May 26, 2026 1:57 am

ਅਜੋਕੀ ਕੌਮੀ ਸਿਆਸਤ ’ਚ ਸਿੱਖਾ ਦਾ ਪ੍ਰਭਾਵ ਤੇ ਅਕਾਲੀ ਦਲ ਦੀ ਭੂਮਿਕਾ

ਗੁਰੂ ਨਾਨਕ ਦੇਵ ਜੀ ਦੁਆਰਾ ਲਾਏ ਗਏ ਸਿੱਖੀ ਦੇ ਬੂਟੇ ਦੀਆ ਟਾਹਣੀਆ ਅੱਜ ਪੂਰੇ ਸੰਸਾਰ ਵਿੱਚ ਫੈਲ ਚੁਕੀਆ ਹਨ । ਦੁਨੀਆ ਦੇ ਹਰ ਖਿਤੇ ਵਿੱਚ ਸਿੱਖਾ ਨੇ ਆਪਣੀ ਮਿਹਨਤ ਨਾਲ ਸਫਲਤਾ ਦੇ ਝੰਡੇ ਗੱਡੇ ਹਨ ।ਸਿੱਖੀ ਧਰਮ ਦੀਆ ਸਿੱਖਆਵਾ ਦੇਸਾ ਦੇ ਹੱਦ ਬੰਨਿਆ ਤੋ ਉਪਰ ਹਨ ਤੇ ਪੂਰੀ ਮਨੁੱਖਤਾ ਨੂੰ ਸਾਝਾ ਸੰਦੇਸ ਦਿੰਦੀਆ ਹਨ । ਸਿੱਖ ਜਿਥੇ ਵੀ ਵਸੇ ਉਥੇ ਉਹਨਾ ਨੇ ਆਪਣੀਆ ਧਾਰਮਿਕ ਗਤੀਵੀਧੀਆ ਲਈ ਗੁਰੂ ਘਰਾ ਦੀ ਸ਼ਥਾਪਨਾ ਕੀਤੀ ਅਤੇ ਨਾਲ ਨਾਲ ਸਿੱਖੀ ਦੇ ਬੋਲ ਬਾਲੇ ਨੂੰ ਚੜਦੀ ਕਲਾ ਚ ਰੱਖਣ ਲਈ ਉਥੋ ਦੀ ਰਾਜਨੀਤਕ ਸਰਮਰਮੀਆ ਵਿੱਚ ਵੀ ਵਧ ਚੜ ਕੇ ਹਿੱਸਾ ਲਿਆ ।ਕਨੇਡਾ ਇਸਦੀ ਸਭ ਤੋ ਵੱਡੀ ਮਿਸਾਲ ਹੈ ਕਨੇਡਾ ਦੇ ਪ੍ਰਧਾਨ ਮੰਤਰੀ ਦੁਆਰਾ ਚਾਰ ਸਿੱਖਾ ਨੂੰ ਆਪਣੇ ਮੰਤਰੀ ਮੰਡਲ ਵਿੱਚ ਸਾਮਲ ਕਰਨਾ ਤੇ ਪੰਜਾਬ ਫੇਰੀ ਦੌਰਾਨ ਦਰਬਾਰ ਸਾਹਿਬ ਵਿੱਚ ਦਖਾਈ ਸਰਧਾ ਇਸ ਗੱਲ ਦਾ ਸਬੂਤ ਹਨ ਕਿ ਸਿੱਖਾ ਕਿਸ ਕਦਰ ਵਿਦੇਸਾ ਵਿੱਚ ਰਾਜਨੀਤਕ ਖੇਤਰ ਵਿੱਚ ਝੰਡੇ ਗੱਡੇ ਹਨ। ਹੁਣ ਗੱਲ ਕਰਦੇ ਹਾ ਭਾਰਤ ਦੀ ਜੋ ਕਿ ਸਿੱਖੀ ਦੀ ਜਨਮ ਭੂਮੀ ਹੈ ਜਿਥੇ ਸਿੱਖਾ ਨੇ ਬਹੁਤ ਕੁਰਬਾਨੀਆ ਕਰਕੇ ਆਪਣੇ ਆਪ ਨੂੰ ਭਾਰੀ ਜਦੋ ਜਹਿਦ ਦੇ ਬਾਅਦ ਪੰਜਾਬ ਦੀ ਧਰਤੀ ਉਪਰ ਆਪਣੇ ਆਪ ਨੂੰ ਸਫਲਤਾ ਪੂਰਵਕ ਇੱਕ ਮਜਬੂਤ ਰਾਜਨਿਤਕ ਧਿਰ ਵਜੋ ਸਥਾਪਿਤ ਕੀਤਾ । ਸਿੱਖਾਂ ਨੇ ਆਪਣੇ ਸਭ ਤੋ ਵੱਡੇ ਦੁਸਮਣ ਮੁਗਲਾ ਨੂੰ ਬੁਰੀ ਤਰਾ ਨਾਲ ਧੂਲ ਚਟਾਈ ਤੇ ਮਜਾਰਾਜਾ ਰਣਜੀਤ ਸਿੰਘ ਤੇ ਹਰੀ ਸਿੰਘ ਨਲੂਏ ਦੀ ਅਗਵਾਈ ਵਿੱਚ ਅਫਗਾਨਿਸਤਾਨ ਤੱਕ ਝੰਡੇ ਜਾ ਗੱਡੇ । ਖਾਲਸਾ ਰਾਜ ਦੇ ਦੁਖਦਾਈ ਅੰਤ ਤੋ ਬਾਅਦ ਅੰਗਰੇਜ ਨੇ ਸਿੱਖਾ ਨੂੰ ਬਹੁਤ ਬੁਰੀ ਤਰਾ ਨਾਲ ਰਾਜਨਿਤਕ ਤੌਰ ਤੇ ਕਮਜੋਰ ਕੀਤਾ । ਖਾਲਸਾ ਰਾਜ ਦੇ ਕਿਸੇ ਵੀ ਵਫਾਦਾਰ ਨੂੰ ਇਹਨਾ ਨੇ ਨਹੀ ਬਖਸਿਆ । ਮਹਾਰਾਜਾ ਦਲੀਪ ਸਿੰਘ ਨਾਲ ਜੋ ਹੋਇਆ ਕਿਸੇ ਤੋ ਛੁਪਿਆ ਨਹੀ ।ਜਾਦੇ ਜਾਦੇ ਅੰਗਰੇਜਾ ਨੇ ਪੰਜਾਬ ਦੀ ਸਰਜਮੀਨ ਨੂੰ ਵੰਡ ਦਿੱਤਾ ਇਸ ਉਪਰ ਇੱਕ ਨਵਾ ਕੱਟੜ ਮੁਸਲਮਾਨ ਦੇਸ ਪਾਕਿਸਤਨ ਬਣਾ ਦਿੱਤਾ ਇਸ ਨਾਲ ਪਾਕਿਸਥਾਨ ਵਿੱਚ ਰਹਿ ਗਏ ਪੰਜਾਬ ਵਿੱਚ ਸਿੱਖਾ ਦਾ ਰਾਜਿਨੀਤਕ ਪ੍ਰਭਾਵ ਜੀਰੋ ਹੋ ਗਿਆ । ਲੱਖਾਂ ਸਿੱਖਾ ਦੀ ਜਾਨਾ ਵੰਡ ਦੌਰਾਨ ਹੋਏ ਦੰਗਿਆ ਚਲੀਆ ਗਈਆ । ਬਹੁਤ ਸਾਰੇ ਇਤਹਾਸਕ ਗੁਰੂ ਘਰ ਪਾਕਿਸਤਾਨ ਵਿੱਚ ਰਹਿ ਗਏ ਗੁਰੂ ਘਰਾ ਦੇ ਨਾਮ ਲੱਗੀਆ ਜਾਇਦਾਦਾ ਵੀ ਨਾਲ ਰਹਿ ਗਈਆ ।ਹਾਜਾਰਾ ਮੀਲ ਲੰਮੇ ਰਾਜ ਭਾਗ ਦੀ ਮਾਲਕ ਕੰੌਮ ਰਾਜਨੀਤਕ , ਆਰਥਿਕ ਤੌਰ ਤੇ 1947 ਵਿੱਚ ਬਹੁਤ ਭਾਰੀ ਨੁਕਸਾਨ ਉਠਾਉਣ ਤੋ ਬਾਅਦ ਆਪਣੇ ਆਪ ਨੂੰ ਮੁੜ ਸਥਾਪਤੀ ਵੱਲ ਲੱਗ ਗਈ
