ਸਿਰ ਦੇ ਕੇ ਲਈ ਸਿੱਖੀ ਦੀ ਬੇਕਦਰੀ ਨਾ ਕਰੋ

ਨਿਮਾਣੇ ਨੂੰ ਮਾਣ , ਨਿਤਾਣੇ ਨੂੰ ਤਾਣ ਤੇ ਨਿਓਟੇ ਨੂੰ ਓਟ ਪ੍ਰਾਪਤ ਕਰਨ ਲਈ ਕਰੜੀ ਮਸ਼¤ਕਤ ਕਰਨੀ ਪੈਂਦੀ ਹੈ। ਮਨੁ¤ਖੀ ਸਮਾਜ ਅੰਦਰ ਇਸ ਲਈ ਨਿਰੰਤਰ ਸੰਘਰਸ਼ ਚ¤ਲਦਾ ਆਇਆ ਹੈ। ਸਤਾਏ ਤੇ ਦਬਾਏ ਲੋਕਾਂ ਦੀਆਂ ਪੀੜ੍ਹੀਆਂ ਦਰ ਪੀੜ੍ਹੀਆਂ ਆਉਂਦੀਆਂ ਤੇ ਜਾਂਦੀਆਂ ਰਹੀਆਂ ਪਰ ਤਕਦੀਰ ਨਹੀਂ ਬਦਲੀ। ਸਦੀਆਂ ਬੀਤ ਗਾਈਆਂ ਪਰ ਸਾਕਤ ਸਦਾ ਹੀ ਜਿ¤ਤਦਾ ਰਿਹਾ . ਨਿਮਾਣੇ ਲਈ ਮਾਣ , ਨਿਤਾਣੇ ਲਈ ਤਾਣ ਇਕ ਸੁਪਨੇ ਜਿਹਾ ਸੀ। ਇਸ ਸੁਪਨੇ ਨੂੰ ਹਕੀਕਤ ‘ਚ ਬਦਲਣ ਲਈ ਗੁਰੂ ਨਾਨਕ ਸਾਹਿਬ ਨੂੰ ਅਵਤਾਰ ਲੈਣਾ ਪਿਆ। ਗੁਰੂ ਸਾਹਿਬ ਨੇ ਸਤਿਨਾਮ ਦਾ ਚਕ੍ਰ ਚਲਾ ਜਿ¤ਥੇ ਮਨੁ¤ਖਾਂ ਦੀ ਅੰਤਰ ਚੇਤਨਾ ਜਾਗ੍ਰਤ ਕਰ ਪ੍ਰੇਮ ਨਾਲ ਭਰਪੂਰ ਕੀਤਾ ਸਚੀ ਦਰਗਹ ਮੰਨੀਅਨਿ ਗੁਰ ਕੈ ਪ੍ਰੇਮ ਪਿਆਰਿ ਉ¤ਥੇ ਸਮਾਜ ਅੰਦਰ ਭਾਈਚਾਰਾ ਤੇ ਸਮਾਨਤਾ ਕਾਇਮ ਕਰ ਲਈ ਏਕਸ ਤ¤ਤ ਨਾਲ ਜੋੜਿਆ ਏਕੋ ਹੁਕਮੁ ਵਰਤੈ ਸਭ ਲੋਈ, ਏਕਸੁ ਤੇ ਸਭ ਓਪਤਿ ਹੋਈ। ਇਸ ਗੁਰ ਸਿਧਾਂਤ ਤੇ ਪੂਰੇ ਉਤਰਨ ਲਈ ਅਸੰਖ ਬਲੀਦਾਨ ਹੋਏ , ਸਿ¤ਖਾਂ ਨੇ ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ ਪਰ ਅਡੋਲ ਰਹੇ। ਸ਼ਹੀਦੀਆਂ ਦੀ ਜਾਚ ਗੁਰੂ ਅਰਜਨ ਸਾਹਿਬ, ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪ ਬਲਿਦਾਨ ਤੇ ਤਿਆਗ ਰਾਹੀਂ ਸੰਸਾਰ ਨੂੰ ਸਿਖਾਈ। ਜੇ ਸਿ¤ਖੀ ਨੂੰ ਸਮਝਣਾ ਹੈ ਤਾਂ ਇਨ੍ਹਾਂ ਅਨਮੋਲ ਗੁਰ ਸਿਧਾਂਤਾਂ ਦੇ ਸ਼ਹੀਦੀਆਂ ਦੀ ਨੀਂਹ ਤੇ ਖੜ੍ਹੇ ਹੋ ਕੇ ਹੀ ਉਸ ਦੀ ਮਹਾਨਤਾ ਦਾ ਅਹਿਸਾਸ ਕੀਤਾ ਜਾ ਸਕਦੇ। ਅ¤ਜ ਦੇ ਹਾਲਾਤ ਵੇਖ ਕੇ ਸ਼ੰਕਾ ਹੁੰਦੀ ਹੈ ਕਿ ਸਿ¤ਖ ਹੀ ਸਿ¤ਖੀ ਦਾ ਮੁ¤ਲ ਨਹੀਂ ਸਮਝ ਰਹੇ। ਸਿ¤ਖੀ ਤੇ ਪਹਿਰਾ ਜੁਬਾਨੀ ਗ¤ਲਾਂ ਨਾਲ ਨਹੀਂ ਦਿ¤ਤਾ ਜਾ ਸਕਤਾ ਗਲੀ ਜੋਗੁ ਨ ਹੋਈ। ਸਿ¤ਖੀ ਨਾਨਕ ਜੀਵਤਿਆ ਮਰਿ ਰਹਿਐ ਐਸਾ ਜੋਗੁ ਕਮਾਈਐ ਦਾ ਮਾਰਗ ਹੈ। ਇਸ ਮਾਰਗ ਤੇ ਚ¤ਲਣਾ, ਕਾਇਮ ਰਹਿਣਾ ਸਭ ਤੋਂ ਵ¤ਡਾ ਅਭਿਆਸ ਹੈ। ਇਸ ਤੇ ਪੂਰਾ ਉਤਰ ਕੇ ਹੀ ਸਿ¤ਖ ਹੋਣ ਤੇ ਸ¤ਚਾ ਮਾਣ ਕੀਤਾ ਜਾ ਸਕਦੇ। ਸਿ¤ਖ ਪੰਥ ਲਈ ਦੋ ਫਰਜ ਬਣਦੇ ਹਨ। ਇਕ ਤਾਂ ਸ¤ਚੇ ਤੇ ਗੁਰ ਸਿਧਾਂਤਾਂ ਦੇ ਪੂਰੇ ਸਿ¤ਖ ਤਿਆਰ ਹੋਣ, ਦੂਜਾ ਕਿ ਸੰਸਾਰ ਨੂੰ ਇਸ ਅਨਮੋਲ ਰਾਹ ਤੋਂ ਜਾਣੂੰ ਕਰਾਇਆ ਜਾਏ।
ਪਿਛਲੇ ਦਿਨੀਂ ਭਾਰਤ ਸਰਕਾਰ ਦੇ ਇਕ ਮੰਤਰੀ ਨੇ ਸਿ¤ਖਾਂ ਬਾਰੇ ਟਵਿਟਰ ਤੇ ਸਿ¤ਖਾਂ ਬਾਰੇ ਘਟਿਆ ਮਜਾਕ ਕੀਤਾ। ਇਸ ਦੀ ਰਸਮੀ ਜਿਹੀ ਨਿਖੇਦੀ ਕੀਤੀ ਗਈ ਤੇ ਗ¤ਲ ਮੁ¤ਕ ਗਈ। ਇਸੇ ਦੁਰਾਨ ਪੰਜਾਬ ਦੇ ਫਿਲਮ ਫੁਕਰੇ ਫੇਮ ਸਿ¤ਖ ਅਦਾਕਾਰ ਮਨਜੋਤ ਸਿੰਘ ਦਾ ਇੰਟਰਵਿਊ ਪੜ੍ਹਨ ਨੂੰ ਮਿਲਿਆ ਜਿਸ ’ਚ ਉਸ ਨੇ ਅਫਸੋਸ ਪ੍ਰਕਟ ਕੀਤਾ ਕਿ ਸਿ¤ਖ ਕਲਾਕਾਰਾਂ ਨੂੰ ਹਿੰਦੀ ਫਿਲਮਾਂ ’ਚ ਕਾਮੇਡੀ ਦੇ ਰੋਲ ਹੀ ਦਿ¤ਤੇ ਜਾਂਦੇ ਹਨ। ਮਨਜੋਤ ਸਿੰਘ ਨੇ ਬੜੀ ਹਿੰਮਤ ਨਾਲ ਇਸ ਦੀ ਨਿਖੇਦੀ ਕੀਤੀ ਤੇ ਕਿਹਾ ਕਿ ਜੇ ਮਹਜ ਸਿ¤ਖ ਹੋਣ ਦੇ ਨਾਤੇ ਉਹਨਾਂ ਨੂੰ ਕਾਮੇਡੀ ਰੋਲ ਆਫਰ ਕੀਤੇ ਜਾਣਗੇ ਤਾਂ ਉਹ ਇਨਕਾਰ ਕਰਨ ’ਚ ਦੇਰ ਨਹੀਂ ਲਾਉਣਗੇ। ਇਹ ਦੋਵੇ ਘਟਨਾਵਾਂ ਸਿ¤ਖ ਕੌਮ ਅੰਦਰ ਚ¤ਲ ਰਹੀਆਂ ਚਿੰਤਨ ਦੀਆਂ ਦੋ ਧਾਰਾਵਾਂ ਦਾ ਪ੍ਰਤੀਕ ਹਨ। ਇ¤ਕ ਧਾਰਾ ਮ¤ਧਮ ਮਾਰਗ ਹੈ ਕਿ ਕੌਮ ਦੀ ਗ¤ਲ ਕਰਨ ਲ¤ਗਿਆ ਆਪਣੇ ਹਿਤ ਵੀ ਚੇਤੇ ਰਹਣ। ਦੂਜੀ ਧਾਰਾ ਕੌਮ ਪ੍ਰਤੀ ਪੂਰਣ ਸੰਵੇਦਨਸ਼ੀਲ ਹੋਣ ਦੀ ਹੈ। ਦੋ ਧਾਰਾਂ ਹੋਰ ਚ¤ਲ ਰਹੀਆਂ ਹਨ। ਇ¤ਕ ਜੋ ਮਾਤਰ ਆਪਣੇ ਹਿਤ ਵੇਖ ਰਹੀ ਹੈ ਦੂਜੀ ਧਾਰਾ ’ਚ ਚਿੰਤਨ ਘ¤ਟ ਤੇ ਕ¤ਟੜਤਾ ਜਿਆਦਾ ਹੈ। ਕਈ ਵਰ੍ਹਿਆਂ ਤੋਂ ਸਿ¤ਖਾਂ ਦਾ ਮਜਾਕ ਉਡਾਉਣ ਵਾਲੇ ਚੁਟਕੁਲਿਆਂ ਖਿਲਾਫ਼ ਆਵਾਜ਼ ਚੁ¤ਕੀ ਜਾ ਰਹੀ ਹੈ ਪਰ ਸਿ¤ਖਾਂ ਦਾ ਹੀ ਇਕ ਵਰਗ ਆਪ ਅਜਿਹੇ ਚੁਟਕੁਲੇ ਸੁਣਾਉਂਦਾ ਤੇ ਹ¤ਸਦਾ ਹੈ। ਅਜਿਹੇ ਸਿ¤ਖਾਂ ਦੀਆਂ ਗੈਰ ਜਿੰਮੇਵਾਰਾਨਾ ਹਰਕਤਾਂ ਕਾਰਣ ਹੀ ਅਦਾਲਤ ਵਿ¤ਚ ਵੀ ਕਿਹਾ ਗਿਆ ਕਿ ਸਿ¤ਖ ਤਾਂ ਆਪ ਹੀ ਆਪਣੇ ਉਪਰ ਚੁਟਕੁਲੇ ਸੁਣਾਉਂਦੇ ਤੇ ਹ¤ਸਦੇ ਹਨ। ਧਾਰਮਕ ਕ¤ਟੜਤਾ ਦਾ ਗੁਰਮਤਿ ਦੀ ਸਹਿਜ ਤੇ ਉਦਾਰ ਦ੍ਰਿਸ਼ਟੀ ਨਾਲ ਕੋਈ ਮੇਲ ਨਹੀਂ ਜੁੜਦਾ। ਸਿ¤ਖੀ ਮਨੁ¤ਖੀ ਹਿਤਾਂ ਦੀ ਜੁਗਤ ਹੈ ਗੁਰ ਦਰਸਨਿ ਉਧਰੈ ਸੰਸਾਰਾ। ਪਰ ਚਿੰਤਨ ਦੀਆਂ ਵ¤ਖ ਵ¤ਖ ਦਿਸ਼ਾਵਾਂ ਕਾਰਣ ਕੌਮ ਦੀ ਸਮੂਹਕ ਸ਼ਕਤੀ ਉਭਰ ਨਹੀਂ ਪਾਉਂਦੀ ਤੇ ਜੋ ਵੀ ਆਵਾਜ਼ ਉ¤ਠਦੀ ਹੈ ਲੋੜੀਂਦਾ ਅਸਰ ਪਾਉਣ ’ਚ ਸਫਲ ਨਹੀਂ ਹੁੰਦੀ। ਇਸ ਦਾ ਸਭ ਤੋਂ ਵ¤ਡਾ ਉਦਾਹਰਣ ਆਪਰੇਸ਼ਨ ਬਲੂ ਸਟਾਰ ਤੇ ਨਵੰਬਰ ਸੰਨ ਚੁਰਾਸੀ ਦੀ ਸਿ¤ਖ ਨਸਲਕੁਸ਼ੀ ਦਾ ਹੈ ਜਿਸ ਤੇ ਇਨਸਾਫ਼ ਅ¤ਜ ਤ¤ਕ ਨਹੀਂ ਮਿਲ ਪਾਇਆ ਹੈ।
ਭਾਰਤ ਤੇ ਸੰਸਾਰ ਦੀ ਸਿਆਸੀ ਸ਼ਬਦਾਵਲੀ ਵਿ¤ਚ ਸਿ¤ਖ ਕੌਮ ਇ¤ਕ ਘ¤ਟ ਗਿਣਤੀ ਕੌਮ ਹੈ। ਹੋਰ ਘ¤ਟ ਗਿਣਤੀ ਕੌਮਾਂ ਵਾਂਗੂ ਸਿ¤ਖ ਕੌਮ ਦੇ ਵੀ ਖਾਸ ਮਸਲੇ ਹਨ ਜਿਨ੍ਹਾਂ ਦਾ ਨਿਦਾਨ ਸਿਆਸੀ ਪ¤ਧਰ ਤੇ ਹੀ ਮੁਮਕਿਨ ਹੈ। ਲ¤ਗਦਾ ਹੈ ਸਿ¤ਖ ਕੌਮ ਇਸ ਗ¤ਲ ਨੂੰ ਅਜੇ ਤ¤ਕ ਸਵੀਕਾਰ ਨਹੀਂ ਕਰ ਪਾਈ ਹੈ। ਕਿਸੇ ਸਰਕਾਰ ਕੋਲੋਂ ਆਪਣੇ ਹ¤ਕ ਮੰਗਣਾ ਤੇ ਹਾਸਲ ਕਰਨਾ ਸੌਖਾ ਨਹੀਂ ਹੁੰਦਾ। ਇਸ ਲਈ ਖਾਸ ਰਣਨੀਤੀ ਬਨਾਉਣੀ ਪੈਂਦੀ ਹੈ ਤੇ ਤਾਕਤ ਵਿਖਾਉਣੀ ਹੁੰਦੀ ਹੈ। ਸੰਸਾਰ ਦੇ ਤਮਾਮ ਦੇਸ਼ਾਂ ’ਚ ਅਜਿਹੇ ਸੰਘਰਸ਼ ਚ¤ਲ ਰਹੇ ਹਨ। ਇਹ ਮੋਰਚੇ ਲੰਬੇ ਹੁੰਦੇ ਹਨ ਕਿਉਂਕਿ ਕੋਈ ਵੀ ਬਹੁ ਗਿਣਤੀ ਕੌਮ ਆਪਣੇ ਅਸਰ ਤੇ ਰਸੂਖ ਨੂੰ ਘ¤ਟ ਹੋਂਦੀਆਂ ਨਹੀਂ ਵੇਖਣਾ ਚਾਹੁੰਦੀ ਤੇ ਕੋਈ ਵੀ ਸਰਕਾਰ ਚ¤ਲਦੀ ਆ ਰਹੀ ਵਿਵਸਥਾ ਨੂੰ ਬਦਲਣ ’ਚ ਦਿਲਚਸਪੀ ਨਹੀਂ ਲੈਂਦੀ ਜਦੋਂ ਤ¤ਕ ਕੋਈ ਵ¤ਡੀ ਸਿਆਸੀ ਮਜ਼ਬੂਰੀ ਨਾ ਆਨ ਖੜੀ ਹੋ ਜਾਏ। ਭਾਰਤ ਅੰਦਰ ਸਿ¤ਖਾਂ ਨਾਲ ਇਹੋ ਹੋਇਆ। ਇੱਕ ਵਾਰ ਦੇਸ਼ ਦੀ ਵੰਡ ਤੋਂ ਬਾਅਦ ਸਰਕਾਰ ਬਣ ਗਈ ਤੇ ਸੰਵਿਧਾਨ ਪਾਸ ਹੋ ਗਿਆ ਤਾਂ ਕੋਈ ਵ¤ਡਾ ਕਾਰਣ ਨਹੀਂ ਰਿਹਾ ਕਿ ਸਿ¤ਖਾਂ ਨੂੰ ਖਾਸ ਦਰਜਾ ਦਿ¤ਤਾ ਜਾਏ ਜਿਸ ਦਾ ਵਾਇਦਾ ਕੀਤਾ ਗਿਆ ਸੀ। ਕੌਮ ਨੇ ਇਸ ਦੇ ਖਿਲਾਫ਼ ਆਵਾਜ ਤਾਂ ਚੁ¤ਕੀ ਪਰ ਆਪਣੇ ਆਪ ਨੂੰ ਇਕ ਸਿਆਸੀ ਤਾਕਤ ਵਜੋਂ ਉਭਾਰਨ ’ਚ ਸਫਲ ਨਾ ਹੋਈ। ਇਹ ਘਾਟ ਅ¤ਜ ਤੇਜੀ ਨਾਲ ਮਹਿਸੂਸ ਹੋ ਹੁੰਦੀ ਹੈ ਜਦੋਂ ਅਸੀਂ ਵੇਖਦੇ ਹਾਂ ਕਿ ਕੌਮ ਦੀ ਸੁਣਨ ਵਾਲਾ ਕੋਈ ਨਹੀਂ।
ਸਿ¤ਖ ਕੌਮ ਨੂੰ ਅਗਾਂਹ ਵਧਣ ਲਈ ਕਿਸੇ ਦੂਜੇ ਕੋਲੋਂ ਸਿਖਣ ਦੀ ਲੋੜ ਨਹੀਂ। ਕੌਮ ਦਾ ਆਪਣਾ ਇਤਿਹਾਸ ਹੀ ਪ੍ਰੇਰਣਾ ਦਾ ਸਭ ਤੋਂ ਵ¤ਡਾ ਸ੍ਰੋਤ ਹੈ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਣ ਕਰ ਤੇ ਸਿਰ ਤੇ ਕਲਗੀ ਸਜਾ ਆਤਮਕ, ਸਮਾਜਕ ਤੇ ਰਾਜਸੀ ਪ੍ਰਾਪਤੀਆਂ ਦਾ ਗੁਰਬਾਣੀ ਦਾ ਸੁਨਹਿਰੀ ਸਿਧਾਂਤ ਅਮਲ ਰੂਪ ’ਚ ਪ੍ਰਤ¤ਖ ਕੀਤਾ। ਲੋੜ ਹੈ ਮੀਰੀ ਤੇ ਪੀਰੀ ਦੀ ਸੋਚ ਨੂੰ ਚਾਨਣ ਮੁਨਾਰ ਬਣਾਉਣ ਦੀ। ਕੌਮ ਦੀ ਤਾਕਤ ਗੁਰਸਿ¤ਖੀ ਤੇ ਅਡੋਲ ਰਹਿਣ ਵਾਲੇ ਗੁਰਸਿ¤ਖਾਂ ਨਾਲ ਬਣਦੀ ਹੈ। ਗੁਰਬਾਣੀ ਹਰ ਗੁਰਸਿ¤ਖ ਦੀ ਰਸਨਾ ਨੂੰ ਪਵਿ¤ਤਰ ਕਰੇ ਤੇ ਉਸ ਦੇ ਆਚਾਰ ਤੇ ਅੰਕੁਸ਼ ਬਣੇ ਹਸਤੀ ਸਿਰਿ ਜਿਉ ਅੰਕਸੁ ਹੈ ਅਹਰਣਿ ਜਿਉ ਸਿਰੁ ਦੇਇ। ਰਹਿਤਵੰਤ ਸਿ¤ਖ ਹੀ ਸਿ¤ਖੀ ਦਾ ਮਾਣ ਰ¤ਖ ਸ¤ਕਦੇ ਹਨ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਸ਼ੂਰਵੀਰ ਸਿ¤ਖਾਂ ਦੀ ਫੌਜ ਤਿਆਰ ਕੀਤੀ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਕਰ ਝੂਠ ਤੇ ਅਨਿਆ ਦੀ ਸ¤ਤਾ ਨੂੰ ਨਿਡਰਤਾ ਤੇ ਹੌਂਸਲੇ ਨਾਲ ਖਾਰਜ ਕਰ ਦਿ¤ਤਾ। ਗੁਰੂ ਸਾਹਿਬ ਆਪ ਮਹਾਨ ਜੋਧਾ ਸਨ ਪਰ ਤਾਕਤ ਦੀ ਵਰਤੋਂ ਤਾਂ ਹੀ ਕੀਤੀ ਜਦੋਂ ਕੋਈ ਹੋਰ ਚਾਰਾ ਨਹੀਂ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇ¤ਸੇ ਸਿਧਾਂਤ ਨੂੰ ਜਫਰਨਾਮਾ ਵਿ¤ਚ ਕਲਮਬ¤ਧ ਕੀਤਾ ਸੀ। ਤਾਕਤ ਹੋਵੇ ਤਾਂ ਉਸ ਦੀ ਵਰਤੋਂ ਵੀ ਆਉਣੀ ਚਾਹੀਦੀ ਹੈ। ਸਿ¤ਖੀ ਇਤਿਹਾਸ ਜਿ¤ਥੇ ਤੇਗ ਦੀ ਕਰਾਮਾਤ ਦਾ ਹੈ ਉ¤ਥੇ ਹੀ ਜੈਤੋ ਜਿਹੇ ਸ਼ਾਂਤ ਮੋਰਚਿਆਂ ਦਾ ਵੀ ਹੈ ਜਿਸ ਨੇ ਪੂਰੀ ਦੁਨਿਆ ਨੂੰ ਅਚੰਭਿਤ ਕਰ ਦਿ¤ਤਾ ਸੀ। ਸਿ¤ਖਾਂ ਦੀ ਸ਼ੂਰਵੀਰਤਾ ਉਨ੍ਹਾਂ ਦੇ ਗੁਰੂ ਤੇ ਗੁਰ ਸਿਧਾਂਤਾਂ ਪ੍ਰਤੀ ਸਮਰਪਣ ਤੋਂ ਆਈ ਸੀ। ਸਿ¤ਖ ਗੁਰੂ ਦੀ ਫੌਜ ਬਣ ਕੇ ਨਿ¤ਤਰਦੇ ਸਨ। ਅ¤ਜ ਗੁਰੂ ਦੀ ਫੌਜ ਨਜ਼ਰ ਨਹੀਂ ਆਉਂਦੀ , ਨਿਜੀ ਸਵਾਰਥ ਵ¤ਡੇ ਹੋ ਗਏ ਹਨ। ਕੌਮ ਨੂੰ ਇਸ ਤੋਂ ਬਾਹਰ ਆਉਣ ਦੀ ਲੋੜ ਹੈ। ਜੇ ਕੌਮ ਦਾ ਮਾਣ ਨਹੀਂ ਕਾਇਮ ਹੁੰਦਾ ਤਾਂ ਕਿਸੇ ਵਿਅਕਤੀ ਵਿਸ਼ੇਸ਼ ਦਾ ਮਾਣ ਵੀ ਨਹੀਂ ਬ¤ਚਦਾ।
ਸਮੇਂ ਦੀ ਮੰਗ ਹੈ ਕਿ ਅਸੀਂ ਇਕ ਕੌਮ ਵਾਂਗੂੰ ਸੋਚਣਾ ਤੇ ਵਰਤਨਾ ਆਰੰਭ ਕਰੀਏ। ਇਸ ਲਈ ਮਨਜੋਤ ਸਿੰਘ ਜਿਹੇ ਸਿ¤ਖਾਂ ਦੀ ਲੋੜ ਹੈ ਜੋ ਸਿ¤ਖੀ ਦੀ ਸ਼ਾਨ ਲਈ ਆਪਣੇ ਨਿਜੀ ਫਾਇਦੇ ਵੀ ਕੁਰਬਾਨ ਕਰਨ ਨੂੰ ਤਿਆਰ ਹਨ। ਮਨਜੋਤ ਸਿੰਘ ਨੂੰ ਨਵੀਆਂ ਹਿੰਦੀ ਫਿਲਮਾਂ ਮਿਲਣ ਜਾਂ ਨਾਂ ਮਿਲਣ ਪਰ ਉਸ ਨੇ ਸਿ¤ਖੀ ਅਣਖ ਦੀ ਗ¤ਲ ਕਰ ਕੇ ਆਪਣੇ ਆਪ ਨੂੰ ਕਿੰਨੇ ਹੀ ਸਿ¤ਖਾਂ ਦਾ ਸੁਪਰ ਸਟਾਰ ਬਣਾ ਲਿਆ ਹੈ। ਮਨਜੋਤ ਸਿੰਘ ਦੇ ਇਸ ਇੰਟਰਵਿਊ ਨੂੰ ਪ੍ਰਕਾਸ਼ਤ ਹੋਏ ਕਾਫੀ ਸਮਾਂ ਗੁਜਰ ਗਿਆ ਹੈ ਪਰ ਜੋ ਸ਼ਾਬਾਸ਼ੀ ਉਸ ਨੂੰ ਕੌਮ ਦੇ ਆਗੂਆਂ ਵ¤ਲੋਂ ਮਿਲਣੀ ਚਾਹੀਦੀ ਸੀ ਉਸ ਦਾ ਅਜੇ ਤ¤ਕ ਇੰਤਜਾਰ ਹੈ। ਕੋਈ ਵਿਅਕਤੀ ਸਿ¤ਖ ਕੌਮ ਦੇ ਬਾਰੇ ਕਿਸੇ ਖਾਸ ਮੌਕੇ ਤੇ ਕੁਝ ਸ਼ਬਦ ਕਹਿ ਜਾਏ, ਕੋਈ ਐਲਾਨ ਕਰ ਜਾਏ ਅਸੀਂ ਇਸ ਨਾਲ ਖੁਸ਼ ਹੋ ਜਾਂਦੇ ਹਾਂ ਤੇ ਇਕ ਭੁਲੇਖੇ ਅੰਦਰ ਜਿਉਂਦੇ ਰਹਿੰਦੇ ਹਾਂ। ਕਿਉਂਕਿ ਸਾ¤ਡੇ ਅੰਦਰ ਕੌਮ ਦੀ ਜ਼ਮੀਨੀ ਹਕੀਕਤ ਵੇਖਣ ਦੀ ਜੋਗਤਾ ਤੇ ਸਮਰਥਾ ਹੀ ਨਹੀਂ ਬਚੀ। ਇਸ ਲਈ ਸੋਚ ਨੂੰ ਗੁਰੂ ਅਨੁਸਾਰ ਕਰਨਾ ਪੈਂਦਾ ਹੈ ਤੇ ਤਿਆਗ ਲਈ ਤਿਆਰ ਹੋਣਾ ਪੈਂਦਾ ਹੈ। ਸਿੱਖ ਕੌਮ ਅੰਦਰ ਪਤਿਤਪੁਣਾ ਕਿਵੇਂ ਰੁਕੇ, ਕਿਵੇਂ ਗੁਰਬਾਣੀ ਤੇ ਰਹਿਤ ਦ੍ਰਿੜ੍ਹ ਹੋਵੇ ਇਸ ਲਈ ਮਿਲ ਬਹਿ ਕੇ ਵਿਚਾਰਨ ਦੀ ਲੋੜ ਹੈ। ਇਹ ਕਿਸੀ ਇ¤ਕ ਸੰਸਥਾ ਜਾਂ ਕੁਝ ਲੋਗਾਂ ਦਾ ਨਹੀਂ ਪੂਰੀ ਕੌਮ ਦਾ ਮਸਲਾ ਹੈ। ਸਿ¤ਖ ਭਾਰਤ ਦੇ ਹਰ ਪ੍ਰਾਂਤ ’ਚ ਰਹਿੰਦੇ ਹਨ। ਉਹਨਾਂ ਦੇ ਸਮਾਜਕ, ਆਰਥਕ ਤੇ ਸਿਆਸੀ ਹਿਤ ਕਿਵੇਂ ਸੁਰਖਿਅਤ ਹੋਣ ਇਸ ਲਈ ਢੁਕਵੀਂ ਵਿਉਤ ਬਨਾਉਣੀ ਚਾਹੀਦੀ ਹੈ। ਆਪਰੇਸ਼ਨ ਬਲੂ ਸਟਾਰ ਤੇ ਨਵੰਬਰ ਚੁਰਾਸੀ ਦੀ ਸਿ¤ਖ ਨਸਲਕੁਸ਼ੀ ਬਾਰੇ ਵ¤ਖ ਵ¤ਖ ਲੋਗ ਵ¤ਖ ਵ¤ਖ ਮੰਗਾਂ ਉਠਾਉਂਦੇ ਰਹਿੰਦੇ ਹਨ। ਕੌਮ ਨੂੰ ਇਸ ਬਾਰੇ ਇਕ ਰਾਇ ਬਣਾ ਕੇ ਅਸਰਦਾਰ ਢੰਗ ਨਾਲ ਕੇਂਦਰ ਸਰਕਾਰ ਸਾਹਮਣੇ ਜਾਣਾ ਚਾਹੀਦੇ। ਇਸ ਲਈ ਲੋੜ ਪਵੇ ਤਾਂ ਨਿਜੀ ਹਿਤਾਂ ਨੂੰ ਤਿਆਗਣ ਤੋਂ ਪਿ¤ਛੇ ਨਹੀਂ ਹ¤ਟਨਾ ਚਾਹਿਦਾ। ਅਸੀਂ ਸਿ¤ਖ ਹਾਂ ਤਾਂ ਸਿ¤ਖੀ ਦਾ ਮੁ¤ਲ ਜਾਣੀਏ ਤੇ ਆਪਣਾ ਘਰ ਸੰਵਾਰ ਕੇ ਬਾਹਰ ਦੀਆਂ ਚੁਨੌਤਿਆਂ ਦਾ ਸਾਹਮਣਾ ਕਰੀਏ।

Send this to a friend