ਟਰੱਕ ਅਤੇ ਯਾਇਲੋ ਗੱਡੀ ਦੀ ਟੱਕਰ ਵਿੱਚ ਮਾਂ ਦੀ ਮੌਤ-ਲੜਕੀ ਗੰਭੀਰ ਰੂਪ ਵਿੱਚ ਜ਼ਖਮੀ

ਸਰਦੂਲਗੜ੍ਹ, 22 ਮਾਰਚ (ਵਿਪਨ ਗੋਇਲ)- ਸਰਦੂਲਗੜ੍ਹ ਸਿਰਸਾ ਰੋਡ ਤੇ ਨਜਦੀਕ ਮਹਿਕ ਮੈਰਿਜ ਪੈਲੇਸ ਦੇ ਕੋਲ ਟਰੱਕ ਦੇ ਵਿੱਚ ਯਾਇਲੋ ਗੱਡੀ ਵੱਜਣ ਕਾਰਨ ਮਾਂ ਦੀ ਮੋਤ ਹੋ ਗਈ ਹੈ ਜਦ ਕਿ ਉਸ ਦੀ ਲੜਕੀ ਗੰਭੀਰ ਰੂਪ ਵਿੱਚ ਜਖਮੀ ਹੋ ਗਈ। ਇਸ ਸੰਬੰਧ ਵਿੱਚ ਥਾਣਾ ਸਰਦੂਲਗੜ੍ਹ ਦੇ ਸਹਾਇਕ ਥਾਣੇਦਾਰ ਮੁਖਵਿੰਦਰ ਸਿੰਘ ਨੇ ਦੱਸਿਆ ਕਿ ਯਾਇਲੋ ਗੱਡੀ ਨੰਬਰ ਐਚ ਆਰ 20 ਯੂ 8525 ਵਿੱਚ ਰਾਜਵਿੰਦਰ ਸਿੰਘ ਉਸ ਦੀ ਪਤਨੀ ਪਰਮਜੀਤ ਕੋਰ ਅਤੇ ਉਸ ਦੀ ਪੁੱਤਰੀ ਕਮਲਜੀਤ ਕੋਰ ਵਾਸੀ ਸਰਦੂਲਗੜ੍ਹ ਸਵਾਰ ਹੋਕੇ ਸਿਰਸਾ ਦਵਾਈ ਲੈਣ ਜਾ ਰਹੇ ਸਨ ਕਿ ਸਿਰਸਾ ਰੋਡ ਉੋਪਰ ਖੜੇ ਟਰੱਕ ਵਿੱਚ ਗੱਡੀ ਵੱਜਣ ਕਾਰਨ ਪਰਮਜੀਤ ਕੋਰ ਅਤੇ ਉਸਦੀ ਪੁੱਤਰੀ ਕਮਲਜੀਤ ਕੋਰ ਗੰਭੀਰ ਰੂਪਵਿੱਚ ਜਖਮੀ ਹੋ ਗਈਆਂ ਜਿੰਨਾ ਨੂੰ ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਲਿਆਦਾਂ ਗਿਆ ਉਨਾਂ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਹੋਇਆ ਉਨਾਂ ਨੂੰ ਸਿਰਸਾ ਵਿਖੇ ਰੈਫਰ ਕਰ ਦਿੱਤਾ ਗਿਆ ਜਿਸ ਵਿੱਚ ਪਰਮਜੀਤ ਕੋਰ ਦੀ ਮੋਤ ਹੋ ਗਈ ਪੁਲਿਸ ਨੇ 174 ਦੀ ਕਾਰਵਾਈ ਕਰਕੇ ਮ੍ਰਿਤਕ ਦਾ ਸਿਵਲ ਹਸਪਤਾਲ ਸਰਦੂਲਗੜ੍ਹ ਵਿੱਖੇ ਪੋਸਟਮਾਰਟਮ ਕਰਵਾਕੇ ਲਾਸ਼ ਵਾਰਿਸਾ ਦੇ ਹਵਾਲੇ ਕਰ ਦਿੱਤੀ ਹੈ।

Send this to a friend