ਅਜਾਦ ਭਾਰਤ ਵਿੱਚ ਅਕਾਲੀ ਦਲ ਸਿੱਖਾ ਦੀ ਜਮਾਤ ਵਜੋ ਉਬਰ ਕੇ ਆਈ । ਅਕਾਲੀ ਦਲ ਨੇ ਕੇਦਰ ਕੋਲੋ ਹੱਕ ਲੈਣ ਲਈ ਕਈ ਮੋਰਚੇ ਲਾਏ । ਬਹੁਤ ਸਾਰੇ ਅਕਾਲੀ ਵਰਕਰਾ ਨੇ ਜੇਲਾਂ ਕੱਟਿਆ ਤੇ ਕਈਆ ਨੇ ਸ਼ਹਾਦਤਾ ਦੇ ਜਾਮ ਪੀਤੇ । ਇਸ ਕਰਕੇ ਅਕਾਲੀ ਦਲ ਨੂੰ ਸ਼ਹੀਦਾ ਦੀ ਜਥੇਬੰਦੀ ਵੀ ਕਿਹਾ ਜਾਦਾ ਹੈ ।ਰਾਸ਼ਟਰ ਪੱਧਰ ਤੇ ਸਿੱਖਾ ਦੇ ਮਸਲਿਆ ਨੂੰ ਉਠਾਉਣਾ ਤੇ ਸਿੱਖ ਸਿਧਾਂਤਾ ਤੇ ਪਹਿਰਾ ਦੇਣਾ ਅਕਾਲੀ ਦਲ ਦੀ ਸਭ ਤੋ ਮੁੱਖ ਜਿੰਮੇਦਾਰੀ ਹੈ ।
ਹੁਣ ਗੱਲ ਕਰਦੇ ਹਾ ਅਜੋਕੇ ਅਕਾਲੀ ਦਲ ਜਿਸ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਹਨ । ਸ੍ਰ ਪ੍ਰਕਾਸ ਸਿੰਘ ਬਾਦਲ ਦੇ ਪੁੱਤਰ ਤੇ ਉਹਨਾ ਦੇ ਸਿਆਸੀ ਵਾਰਸ ਸ੍ਰ ਸੁਖਬੀਰ ਸਿੰਘ ਬਾਦਲ ਪੰਜਾਬ ਸਰਕਾਰ ਵਿੱਚ ਉਪ ਮੁੱਖ ਮੰਤਰੀ ਵਜੋ ਸੇਵਾ ਨਿਭਾ ਚੁਕੇ ਹਨ ।ਅੱਜ ਕੱਲ ਮੋਦੀ ਸਰਕਾਰ ਵਿੱਚ ਅਕਾਲੀ ਦਲ ਭਾਈਵਾਲ ਹੈ । ਤੇ ਅਕਾਲੀ ਦਲ ਵੱਲੋ ਬੀਬੀ ਹਰਸੀਮਰਤ ਕੌਰ ਬਾਦਲ ਪਾਰਟੀ ਵਿੱਚ ਫੂਡ ਪਰੋਸੈਸੀਗ ਵਜੀਰ ਹਨ । ਇਸ ਤੋ ਇਲਾਵਾ ਕੋਈ ਵੀ ਸਿੱਖ ਚਿਹਰਾ ਅਕਾਲੀ ਦਲ ਵੱਲੋ ਕੇਦਰ ਦੀ ਵਜਾਰਤ ਵਿੱਚ ਨਹੀ ਹੈ । ਅਟਲ ਬਿਹਾਰੀ ਵਾਜਪਾਈ ਸਰਕਾਰ ਵਿੱਚ ਅਕਾਲੀ ਦਲ ਦੀ ਬਹੁਤ ਜਿਆਦਾ ਆਉ ਭਗਤ ਸੀ ਪਰ ਮੋਦੀ ਸਰਕਾਰ ਵਿੱਚ ਉਹ ਗੱਲ ਨਹੀ ਦਿਸ ਰਹੀ । ਮੋਦੀ ਸਰਕਾਰ ਆਪਣੀ ਕੱਟੜ ਹਿੰਦੂ ਇਮੇਜ ਨੂੰ ਚਮਕਾਉਣ ਲਈ ਦਿਨ ਰਾਤ ਕੰਮ ਕਰ ਰਹੀ ਹੈ । ਇਸ ਦੀ ਤਾਜਾ ਉਦਾਹਰਨ ਪ੍ਰਧਾਨ ਮੰਤਰੀ ਮੋਦੀ ਦੁਆਰਾ ਹਿੰਦੂ ਭਾਈਚਾਰੇ ਨੂੰ ਖੁਸ ਕਰਨ ਲਈ ਦੁਬਈ ਵਿਖੇ ਮੰਦਰ ਦਾ ਉਦਘਾਟਨ ਕਰਨਾ ਤੇ ਸਿੱਖਾ ਦੁਆਰਾ ਬਿਨਾ ਕਿਸੇ ਭਾਰਤ ਸਰਕਾਰ ਦੇ ਦਖਲ ਤੋ ਦੁਬਈ ਵਿਖੇ ਬਣੇ ਗੁਰੂਦੁਆਰਾ ਗੁਰੂ ਨਾਨਕ ਦਰਬਾਰ ਦਾ ਵਿਖੇ ਜਾਣਾ ਤਾ ਕੀ ਆਪਣੇ ਦੁਬਈ ਵਿਖੇ ਕੀਤੇ ਆਪਣੇ ਭਾਸਣਾ ਵਿੱਚ ਸਿੱਖਾ ਦਾ ਜਿਕਰ ਤੱਕ ਵੀ ਨਾ ਕਰਨਾ ਇਹ ਸਾਬਤ ਕਰਦੇ ਹਨ ਕੀ ਕਿਸ ਕਰਦ ਪ੍ਰਧਾਨ ਮੰਤਰੀ ਇੱਕ ਖਾਸ ਫਿਕਰੇ ਨੂੰ ਤਵੱਜੋ ਦੇ ਰਹੇ ਹਨ । ਪ੍ਰਧਾਨ ਮੰਤਰੀ ਇਹ ਗੱਲ ਵਾਰ ਵਾਰ ਭੁੱਲ ਜਾਦੇ ਹਨ ਕਿ ਉਹ ਸਿਰਫ ਗੁਜਰਾਤੀਆ ਜਾ ਹਿੰਦੂਆ ਦੇ ਪ੍ਰਧਾਨ ਮੰਤਰੀ ਨਹੀ ਹਨ ।ਭਾਰਤ ਇੱਕ ਧਰਮ ਨਿਰਪੱਖ ਦੇਸ ਹੈ ਪ੍ਰਧਾਨ ਮੰਤਰੀ ਦਾ ਅਜਿਹਾ ਕਰਨਾ ਸਾਬਿਤ ਕਰਦਾ ਹੈ ਕਿ ਅਕਾਲੀ ਦਲ ਦਾ ਮੋਦੀ ਸਰਕਾਰ ਵਿੱਚ ਕੀ ਪ੍ਰਭਾਵ ਹੈ ਤੇ ਮੋਦੀ ਅਕਾਲੀਆ ਦੀ ਕਿੰਨੀ ਕੁ ਮੰਨਦੇ ਹਨ । ਕਨੇਡਿਅਨ ਪ੍ਰਧਾਨ ਮੰਤਰੀ ਦੀ ਭਾਰਤ ਫੇਰੀ ਦੌਰਾਨ ਭਾਰਤੀ ਮੀਡੀਆ ਦੁਆਰਾ ਕਿਸ ਕਦਰ ਇੱਕ ਸਿੱਖਾ ਨੂੰ ਪਿਆਰ ਕਰਨ ਵਾਲੇ ਪ੍ਰਧਾਨ ਮੰਤਰੀ ਨੂੰ ਵੱਖਵਾਦੀ ਤਾਕਤਾ ਨੂੰ ਸਪੋਟ ਕਰਨ ਵਾਲਾ ਪ੍ਰਧਾਨ ਮੰਤਰੀ ਕਹਿ ਕੇ ਭੱਡਿਆ ਇਹ ਬਹੁਤ ਹੀ ਦੁਖਦਾਈ ਸੀ ।