ਚੰਡੀਗੜ੍ਹ, 22 ਮਾਰਚ (ਹ.ਸ. ਨਾਗਪਾਲ)- ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਦੋ ਸਾਲ ਦੇ ਸਮੇਂ ਲਈ ਚੌਧਰੀ ਰਣਬੀਰ ਸਿੰਘ ਯੂਨੀਵਰਸਿਟੀ, ਜੀਂਦ ਦੀ ਵਿਦਿਅਕ ਯੋਜਨਾ ਬੋਰਡ ਦੇ ਮੈਂਬਰ ਮਨੋਂਨੀਤ ਕੀਤੇ ਹਨ। ਇਕ ਸਰਕਾਰੀ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮਨੋਨੀਤ ਕੀਤੇ ਗਏ ਮੈਂਬਰਾਂ ਵਿਚ ਦਿੱਲੀ ਯੂਨੀਵਰਸਿਟੀ ਤੋ ਪ੍ਰੋਫ਼ੈਸਰ ਰਾਮ ਸਿੰਘ, ਭਾਰਤੀ ਵਿਦਿਆਪੀਠ ਡੀਮਡ ਯੂਨੀਵਰਸਿਟੀ, ਪੱਛਮ ਬਿਹਾਰ, ਨਵੀਂ ਦਿੱਲੀ ਤੋਂ ਪ੍ਰੋਫ਼ੈਸਰ ਆਰ.ਕੇ. ਸ਼ਰਮਾ, ਇੰਦਰਾ ਗਾਂਧੀ ਕੌਮੀ ਮੁਕਤ ਯੂਨੀਵਰਸਿਟੀ, ਮੈਦਾਨ ਗੜੀ, ਨਵੀਂ ਦਿੱਲੀ ਦੇ ਪ੍ਰੀਖਿਆ ਅਤੇ ਮੁਲਾਂਕਣ ਰਜਿਸਟ੍ਰਾਰ ਡਾ. ਐਨ.ਪੀ.ਸਿੰਘ, ਗੁਰੂਗ ਜੰਭੈਸ਼ਵਰ ਵਿਗਿਆਨ ਅਤੇ ਤਕਨਾਲੋਜੀ ਯੂਨੀਵਰਸਿਟੀ, ਹਿਸਾਰ ਦੇ ਪ੍ਰੀਖਿਆ ਅਤੇ ਨਿਯੋਜਨ ਡਾਇਰੈਕਟਰ ਪ੍ਰਤਾਪ ਮਲਿਕ, ਚੌਧਰੀ ਰਣਬੀਰ ਸਿੰਘ ਯੂਨੀਵਰਸਿਟੀ, ਜੀਂਦ ਦੇ ਸਾਬਕਾ ਵਾਇਸ ਚਾਂਸਲਰ ਮੇਜਰ ਜਨਰਲ (ਸੇਵਾ ਮੁਕਤ) ਰਣਜੀਤ ਸਿੰਘ, ਕਰਨਲ ਐਸ.ਐਸ. ਦਹਿਆ ਅਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਪ੍ਰੋਫ਼ੈਸਰ ਰਾਮਬਕਸ਼ ਸ਼ਾਮਿਲ ਹਨ।