May 22, 2026 2:22 pm

ਲੋਕੋ ਝੂਠ ਬੋਲ ਕੇ ਕਿਸੇ ਦੀ ਜ਼ਿੰਦਗੀ ਬਰਬਾਦ ਨਾ ਕਰੋ

ਅਜ ਗਲ ਕਰਨ ਜਾ ਰਹੇ ਹਾਂ, ਪੰਜਾਬ ਦੇ ਇਕ ਪਿੰਡ ਦੀ, ਜਿਥੇ ਕੁੜੀਆਂ ਨੂੰ ਜੀਣ ਦਾ ਹਕ ਹੈ, ਪਰ ਓਹ ਆਪਣੇ ਖ਼ਿਲਾਫ਼ ਹੋਣ ਵਾਲੀਆਂ ਗਲਾਂ ਦਾ ਸਾਹਮਣਾ ਕਰਨ ਦਾ ਨਹੀਂ। ਜੀ ਹਾਂ ਅਜ ਅਸੀਂ ਇਕ ਐਸੇ ਸਮਾਜ ਚ ਹਾਂ ਜਿਥੇ ਤੁਸੀ ਆਪਣੀਆਂ ਤੇ ਘਟ ਅਤੇ ਲੋਕਾਂ ਦੀਆਂ ਗਲਾਂ ਤੇ ਜਿਆਦਾ ਯਕੀਨ ਕਰਦੇ ਹਾਂ। ਇਸੇ ਪ੍ਰਕਰ ਅਜ ਪਤਾ ਨਹੀਂ ਕਿੰਨੇ ਲੋਕ ਬਿਨਾਂ ਗ਼ਲਤੀ ਤੋਂ ਸਜ਼ਾ ਭੁਗਤ ਰਹੇ ਹਨ। ਹਾਂਜੀ ਤੁਸੀ ਸਹੀ ਸੁਣਿਆਂ, ਇਹ ਅਜ ਦੇ ਦੌਰ ਦੀ ਸਚਾਈ ਏ। ਇਸ ਗਲ ਨਾਲ ਮੇਲ ਖਾਂਦੀ ਇਕ ਕਹਾਣੀ ਹੈ ਜੋ ਇਸ ਪ੍ਰਕਰ ਹੈ।।
ਇਕ ਦਿਨ ਦੀ ਗਲ ਹੈ, ਇਕ ਪਿੰਡ ਚੋ ਕੁਝ ਲੋਕ ਨਾਲ ਦੇ ਪਿੰਡ ਮੇਲਾ ਦੇਖਣ ਜਾਂਦੇ ਹਨ। ਜਿਸ ਚ ਪਿੰਡ ਦੀਆਂ ਔਰਤਾਂ, ਮਰਦ, ਬਚੇ, ਬੁਢਾ ਸਭ ਸ਼ਮੀਲ ਹੁੰਦੇ ਹਨ, ਉਹ ਉਥੇ ਬਹੁਤ ਮੌਜ ਮਸਤੀ ਕਰਦੇ ਹਨ, ਗੁਰਦੁਆਰੇ ਮਥਾ ਟੇਕ ਕੇ, ਸ਼ਾਮ ਨੂੰ ਪਿੰਡ ਵਾਪਸ ਆਉਂਦੇ ਹਨ।। ਅਗਲੀ ਸਵੇਰ ਪਿੰਡ ਚ ਰੌਲਾ ਪੈ ਜਾਂਦਾ ਹੈ ਕਿ, ਪਿੰਡ ਦੀਆ ਚਾਰ ਕੁੜੀਆਂ ਨਸ਼ੇ ਵੇਚ ਦੀਆ ਫੜ ਹੋ ਗਈਆ। ਇਸ ਚ 2 ਉਹ ਵੀ ਕੁੜੀਆਂ ਹੁੰਦੀਆਂ ਹਨ ਜੋ ਬਾਕੀ ਪਿੰਡ ਦੇ ਲੋਕਾਂ ਨਾਲ ਮੇਲੇ ਤੇ ਸ਼ਾਮਿਲ ਸਨ। ਅਸਲ ਚ ਇਹ ਗਲ ਹੈ ਕਿ ਏਦਾਂ ਦਾ ਕੁਝ ਨਹੀਂ ਹੁੰਦਾ , ਇਹ ਇਕ ਅਫ਼ਵਾਹ ਹੁੰਦੀ ਹੈ, ਜੋ ਪਿੰਡ ਦੇ ਹੀ ਕੁਝ ਲੋਕਾਂ ਨੇ ਉਡਾਈ ਹੁੰਦੀ ਹੈ।। ਜਿਸ ਕਾਰਨ ਇਹ ਗਲ ਪਿੰਡ ਚ ਤਾ ਫੈਲਣੀ ਸੀ ,ਇਸ ਦੇ ਨਾਲ ਹੀ ਇਹ ਨਾਲ ਦੇ ਪਿੰਡ ਚ ਵੀ ਅਗ ਵਾਂਗ ਫੈਲ ਜਾਦੀ ਹੈ।। ਪਿੰਡ ਚ ਲੋਕ ਆਪਣੀਆ ਕੁੜੀਆਂ ਨੂੰ ਉਹਨਾਂ ਚਾਰ ਕੁੜੀਆਂ ਤੋਂ ਦੂਰ ਰਹਿਣ ਲਈ ਕਹਿੰਦੇ ਹਨ। ਉਹ ਚਾਰ ਕੁੜੀਆਂ ਨੂੰ ਉਹ ਸਜਾ ਮਿਲੀ , ਜੋ ਕਿਸੇ ਪਾਪੀ ਨੂੰ ਦਿਤੀ ਜਾਂਦੀ ਹੈ। ਲੋਕਾਂ ਨੂੰ ਉਹਨਾਂ ਦੀਆ ਸਚੀਆਂ ਗਲਾਂ ਤੇ ਵਿਸ਼ਵਾਸ ਨਹੀਂ ਸੀ, ਪਰ ਹੋਰਾਂ ਲੋਕਾਂ ਦੇ ਝੂਠ ਤੇ ਪੂਰਾ ਵਿਸ਼ਵਾਸ ਸੀ। ਜਿਸ ਕਰਨ ਉਹ ਇਹਨਾਂ ਡਰ ਗਈਆ ਕਿ ਉਹਨਾਂ ਨੇ ਆਪਣੇ ਘਰ ਤੋਂ ਬਹਾਰ ਜਾਣਾ ਬੰਦ ਕਰ ਦਿਤਾ। ਗਲ ਇਥੋਂ ਤਕ ਚਲ ਗਈ ਕਿ ਲੋਕਾਂ ਨੇ ਆਪਣੇ ਕੋਲੋਂ ਹੀ ਕਹਿ ਦਿਤਾ ਕਿ , ਇਹਨਾਂ ਨੂੰ ਤਾਂ ਪਿੰਡ ਦੇ ਸਰਪੰਚ, ਪੰਚ, ਲੰਬੜਦਾਰ ਜੇਲ੍ਹ ਚੋ ਲੈ ਕੇ ਆਏ ਹਨ। ਜੋ ਝੂਠ ਸੀ, ਕਿਉਂਕਿ ਕੁੜੀਆਂ ਕਦੀ ਵੀ ਜੇਲ੍ਹ ਗਈਆਂ ਹੀ ਨਹੀਂ ਸੀ। ਹੋਲੀ-ਹੋਲੀ ਇਕ ਦੋ ਹਫਤਿਆਂ ਚ ਇਹ ਗਲ ਠੰਡੀ ਪੈ ਜਾਦੀ ਹੈ, ਕਿਉਂਕਿ ਇਹ ਇਕ ਅਫਵਾਹ ਸੀ। ਪਰ ਇਸ ਅਫਵਾਹ ਨੇ ਉਹਨਾਂ ਕੁੜੀਆ ਦੀ ਜਿੰਦਗੀ ਖਰਾਬ ਕਰ ਦਿਤੀ , ਇਕ ਓਹ ਗੁਨਾਹ ਕਰਕੇ ਜੋ ਓਹਨਾ ਨੇ ਕਦੀ ਕੀਤਾ ਹੀ ਨਹੀਂ । ਅਜ ਵੀ ਜਦੋ ਕੋਈ ਇਸ ਪਿੰਡ ਦੀਆਂ ਤੋਂ ਓਹਨਾ ਦੇ ਪਿੰਡ ਦੀਆ ਕੁੜੀਆਂ ਬਾਰੇ ਪੁਛਦੇ ਹਾਂ ਤਾਂ ਉਹ ਬਿਨਾਂ ਕਿਸੇ ਪ੍ਰੂਫ਼ ਦੇ ਓਹਨਾ ਨੂੰ ਗ਼ਲਤ ਬੋਲਦੇ ਹਨ। ਇਸ ਇਕ ਅਫਵਾਹ ਨੇ ਉਹਨਾਂ ਚਾਰ ਕੁੜੀਆਂ ਦੀ ਜ਼ਿੰਦਗੀ ਖਰਾਬ ਕਰ ਦਿਤੀ, ਅਜ ਮੇਰਾ ਸਵਾਲ ਆ ਓਹਨਾ ਲੋਕ ਨੂੰ ਕਿ ਤੁਸੀ ਦਸੋ ਹੁਣ ਕੀ ਕੀਤਾ ਜਾਵੇ ਇਹਨਾ ਕੁੜੀਆਂ ਦਾ, ਜਿਹਨਾਂ ਨੇ ਗਲਤੀ ਕੀਤੀ ਨਹੀਂ ਫਿਰ ਵੀ ਉਸ ਨੂੰ ਬਾਰ ਬਾਰ ਗਲਤ ਕਹਿਣ ਦੀ ਕਿ ਲੋੜ ਆ? ਕਿਸੇ ਦੀ ਜ਼ਿੰਦਗੀ ਖਰਾਬ ਕਰ ਕੇ ਤੁਹਾਨੂੰ ਕੀ ਮਿਲਦਾ ਹੈ, ਜੇ ਕੋਈ ਉਚੀ ਉਚੀ ਬੋਲ ਕੇ ਦਸ ਤਾ ਹੀ ਤੁਹਾਨੂੰ ਵਿਸ਼ਵਾਸ ਆਉਣਾ ਆ ਓਦਾਂ ਨਹੀਂ। ਅਖੀਰ ’ਚ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ, ਜੇ ਤੁਸੀ ਲੋਕ ਕਿਸੇ ਦਾ ਚੰਗਾ ਨਹੀਂ ਸੋਚ ਸਕਦੇ ਤਾਂ ਕਿਸੇ ਬਾਰੇ ਝੂਠ ਬੋਲ ਕੇ ਕਿਸੇ ਦੀ ਜ਼ਿੰਦਗੀ ਤਾਂ ਨਾ ਖ਼ਰਾਬ ਕਰੋ।

Send this to a friend