ਪਾਕਿਸਤਾਨ ਵਿੱਚ ਨਵਾਜ ਸਰੀਫ ਦੇ ਬਰਥ ਡੇ ਦਾ ਕੇਕ ਕੱਟਣ ਲਈ ਜਾਣ ਵਾਲੇ ਮੋਦੀ ਦਾ ਸਿੱਖਾ ਨੂੰ ਪਿਆਰ ਕਰਨ ਵਾਲੇ ਕਨੇਡਿਅਨ ਪ੍ਰਧਾਨ ਮੰਤਰੀ ਦਾ ਐਨਾ ਠੰਡਾ ਸਵਾਗਤ ਕਰਨਾ ਦੁਨੀਆ ਭਰ ਦੇ ਸਿੱਖਾ ਵਿੱਚ ਨਿਰਾਸਾ ਪੈਦਾ ਕਰ ਗਿਆ ।ਚੋਣਾ ਦੌਰਾਨ ਅਕਾਲੀ ਦਲ ਨੇ ਮੋਦੀ ਨੂੰ ਜਤਾਉਣ ਲਈ ਕੋਈ ਕਸਰ ਬਾਕੀ ਨਾ ਛੱਡੀ ਸੀ । ਏਥੋ ਤੱਕ ਇੱਕ ਚੋਣਾਵੀ ਰੈਲੀ ਦੌਰਾਨ ਸ੍ਰ ਪ੍ਰਕਾਸ ਸਿੰਘ ਬਾਦਲ ਨੇ ਨਰਿੰਦਰ ਮੋਦੀ ਨੂੰ ਸਰਦਾਰ ਮੋਦੀ ਕਹਿ ਕੇ ਸੰਬੋਧਨ ਕਰ ਦਿੱਤਾ ਸੀ ਕਿ ਸਿੱਖ ਵੀ ਮੋਦੀ ਨੂੰ ਆਪਣਾ ਹੀ ਸਮਝਣ । ਉਸ ਵੇਲੇ ਮੋਦੀ ਦਾ ਮੁਕਾਬਲਾ ਇੱਕ ਸਿੱਖ ਪ੍ਰਧਾਨ ਮੰਤਰੀ ਸ੍ਰ ਮਨਮੋਹਨ ਸਿੰਘ ਨਾਲ ਸੀ ਅਕਾਲੀ ਦਲ ਨੇ ਫਿਰ ਵੀ ਮੋਦੀ ਦਾ ਸਾਂਥ ਦਿੱਤਾ ।ਬਹੁਤ ਵਾਰ ਐਸੇ ਮੌਕੇ ਆਏ ਜਦੋ ਅਕਲੀ ਦਲ ਨੇ ਗੰਠਬੰਧਨ ਧਰਮ ਨਿਭਾਇਆ ਪਰ ਮੋਦੀ ਸਰਕਾਰ ਅਜੇ ਤੱਕ ਪੰਜਾਬ ਲਈ ਕੁਝ ਵੀ ਅਜਿਹਾ ਨਹੀ ਕੀਤਾ ਜਿਸ ਨਾਲ ਅਕਾਲੀ ਮੋਦੀ ਲਈ ਦੁਬਾਰਾ ਵੋਟ ਮੰਗਣ ਇਹ ਗੱਲ ਠੀਕ ਹੈ ਦੇਸ ਵਿੱਚ ਸਿੱਖਾ ਦੀ ਗਿਣਤੀ ਭਾਵੇ ਦੋ ਪਰਸੈਟ ਹੈ ਪਰ ਸਿੱਖਾ ਦਾ ਵੋਟ ਕਿਧਰ ਹੈ ਇਹ ਦੇਸ ਦੇ ਇੱਕ ਬਹੁਤ ਵੱਡੇ ਹਿੱਸੇ ਦੇ ਮਤ ਨੂੰ ਪ੍ਰਭਾਵਿਤ ਕਰਦਾ ਹੈ ਜੋ ਕਿ ਨਤੀਜੇ ਪਲਟਣ ਲਈ ਕਾਫੀ ਹੈ । ਪ੍ਰਧਾਨ ਮੰਤਰੀ ਦਾ ਇਸ ਤਰਾ ਦਾ ਰਵੱਇਆ ਘੱਟ ਗਿਣਤੀਆ ਵਿੱਚ ਅਵਿਸਵਾਸ ਦੀ ਭਾਵਨਾ ਪੈਦਾ ਕਰ ਰਿਹਾ ਹੈ ਜੋ ਕਿ ਰਾਸ਼ਟਰ ਹਿੱਤ ਵਿੱਚ ਨਹੀ ।ਅਕਾਲੀ ਦਲ ਬਿਲਕੁਲ ਬੇਵੱਸ ਨਜਰ ਆ ਰਿਹਾ ਹੈ । ਸਰਕਾਰ ਦੇ ਦਿਨ ਪੁੱਗਣ ਵਾਲੇ ਹਨ ਪਰ ਅਕਾਲੀ ਦਲ ਸਰਕਾਰ ਕੋਲੋ ਕੋਈ ਵੀ ਸਿੱਖਾ ਦਾ ਮਸਲਾ ਹੱਲ ਨਹੀ ਕਰਵਾ ਸਕੀ । ਜੋ ਕੀ ਬਹੁਤ ਹੀ ਚਿੰਤਾ ਜਨਕ ਹੈ।
