ਹਨੇਰੇ ਦੀ ਇਹ ਸੜਕ ਉਸ ਮੰਜ਼ਿਲ ਤੱਕ ਜਾਂਦੀ ਤਾਂ ਹੈ!

ਤ੍ਰਿਪੁਰਾ ’ਚ 25 ਸਾਲ ਬਾਅਦ ਖਬੇ ਮੋਰਚੇ ਨੂੰ ਸਤਾ ਤੋਂ ਲਾਂਭੇ ਕਰਨ ‘ਚ ਕਾਮਯਾਬ ਹੋਈ ਭਾਜਪਾ ਨੇ ਇਸਨੂੰ 2019 ਦਾ ਟ੍ਰੇਲਰ ਕਰਾਰ ਦਿਤਾ ਹੈ। ਤ੍ਰਿਪੁਰਾ ‘ਚ ਭਾਜਪਾ 60 ਵਿਚੋਂ 43 ਅਸੰਬਲੀ ਸੀਟਾਂ ਜਿਤ ਗਈ, ਨਾਗਾਲੈਂਡ ‘ਚ ਭਾਜਪਾ ਤੇ ਐਨ.ਡੀ.ਪੀ.ਪੀ. 60 ਵਿਚੋਂ 29 ਸੀਟਾਂ ਲੈ ਗਈ ਹੈ। ਭਾਜਪਾ ਵਲੋਂ ਪਹਿਲਾਂ ਕਾਂਗਰਸ ਮੁਕਤ ਦਾ ਨਾਹਰਾ ਦਿਤਾ ਸੀ ਹੁਣ ਭਾਜਪਾ ਵਲੋਂ ਖਬਾ ਮੋਰਚਾ ਮੁਕਤ ਦਾ ਨਾਹਰਾ ਦਿਤਾ ਹੈ। ਇਸ ਸਬੰਧੀ ਭਾਜਪਾ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਇਹਨਾ ਨਤੀਜਿਆਂ ਤੋਂ ਸਾਫ ਹੈ ਕਿ ਕਾਂਗਰਸ ਨੂੰ ਜਨਤਾ ਨੇ ਪੂਰੀ ਤਰ੍ਹਾਂ ਨਾਕਾਰ ਦਿਤਾ ਹੈ ਤੇ ਲੈਫਟ (ਖਬਾ ਮੋਰਚਾ) ਹੁਣ ਦੇਸ਼ ਦੇ ਕਿਸੇ ਵੀ ਹਿਸੇ ਲਈ (ਰਾਈਟ) ਸਹੀ ਨਹੀਂ ਹੈ।
ਵੇਖੋ ਨਾ ਜੀ, ਦੇਸ਼ ਇਕ ਵਿਚਾਰ, ਇਕ ਸਿਧਾਂਤ ਇਕ ਨੇਤਾ ਦੇ ਇਕੋ ਇਕ ਉਦੇਸ਼ ਵਲ ਵਧ ਰਿਹਾ ਹੈ। ਵੇਖੋ ਨਾ ਜੀ, ਦੇਸ਼ ‘ਚ ਇਕ ਇਤਿਹਾਸ, ਇਕ ਸੰਸਕ੍ਰਿਤੀ, ਇਕ ਭਾਸ਼ਾ ਦਾ ਫਾਰਮੂਲਾ ਲਾਗੂ ਕੀਤਾ ਜਾ ਰਿਹਾ ਹੈ। ਵੇਖੋ ਨਾ ਜੀ, ਦੇਸ਼ ‘ਚ ਰਹੇਗਾ ਇਕ ਧਰਮ (ਹਿੰਦੋਸਤਾਨ ‘ਚ ਰਹਿਣ ਵਾਲੇ ਸਾਰੇ ਲੋਕ ਹਿੰਦੂ ਹਨ), ਇਕੋ ਜਿਹੀ ਨਾਗਰਿਕ ਸੋਚ, ਅਤੇ ਬਸ ਇਥੇ ਹੋਏਗਾ ਇਕੋ ਚੁਣਾਉ, ਪੰਚਾਇਤ ਤੋਂ ਲੈ ਕੇ ਸੰਸਦ ਤਕ।
