ਰਚਣ ਹਾਰੇ ਨੂੰ ਮਿਲਣ ਦੀ ਤਾਂਘ ਪੈਦਾ ਹੋਏ ਬਿਨ੍ਹਾਂ ਨਾ ਰਹਿ ਸਕੀ। ਇਸ ਤਾਂਘ ਤੇ ਪਿਆਸ ਨੁੰ ਮਿਟਾਉਣ ਲਈ ਉਹ ਗੁਰੂ ਨਾਨਕ ਦੇਵ ਜੀ ਦੇ ਦਰਸਨ ਕਰਨ ਲਈ ਗਏ। ਸ੍ਰੀ ਗੁਰੂ ਨਾਨਕ ਦੇਵ ਜੀ ਰਸਤੇ ਵਿੱਚ ਆਉਂਦੇ ਮਿਲੇ ਪਰ ਭਾਈ ਲਹਿਣਾ ਜੀ ਨੂੰ ਇਹ ਨਹੀਂ ਪਤਾ ਸੀ ਕਿ ਇਹ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਹਨ।
ਉਹਨਾਂ ਨੇ ਉਨ੍ਹਾਂ ਤੋਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਸਥਾਨ ਬਾਰੇ ਰਸਤਾ ਪੁੱਛਿਆ ਤਾਂ ਅੱਗੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਭਾਈਆ ਜੋ ਆਪਣੀ ਘੋੜੀ ਮੇਰੇ ਪਿੱਛੇ ਲੈ ਆਉ, ਮੇ ਵੀ ਉਧਰ ਨੂੰ ਹੀ ਜਾ ਰਿਹਾ ਹਾਂ। ਸੋ ਕੋਤਕ ਬਰਤਦਾ ਰਿਹਾ ਤੇ ਜਦੋ ਪਤਾ ਲੱਗਾ ਕਿ ਇਹ ਹੀ ਗੁਰੂ ਨਾਨਕ ਦੇਵ ਜੀ ਨੇ ਤਾਂ ਭੁੱਲ ਬਖਸਾਉਣ ਲਈ ਆਪ ਜੀ ਗੁਰੂ ਜੀ ਦੇ ਚਰਨਾ ਵਿੱਚ ਢਹਿ ਪਏ ਤੇ ਆਪਣੇ ਬਾਰੇ ਸਭ ਜਾਣਕਾਰੀ ਦਿੱਤੀ। ਫਿਰ ਉ¤ਥੋ ਹੀ ਗੁਰੂ ਨਾਨਕ ਦੇਵ ਜੀ ਦੀ ਸੇਵਾ ਚ ਜੁੜ ਗਏ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਗੱਦੀ ਲਈ ਆਪਣੇ ਸਿੱਖਾ ਤੇ ਪੁੱਤਰਾ ਦੀਆਂ ਅਨੇਕਾ ਪ੍ਰੀਖਿਆਵਾਂ ਲਈਆ ਜਿਨ੍ਹਾਂ ਚ ਹਰ ਵਾਰ ਭਾਈ ਲਹਿਣਾ ਜੀ ਹੀ ਪਾਸ ਹੁੰਦੇ ਸਨ। ਆਪ ਜੀ ਗੁਰੂ ਨਾਨਕ ਦੇਵ ਜੀ ਦੇ ਹਰ ਹੁਕਮ ਨੂੰ ਸੱਤ ਬਚਨ ਕਹਿ ਕੇ ਚਾਅ ਤੇ ਪ੍ਰੇਮ ਨਾਲ ਉਸ ਦੀ ਪਾਲਣਾ ਕਰਦੇ, ਨਾ ਹੀ ਅੱਗੋ ਕੋਈ ਕਦੇ ਸਵਾਲ ਕਿੰਤੂ ਪ੍ਰੰਤੂ ਜਾਂ ਜੱਕੋ ਤੱਕੀ ਹੀ ਕਰਦੇ। ਭਾਈ ਲਹਿਣਾ ਜੀ ਗੁਰੂ ਨਾਨਕ ਦੇਵ ਜੀ ਨਾਲ ਖੇਤਾਂ ਚ ਕੰਮ ਕਰਦੇ। ਹਰ ਵਾਰ ਦੀ ਤਰ੍ਹਾਂ ਗੁਰੂ ਨਾਨਕ ਦੇਵ ਜੀ ਰਾਣੀ ਦਰਿਆ ਤੇ ਇਸਨਾਨ ਕਰਨ ਗਏ। ਮੌਸਮ ਖਰਾਬ ਹੋਣ ਲੱਗ ਪਿਆ ਤਾਂ ਬਾਕੀ ਸਾਰੇ ਉ¤ਥੋ ਘਰਾਂ ਨੂੰ ਆ ਗਏ ਪਰ ਭਾਈ ਲਹਿਣਾ ਜੀ ਗੁਰੂ ਨਾਨਕ ਦੇਵ ਜੀ ਦੇ ਬਸਤਰਾਂ ਨੂੰ ਹਿੱਕ ਨਾਲ ਲਾਈ ਰਾਖੀ ਬੈਠੇ ਰਹੇ। ਇਸ ਤਰ੍ਹਾਂ ਦੀਆਂ ਹੋਰ ਵੀ ਅਨੇਕਾ ਪ੍ਰੀਖਿਆਵਾਂ ਹੋਈਆ ਜਿਵੇ ਅੱਧੀ ਰਾਤ ਨੂੰ ਕੱਪੜੇ ਧੋ ਕੇ ਲਿਆਉਣਾ, ਡੇਰੇ ਦੀ ਕੰਧ ਦੀ ਚਾਰ ਵਾਰ ਉਸਾਰੀ ਕਰਨੀ, ਗੁਰੂ ਨਾਨਕ ਦੇਵ ਜੀ ਦਾ ਛੰਨਾ ਗੰਦੇ ਨਾਲੇ ਚੋ ਕੱਢ ਕੇ ਦੇਣਾ ਆਦਿ ਇਸੇ ਤਰਾਂ ਹੀ ਇੱਕ ਬਾਰ ਗੁਰੂ ਨਾਨਕ ਦੇਵ ਜੀ ਜੰਗਲ ਚ ਤੁਰੇ ਜਾਂ ਰਹੇ ਸਨ ਤਾਂ ਰਸਤੇ ’ਚ ਕੁਝ ਸੰਗਤਾਂ ਕੁਝ ਕੀਮਤੀ ਸਮਾਨ ਵਸਤੂਆਂ ਪਿਆ ਵੱਖ ਚੁੱਕ ਕੇ ਵਾਪਸ ਮੁੜ ਗਈਆ।
ਅਖੀਰ ’ਚ ਗੁਰੂ ਨਾਨਕ ਦੇਵ ਜੀ ਦੇ ਨਾਲ ਭਾਈ ਲਹਿਣਾ ਜੀ ਤੇ ਦੋ ਹੋਰ ਸਿੱਖ ਹੀ ਰਹਿ ਗਏ। ਅੱਗੇ ਗਏ ਤਾ ਮੁਰਦਾ ਸਰੀਰ ਪਿਆ ਦਿਸਿਆ ਜਿਸ ਚੋ ਬਦਬੂ ਆ ਰਹੀ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਪਾਸ ਜਾ ਖੜੋਤੇ ਤੇ ਕਹਿਣ ਲੱਗੇ ਇਹ ਮੁਰਦਾ ਖਾਉ ਦੂਜੇ ਦੋਵੇ ਸਿੱਖ ਨੱਕ ਝੜਾ ਕੇ ਪਿੱਛੇ ਹਟ ਗਏ ਤੇ ਭਾਈ ਲਹਿਣਾ ਜੀ ਝੱਟ ਮੁਰਦੇ ਕੋਲ ਬੈਠ ਗਏ ਤੇ ਗੁਰੂ ਜੀਆਂ ਕੋਲੋਂ ਆਗਿਆ ਲੈਣ ਲੱਗੇ। ਸੱਚੇ ਪਾਤਸਾਹ ਜੀਉ ਕਿਹੜੇ ਪਾਸੇ ਤੋ ਸੁਰੂ ਕਰਾ।ਗੁਰੂ ਜੀ ਨੇ ਕਿਹਾ ਵਿਚਕਾਰ ਤੋ, ਸੋ ਲਹਿਣਾ ਜੀ ਨੇ ਸਤਿ ਬਚਨ ਆਖ ਕੇ ਚਾਦਰ ਉਤਾਰੀਤਾਂ ਹੇਠ ਕੋਈ ਮੁਰਦਾ ਨਹੀਂ ਸੀ। ਇਨ੍ਹਾਂ ਪ੍ਰੀਖਿਆਵਾ ਨਿਸਕਾਮ ਸੇਵਾ ਭਾਵਨਾ ਕਿਰਤ ਤੇ ਨਾਮ ਜਪਣ ਵਾਲੇ ਨਿੱਤ ਦੇ ਵਿਹਾਰ ਨੇ ਸਭ ਨੂੰ ਯਕੀਨ ਦਵਾਇਆ ਕਿ ਸ੍ਰੀ ਲਹਿਣਾ ਜੀ ’ਚ ਹੀ ਗੁਰੂ ਗੱਦੀ ਸੰਭਾਲਣ ਦੀ ਯੋਗਤਾ ਹੈ। ਇਸ ਲਈ 14 ਜੂਨ ਸੰਨ 1539 (ਸੰਮਤ 1596) ਨੂੰ ਸ੍ਰੀ ਲਹਿਣਾ ਜੀ ਨੂੰ ਗੁਰੂ ਗੱਦੀ ਤੇ ਬਿਰਾਜਮਾਨ ਕਰਾਇਆ ਤੇ ਸ੍ਰੀ ਲਹਿਣਾ ਜੀ ਤੋ ਸ੍ਰੀ ਗੁਰੂ ਅੰਗਦ ਦੇਵ ਜੀ ਨਾਂਅ ਦਿੱਤਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਬਾਬਾ ਬੁੱਢਾ ਜੀ ਨੇ ਆਪ ਜੀ ਨੂੰ ਭਗਤੀ ਤੋ ਪ੍ਰਸੰਨ ਹੋ ਕੇ ਪੱਥ ਦੀ ਅਗਵਾਈ ਸੰਭਾਲਣ ਲਈ ਬੇਨਤੀ ਕੀਤੀ। ਆਪ ਨੇ ਗੁਪਤ ਵਾਸ ਤਿਆਗ ਕੇ ਗੁਰੂ ਗੱਦੀ ਸੰਭਾਲੀ। ਸੰਗਤਾਂ ਦਰਸ਼ਨਾਂ ਨੂੰ ਆਉਣ ਲੱਗ ਪਈਆ। ਫਿਰ ਆਪ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਇਕੱਠੇ ਕਰਨ ਦਾ ਕਾਰਜ ਕੀਤਾ ਤੇ ਆਪ ਜੀ ਨੇ ਵੀ ਬਾਣੀ ਉਚਾਰੀ। ਸ੍ਰੀ ਗੁਰੂ ਅੰਗਦ ਦੇਵ ਜੀ ਦੇ 63 ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਾਰਾ ਚ ਅੰਕਿਤ ਹਨ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਆਪਣੇ ਗੁਰਿਆਈ ਦੇ 13 ਸਾਲ ਤੇ ਕੁੱਝ ਦਿਨ ਦਾ ਸਮਾਂ ਖੰਡੂਰ ਸਾਹਿਬ ਵਿਖੇ ਹੀ ਬਤੀਤ ਕਰ ਦਿਆ ਅਨੇਕਾ ਕਾਰਜ ਕੀਤੇ। ਇੱਥੇ ਹੀ ਮਾਤਾ ਖੀਵੀ ਜੀ ਨੇ ਲੰਗਰ ਦੀ ਪ੍ਰਥਾ ਨੂੰ ਪ੍ਰਚੱਲਤ ਕਰਦਿਆ ਘਿਉ ਵਾਲੀ ਖੀਰ ਬਣਾਉਣ ਦਾ ਉਪਰਾਲਾ ਆਰੰਭਿਆ। 29 ਮਾਰਚ ਸੰਨ 1552 ਨੂੰ ਸ੍ਰੀ ਗੁਰੂ ਅਮਰਦਾਸ ਜੀ ਨੂੰ ਬਾਬਾ ਬੁੱਢਾ ਜੀ ਪਾਸੋ ਗੁਰਿਆਈ ਦਾ ਤਿਲਕਲ ਗਵਾਇਆ ਤੇ ਆਪਜੀ ਜੋਤੀ ਜੋਤ ਸਮਾ ਗਏ। ਸ੍ਰੀ ਗੁਰੂ ਨਾਨਾਕ ਦੇਵ ਜੀ ਦੀ ਤਰਜ ਤੇ ਗੁਰੂ ਅੰਗਦ ਦੇਵ ਜੀ ਦੀ ਬਾਣੀ ਵੀ ਮਨੁੱਖੀ ਸਮਾਜ ਨੂੰ ਸਾਰਥਕ ਸੇਧ ਪ੍ਰਧਾਨ ਕਰਦੀ ਹੈ ।