May 26, 2026 8:34 pm

ਦੱਸੋ ਦੱਸੋ ਬਈ ਦੇਸ਼ ਦੇ ਮਾੜੇ ਹਾਲ ਦਾ ਕੌਣ ਜ਼ਿੰਮੇਵਾਰ ਹੈ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਨੋਟਬੰਦੀ ਕੋਈ ਚੰਗੀ ਪਹਿਲਕਦਮੀ ਨਹੀਂ ਸੀ ਅਤੇ ਜੇਕਰ ਉਹ ਪ੍ਰਧਾਨ ਮੰਤਰੀ ਹੁੰਦੇ ਤਾਂ ਇਹ ਤਜਵੀਜ਼ ਕੂੜੇਦਾਨ ਵਿਚ ਸੁਟ ਦਿੰਦੇ। ਯਾਦ ਰਹੇ ਕਾਂਗਰਸ ਪਾਰਟੀ ਨੋਟਬੰਦੀ ਦੀ ਇਹ ਕਹਿਕੇ ਅਲੋਚਨਾ ਕਰਦੀ ਰਹੀ ਹੈ ਕਿ ਇਸ ਨਾਲ ਵਿਕਾਸ ਦਰ ਮਠੀ ਪੈ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8 ਨਵੰਬਰ 2016 ਨੂੰ ਨੋਟਬੰਦੀ ਲਾਗੂ ਕੀਤੀ ਸੀ ਜਿਸ ਤਹਿਤ 500 ਤੇ 1000 ਰੁਪਏ ਦੇ ਕਰੰਸੀ ਨੋਟ ਬੰਦ ਕਰ ਦਿਤੇ ਗਏ ਸਨ।
ਦੇਸ਼ ਬੇਰੁਜ਼ਗਾਰੀ ਨਾਲ ਤੁੰਬਿਆ ਪਿਆ, ਤੁਰਿਆ ਫਿਰੇ। ਦੇਸ਼ ਬਲੈਕ ਮਾਰਕੀਟਿੰਗ, ਮਾਨਸਿਕ ਗੁਲਾਮੀ ਨਾਲ ਜਕੜਿਆ ਪਿਆ। ਤੁਰਿਆ ਫਿਰੇ। ਦੇਸ਼ ਸਭਿਆਚਾਰਕ ਗਿਰਾਵਟ ਅਤੇ ਬਹੁ-ਕੰਪਨੀ ਆਰਥਿਕ ਲੁਟ ਨਾਲ ਪਿੰਜਿਆ ਪਿਆ, ਤੁਰਿਆ ਫਿਰੇ। ਨੋਟਬੰਦੀ ਆਈ। ਨੋਟਬੰਦੀ ਗਈ! ਵਡਿਆਂ ਦੇ ਖਜ਼ਾਨੇ ਫਿਰ ਤੂਸੋ-ਤੂਸ! ਛੋਟੇ ਵਿਚਾਰੇ ਹਥੋਂ ਮਾਇਆ ਗੁਆ ਬੈਠੇ ਤੇ ਨੌਕਰੀ ਵੀ! ਠਪੈਸਾ ਤਾਂ ਹਥ ਦੀ ਮੈਲ ਆਠ ਇਹ ਕਹਿਕੇ ਸਬਰ ਕਰ ਬੈਠੇ ਅਤੇ ਸਾਡੇ ਨੇਤਾਵਾਂ ਨੂੰ ਠਧੁਪ ਨਾਲ ਸੜਦੇ ਕਿਸੇ ਕਿਸਾਨ ਦੀ, ਰੋਟੀ ਲਈ ਤੜਫ ਰਹੀ ਕਿਸੇ ਜਾਨ ਦੀਠ ਭਾਈ ਨਹੀਂਓ ਪਰਵਾਹ। ਮੋਦੀ ਨੇ ਆਪਣੀ ਡੁਗਡੁਗੀ ਵਜਾਈ! ਜਨਤਾ ਭਰਮਾਈ। ਰਾਹੁਲ ਆਪਣਾ ਵਾਜਾ ਵਜਾ ਰਿਹਾ। ਲੋਕਾਂ ਨੂੰ ਭਰਮਾ ਰਿਹਾ! ਪਰ ਬਾਈਬੰਦੋ ਠਦਸੋ ਦਸੋ ਬਈ ਦੇਸ਼ ਦੇ ਮਾੜੇ ਹਾਲ ਦਾ ਕੌਣ ਜ਼ਿੰਮੇਵਾਰ ਹੈਠ? ਲੋਕਾਂ ਨੋਟਬੰਦੀ ਕੀ ਕਰਨੀ ਆ?ਲੋਕਾਂ ਦਾ ਜੀ ਐਸ ਟੀ ਨਾਲ ਕੀ ਭਾਅਭਾੜਾ। ਲੋਕਾਂ ਮੇਕ ਇਨ ਇੰਡੀਆਂ ਕੀ ਕਰਨਾ? ਠਢਿਡ ਨਾ ਪਈਆਂ ਰੋਟੀਆਂ ਸਭੇ ਗਲਾਂ ਖੋਟੀਆਂ।ਠ ਤੇ ਇਹ ਨੇਤਾ ਤਾਂ ਦੇਸ਼ ਦਾ ਗੁੜ ਗੋਬਰ ਕਰੀ ਜਾ ਰਹੇ ਆ।
ਇਹ ਹੈ ਯਾਦਾਂ ਦੀ ਪਟਾਰੀ, ਚੁਪ ਚਾਪ ਪਈ ਹੈ ਵਿਚਾਰੀ
ਖ਼ਬਰ ਹੈ ਕਿ ਸੂਬੇ ਪੰਜਾਬ ਦੇ ਮੁਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਮੁਖਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਮੁਕਾਬਲੇ ਮਸਾਂ ਦਸ ਫੀਸਦੀ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਕੀਤੀ ਹੈ। ਕੈਪਟਨ ਤੋਂ ਵਧ ਤਾਂ ਸੂਬੇ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ ਨੇ ਹੀ ਹੈਲੀਕਾਪਟਰ ਦੀ ਵਰਤੋਂ ਕੀਤੀ ਹੈ। ਆਪਣੇ ਚੋਣ ਮੈਨੀਫੈਸਟੋ ਵਿਚ ਕੈਪਟਨ ਨੇ ਵੀ ਆਈ ਪੀ ਸਭਿਆਚਾਰ ਖਤਮ ਕਰਨ ਦੀ ਗਲ ਆਖੀ ਸੀ ਤੇ ਇਹ ਸਰਕਾਰ ਆਪਣੇ ਪਹਿਲੇ ਸਾਲ ਤਾਂ ਉਸ ਵਾਅਦੇ ਉਤੇ ਖਰੀ ਉਤਰਦੀ ਜਾਪ ਰਹੀ ਹੈ। ਬਾਦਲ ਨੇ 10 ਸਾਲਾਂ ‘ਚ 100 ਕਰੋੜ ਰੁਪਏ ਹੈਲੀਕਾਪਟਰ ਦੇ ਕਿਰਾਏ ਤੇ ਖਰਚੇ ਸਨ।
ਝੂਟੇ-ਮਾਟੇ ਕੀਹਨੂੰ ਚੰਗੇ ਨਹੀਂ ਲਗਦੇ। ਜਦੋਂ ਬੰਦਾ ਬੁਢਾਪੇ ‘ਚ ਆਉਂਦਾ, ਉਹਨੂੰ ਬਚਪਨ ਦੀਆਂ ਖੇਡਾਂ ਚੰਗੀਆਂ ਲਗਦੀਆਂ। ਠਬਾਦਲ ਬਾਬਾਠ ਜੀ ਨੂੰ ਬਚਪਨ ਯਾਦ ਆਇਆ ਹੋਊ, ਤੇ ਉਸ ਜਹਾਜ਼ ਦਾ ਠਸਟੇਰਿੰਗਠ ਫੜਕੇ ਜਹਾਜ਼ ਦਿਨ-ਰਾਤ ਘੁਮਾਇਆ ਹੋਊ, ਕਦੇ ਬਠਿੰਡੇ, ਕਦੇ ਅੰਬਰਸਰ, ਕਦੇ ਚੰਡੀਗੜ੍ਹ, ਕਦੇ ਦਿਲੀ! ਤੇ ਪੈਸੇ ਸਰਕਾਰ ਦੇ, ਜਨਤਾ ਦੇ ਉਵੇਂ ਹੀ ਉਡਾਏ ਹੋਣਗੇ, ਜਿਵੇਂ ਬਚਪਨ ‘ਚ ਬਚਾ ਬਾਪੂ ਦੇ ਪੈਸੇ ਉਡਾਉਂਦਾ, ਖਰਮਸਤੀਆਂ ਕਰਦਾ, ਬੁਲ੍ਹੇ ਲੁਟਦਾ। ਸਾਡੇ ਨੇਤਾ ਵੀ ਖਰਮਸਤੀਆਂ ਕਰਦੇ ਆ, ਕੋਈ ਘਟ ਕੋਈ ਵਧ। ਬਸ ਜਨਤਾ ਦੇ ਪੈਸੇ ਦੇ ਆਹੂ ਲਾਹੀ ਦੇ ਜਾਂਦੇ ਆ। ਜਨਤਾ ਦੇ ਪੈਸੇ ਤੇ ਆਪਣੀਆਂ ਯਾਦਾਂ ਬਣਾਈ ਜਾਂਦੇ ਆ। ਅਤੇ ਜਦੋਂ ਕੁਰਸੀ ਥਲੇ ਨਹੀਂ ਰਹਿੰਦੀ ਤਾਂ ਬਸ ਇੰਜ ਕਿਸੇ ਕਵੀ ਦੇ ਬੋਲ ਗਾਈ ਜਾਂਦਾ, ਠ ਇਹ ਹੈ ਯਾਦਾਂ ਦੀ ਪਟਾਰੀ, ਚੁਪ ਚਾਪ ਪਈ ਹੈ ਵਿਚਾਰੀ, ਇਹ ਹੈ ਠਸਾਗਰਠ ਨਿਆਰੀ, ਇਕਲੀ ਇਹ ਰਹਿ ਗਈ ਵਿਚਾਰੀ।ਠ
ਜ਼ਰਬਾਂ ਦੇ ਕੇ ਵਡੇ ਮੁਨਾਫਿਆਂ ਨੂੰ,
ਲੁਟ-ਪੁਟਕੇ ਦੇਸ਼ ਨੂੰ ਖਾਈ ਜਾਂਦੇ।
ਖ਼ਬਰ ਹੈ ਕਿ ਬੈਂਕਾਂ ਨੂੰ ਚੂਨਾ ਲਗਾਉਣ ਵਾਲੇ ਹੁਣ ਵਿਦੇਸ਼ ਨਹੀਂ ਭਜ ਸਕਣਗੇ। ਸਰਕਾਰ ਨੇ 50 ਕਰੋੜ ਤੇ ਉਸ ਤੋਂ ਜਿਆਦਾ ਕਰਜ਼ਾ ਲੈ ਚੁਕੇ ਜਾਂ ਲੈਣ ਦੀ ਤਿਆਰੀ ਕਰ ਰਹੇ ਲੋਕਾਂ ਲਈ ਸਬੰਧਤ ਬੈਂਕ ‘ਚ ਪਾਸਪੋਰਟ ਜਮ੍ਹਾਂ ਕਰਾਉਣਾ ਲਾਜ਼ਮੀ ਕਰ ਦਿਤਾ ਹੈ। ਨਵੇਂ ਅਰਜੀਕਾਰਾਂ ਨੂੰ ਹੋਰ ਜ਼ਰੂਰੀ ਦਸਤਾਵੇਜਾਂ ਦੇ ਨਾਲ ਹੀ ਪਾਸਪੋਰਟ ਵੇਰਵਾ ਜਮ੍ਹਾਂ ਕਰਾਉਣਾ ਪਵੇਗਾ ਜਦਕਿ ਮੌਜੂਦਾ ਕਰਜ਼ਦਾਰਾਂ ਨੂੰ ਪਾਸਪੋਰਟ ਵੇਰਵਾ ਜਮ੍ਹਾਂ ਕਰਵਾਉਣ ਲਈ 45 ਦਿਨਾਂ ਦੀ ਮੋਹਲਤ ਦਿਤੀ ਗਈ ਹੈ। ਇਹ ਕਦਮ ਆਰਥਿਕ ਅਪਰਾਧੀਆਂ ਨੂੰ ਵਿਦੇਸ਼ ਭਜਣ ਤੋਂ ਰੋਕਣ ਲਈ ਚੁਕਿਆ ਗਿਆ ਹੈ।
ਬੈਂਕਾਂ ਤਾਂ ਭਾਈ ਹਨ, ਕਿਸੇ ਕਵੀ ਦੇ ਕਹਿਣ ਵਾਂਗਰ, ਠ ਇਹ ਧੁਪ ਤਾਂ ਨਿਘ ਦਾ ਦਾਅਵਾ ਹੈ, ਇਹ ਕਿਕਰ ਕੋਸਾ ਹਾਵਾ ਹੈ। ਕਿਉਂ ਤੇਰੇ ਵਾਰਿਸ ਇਹ ਪੁਛਦੇ ਨੇ ਮੈਨੂੰ ਕਿ ਚੋਲੀ ਦੇ ਪਿਛੇ ਕੀ ਹੈਠ? ਪੈਸੇ ਲੋਕਾਂ ਦੇ, ਲੁਟਦੇ ਨੇ ਬੈਂਕਾਂ ਵਾਲੇ। ਪੈਸੇ ਲੋਕਾਂ ਦੇ, ਲੁਟਦੇ ਨੇ ਚੌਧਰੀ। ਪੈਸੇ ਲੋਕਾਂ ਦੇ, ਕਾਗਜ਼ੀ ਪਤਰੀ ਹਜ਼ਮ ਕਰਦੇ ਨੇ ਮਾਲਿਆ, ਮੋਦੀ। ਸੋਹਣੀਆਂ ਇਮਾਰਤਾਂ, ਸੋਹਣੇ ਬੰਦੇ, ਮਨੁਖ ਬੈਂਕਾਂ ਦੇ ਰਾਖੇ ਬਣ ਲਕੜ ਨੂੰ ਘੁਣ ਵਾਂਗਰ ਨਹੀਂ, ਸਟੀਲ ਨੂੰ ਵੀ ਠਘੁਣਠ ਵਾਂਗਰ ਖਾਈ ਜਾਂਦੇ ਆ। ਮੌਜ ਉਡਾਈ ਜਾਂਦੇ ਆ। ਤਦੇ ਤਾਂ ਕਵੀ ਕਹਿੰਦਾ,ਠ ਜ਼ਰਬਾਂ ਦੇ ਕੇ ਵਡੇ ਮੁਨਾਫਿਆਂ ਨੂੰ, ਲੁਟ ਪੁਟਕੇ ਦੇਸ਼ ਨੂੰ ਖਾਈ ਜਾਂਦੇਠ।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਦੇਸ਼ ਭਰ ‘ਚ 1765 ਸੰਸਦ ਮੈਂਬਰਾਂ ਅਤੇ ਵਿਧਾਇਕਾਂ ਖਿਲਾਫ਼ 3045 ਅਪਰਾਧਿਕ ਮਾਮਲੇ ਪੈਂਡਿੰਗ ਹਨ। ਇਸ ਮਾਮਲੇ ਵਿਚ ਯੂ.ਪੀ. ਅਵਲ ਹੈ, 248 ਦਾਗੀਆਂ ਵਿਰੁਧ 539 ਮਾਮਲੇ ਪੈਂਡਿੰਗ ਹਨ ਜਦਕਿ ਪੰਜਾਬ ਦੇ 19 ਦਾਗੀਆਂ ਵਿਰੁਧ 27 ਮਾਮਲੇ ਪੈਂਡਿੰਗ ਹਨ।
ਇਕ ਵਿਚਾਰ
ਉਦੇਸ਼ ਅਤੇ ਸਾਧਨਾਂ ਵਿਚ ਤਾਲਮੇਲ ਬਿਠਾਉਣਾ ਹੀ ਸਫਲ ਕੂਟਨੀਤੀ ਹੈ…
– ਡੈਨਿਸ ਰਾਸ

Send this to a friend