ਅਸੀਂ ਸਾਰੇ ਜਾਣਦੇ ਆਂ ਕੇ ਸਾਡੇ ਮੁਲਕ ਵਿਚ ਭ੍ਰਿਸ਼ਟਾਚਾਰ ਚਰਮਸੀਮਾਂ ’ਤੇ ਪੁਜਿਆ ਹੈ।।ਹੁਣ ਮਸਲਾ ਇਹ ਐ ਕਿ ਇਸ ਲਈ ਕੌਣ ਜਿਮੇਵਾਰ ਹੈ, ਤੇ ਕੌਣ ਦੋਸ਼ੀ ਐ, ਕੌਣ ਲਾਭਪਾਤਰੀਐ ਕੌਣ ਇਸ ਦਾ ਮਰੀਜ਼ ਐ, ਇਸ ਦਾ ਕੀ ਹਲ ਐ, ਹਲ ਕਿਸ ਨੇ ਕਰਨਾ ਐ, ਹਲ ਕਿਵੇ ਹੋ ਸਕਦਾ ਐ। ਇਹ ਬਹੁਤ ਸਾਰੇ ਸੁਆਲਾ ਦੀ ਲੜੀ ਬਣ ਜਾਂਦੀ ਐ ਸੰਖੇਪ ਉਤਰ ਇਹ ਐ ਕਿ ਰਿਸ਼ਵਤ ਲਈ ਚੁਣੀ ਹੋਈ ਸਰਕਾਰ ਜ਼ਿੰਮੇਵਾਰ ਐ।।ਇੰਸ ਲਈ ਸਰਕਾਰ ਤੇ ਉਸ ਦੇ ਸਰਕਾਰੀ ਅਫਸਰ ਜ਼ਿੰਮੇਵਾਰ ਨੇ। ਵਡੇ ਗੁਨਾਹਗਾਰ ਲੋਕ ਵੀ ਨੇ ਜਿਹੜੇ ਵਾਰ ਵਾਰ ਇਹ ਜਾਣਦੇ ਹੋਏ ਵੀ ਫੇਰ ਉਨਾਂ ਨੂੰ ਚੁਣੀ ਜਾਂਦੇ ਨੇ।।ਇਸ ਦੇ ਲਾਭ ਪਾਤਰੀ ਰਾਜਨੀਤਕ, ਸਰਕਾਰ ਤੇ ਅਫਸਰਸ਼ਾਹੀ ਹੈ।
ਰਿਸ਼ਵਤ ਦਾ ਵਡਾ ਮਰੀਜ਼ ਕਿਰਤੀ ਕਾਮੇ ਤੇ ਕਿਸਾਨ ਹਨ ਬਾਕੀ ਸਾਰੇ ਰਿਸ਼ਵਤ ਦੇ ਕੇ ਕਮਾਈ ਕਰਦੇ ਨੇ ਟੈਕਸ ਚੋਰੀ ਕਰਦੇ ਨੇ, ਬਲੈਕ, ਤਸਕਰੀ, ਮਿਲਾਵਟ ਮਾਫੀਏ ਤੇ ਹੋਰ ਸਾਰੇ ਜੁਰਮ ਕਰਨ ਵਾਲੇ ਲਾਭ ਪਾਤਰੀ ਨੇ,।ਰਿਸ਼ਵਤ ਦਾ ਹਲ ਲੋਕ ਜਾਗਰੂਕਤਾ, ਲੋਕ ਏਕਤਾ, ਲੋਕ ਇਕਮੁਠਤਾ, ਲੋਕ ਸ਼ਕਤੀ ਦਾ ਘੋਲ ਵਡਾ ਅੰਦੋਲਨ ਇਕ ਪਖ। ਸਰਕਾਰੀ ਡੰਡਾ, ਸਖਤ ਕਨੂੰਨ, ਚਾਹੇ ਕੁਝ ਮਰਜ਼ੀ ਕਹੀਏ ਪਰ ਲੋਕ ਰਾਜ ’ਚ ਡੰਡਾ ਮੁਸ਼ਕਲ ਹੀ ਚਲਦਾ ਐ ਫੇਰ ਹੋਰ ਕੀ ਕਰੀਏ। ਤਾਜ਼ਾ ਤਕਨਾਲੌਜੀ ਅਨੁਸਾਰ ਹਰ ਮੋੜ ’ਤੇ ਕੰਪਿਊਟੀਕਰਨ, ਸਰਲੀਕਰਨ, ਪਾਰਦਰਸ਼ਤਾ ਜ਼ਰੂਰੀ ਐ। ਬੰਦੇ ਕੋਲ ਅਖਤਿਆਰੀ ਅਧਿਕਾਰ ਖਤਮ ਕਰੋ ਸਮਾਂ ਸਾਰਨੀ ਬਣਾਉ ਤੇ ਹਰ ਬੰਦਾ ਆਪਣੇ ਕੀਤੇ ਲਈ ਜ਼ਿੰਮੇਵਾਰ ਹੋਵੇ। ਰਾਜਨੀਤਕ ਲੋਕ ਅਫਸਰਸ਼ਾਹੀ ਤੋਂ ਜਬਾਨੀ ਕਲਾਮਈ ਗਲਤ ਕੰਮ ਕਰਵਾ ਕੇ ਪੈਸੇ ਖਾਂਦੇ ਨੇ ਫੇਰ ਅਫਸਰਸ਼ਾਹੀ ਵੀ ਘਟ ਨਹੀਂ ਗੁਜ਼ਾਰਦੀ।।ਲਾਇਸੰਸ, ਪਰਮਿਟ, ਐਫ ਆਈ ਆਰ, ਟਾਈਮ ਟੇਬਲ ਆਨਲਾਈਨ ਹੋਣ ਜਨਮ-ਮਰਨ ਸ਼ਾਦੀ ਪੇਂਡੂ ਏਰੀਆ ਜਾਤੀ ਡੋਮਿਸਾਇਲ, ਵਸੀਕੇ, ਰਜਿਸਟਰੀ, ਇੰਤਕਾਲ ਇਹ ਸਭ ਸਮਾਂ ਬਧ ਹੋਣ ਨਾ ਹੋਣ ਦੀ ਸੂਰਤ ਵਿਚ ਮਾਲ ਅਧਿਕਾਰੀ ਜ਼ਿੰਮੇਵਾਰ ਹੋਣ ਨਾ ਕੇ ਖੇਵਟਦਾਰ।।ਗਲਤੀ ਕਿਸੇ ਦੀ ਸਜਾ ਕੋਈ ਹੋਰ ਭੁਗਤੇ, ਨਹੀਂ ਹੋਣਾ ਚਾਹੀਦਾ। ਜਾਗਰੂਕਤਾ ਤੇ ਲੋਕਾਂ ਚ ਇਛਾ ਸ਼ਕਤੀ ਦੀ ਘਾਟ ਵੀ ਇਕ ਵਡੀ ਸਮਸਿਆ ਹੈ।।ਅਨਪੜ੍ਹਤਾ ਗਰੀਬੀ ਤੇ ਗਰੀਬ ਦੀ ਮਜ਼ਬੂਰੀ ਵੀ ਇਕ ਪਹਾੜ ਜਿਡਾ ਮਸਲਾ ਸਾਡੇ ਸਾਹਮਣੇ ਐ।।ਇਕ ਨਹੀਂ ਅਨੇਕਾਂ ਕੰਮ ਸਾਡੇ ਸਾਹਮਣੇ ਨੇ। ਸਾਖਰਤਾ ਦਰ ਵਿਚ ਵਾਧਾ ਸਾਰੀਆਂ ਬਿਮਾਰੀਆਂ ਦੀ ਜੜ੍ਹ ਐ। ਲੋਕਰਾਜ ਬਹੁਮਤ ਦਾ ਰਾਜ ਹੁੰਦਾ ਐ ਪਰ ਇਥੇ ਥੋੜੇ ਬੰਦੇ ਜ਼ਿਆਦਾ ਨੂੰ ਲੁਟ ਕੇ ਖਾ ਰਹੇ ਨੇ, ਕਿਉਂਕਿ ਲੁਟੇ ਜਾਣ ਵਾਲੇ ਖਿਲਰੇ ਹੋਏ ਨੇ।।ਲੋਕ ਸ਼ਕਤੀ ਨੂੰ ਅਨੁਭਵ ਕਰਾਉਣ ਲਈ ਜਾਗਰੂਕਤਾ ਦੀ ਸਖਤ ਲੋੜ ਐ।
ਲੋਕ ਸ਼ਕਤੀ ਬਿਨਾ ਮੁਸ਼ਕਿਲ ਐ। ਇਕ ਲੋਕ ਲਹਿਰ ਦੀ ਲੋੜ ਐ, ਜਿਸ ਵਿਚ ਟੀਚਰ, ਵਿਦਿਆਰਥੀ, ਵਕੀਲ ਕਿਰਤੀ ਕਾਮੇ ਇਕਠੇ ਹੋਣ, ਮੀਡੀਆ ਸਾਥ ਦੇਵੇ।।ਭ੍ਰਿਸ਼ਟਾਚਾਰ ਦੇ ਖਿਲ਼ਾਫ ਲੋਕ ਸੜਕਾਂ ’ਤੇ ਉਤਰ ਆਉਣ। ਰਾਜਨੀਤਕ ਲੋਕਾਂ ਤੋਂ ਬਾਅਦ ਭ੍ਰਿਸ਼ਟਾਚਾਰ ਲਈ ਸਭ ਤੋਂ ਵੱਧ ਜ਼ਿੰਮੇਵਾਰ ਪੁਲਿਸ ਐ ਕਿਉਂਕਿ ਭ੍ਰਿਸ਼ਟਾਚਾਰ ਰੋਕੂ ਮਹਿਕਮਾ ਨੂੰ ਇਹ ਹੈਂਡਲ ਕਰਦੇ ਨੇ। ਸਾਰੇ ਭ੍ਰਿਸ਼ਟ ਮਹਿਕਮੇ, ਬੰਦੇ ਇਨ੍ਹਾਂ ਨੂੰ ਰਿਸ਼ਵਤ ਦੇ ਕੇ ਭ੍ਰਿਸ਼ਟਾਚਾਰ ਕਰਦੇ ਨੇ।।ਹਰ ਸਰਕਾਰ ਪੁਲਿਸ ਦੇ ਸਿਰ ’ਤੇ ਰਾਜ ਕਰਦੀਂ ਐ। ਸਿਰਫ ਦਿਲੀ ਦੀ ਸੂਬਾ ਸਰਕਾਰ ਨੂੰ ਛਡ ਕੇ ਕਿਉਂਕਿ ਪੁਲਿਸ ਉਥੇ ਕੇਂਦਰ ਸਰਕਾਰ ਦੇ ਅਧੀਨ ਐ। ਜ਼ੁਰਮ, ਟਰੈਫਿਕ, ਨਸ਼ੇ, ਗੁੰਡਾਗਰਦੀ, ਕਤਲ, ਬਲਾਤਕਾਰ, ਡਾਕੇ, ਚੋਰੀ ਗਬਨ, ਤੇ ਹੋਰ ਸਾਰੇ ਜ਼ੁਰਮ ਪੁਲਿਸ ਤੇ ਰਾਜਸੀ ਨੇਤਾ ਜ਼ਿੰਮੇਵਾਰ ਨੇ।। ਰਾਜਨੀਤੀ ਪੁਲਿਸ ਦੇ ਬਲ ਨਾਲ ਹੁੰਦੀ ਐ।।ਪੁਲਿਸ ਅਜ਼ਾਦ ਤੇ ਜੁਡੀਸ਼ੀਲ ਕਮਿਸਨ ਦੇ ਅਧੀਨ ਹੋਵੇ। ।ਹੁਣ ਸਮਾਜ ਦੇ ਸਾਰੇ ਵਿੰਗ ਇਕ ਦੂਜੇ ਤੋਂ ਅਗੇ ਨਿਕਲ ਕੇ ਵਧ ਭ੍ਰਿਸ਼ਟਾਚਾਰ ਕਰਨ ਦੀ ਦੌੜ ’ਚ ਨੇ। ਰਾਜਨੀਤਕ ਤੇ ਪੁਲਿਸੀਏ ਇਹ ਸਰਕਾਰੀ ਪ੍ਰੋਹਿਤ ਬਣੇ ਹੋਏ ਨੇ।।ਇਨ੍ਹਾਂ ਬਿਨਾ ਕਿਸੇ ਜਿਉਂਦੇ ਤੇ ਮਰੇ ਹੋਏ ਦੀ ਗਤੀ ਨਹੀਂ ਹੁੰਦੀ