ਜਦ ਧਰਮ ਹੀ ਇਕ ਹੋਣਾ ਹੈ, ਜਦ ਵਿਚਾਰ ਹੀ ਇਕ ਹੋਣਾ ਹੈ, ਜਦ ਭਾਸ਼ਾ ਹੀ ਇਕ ਹੋਣੀ ਹੈ ਹਮਕੋ ਤੁਮਕੋ, ਜਦ ਚੋਣ ਹੀ ਇਕ ਹੋਣੀ ਹੈ ਤਾਂ ਫਿਰ ਠਕਾਂਗਰਸ ਗ੍ਰਾਸਠ ਦੀ ਕੀ ਲੋੜ? ਤਾਂ ਫਿਰ ਲੈਫਟ-ਰਾਈਟ ਕੀ ਕਰਨੇ ਹਨ? ਫਿਰ ਤਾਂ ਚਾਹੀਦਾ ਆ, ਇਕੋ ਇਕ ਸ਼ਾਹ! ਅਮਿਤ ਸ਼ਾਹ! ਫਿਰ ਤਾਂ ਚਾਹੀਦਾ ਆ ਮੋਦੀ, ਬਸ ਇਕੋ ਇਕ ਨਰੇਂਦਰ ਮੋਦੀ! ਫਿਰ ਤਾਂ ਚਾਹੀਦਾ ਆ ਇਕੋ ਇਕ ਭਗਵਤ, ਆਰ ਐਸ ਐਸ ਭਗਵਤ! ਤਦੇ ਆਮ ਆਦਮੀ ਸਮਝ ਸਕੇਗਾ, ਠਹਨੇਰੇ ਦੀ ਇਹ ਸੜਕ ਉਸ ਮੰਜ਼ਿਲ ਤਕ ਜਾਂਦੀ ਤਾਂ ਹੈ! ਜਿਥੇ ਹਨੇਰਾ ਹੋਏਗਾ, ਬਸ ਹਨੇਰਾ ਹੋਏਗਾ, ਇਕ ਹਥ ਦੂਜੇ ਹਥ ਨੂੰ ਪਛਾਣ ਹੀ ਨਹੀਂ ਸਕੇਗਾ’’ ਹੈ ਕਿ ਨਾ?’’
ਹੇਠਾਂ ਉਤੇ ਰਖਕੇ ਇਕ ਦਿਲਕਸ਼ ਮੁਸਕਾਨ,
ਕਰਦਾ ਹਾਂ ਮੈਂ ਰੋਜ਼ ਹੀ ਸ਼ੀਸ਼ੇ ਨੂੰ ਗੁਮਰਾਹ
ਪ੍ਰਧਾਨਮੰਤਰੀ ਨਰਿੰਦਰ ਮੋਦੀ ਤੇ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਸ ਵੇਲੇ ਸ਼ਬਦੀ ਜੰਗ ਵਿਚ ਫਸ ਗਏ ਜਦੋਂ ਪ੍ਰਧਾਨ ਮੰਤਰੀ ਨੇ ਕੈਪਟਨ ‘ਤੇ ਠਸੁਤੰਤਰ ਫੌਜੀਠ ਹੋਣ ਵਾਲੀ ਟਿਪਣੀ ਕਰ ਦਿਤੀ। ਮੋਦੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਜਿਹੜੇ ਪੰਜਾਬ ਸੂਬੇ ਵਿਚ ਕਾਂਗਰਸ ਦੇ ਮੁਖਮੰਤਰੀ ਹਨ, ਨਾ ਹੀ ਉਹ (ਮੁਖਮੰਤਰੀ) ਅਤੇ ਨਾ ਹੀ ਉਹ (ਪਾਰਟੀ) ਇਕ ਦੂਜੇ ਨੂੰ ਆਪਣਾ ਸਮਝਦੇ ਹਨ। ਉਹ ਇਕ ਸੁਤੰਤਰ ਫੌਜੀ ਹਨ। ਮੋਦੀ ਦੀਆਂ ਹਲਕੀਆਂ ਟਿਪਣੀਆਂ ਬਾਰੇ ਕੈਪਟਨ ਨੇ ਕਿਹਾ ਕਿ ਮੋਦੀ ਦੇ ਬਿਆਨ ਹੋਛੇ ਹਨ ਅਤੇ ਉਹ ਮੇਰੇ ਅਤੇ ਪਾਰਟੀ ਵਿਚ ਪਾੜਾ ਨਹੀਂ ਪਾ ਸਕਦੇ। ਪਾਰਟੀ ਨੂੰ ਉਹਨਾ ਦੀ ਅਤੇ ਉਹਨਾ ਨੂੰ ਪਾਰਟੀ ਦੀ ਲੀਡਰਸ਼ਿਪ ਤੇ ਭਰੋਸਾ ਹੈ।
ਭਰਾਵਾਂ ਤੂੰ ਕੌਣ? ਰੁਕੋ! ਠਹਿਰੋ! ਸੁਣੋ! ਰੁਕੋ ਰਤਾ, ਦਸਦਾ ਹਾਂ ਮੈਂ! ਸੁਣੋ, ਮੈਂ ਹਾਂ ਦੇਸ਼ ਦਾ ਹਾਕਮ!! ਭਰਾਵਾਂ ਤੂੰ ਕੌਣ? ਰੁਕੋ ਠਹਿਰੋ! ਸੁਣੋ, ਦਸਦਾ ਹਾਂ ਮੈ! ਸੁਣੋ ਮੈਂ ਹਾਂ ਦੇਸ਼ ਦਾ ਹਾਕਮ! ਸੁਨਹਿਰੇ ਬਸਤਰਾਂ ਵਾਲਾ! ਨੀਲੀਆਂ ਅਖਾਂ ਵਾਲਾ। ਚੋੜੀ ਛਾਤੀ ਵਾਲਾ! ਸੁਣੋ, ਰੁਕੋ, ਠਹਿਰੋ, ਸੁਣੋ ਦਸਦਾ ਹਾਂ ਮੈਂ ਹਾਂ ਕੌਣ? ਸੌਣ ਵੇਲੇ ਝੂਠੇ ਸੁਪਨੇ ਸਜਾਉਣ ਵਾਲਾ! ਉਠਣ ਵੇਲੇ ਲੋਕਾਂ ਨੂੰ ਗੁਮਰਾਹ ਕਰਨ ਵਾਲਾ! ਦੁਨੀਆਂ ਦਾ ਸਭ ਤੋਂ ਵਡਾ ਭੰਬਲਭੂਸਾ!! ਤਦੇ ਤਾਂ ਕਿਸੇ ਕਵੀ ਨੇ ਮੇਰੇ ਬਾਰੇ ਸਚ ਕਿਹਾ ਆ, ਠਹੋਠਾਂ ਉਤੇ ਰਖਕੇ ਇਕ ਦਿਲਕਸ਼ ਮੁਸਕਾਨ, ਕਰਦਾ ਹਾਂ ਮੈਂ ਰੋਜ਼ ਹੀ ਸ਼ੀਸ਼ੇ ਨੂੰ ਗੁਮਰਾਹਠ। ਇਹ ਫੌਜੀ ਤਾਂ ਨਾ ਚੀਜ਼ ਹੈ ਇਸ ਦੇਸ਼ ‘ਚ! ਦੇਸ਼ ਦੇ ਪੂਰਬ ਤੋਂ ਪਛਮ ਦੇਸ਼ ਦੇ ਉਤਰ ਤੋਂ ਦਖਣ, ਜਿਧਰ ਵੀ ਕਿਧਰੇ ਨਜ਼ਰ ਜਾਂਦੀ ਆ, ਮੇਰੀ ਮੁਸਕਾਨ ਫੈਲਦੀ ਜਾਂਦੀ ਆ, ਭੁਖਾਂ ਖਿਲਾਰਦੀ ਜਾਂਦੀ ਆ, ਲੋਕਾਂ ਦੇ ਬੈਂਕਾਂ ਦਾ ਪੈਸਾ ਹਜ਼ਮ ਕਰੀ ਜਾਂਦੀ ਆ। ਅਤੇ ਬਸ ਇਕੋ ਗੀਤ ਗਾਈ ਜਾਂਦੀ ਹੈ- ਠਆਇਆ ਮੋਦੀ, ਭਾਰਤ ਦਾ ਜਾਇਆ ਮੋਦੀ! ਲੋਕਾਂ ਪਲੇ ਕੁਝ ਵੀ ਨਾ ਪਾਇਆ ਮੋਦੀਠ!!
ਮੇਰੀਆਂ ਸਧਰਾਂ ਦੇ ਰਹਿ ਰਹਿ ਬੁਰਜ ਟੁਟਣ
ਪਿਛਲੇ ਕਰੀਬ ਨੌਂ ਮਹੀਨੇ ਤੋਂ ਲਟਕਦਾ ਆ ਰਿਹਾ ਪੰਜਾਬ ਵਜ਼ਾਰਤ ਦਾ ਵਾਧਾ ਘਟੋ-ਘਟ ਇਕ ਮਹੀਨੇ ਲਈ ਹੋਰ ਅਗੇ ਪੈ ਗਿਆ ਹੈ। ਪਹਿਲਾਂ ਇਸ ਹਫਤੇ ਵਜ਼ਾਰਤ ‘ਚ ਵਾਧਾ ਹੋਣ ਦੀ ਸੰਭਾਵਨਾ ਸੀ ਤੇ ਮੁਖਮੰਤਰੀ ਕੈਪਟਨ ਅਮਰਿੰਦਰ ਸਿੰਘ ਵਜ਼ਾਰਤ ‘ਚ ਸ਼ਾਮਲ ਹੋਣ ਵਾਲੇ ਮੈਂਬਰਾਂ ਦੀ ਸੂਚੀ ਦੀ ਪ੍ਰਵਾਨਗੀ ਰਾਹੁਲ ਗਾਂਧੀ ਤੋਂ ਲੈਣ ਲਈ ਸਮਾਂ ਮੰਗ ਰਹੇ ਸਨ, ਪਰ ਰਾਹੁਲ ਗਾਂਧੀ ਨੇ ਕਿਹ ਦਿਤਾ ਹੈ ਕਿ ਵਜ਼ਾਰਤ ‘ਚ ਵਾਧੇ ਬਾਰੇ ਕੁਲ ਹਿੰਦ ਕਾਂਗਰਸ ਕਮੇਟੀ ਦੇ 16 ਤੋਂ 18 ਮਾਰਚ ਤਕ ਹੋਣ ਵਾਲੇ ਪਲੈਨਰੀ ਸੈਸ਼ਨ ਤੋਂ ਬਾਅਦ ਹੀ ਸਮਾਂ ਮਿਲੇਗਾ। ਜਿਥੇ ਵਜ਼ਾਰਤ ‘ਚ ਵਾਧਾ ਰੁਕ ਗਿਆ ਹੈ, ਉਤੇ ਕਾਂਗਰਸ ਦੇ ਜਥੇਬੰਦਕ ਢਾਂਚੇ ‘ਚ ਰਦੋ-ਬਦਲ ਕੀਤੇ ਜਾਣ ਦੀ ਪਿਛਲੇ ਕਾਫੀ ਸਮੇਂ ਤੋਂ ਕਵਾਇਦ ਚਲ ਰਹੀ ਹੈ।
ਆਈ ਕੁਰਸੀ, ਹੁਣੇ ਆਈ ਕੁਰਸੀ! ਖਿਸਕੀ ਕੁਰਸੀ,ਹੁਣੇ ਖਿਸਕੀ ਕੁਰਸੀ! ਇਹੋ ਅਜ ਦੇ ਸਮੇਂ ਦੀ ਸਿਆਸਤ ਆ ਵੀਰ ਜੀ! ਲੋਕਾਂ ਦੇ ਨੁਮਾਇੰਦੇ ਬਣ ਨੇਤਾ, ਹਥ ‘ਚ ਹੰਟਰ ਫੜਦੇ ਹਨ, ਲੋਕਾਂ ਨੂੰ ਅੰਦਰੋ-ਅੰਦਰੀ ਤਾਕਤ ਦੀ ਛੜੀ ਰਾਹੀਂ ਧਮਕਾਉਂਦੇ ਹਨ ਪਰ ਬਾਹਰੋ-ਬਾਹਰੀ ਲੋਰੀਆਂ ਦੇ ਦੇ ਕੇ ਸੁਆਉਂਦੇ ਹਨ। ਇਹੋ ਜਿਹੀਆਂ ਲੋਰੀਆਂ ਹੀ ਭਾਈ, ਉਹਨਾ ਨੂੰ ਉਚ ਕੁਰਸੀ ‘ਤੇ ਬਿਰਾਜਮਾਨ ਹੋਣ ਲਈ ਮਿਲਦੀਆਂ ਹਨ। ਜਿਵੇਂ ਲੋਕਾਂ ਦੇ ਸੁਫਨੇ ਨੇਤਾ ਤੋੜਦੇ ਹਨ, ਉਵੇਂ ਉਪਰਲੇ ਨੇਤਾ ਉਹਨਾ ਦੇ ਸੁਪਨੇ ਤੋੜਦੇ ਹਨ, ਤੇ ਵਿਚਾਰੇ ਨੇਤਾ ਵਡੀ ਕੁਰਸੀ, ਹੋਰ ਵਡੀ ਕੁਰਸੀ ਨਾ ਮਿਲਣ ਤੇ ਮਨੋਂ-ਮਸੋਸੇ ਬਸ ਗਾਉਂਦੇ ਹਨ, ਠਮੇਰੀਆਂ ਸਧਰਾਂ ਦੇ ਰਹਿ ਰਹਿ ਬੁਰਜ ਟੁਟਣ, ਅਧ ਵਿਚਾਲੇ ਟੁਟਣ।’’
ਨਹੀਂ ਰੀਸਾਂ ਦੇਸ਼ ਮਹਾਨ ਦੀਆਂ!
ਭਾਰਤ ਦੇਸ਼ ਦੀ ਆਬਾਦੀ ਇਸ ਵੇਲੇ 132 ਕਰੋੜ ਹੈ। ਭਾਰਤੀਆਂ ਨੂੰ ਨਿਆਂ ਦੇਣ ਵਾਲੀ ਸੁਪਰੀਮ ਕੋਰਟ ਅਤੇ ਹਾਈ ਕੋਰਟਾਂ ਵਿਚ ਕੁਲ 1110 ਜਜਾਂ ਦੀਆਂ ਅਸਾਮੀਆਂ ਹਨ, ਜਿਹਨਾਂ ਵਿਚੋਂ ਜਜਾਂ ਦੀਆਂ 410 ਖਾਲੀ ਹਨ।
ਇੱਕ ਵਿਚਾਰ
ਦਲੀਲ ਜਾਂ ਬਹਿਸ ਦਾ ਮੰਤਵ ਜਿਤ ਨਹੀਂ ਸਗੋਂ ਤਰਕੀ ਅਤੇ ਵਿਕਾਸ ਹੋਣਾ ਚਾਹੀਦਾ ਹੈ…
– ਜੌ ਸੈਫ ਜੋਬਰਟ

Send this to a friend