ਬਾਹਰਲੇ ਮੁਲਕਾ ਵਿੱਚ ਅਪਣੀ ਰਾਜਨੀਤੀ ਦਾ ਸਿੱਕਾ ਚਮਕਾਉਣ ਵਾਲੇ ਸਿੱਖ ਭਾਰਤ ਵਿੱਚ ਕਿਉੇ ਕਮਜੋਰ ਪੈਦੇ ਜਾ ਰਹੇ ਹਨ ਇਸ ਦੇ ਕੀ ਕਾਰਨ ਹਨ ਤੇ ਇਹਨਾ ਦੇ ਕਾਰਨਾ ਨੂੰ ਸਮਾ ਰਹਿਦਿਆ ਦੂਰ ਕਰਨਾ ਚਾਹੀਦਾ ਹੈ । ਅਕਾਲੀ ਦਲ ਨੂੰ ਆਪਣੀ ਧਾਕੜ ਇਮੇਜ ਨੂੰ ਦੁਬਾਰਾ ਹਾਸਿਲ ਕਰਨ ਲਈ ਯਤਨ ਕਰਨੇ ਚਾਹਿੰਦੇ ਹਨ ਜੋ ਕੀ ਫਿੱਕੀ ਪੈ ਚੁੱਕੀ ਹੈ ਇਸ ਨਾਲ ਦੇ ਘੱਟ ਹੋਣ ਨਾਲ ਕੇਦਰ ਵੀ ਅਕਾਲੀਆ ਨੂੰ ਘੱਟ ਤਰਜੀਹ ਦੇ ਰਹੀ ਹੈ । ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਦਾ ਇੱਕ ਜੂਝਾਰੂ ਲੀਡਰ ਵਾਲਾ ਪ੍ਰਭਾਂਵ ਜੋ ਕੀ ਉਹਨਾ ਦੀ ਪ੍ਰਧਾਨਗੀ ਸੰਭਾਲਣ ਵੇਲੇ ਸੀ ਗੁਆਚ ਗਿਆ ਹੈ । ਕੁਲ ਮਿਲਾ ਕੇ ਸਿੱਟਾ ਇਹੀ ਨਿਕਲਦਾ ਹੈ ਕਿ ਰਾਸ਼ਟਰੀ ਸਿਆਸਤ ਵਿੱਚ ਸਿੱਖਾਂ ਦੇ ਪ੍ਰਭਾਵ ਨੂੰ ਬਹੁਤ ਖੋਰਾ ਲੱਗ ਰਿਹਾ ਹੈ । ਇਸ ਦੇ ਬਹੁਤ ਸਾਰੇ ਕਾਰਨ ਹਨ ਪਰ ਮੁੱਖ ਕਾਰਨ ਅਕਾਲੀ ਦਲ ਦਾ ਆਪਣੀ ਜਿੰਮੇਵਾਰੀ ਸਹੀ ਤਰੀਕੇ ਨਾਲ ਨਾ ਨਿਭਾਉਣਾ ਹੈ । ਜੇ ਇਹੀ ਹਲਾਤ ਰਹੇ ਤਾ ਆਉਣ ਵਾਲੇ ਸਮੇ ਵਿੱਚ ਸਿੱਖਾ ਨੂੰ ਬਹੁਤ ਖਤਰਨਾਕ ਨਤੀਜੇ ਭੁਗਤਣੇ ਪੈ ਸਕਦੇ ਹਨ।

Send this to a friend