ਇਕ ਥਾਣੇਦਾਰ, ਇਕ ਇੰਜਨੀਅਰ, ਇਕ ਡਾਕਟਰ, ਜਜ, ਇਕ ਟੀਚਰ, ਇਕ ਵਕੀਲ, ਇਕ ਈ ਟੀ ਓ, ਇਕ ਤੈਸੀਲਦਾਰ, ਇਕ ਟ੍ਰਾਂਸਪੋਰਟ ਅਫਸਰ, ਇਕ ਵਿਧਾਇਕ ਤੇ ਮੰਤਰੀ ਸਾਰੇ ਜਲਦੀ ਅਮੀਰ ਬਣਨ ਤੇ ਮਾਲਦਾਰ ਬਣਨ ਦੀ ਦੌੜ ’ਚ ਨੇ।।ਸਾਰੇ ਵਖ-ਵਖ ਮੰਤਰੀਆਂ ਦੇ ਅਧੀਨ ਨੇ।।ਹਰ ਮੰਤਰੀ ਨੇ ਜ਼ਿਲ੍ਹਾ ਪਧਰ ਦੇ ਅਫਸਰਾਂ ਦੀਆਂ ਐਨ.ਓ.ਸੀ ਜਾ ਹੋਰ ਛੋਟੀਆਂ ਮੋਟੀਆਂ ਪਾਵਰਾਂ ਵੀ ਆਪ ਲਈ ਰਖੀਆਂ ਨੇ। ਉਨ੍ਹਾਂ ਦੇ ਪੀ ਏ,ਓ ਐਸ ਡੀ ਸਾਰੇ ਦਲਾਲੀ ਦਾ ਕੰਮ ਕਰਦੇ ਨੇ। ਬਦਲੀਆਂ ਉਨਾਂ ਦੀ ਆਮਦਨ ਦਾ ਚੋਖਾ ਸਾਧਨ ਨੇ।
ਮੰਤਰੀ ਡਾਕਟਰ, ਇੰਜਨੀਅਰ, ਤਹਿਸੀਲਦਾਰ, ਥਾਣੇਦਾਰ ਤੋਂ ਬਦਲੀ ਤਰਕੀ ਭਰਤੀ ਦੇ ਪੈਸੇ ਖਾਊ।ਫੇਰ ਸਿਖਿਆ ਮੰਤਰੀ ਟੀਚਰਾਂ ਦੀ ਬਦਲੀ ’ਚੋਂ ਖਾਊ। ।ਇਹ ਇਕ ਸਾਈਕਲ ਹੈਂ ।ਇਸ ਹਮਾਮ ’ਚ ਸਭ ਨੰਗੇ ਨੇ। ਮੁਖ ਮੰਤਰੀ ਨੂੰ ਐਮਐਲਏ ਚੁਣਦੇ ਨੇ। ਉਨ੍ਹਾਂ ਕੋਲ ਸਾਰੇ ਲੋਕਲ ਅਫਸਰਾਂ ਦੀਆਂ ਬਦਲੀਆਂ ਤੇ ਸ਼ਕਾਇਤਾਂ ਦੇ ਮਸਲੇ ਆਉਂਦੇ ਨੇ।।ਇਕਾ ਦੁੱਕਾ ਛਡ ਕੇ ਐਮ ਐਲ ਏ ਬਦਲੀਆਂ ਦੀਆ ਂਸਿਫਾਰਸ਼ਾਂ ’ਚ ਚੰਗੇ ਹਥ ਰੰਗਦੇ ਨੇ। ਫੇਰ ਮੁਲਾਜ਼ਮ ਜਿਵੇਂ ਮਰਜੀ ਲੁਟਣ ਕੋਈ ਫਿਕਰ ਨਹੀਂ। ਹਲਕਾ ਇੰਚਾਰਜ ਮਿੰਨੀ ਸੀ ਐਮ ਹੁੰਦਾ ਏ।।ਮਿਲਾਵਟ, ਪ੍ਰਦੂਸ਼ਣ ਤੇ ਵਾਤਾਵਰਣ ਦੀ ਗੰਦਗੀ ਕਾਰਨ ਕੈਂਸਰ ਤੇ ਪੀਲੀਆ ਗੁਰਦਾ ਆਦਿ ਰੋਗ ਹੁੰਦੇ ਨੇ ਬਾਦਲ ਸਾਹਿਬ ਦੀ ਪਤਨੀ, ਬੀਬੀ ਭਠਲ ਦਾ ਪਤੀ, ਬਰਨਾਲਾ ਸਾਹਿਬ ਦੀ ਧੀ ਹਰਚਰਨ ਬਰਾੜ ਦਾ ਮੁੰਡਾ ਸਾਰੇ ਮੰਤਰੀਆਂ ਦੇ ਰਿਸ਼ਤੇਦਾਰ ਸਾਰੇ ਕੈਂਸਰ ਨਾਲ ਮਰੇ। ਅਜੇ ਹੋਰ ਕੀ ਕਸਰ ਐ ਇਹ ਸਾਰੇ ਹੋਰ ਕੀ ਉਡੀਕ ਰਹੇ ਨੇ ਮਿਲਾਵਟ ਰੋਕਣ ਲਈ, ਕੈਂਸਰ ਰੋਕਣ ਲਈ।ਜੋ ਹੁਣ ਸਾਰੇ ਮੁਲਕ ’ਚ ਫੈਲ ਗਿਆ। ਵਿਦੇਸ਼ ਇਲਾਜ ਲਈ ਜਾ ਕੇ ਵੀ ਨਹੀਂ ਬਚੇ ਹੋਰ ਲੋਕ ਸਾਰੇ ਕਿਵੇਂ ਜਾਣਗੇ।।ਸਰਕਾਰੋਂ, ਅਹੁਦੇਦਾਰੋ ਮੁੱਖ ਮੰਤਰਿਓ ਕਾਨੂੰਨ ਦੇ ਸੰਤਰੀਓ ਗ਼ਮਨਤਰਿਓ ਧਨਵਤਰਿਓ, ਧਾਂਤਰੀਓ ਲੋਕ ਤੰਤਰੀਓ ਸਾਰੇ ਅੰਦਰ ਝਾਤੀ ਮਾਰੋ ਇਹਨਾਂ ਸਾਰੀਆਂ ਬਿਮਾਰੀਆਂ ਦੀ ਜੜ੍ਹ ਭ੍ਰਿਸ਼ਟਾਚਾਰ ਐ। ।ਰੱਬ ਤੋਂ ਡਰੋ ਲੋਕ ਸ਼ਕਤੀ ਦਾ ਇਮਤਿਹਾਨ ਨਾ ਲਾਓ।ਬਹੁਤ ਹੋ ਗਿਆ।ਲੋਕੋ ਉਠੋ, ਹੰਭਲਾ ਮਾਰੋ,।ਚੋਰ ਥੋੜ੍ਹੇ ਨੇ ਤੁਸੀਂ ਜ਼ਿਆਦਾ ਹੋ,।ਬਿੱਲੀ ਦੇ ਗਲ ਟਲੀ ਪਾਈਏ, ਕਿਰਤੀ ਕਾਮਿਓ ਕਿਸਾਨੋ ਤੁਹਾਨੂੰ ਹੋਰ ਦੇਰ ਕਰਨ ਦੀ ਤੇ ਖ਼ੁਦਕੁਸ਼ੀ ਕਰਨ ਦੀ ਲੋੜ ਨਹੀਂ ਜੇ ਮਰਨਾ ਈ ਐ ਫੇਰ ਕੁਝ ਕਰਕੇ ਤਾਂ ਮਰੋ।।ਬੁਝਦਿਲ ਦੀ ਮੌਤ ਨਾਲੋ ਸ਼ਹੀਦ ਦੀ ਮੌਤ ਕਿਉਂ ਨਾ ਮਾਰੀਏ।
ਅਗੇ ਵੀਰੋ ਤੁਹਾਡੀ ਮਰਜ਼ੀ ਅਸੀਂ ਤਾਂ ਹੋਕਾ ਦੇਣਾ ਏ ਜਾਗੋ ਜਾ ਸੋਵੋ।